ਇਹ ਹਨ ਕੰਨ ''ਚ ਕੈਂਸਰ ਹੋਣ ਦੇ ਲੱਛਣ, ਇਨ੍ਹਾਂ ਨੂੰ ਭੁੱਲ ਕੇ ਵੀ ਨਾ ਕਰੋ ਨਜ਼ਰਅੰਦਾਜ਼

11/17/2018 3:22:43 PM

ਨਵੀਂ ਦਿੱਲੀ— ਕੈਂਸਰ ਇਕ ਅਜਿਹੀ ਬੀਮਾਰੀ ਹੈ ਜੋ ਲਗਾਤਾਰ ਲੋਕਾਂ 'ਚ ਵਧਦੀ ਜਾ ਰਹੀ ਹੈ। ਕੈਂਸਰ ਕਿਸੇ ਵੀ ਤਰ੍ਹਾਂ ਦਾ ਹੋ ਸਕਦਾ ਹੈ ਪਰ ਅੱਜ ਅਸੀਂ ਤੁਹਾਨੂੰ ਕੰਨ ਦੇ ਕੈਂਸਰ ਬਾਰੇ ਦੱਸਣ ਜਾ ਰਹੇ ਹਾਂ। ਕੰਨ ਦੇ ਕੈਂਸਰ ਦੇ ਮਾਮਲੇ ਬਹੁਤ ਹੀ ਘੱਟ ਸੁਣਨ ਨੂੰ ਮਿਲਦੇ ਹਨ ਇਸ ਨੂੰ ਨਜ਼ਰਅੰਦਾਜ਼ ਕਰਨਾ ਵੀ ਸਾਡੀ ਸਿਹਤ 'ਤੇ ਭਾਰੀ ਪੈ ਸਕਦਾ ਹੈ। ਕੰਨ 'ਚ ਹੋਣ ਵਾਲਾ ਕੈਂਸਰ ਇਕ ਟਿਊਮਰ ਦੇ ਰੂਪ 'ਚ ਕੰਨ ਦੇ ਅੰਦਰ ਬਾਹਰ ਦੋਹਾਂ ਥਾਂਵਾ 'ਤੇ ਹੋ ਸਕਦਾ ਹੈ। ਇਹ ਕੈਂਸਰ ਹੌਲੀ-ਹੌਲੀ ਸਰੀਰ ਦੇ ਪੂਰੇ ਹਿੱਸੇ 'ਚ ਫੈਲਣ ਲੱਗਦਾ ਹੈ। ਜਿਸ ਨੂੰ ਲੋਕ ਅਕਸਰ ਅਨਦੇਖਿਆ ਕਰ ਦਿੰਦੇ ਹਨ। ਜਿਸ ਕਾਰਨ ਇਹ ਸਰੀਰ ਦੇ ਬਾਕੀ ਹਿੱਸਿਆਂ 'ਚ ਵੀ ਪਹੁੰਚ ਸਕਦਾ ਹੈ। ਜੇਕਰ ਸਹੀਂ ਸਮੇਂ 'ਤੇ ਇਸ ਨੂੰ ਪਛਾਣ ਕੇ ਇਸ ਦੇ ਲੱਛਣਾਂ ਦਾ ਇਲਾਜ ਕਰ ਲਿਆ ਜਾਵੇ ਤਾਂ ਇਸ ਦੇ ਖਤਰੇ ਨੂੰ ਟਾਲਿਆ ਜਾ ਸਕਦਾ ਹੈ।
 

1. ਕੰਨ 'ਚੋਂ ਪਾਣੀ ਜਾ ਖੂਨ ਨਿਕਲਣਾ 
ਕੰਨ 'ਚੋਂ ਪਾਣੀ ਵਰਗਾ ਲਿਕਵਿਡ ਜਾਂ ਖੂਨ ਨਿਕਲਦਾ ਹੈ ਤਾਂ ਇਸ ਨੂੰ ਨਜ਼ਰਅੰਦਾਜ਼ ਬਿਲਕੁਲ ਨਾ ਕਰੋ। ਇਹ ਕੰਨ ਦੇ ਕੈਂਸਰ ਦਾ ਸਭ ਤੋਂ ਮੁਖ ਲੱਛਣ ਹੁੰਦਾ ਹੈ।
 

2. ਕੰਨ 'ਚ ਇਨਫੈਕਸ਼ਨ
ਜੇਕਰ ਕੰਨ 'ਚ ਦਰਦ ਜਾਂ ਇਨਫੈਕਸ਼ਨ ਹੋਵੇ ਤਾਂ ਇਸ ਨੂੰ ਅਨਦੇਖਿਆ ਨਾ ਕਰੋ ਜਾਂ ਕੋਈ ਸਾਧਾਰਨ ਸਮੱਸਿਆ ਨਾ ਸਮਝੋ ਕਿਉਂਕਿ ਇਹ ਗੰਭੀਰ ਸਮੱਸਿਆ ਹੋ ਸਕਦੀ ਹੈ। 
 

3. ਕੰਨ ਬੰਦ ਹੋਣਾ
ਕਈ ਵਾਰ ਹੁੰਦਾ ਹੈ ਕਿ ਕੰਨ 'ਚ ਪਾਣੀ ਚਲੇ ਜਾਣ ਦੀ ਵਜ੍ਹਾ ਨਾਲ ਇਹ ਬੰਦ ਹੋ ਜਾਂਦੇ ਹਨ ਪਰ ਕਿਸੇ ਵਜ੍ਹਾ ਨਾਲ ਸੁਣਾਈ ਦੇਣਾ ਬੰਦ ਹੋ ਜਾਵੇ ਤਾਂ ਇਸ ਨੂੰ ਹਲਕੇ 'ਚ ਨਾ ਲਓ।
 

4. ਕੰਨ 'ਚ ਖਾਰਸ਼ ਹੋਣਾ
ਉਂਝ ਤਾਂ ਕੰਨ 'ਚ ਜਮ੍ਹਾ ਮੈਲ ਦੀ ਵਜ੍ਹਾ ਨਾਲ ਕੰਨਾਂ 'ਚ ਖਾਰਸ਼ ਹੋਣ ਲੱਗਦੀ ਹੈ ਪਰ ਕੰਨ 'ਚ ਜ਼ਿਆਦਾ ਸਮੇਂ ਖਾਰਸ਼ ਹੋ ਰਹੀ ਹੈ ਤਾਂ ਤੁਰੰਤ ਡਾਕਟਰਾਂ ਤੋਂ ਚੈੱਕ ਕਰਵਾਓ। 
 

5. ਕੰਨ ਦਾ ਦਰਦ 
ਜੇਕਰ ਮੂੰਹ ਖੋਲ੍ਹਦੇ ਸਮੇਂ ਕੰਨਾਂ 'ਚ ਤੇਜ਼ ਦਰਦ ਹੋਣ ਲੱਗੇ ਤਾਂ ਕੰਨ ਦੇ ਕੈਂਸਰ ਦਾ ਖਤਰਾ ਵੀ ਵਧ ਸਕਦਾ ਹੈ।
 

6. ਸੁਣਾਈ ਦੇਣਾ ਬੰਦ ਹੋਣਾ
ਜੇਕਰ ਮਰੀਜ਼ ਨੂੰ ਪੂਰੀ ਤਰ੍ਹਾਂ ਨਾਲ ਸੁਣਾਈ ਦੇਣਾ ਬੰਦ ਹੋ ਗਿਆ ਹੈ ਤਾਂ ਇਹ ਕੰਨ ਦੇ ਕੈਂਸਰ ਦਾ ਲੱਛਣ ਹੋ ਸਕਦਾ ਹੈ। ਇਸ ਤਰ੍ਹਾਂ ਦੇ ਮਾਮਲੇ 'ਚ ਮਰੀਜ਼ਾਂ ਨੂੰ ਅਕਸਰ ਕੰਨ 'ਚ ਦਰਦ ਦੇ ਨਾਲ ਹੀ ਸਿਰ ਦਰਦ ਅਤੇ ਚੱਕਰ ਆਉਣ ਦੀ ਸ਼ਿਕਾਇਤ ਵੀ ਹੁੰਦੀ ਹੈ। ਇਸ ਤੋਂ ਇਲਾਵਾ ਮਰੀਜ਼ਾਂ ਦੇ ਕੰਨਾਂ ਦਾ ਵਜਣਾ, ਅਲਸਰ ਦੀ ਸ਼ੁਰੂਆਤ ਅਤੇ ਖੂਨ ਦਾ ਨਿਕਲਣ ਵਰਗੀਆਂ ਸਮੱਸਿਆਵਾਂ ਵੀ ਦੇਖੀਆਂ ਜਾ ਸਕਦੀਆਂ ਹਨ। 
 


Neha Meniya

Content Editor

Related News