Health Tips: ਪਸੀਨੇ ਦੀ ਸਮੱਸਿਆ ਤੋਂ ਨਿਜ਼ਾਤ ਪਾਉਣ ਲਈ ‘ਫਟਕੜੀ’ ਦੀ ਇੰਝ ਕਰੋ ਵਰਤੋਂ, ਹੋਣਗੇ ਕਈ ਫ਼ਾਇਦੇ
Monday, Apr 04, 2022 - 03:32 PM (IST)

ਜਲੰਧਰ (ਬਿਊਰੋ) - ਸਾਡੇ ਘਰ ਵਿੱਚ ਬਹੁਤ ਸਾਰੀਆਂ ਅਜਿਹੀਆਂ ਚੀਜ਼ਾਂ ਹੁੰਦੀਆਂ ਹਨ, ਜਿਨ੍ਹਾਂ ਦੇ ਸਹੀ ਇਸਤੇਮਾਲ ਨਾਲ ਅਸੀਂ ਬਹੁਤ ਸਾਰੀਆਂ ਬੀਮਾਰੀਆਂ ਠੀਕ ਕਰ ਸਕਦੇ ਹਾਂ। ਫਟਕੜੀ ਵੀ ਉਨ੍ਹਾਂ ਚੀਜ਼ਾਂ ’ਚੋਂ ਇਕ ਹੈ, ਜਿਸ ਨੂੰ ਪੁਰਾਣੇ ਸਮੇਂ ਤੋਂ ਇਸਤੇਮਾਲ ਕੀਤਾ ਜਾਂਦਾ ਹੈ। ਫਟਕੜੀ ਦਾ ਇਸਤਮਾਲ ਬਾਰਿਸ਼ ਦੇ ਮੌਸਮ ਵਿੱਚ ਪਾਣੀ ਨੂੰ ਸਾਫ਼ ਕਰਨ ਲਈ ਕੀਤਾ ਜਾਂਦਾ ਹੈ। ਫਟਕੜੀ ਦੋ ਤਰ੍ਹਾਂ ਦੀ ਹੁੰਦੀ ਹੈ, ਲਾਲ ਅਤੇ ਸਫੇਦ। ਫਟਕੜੀ ਵਿੱਚ ਐਂਟੀਬੈਕਟੀਰੀਅਲ ਗੁਣ ਮੌਜੂਦ ਹੁੰਦੇ ਹਨ, ਜਿਸ ਕਾਰਨ ਇਹ ਚਮੜੀ ਅਤੇ ਵਾਲਾਂ ਦੀਆਂ ਕਈ ਸਮੱਸਿਆਵਾਂ ਠੀਕ ਹੋ ਜਾਂਦੀਆਂ ਹਨ। ਅੱਜ ਅਸੀਂ ਤੁਹਾਨੂੰ ਫਟਕੜੀ ਦੇ ਇਸਤੇਮਾਲ ਨਾਲ ਹੋਣ ਵਾਲੇ ਫ਼ਾਇਦਿਆਂ ਬਾਰੇ ਦੱਸਾਂਗੇ....
ਫਿਟਕਰੀ ਦੇ ਇਸਤੇਮਾਲ ਨਾਲ ਹੋਣ ਵਾਲੇ ਫ਼ਾਇਦੇ
ਦਸਤ ਦੀ ਸਮੱਸਿਆ
ਦਸਤ ਦੀ ਸਮੱਸਿਆ ਹੋਣ ’ਤੇ ਫਟਕੜੀ ਨੂੰ ਬਰੀਕ ਪੀਸ ਕੇ ਭੁੰਨ ਲਓ। ਇਸ ਭੁੰਨੀ ਹੋਈ ਫਟਕੜੀ ਨੂੰ ਗੁਲਾਬ ਜਲ ਨਾਲ ਮਿਲਾ ਕੇ ਲਓ। ਇਸ ਨਾਲ ਦਸਤ ਆਉਣੇ ਬੰਦ ਹੋ ਜਾਂਦੇ ਹੈ ।
ਦੰਦ ਦਰਦ ਦੀ ਸਮੱਸਿਆ
ਜੇ ਤੁਹਾਨੂੰ ਦੰਦਾਂ ਵਿੱਚ ਦਰਦ ਹੋ ਰਿਹਾ ਹੈ, ਤਾਂ ਫਟਕੜੀ ਅਤੇ ਕਾਲੀ ਮਿਰਚ ਪੀਸ ਕੇ ਦੰਦਾਂ ’ਤੇ ਲਗਾਓ। ਇਸ ਨਾਲ ਦੰਦਾਂ ਦਾ ਕੀੜਾ ਨਿਕਲ ਜਾਂਦਾ ਹੈ ਅਤੇ ਦੰਦ ਦਾ ਦਰਦ ਠੀਕ ਹੋ ਜਾਂਦਾ ਹੈ ।
ਖੁਜਲੀ ਦੀ ਸਮੱਸਿਆ
ਖੁਜਲੀ ਦੀ ਸਮੱਸਿਆ ਹੋਣ ’ਤੇ ਫਟਕੜੀ ਵਾਲਾ ਪਾਣੀ ਲਗਾਓ। ਬਾਅਦ ਵਿੱਚ ਉਸ ਜਗ੍ਹਾ ’ਤੇ ਥੋੜ੍ਹਾ ਜਿਹਾ ਤੇਲ ਅਤੇ ਕਪੂਰ ਲਗਾ ਲਓ। ਇਸ ਤਰ੍ਹਾਂ ਕਰਨ ਨਾਲ ਹਰ ਤਰ੍ਹਾਂ ਦੀ ਖੁਜਲੀ ਠੀਕ ਹੋ ਜਾਂਦੀ ਹੈ ।
ਸੋਜ ਅਤੇ ਖੁਜਲੀ ਦੀ ਸਮੱਸਿਆ
ਸੋਜ ਅਤੇ ਖੁਜਲੀ ਦੀ ਸਮੱਸਿਆ ਹੋਣ ’ਤੇ ਥੋੜ੍ਹੇ ਜਿਹੇ ਪਾਣੀ ਵਿੱਚ ਫਟਕੜੀ ਮਿਲਾ ਕੇ ਉਬਾਲ ਲਓ। ਇਸ ਪਾਣੀ ਨੂੰ ਸੋਜ ਵਾਲੀ ਜਗ੍ਹਾ ’ਤੇ ਲਗਾਓ। ਇਸ ਨਾਲ ਸੋਜ ਅਤੇ ਖੁਜਲੀ ਦੀ ਸਮੱਸਿਆ ਤੋਂ ਤੁਰੰਤ ਰਾਹਤ ਮਿਲਦੀ ਹੈ।
ਦਮਾ ਅਤੇ ਖੰਘ ਦੀ ਸਮੱਸਿਆ
ਦਮਾ ਅਤੇ ਖੰਘ ਦੀ ਸਮੱਸਿਆ ਹੋਣ ’ਤੇ ਅੱਧਾ ਗ੍ਰਾਮ ਪੀਸੀ ਹੋਈ ਫਟਕੜੀ ਨੂੰ ਸ਼ਹਿਦ ਵਿੱਚ ਮਿਲਾ ਕੇ ਚੱਟ ਲਓ। ਇਸ ਨਾਲ ਦਮਾ ਅਤੇ ਖੰਘ ਦੀ ਸਮੱਸਿਆ ਨੂੰ ਬਹੁਤ ਜ਼ਿਆਦਾ ਲਾਭ ਮਿਲਦਾ ਹੈ। ਭੁੰਨੀ ਹੋਈ ਫਟਕੜੀ ਇੱਕ ਤੋਲਾ ਅਤੇ ਮਿਸ਼ਰੀ ਦੋ ਤੋਲੇ ਮਿਲਾ ਕੇ ਲੈਣ ਨਾਲ ਦਮਾ ਦੀ ਸਮੱਸਿਆ ਠੀਕ ਹੋ ਜਾਂਦੀ ਹੈ ।
ਜ਼ਿਆਦਾ ਪਸੀਨੇ ਦੀ ਸਮੱਸਿਆ
ਜਿਨ੍ਹਾਂ ਲੋਕਾਂ ਨੂੰ ਸਰੀਰ ’ਚੋਂ ਬਹੁਤ ਜ਼ਿਆਦਾ ਪਸੀਨਾ ਆਉਣ ਦੀ ਸਮੱਸਿਆ ਹੁੰਦੀ ਹੈ, ਤਾਂ ਉਹ ਲੋਕ ਨਹਾਉਂਦੇ ਸਮੇਂ ਪਾਣੀ ਵਿੱਚ ਫਟਕੜੀ ਘੋਲ ਕੇ ਨਹਾ ਲੈਣ। ਇਸ ਨਾਲ ਪਸੀਨਾ ਆਉਣਾ ਘੱਟ ਹੋ ਜਾਂਦਾ ਹੈ ।