Health Tips: ਗਰਮੀਆਂ ’ਚ ਪਿਆਸ ਲੱਗਣ ’ਤੇ ਕਦੇ ਨਾ ਪੀਓ ‘ਠੰਡਾ ਪਾਣੀ’, ਹੋ ਸਕਦੇ ਨੇ ਸਿਰ ਦਰਦ ਸਣੇ ਇਹ ਰੋਗ

Friday, May 20, 2022 - 11:53 AM (IST)

Health Tips: ਗਰਮੀਆਂ ’ਚ ਪਿਆਸ ਲੱਗਣ ’ਤੇ ਕਦੇ ਨਾ ਪੀਓ ‘ਠੰਡਾ ਪਾਣੀ’, ਹੋ ਸਕਦੇ ਨੇ ਸਿਰ ਦਰਦ ਸਣੇ ਇਹ ਰੋਗ

ਜਲੰਧਰ (ਬਿਊਰੋ) - ਗਰਮੀਆਂ ਵਿੱਚ ਤੇਜ਼ ਧੁੱਪ ਅਤੇ ਪਸੀਨਾ ਆਉਣ ਕਰਕੇ ਪਿਆਸ ਬਹੁਤ ਜ਼ਿਆਦਾ ਲੱਗਦੀ ਹੈ। ਪਿਆਸ ਨੂੰ ਬੁਝਾਉਣ ਲਈ ਬਹੁਤ ਸਾਰੇ ਲੋਕ ਠੰਡਾ ਪਾਣੀ ਪੀਂਦੇ ਹਨ, ਜਿਸ ਨਾਲ ਉਨ੍ਹਾਂ ਨੂੰ ਗਰਮੀ ਤੋਂ ਰਾਹਤ ਮਿਲਦੀ ਹੈ। ਠੰਡਾ ਪਾਣੀ ਪੀਣ ਨਾਲ ਸਿਹਤ ਨੂੰ ਬਹੁਤ ਸਾਰੇ ਨੁਕਸਾਨ ਹੁੰਦੇ ਹਨ। ਚਾਹੇ ਠੰਡਾ ਪਾਣੀ ਪੀਣ ਨਾਲ ਗਰਮੀਆਂ ਵਿੱਚ ਰਾਹਤ ਮਿਲਦੀ ਹੈ ਪਰ ਇਸ ਦੇ ਬਹੁਤ ਸਾਰੇ ਨੁਕਸਾਨ ਵੀ ਹੁੰਦੇ ਹਨ। ਇਕ ਦਮ ਠੰਡਾ ਪਾਣੀ ਪੀਣ ਨਾਲ ਭਾਰ ਵਧਣ ਦੇ ਨਾਲ-ਨਾਲ ਕਬਜ਼ ਜਿਹੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਠੰਡਾ ਪਾਣੀ ਪੀਣ ਨਾਲ ਸਿਹਤ ਨੂੰ ਕਿਹੜੇ ਕਿਹੜੇ ਨੁਕਸਾਨ ਹੁੰਦੇ ਹਨ....

ਠੰਡਾ ਪਾਣੀ ਪੀਣ ਦੇ ਨੁਕਸਾਨ ਭਾਰ ਵੱਧਦਾ 
ਠੰਡਾ ਪਾਣੀ ਪੀਣ ਨਾਲ ਸਰੀਰ ਵਿੱਚ ਜਮ੍ਹਾਂ ਹੋਈ ਚਰਬੀ ਸਖ਼ਤ ਹੋ ਜਾਂਦੀ ਹੈ। ਇਸ ਨਾਲ ਫੈਟ ਵੀ ਰਿਲੀਜ਼ ਨਹੀਂ ਹੁੰਦਾ। ਇਸ ਵਜ੍ਹਾ ਕਰਕੇ ਵਜ਼ਨ ਘੱਟ ਹੋਣ ਦੀ ਬਜਾਏ ਵਧਣ ਲੱਗਦਾ ਹੈ। ਇਸ ਲਈ ਜ਼ਿਆਦਾ ਠੰਡਾ ਪਾਣੀ ਨਹੀਂ ਪੀਣਾ ਚਾਹੀਦਾ ਅਤੇ ਗੁਣਗੁਣਾ ਪਾਣੀ ਹੀ ਪੀਓ ।

ਐਨਰਜੀ ਘੱਟ ਹੋ ਜਾਂਦੀ ਹੈ
ਜ਼ਿਆਦਾ ਠੰਡਾ ਪਾਣੀ ਪੀਣ ਨਾਲ ਮੈਟਾਬੋਲੀਜ਼ਮ ਘੱਟ ਹੋ ਜਾਂਦਾ ਹੈ। ਇਸ ਵਜ੍ਹਾ ਕਰਕੇ ਸਰੀਰ ਸੁਸਤ ਰਹਿੰਦਾ ਹੈ ਅਤੇ ਐਨਰਜੀ ਦਾ ਲੇਵਲ ਘੱਟ ਜਾਂਦਾ ਹੈ। ਇਸ ਲਈ ਜ਼ਿਆਦਾ ਤੋਂ ਜ਼ਿਆਦਾ ਕੋਸ਼ਿਸ਼ ਕਰੋ ਕਿ ਜ਼ਿਆਦਾ ਠੰਡੇ ਪਾਣੀ ਦੀ ਜਗ੍ਹਾ ਤਾਜ਼ਾ ਪਾਣੀ ਹੀ ਪੀਤਾ ਜਾਵੇ। ਇਸ ਦੀ ਜਗ੍ਹਾ ਨਾਰੀਅਲ ਪਾਣੀ ਦਾ ਵੀ ਸੇਵਨ ਕਰ ਸਕਦੇ ਹੋ ।

ਕਬਜ਼ ਦੀ ਸ਼ਿਕਾਇਤ
ਠੰਡਾ ਪਾਣੀ ਢਿੱਡ ਵਿੱਚ ਪਹੁੰਚ ਕੇ ਮਲ ਨੂੰ ਕਠੋਰ ਬਣਾਉਂਦਾ ਹੈ। ਇਸ ਕਰਕੇ ਕਬਜ਼ ਦੀ ਸਮੱਸਿਆ ਹੋ ਜਾਂਦੀ ਹੈ। ਇਸ ਲਈ ਕਬਜ਼ ਦੀ ਸਮੱਸਿਆ ਹੋਣ ਤੇ ਕਦੇ ਵੀ ਠੰਡਾ ਪਾਣੀ ਨਾ ਪੀਓ ।

ਖਾਣਾ ਪਚਾਉਣ ਵਿੱਚ ਦਿੱਕਤ
ਜ਼ਿਆਦਾ ਠੰਡਾ ਪਾਣੀ ਪੀਣ ਨਾਲ ਪਾਚਨ ਕਿਰਿਆ ਖ਼ਰਾਬ ਹੋ ਸਕਦੀ ਹੈ। ਕੋਲਡ ਟੈਂਪਰੇਚਰ ਪੇਟ ਨੂੰ ਟਾਈਟ ਕਰ ਦਿੰਦਾ ਹੈ। ਇਸ ਵਜ੍ਹਾ ਕਰਕੇ ਖਾਣਾ ਪਹੁੰਚਾਉਣ ਵਿੱਚ ਦਿੱਕਤ ਆਉਂਦੀ ਹੈ। ਢਿੱਡ ਦੀਆਂ ਹੋਰ ਸਮੱਸਿਆਵਾਂ ਵੀ ਹੋ ਜਾਂਦੀਆਂ ਹਨ ।

ਹਾਰਟ ਅਟੈਕ ਦਾ ਖ਼ਤਰਾ
ਠੰਡਾ ਪਾਣੀ ਪੀਣ ਨਾਲ ਗਰਦਨ ਦੇ ਪਿੱਛੇ ਮੌਜੂਦ ਇੱਕ ਨਸ ਪ੍ਰਭਾਵਿਤ ਹੁੰਦੀ ਹੈ, ਜੋ ਹਾਰਟ ਰੇਟ ਨੂੰ ਘੱਟ ਕਰ ਦਿੰਦੀ ਹੈ। ਇਸ ਨਾਲ ਹਾਰਟ ਅਟੈਕ ਦਾ ਖ਼ਤਰਾ ਵਧ ਜਾਂਦਾ ਹੈ ।

ਡੀਹਾਈਡ੍ਰੇਸ਼ਨ
ਤੇਜ਼ ਧੁੱਪ ਵਿੱਚ ਜ਼ਿਆਦਾ ਠੰਡਾ ਪਾਣੀ ਚੰਗਾ ਲੱਗਦਾ ਹੈ। 2-4 ਘੁੱਟ ਪੀਣ ਤੋਂ ਬਾਅਦ ਪਿਆਸ ਸ਼ਾਂਤ ਹੋ ਜਾਂਦੀ ਹੈ। ਇਸ ਨਾਲ ਸਰੀਰ ਨੂੰ ਭਰਪੂਰ ਮਾਤਰਾ ਵਿਚ ਪਾਣੀ ਨਹੀਂ ਮਿਲ ਪਾਉਂਦਾ। ਇਸ ਨਾਲ ਡੀਹਾਈਡ੍ਰੇਸ਼ਨ ਦਾ ਸ਼ਿਕਾਰ ਹੋ ਜਾਂਦੇ ਹੈ। ਇਸ ਲਈ ਨਾਰਮਲ ਪਾਣੀ ਨਾਲ ਹੀ ਪਿਆਸ ਬੁਝਾਓ। ਇਸ ਕਰਕੇ ਸਰੀਰ ਨੂੰ ਡੀਹਾਈਡ੍ਰੇਸ਼ਨ ਤੋਂ ਬਚਾਇਆ ਜਾ ਸਕਦਾ ਹੈ ।

ਗਲੇ ਦੀ ਇਨਫੈਕਸ਼ਨ
ਇਸ ਕਰਕੇ ਗਲੇ ਦੀ ਇਨਫੈਕਸ਼ਨ ਦੀ ਸਮੱਸਿਆ ਵੀ ਹੋ ਸਕਦੀ ਹੈ। ਇਸ ਇਨਫੈਕਸ਼ਨ ਵਿੱਚ ਮਿਊਕਸ ਪ੍ਰੋਡਿਊਸ ਹੋਣ ਲੱਗਦੇ ਹਨ। ਇਸ ਕਰਕੇ ਗਲਾ ਖ਼ਰਾਬ ਹੋ ਜਾਂਦਾ ਹੈ ਜ਼ਿਆਦਾ ਠੰਡਾ ਪਾਣੀ ਕਫ਼, ਬੁਖ਼ਾਰ ਅਤੇ ਸਰਦੀ-ਖਾਂਸੀ ਦਾ ਕਾਰਨ ਵੀ ਬਣ ਸਕਦਾ ਹੈ ।

ਸਿਰ ਦਰਦ ਦੀ ਸਮੱਸਿਆ
ਠੰਡਾ ਪਾਣੀ ਦਿਮਾਗ ਵਿੱਚ ਮੌਜੂਦ ਕਰੋਨੀਅਲ ਨਸ ਨੂੰ ਪ੍ਰਭਾਵਿਤ ਕਰਦਾ ਹੈ। ਇਸ ਕਰਕੇ ਸਿਰ ਦਰਦ ਹੋਣ ਲੱਗਦਾ ਹੈ। ਜ਼ਿਆਦਾਤਰ ਲੋਕਾਂ ਨੂੰ ਲੱਗਦਾ ਹੈ ਕਿ ਸਿਰ ਦਰਦ ਚੁੱਪ ਕਰਕੇ ਹੁੰਦਾ ਹੈ ਪਰ ਇਹ ਠੰਡਾ ਪਾਣੀ ਪੀਣ ਕਰਕੇ ਹੁੰਦਾ ਹੈ ।


author

rajwinder kaur

Content Editor

Related News