Health Tips: ਗਰਮੀਆਂ ’ਚ ਰੋਜ਼ਾਨਾ ਪੀਓ ਨਾਰੀਅਲ ਪਾਣੀ ਜਾਂ ਗੰਨੇ ਦਾ ਰਸ, ਸਰੀਰ ਨੂੰ ਹੋਣਗੇ ਕਈ ਫ਼ਾਇਦੇ

04/18/2022 11:53:08 AM

ਜਲੰਧਰ (ਬਿਊਰੋ) - ਗਰਮੀਆਂ ਦੀ ਸ਼ੁਰੂਆਤ ਹੁੰਦੇ ਸਾਰ ਬਹੁਤ ਸਾਰੇ ਲੋਕਾਂ ਦੇ ਸਰੀਰ ਵਿੱਚ ਪਾਣੀ ਦੀ ਘਾਟ ਹੋਣੀ ਸ਼ੁਰੂ ਹੋ ਜਾਂਦੀ ਹੈ। ਜਿਸ ਕਾਰਨ ਕਈ ਬੀਮਾਰੀਆਂ ਸਰੀਰ ਨੂੰ ਘੇਰ ਲੈਂਦੀਆਂ ਹਨ। ਅਜਿਹੇ 'ਚ ਸਰੀਰ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ। ਆਪਣੇ ਆਪ ਨੂੰ ਹਾਈਡਰੇਟ ਰੱਖਣ ਲਈ ਤੁਹਾਨੂੰ ਜ਼ਿਆਦਾ ਤੋਂ ਜ਼ਿਆਦਾ ਪਾਣੀ ਪੀਣਾ ਚਾਹੀਦਾ ਹੈ। ਸਿਹਤਮੰਦ ਡਰਿੰਕਸ ਲਈ ਤੁਸੀਂ ਡਾਈਟ 'ਚ ਗੰਨੇ ਦਾ ਰਸ ਅਤੇ ਨਾਰੀਅਲ ਪਾਣੀ ਦਾ ਸੇਵਨ ਵੀ ਕਰ ਸਕਦੇ ਹੋ, ਜੋ ਸਰੀਰ ਲਈ ਫ਼ਾਇਦੇਮੰਦ ਹਨ। ਗੰਨੇ ਦਾ ਰਸ ਅਤੇ ਨਾਰੀਅਲ ਪਾਣੀ ਪੀਣ ਨਾਲ ਸਰੀਰ ਨੂੰ ਵੱਖ-ਵੱਖ ਫ਼ਾਇਦੇ ਹੁੰਦੇ ਹਨ, ਜਿਨ੍ਹਾਂ ਬਾਰੇ ਅੱਜ ਅਸੀਂ ਤੁਹਾਨੂੰ ਦੱਸਾਂਗੇ.....

ਗੰਨੇ ਦਾ ਰਸ ਪੀਣ ਨਾਲ ਹੋਣ ਵਾਲੇ ਫ਼ਾਇਦੇ
ਇਹ ਪਾਚਨ ਟੌਨਿਕ ਦੇ ਰੂਪ ਵਿੱਚ ਕੰਮ ਕਰਦਾ ਹੈ ਅਤੇ UTI ਸੰਕਰਮਣ ਵਿੱਚ ਵੀ ਬਹੁਤ ਫਾਇਦੇਮੰਦ ਹੁੰਦਾ ਹੈ। ਆਓ ਤੁਹਾਨੂੰ ਦੱਸਦੇ ਹਾਂ ਇਨ੍ਹਾਂ ਦੇ ਫਾਇਦਿਆਂ ਬਾਰੇ...

ਕੈਂਸਰ
ਗੰਨੇ ਦਾ ਰਸ ਕੈਂਸਰ ਵਰਗੀ ਗੰਭੀਰ ਬੀਮਾਰੀ ਨੂੰ ਠੀਕ ਕਰਨ ਦਾ ਕੰਮ ਕਰਦਾ ਹੈ। ਇਸ ਰਸ ’ਚ ਮੌਜੂਦ ਪੋਟਾਸ਼ੀਅਮ, ਫਾਸਫੋਰਸ, ਅਤੇ ਮੈਗਨੀਸ਼ੀਅਮ ਸਿਹਤ ਲਈ ਬਹੁਤ ਫ਼ਾਇਦੇਮੰਦ ਹੁੰਦੇ ਹਨ।  

ਊਰਜਾ ਨਾਲ ਭਰਪੂਰ
ਗੰਨੇ ਦੇ ਰਸ ’ਚ ਸੁਕਰੋਜ਼ ਬਰਾਬਰ ਮਾਤਰਾ ਵਿੱਚ ਪਾਇਆ ਜਾਂਦਾ ਹੈ, ਜੋ ਸਰੀਰ ਨੂੰ ਊਰਜਾ ਪ੍ਰਦਾਨ ਕਰਦਾ ਹੈ। ਇਹ ਤੁਹਾਡੇ ਗਲੂਕੋਜ਼ ਦੇ ਪੱਧਰ ਨੂੰ ਕੰਟਰੋਲ ਕਰਦਾ ਹੈ। ਇਸ ਦੇ ਸੇਵਨ ਨਾਲ ਤੁਹਾਡੇ ਸਰੀਰ ਦੀ ਥਕਾਵਟ ਦੂਰ ਰਹਿੰਦੀ ਹੈ।

ਸਾਹਾਂ ਦੀ ਬਦਬੂ
ਸਾਹਾਂ ਦੀ ਬਦਬੂ, ਮਸੂੜ੍ਹਿਆਂ ’ਚ ਹੋਣ ਵਾਲਾ ਦਰਦ ਜਾਂ ਫਿਰ ਦੰਦਾਂ ਸੰਬੰਧੀ ਹੋਣ ਵਾਲੀਆਂ ਸਮੱਸਿਆਵਾਂ ਨੂੰ ਠੀਕ ਕਰਨ ਲਈ ਗੰਨੇ ਦਾ ਰਸ ਬਹੁਤ ਕਾਰਗਰ ਹੈ। ਦੰਦਾਂ ਦੀ ਤੰਦਰੁਸਤੀ ਦੇ ਨਾਲ-ਨਾਲ ਦੰਦਾਂ ਦੀ ਚਮਕ ਕਾਇਮ ਰੱਖਣ ਲਈ ਵੀ ਗੰਨੇ ਦਾ ਰਸ ਪੀਣਾ ਫ਼ਾਇਦੇਮੰਦ ਹੁੰਦਾ ਹੈ।

ਪੀਲੀਆ ਦਾ ਇਲਾਜ
ਪੀਲੀਆ ਦੀ ਸਮੱਸਿਆਂ ਹੋਣ ’ਤੇ ਗੰਨੇ ਦਾ ਰਸ ਪੀਣ ਜ਼ਰੂਰੀ ਹੁੰਦਾ ਹੈ, ਜੋ ਸਿਹਤ ਲਈ ਫ਼ਾਇਦੇਮੰਦ ਮੰਨਿਆ ਜਾਂਦਾ ਹੈ। ਇਸ 'ਚ ਮੌਜੂਦ ਐਂਟੀਆਕਸੀਡੈਂਟ ਲੀਵਰ ਨੂੰ ਪੀਲੀਆ ਦੇ ਖ਼ਤਰੇ ਤੋਂ ਬਚਾਉਂਦੇ ਹਨ। ਪੀਲੀਆ ਨੂੰ ਕੰਟਰੋਲ ਕਰਨ ਲਈ ਰੋਜ਼ਾਨਾ ਇੱਕ ਗਲਾਸ ਗੰਨੇ ਦੇ ਰਸ ਦੀ ਵਰਤੋਂ ਕਰੋ।

ਨਾਰੀਅਲ ਪਾਣੀ ਪੀਣ ਨਾਲ ਦੂਰ ਹੁੰਦੀਆਂ ਨੇ ਸਰੀਰ ਦੀਆਂ ਇਹ ਸਮੱਸਿਆਵਾਂ

ਨਾਰੀਅਲ ਪਾਣੀ ਪੀਣ ਦਾ ਸਹੀ ਸਮਾਂ
ਨਾਰੀਅਲ ਪਾਣੀ ਨੂੰ ਤੁਸੀਂ ਦਿਨ ’ਚ ਕਿਸੇ ਵੀ ਸਮੇਂ ਪੀ ਸਕਦੇ ਹੋ ਪਰ ਸਭ ਤੋਂ ਸਹੀ ਸਮਾਂ ਸਵੇਰ ਦਾ ਹੈ। ਇਸ ਲਈ ਰੋਜ਼ਾਨਾਂ ਖਾਲੀ ਢਿੱਡ ਨਾਰੀਅਲ ਪਾਣੀ ਦਾ ਸੇਵਨ ਕਰਨ ਨਾਲ ਬਹੁਤ ਫ਼ਾਇਦੇ ਹੁੰਦੇ ਹਨ। ਇਹ ਨਾ ਸਿਰਫ਼ ਤੁਹਾਡਾ ਭਾਰ ਘੱਟ ਕਰਦਾ ਹੈ ਸਗੋਂ ਸਰੀਰ ਨੂੰ ਊਰਜਾ ਵੀ ਦਿੰਦਾ ਹੈ।

ਪਾਚਨ ਵਿੱਚ ਸੁਧਾਰ
ਨਾਰੀਅਲ ਪਾਣੀ ’ਚ ਐਸਿਡ ਫਾਸਫੇਟਸ, ਕੈਟੇਲਜ਼, ਡਿਹਡ੍ਰੋਜਨੇਜ, ਡਾਇਸਟੇਜ, ਆਰ.ਐੱਨ.ਏ ਵਰਗੇ ਐਂਜਾਇਮ ਹੁੰਦੇ ਹਨ, ਜੋ ਪਾਚਨ ਪ੍ਰਣਾਲੀ ’ਚ ਸੁਧਾਰਨ ਕਰਨ ਵਿੱਚ ਮਦਦ ਕਰਦੇ ਹਨ। ਨਾਰੀਅਲ ਪਾਣੀ ਦੀ ਵਰਤੋਂ ਕਰਕੇ ਤੁਸੀਂ ਬਦਹਜ਼ਮੀ, ਢਿੱਡ ਫਲੂ ਵਰਗੀਆਂ ਕਈ ਬੀਮਾਰੀਆਂ ਨੂੰ ਦੂਰ ਕਰ ਸਕਦੇ ਹੋ।

ਭਾਰ ਘੱਟ ਕਰਦਾ ਹੈ
ਲਗਾਤਾਰ ਵੱਧਦੇ ਭਾਰ ਨੂੰ ਘੱਟ ਕਰਨ ਲਈ ਲੋਕਾਂ ਨੂੰ ਨਾਰੀਅਲ ਪਾਣੀ ਜ਼ਰੂਰ ਪੀਣਾ ਚਾਹੀਦਾ ਹੈ। ਨਾਰੀਅਲ ਪਾਣੀ ਵਿੱਚ ਕੈਲੋਰੀ ਦੀ ਮਾਤਰਾ ਘੱਟ ਹੁੰਦੀ ਹੈ। 

ਡਾਇਰਿਆ ਤੇ ਦਸਤ ਦੀ ਸਮੱਸਿਆ
ਸਰੀਰ 'ਚ ਪਾਣੀ ਦੀ ਘਾਟ ਹੋਣ 'ਤੇ ਡਾਇਰਿਆ ਅਤੇ ਦਸਤ ਵਰਗੀਆਂ ਸਮੱਸਿਆਵਾਂ ਹੋ ਜਾਂਦੀਆਂ ਹਨ, ਜਿਸ ਨੂੰ ਦੂਰ ਕਰਨ ਲਈ ਨਾਰੀਅਲ ਦਾ ਸੇਵਨ ਕਰੋ। ਇਸ ਨਾਲ ਸਰੀਰ 'ਚ ਪਾਣੀ ਦੀ ਘਾਟ ਪੂਰੀ ਹੋ ਜਾਂਦੀ ਹੈ।  

ਚਮੜੀ ਲਈ ਫ਼ਾਇਦੇਮੰਦ
ਨਾਰੀਅਲ ਪਾਣੀ ਸਿਹਤ ਲਈ ਹੀ ਨਹੀਂ ਸਗੋਂ ਚਮੜੀ ਲਈ ਵੀ ਫ਼ਾਇਦੇਮੰਦ ਹੁੰਦਾ ਹੈ। ਚਿਹਰੇ 'ਤੇ ਹੋਏ ਮੁਹਾਸੇ ਦੀ ਸਮੱਸਿਆ ਤੋਂ ਨਿਜ਼ਾਤ ਪਾਉਣ ਲਈ ਤੁਸੀਂ ਨਾਰੀਅਲ ਪਾਣੀ ਪੀ ਸਕਦੇ ਹੋ ਜਾਂ ਰਾਤ ਭਰ ਚਿਹਰੇ 'ਤੇ ਨਾਰੀਅਲ ਪਾਣੀ ਲਗਾਉਂਦੇ ਰਹੋ ਅਤੇ ਸਵੇਰੇ ਚਿਹਰਾ ਸਾਫ਼ ਕਰ ਲਓ। ਅਜਿਹਾ ਕਰਨ ਨਾਲ ਮੁਹਾਸੇ ਦੀ ਸਮੱਸਿਆ ਦੂਰ ਹੋ ਜਾਂਦੀ ਹੈ।


rajwinder kaur

Content Editor

Related News