Health Tips: ਗਰਮੀਆਂ ’ਚ ਕੀ ਤੁਹਾਨੂੰ ਵੀ ਵਾਰ-ਵਾਰ ਆਉਂਦੇ ਹਨ ‘ਚੱਕਰ’, ਤਾਂ ਅਪਣਾਓ ਇਹ ਘਰੇਲੂ ਨੁਸਖ਼ੇ

05/31/2022 12:25:35 PM

ਜਲੰਧਰ (ਬਿਊਰੋ) - ਗਰਮੀਆਂ ’ਚ ਕਈ ਵਾਰ ਲਗਾਤਾਰ ਬੈਠੇ ਰਹਿਣ ਤੋਂ ਬਾਅਦ ਇਕਦਮ ਖੜ੍ਹੇ ਹੋਣ 'ਤੇ ਅੱਖਾਂ ਦੇ ਸਾਹਮਣੇ ਹਨ੍ਹੇਰਾ ਆਉਣ ਲੱਗਦਾ ਹੈ ਅਤੇ ਚੀਜ਼ਾਂ ਘੁੰਮਦੀਆਂ ਹੋਈਆਂ ਮਹਿਸੂਸ ਹੋਣ ਲੱਗਦੀਆਂ ਹਨ। ਇਸ ਸਮੱਸਿਆ ਨੂੰ ਚੱਕਰ ਆਉਣਾ ਕਹਿੰਦੇ ਹਨ। ਇਸ ਦੇ ਹੋਣ ਦਾ ਕਾਰਨ ਸਰੀਰਿਕ ਕਮਜ਼ੋਰੀ ਜਾਂ ਫਿਰ ਬਲੱਡ ਸਰਕੂਲੇਸ਼ਨ ਘੱਟ ਹੋਣਾ ਹੋ ਸਕਦਾ ਹੈ। ਕਈ ਵਾਰ ਇਹ ਹਾਲਤ ਲੋਅ-ਬਲੱਡ ਪ੍ਰੈਸ਼ਰ ਦੇ ਕਾਰਨ ਵੀ ਹੁੰਦੀ ਹੈ। ਗਰਮੀਆਂ 'ਚ ਘੱਟ ਪਾਣੀ ਪੀਣ ਨਾਲ ਵੀ ਚੱਕਰ ਆਉਣ ਲੱਗਦੇ ਹਨ, ਜਿਸ ਤੋਂ ਰਾਹਤ ਪਾਉਣ ਲਈ ਤੁਸੀਂ ਘਰੇਲੂ ਨੁਸਖ਼ਿਆਂ ਦਾ ਇਸਤੇਮਾਲ ਕਰ ਸਕਦੇ ਹੋ। ਅੱਜ ਅਸੀਂ ਤੁਹਾਨੂੰ ਉਹ ਘਰੇਲੂ ਨੁਸਖ਼ੇ ਦੱਸਣ ਜਾ ਰਹੇ ਹਨ, ਜਿਨ੍ਹਾਂ ਨਾਲ ਚੱਕਰ ਆਉਣ ਦੀ ਸਮੱਸਿਆ ਦੂਰ ਹੋ ਜਾਵੇਗੀ.....

ਆਂਵਲਾ
ਆਂਵਲੇ 'ਚ ਵਿਟਾਮਿਨ-ਏ ਤੇ ਵਿਟਾਮਿਨ-ਸੀ ਭਰਪੂਰ ਮਾਤਰਾ ਵਿਚ ਪਾਇਆ ਜਾਂਦਾ ਹੈ, ਜਿਸ ਨਾਲ ਸਰੀਰ ਵਿਚ ਰੋਗ ਰੋਕਣ ਦੀ ਸਮਰੱਥਾ ਵੱਧਦੀ ਹੈ। ਇਸ ਨਾਲ ਚੱਕਰ ਆਉਣ ਦੀ ਸਮੱਸਿਆ ਤੋਂ ਰਾਹਤ ਮਿਲਦੀ ਹੈ। ਇਸ ਲਈ ਦੋ ਆਂਵਲੇ ਪੀਸ ਕੇ ਪੇਸਟ ਬਣਾ ਲਓ। ਫਿਰ ਇਸ ਵਿਚ 2 ਚਮਚ ਧਨੀਏ ਦੇ ਬੀਜ ਅਤੇ 1 ਕੱਪ ਪਾਣੀ ਮਿਲਾ ਕੇ ਪੂਰੀ ਰਾਤ ਭਿਉਂ ਕੇ ਰੱਖ ਦਿਓ। ਫਿਰ ਅਗਲੀ ਸਵੇਰੇ ਉਠ ਕੇ ਛਾਨ ਕੇ ਇਸ ਦਾ ਪਾਣੀ ਪੀ ਲਓ।

ਸ਼ਹਿਦ 
ਚੱਕਰ ਆਉਣ ਦੀ ਸਮੱਸਿਆ ਤੋਂ ਛੁਟਕਾਰਾ ਪਾਉਣ ਲਈ ਸ਼ਹਿਦ ਕਾਫ਼ੀ ਵਧੀਆ ਉਪਾਅ ਹੈ। ਇਸ ਨੂੰ ਇਸਤੇਮਾਲ ਕਰਨ ਲਈ 2 ਚਮਚੇ ਸ਼ਹਿਦ ਵਿਚ 2 ਚਮਚ ਸੇਬ ਦਾ ਸਿਰਕਾ ਮਿਲਾਓ ਅਤੇ ਫਿਰ ਇਸ ਮਿਸ਼ਰਣ ਨੂੰ 1 ਗਿਲਾਸ ਪਾਣੀ ਵਿਚ ਮਿਲਾ ਕੇ ਪੀਓ। ਇਸ ਉਪਾਅ ਨੂੰ ਦਿਨ ਵਿਚ ਦੋ ਵਾਰ ਕਰੋ।

ਨਿੰਬੂ
ਨਿੰਬੂ ਵਿਚ ਵਿਟਾਮਿਨ ਸੀ ਭਰਪੂਰ ਮਾਤਰਾ ਵਿਚ ਪਾਇਆ ਜਾਂਦਾ ਹੈ। ਇਹ ਸਰੀਰ ਨੂੰ ਬਹੁਤ ਸਾਰੇ ਰੋਗਾਂ ਤੋਂ ਬਚਾ ਕਰ ਰੱਖਦਾ ਹੈ ਅਤੇ ਸਰੀਰ ਨੂੰ ਹਾਈਡਰੇਟ ਕਰਨ ਵਿਚ ਮਦਦ ਕਰਦਾ ਹੈ। ਚੱਕਰ ਆਉਣ ਦੀ ਸਮੱਸਿਆ ਹੋਣ 'ਤੇ ਅੱਧੇ ਨਿੰਬੂ ਨੂੰ 1 ਗਿਲਾਸ ਪਾਣੀ ਵਿਚ ਨਿਚੋੜ ਕੇ ਇਸ ਵਿਚ 2 ਚਮਚ ਚੀਨੀ ਮਿਲਾ ਕੇ ਪੀਓ। ਇਸ ਤੋਂ ਇਲਾਵਾ 1 ਚਮਚ ਨਿੰਬੂ ਦੇ ਰਸ ਵਿਚ ਕਾਲੀ ਮਿਰਚ ਅਤੇ ਲੂਣ ਮਿਲਾਓ ਅਤੇ ਫਿਰ ਇਸ ਨੂੰ 1 ਗਿਲਾਸ ਪਾਣੀ 'ਚ ਮਿਲਾ ਕੇ ਪੀਓ।

ਜ਼ਿਆਦਾ ਮਾਤਰਾ 'ਚ ਪਾਣੀ ਪੀਓ
ਚੱਕਰ ਆਉਣ ਦਾ ਆਮ ਕਾਰਨ ਡੀਹਾਈਡ੍ਰੇਸ਼ਨ ਵੀ ਹੈ। ਕਈ ਵਾਰ ਕਸਰਤ ਦੌਰਾਨ ਪਾਣੀ ਨਾ ਪੀਣ ਕਾਰਨ ਵੀ ਚੱਕਰ ਆਉਣ ਲੱਗਦੇ ਹਨ। ਇਸ ਲਈ ਦਿਨ 'ਚ ਜ਼ਿਆਦਾ ਤੋਂ ਜ਼ਿਆਦਾ ਪਾਣੀ ਪੀਓ। ਇਸ ਤੋਂ ਇਲਾਵਾ ਫਲ਼ਾਂ ਦਾ ਜੂਸ ਬਣਾ ਕੇ ਵੀ ਪੀ ਸਕਦੇ ਹਨ।

ਚੱਕਰ ਆਉਣ ’ਤੇ ਤੁਰੰਤ ਲੰਮੇ ਪੈ ਜਾਓ
ਗਰਮੀ ਦੇ ਕਾਰਨ ਜਦੋਂ ਵੀ ਤੁਹਾਨੂੰ ਚੱਕ‍ਰ ਆਉਣ ਤਾਂ ਤੁਸੀਂ ਕਦੇ ਵੀ ਘਰ ਤੋਂ ਬਾਹਰ ਨਾ ਜਾਓ। ਚੱਕਰ ਆਉਣ ’ਤੇ ਤੁਸੀਂ ਤੁਰਤ ਲੰਮੇ ਪੈ ਜਾਓ ਅਤੇ ਧਿਆਨ ਰੱਖੋ ਕਿ ਸਿਰ ਦੇ ਹੇਠਾਂ ਸਿਰਹਾਣਾ ਜ਼ਰੂਰ ਹੋਵੇ। ਥੋੜੀ ਦੇਰ ਅਜਿਹਾ ਕਰਨ ਨਾਲ ਤੁਹਾਨੂੰ ਆਰਾਮ ਮਿਲੇਗਾ, ਜਿਸ ਤੋਂ ਬਾਅਦ ਤੁਸੀਂ ਠੰਡਾ ਪਾਣੀ ਜ਼ਰੂਰ ਪਿਓ।

ਤੁਲਸੀ
ਗਰਮੀਆਂ ’ਚ ਜੇਕਰ ਤੁਹਾਨੂੰ ਵੀ ਚੱਕਰ ਆਉਣ ਦੀ ਸਮੱਸਿਆ ਹੈ ਤਾਂ ਤੁਸੀਂ ਤੁਲਸੀ ਦਾ ਇਸਤੇਮਾਲ ਕਰ ਸਕਦੇ ਹੋ। ਤੁਸੀਂ ਤੁਲਸੀ ਦੇ 20 ਪੱਤੀਆਂ ਨੂੰ ਸੁਕਾ ਕੇ ਪੀਸ ਲਵੋ ਅਤੇ ਫਿਰ ਉਸ ਨੂੰ ਸ਼ਹਿਦ ਦੇ ਨਾਲ ਰੋਜ਼ ਚੱਟੋ। ਅਜਿਹਾ ਕਰਨ ਨਾਲ ਚੱਕਰ ਦੀ ਕਾਫ਼ੀ ਹੱਦ ਤੱਕ ਘੱਟ ਜਾਵੇਗੀ। 


rajwinder kaur

Content Editor

Related News