Health Tips: ਗਰਮੀਆਂ ’ਚ ਜ਼ਰੂਰ ਪੀਓ ਠੰਡਾ ਦੁੱਧ, ਚੰਗੀ ਨੀਂਦ ਆਉਣ ਦੇ ਨਾਲ-ਨਾਲ ਸਰੀਰ ਨੂੰ ਹੋਣਗੇ ਕਈ ਫ਼ਾਇਦੇ

08/15/2022 3:42:08 PM

ਜਲੰਧਰ (ਬਿਊਰੋ) - ਗਰਮੀਆਂ ਦੇ ਮੌਸਮ 'ਚ ਹਰ ਕਿਸੇ ਦਾ ਠੰਡਾ ਖਾਣ ਜਾਂ ਪੀਣ ਦਾ ਮਨ ਕਰਦਾ ਹੈ। ਇਸ ਲਈ ਤੁਸੀਂ ਠੰਡੇ ਦੁੱਧ ਨੂੰ ਆਪਣੀ ਖੁਰਾਕ 'ਚ ਸ਼ਾਮਲ ਕਰ ਸਕਦੇ ਹੋ। ਚੰਗੀ ਨੀਂਦ, ਸਰਦੀ-ਜ਼ੁਕਾਮ ਤੋਂ ਬਚਾਅ ਅਤੇ ਹੱਡੀਆਂ ਨੂੰ ਮਜ਼ਬੂਤ ਬਣਾਉਣ ਲਈ ਦੁੱਧ ਪੀਣਾ ਬਹੁਤ ਫ਼ਾਇਦੇਮੰਦ ਹੁੰਦਾ ਹੈ। ਕੀ ਤੁਸੀਂ ਜਾਣਦੇ ਹੋ ਗਰਮ ਦੁੱਧ ਦੀ ਥਾਂ ਠੰਡਾ ਦੁੱਧ ਸਿਹਤ ਅਤੇ ਸੁੰਦਰਤਾ ਲਈ ਕਈ ਗੁਣਾਂ ਵੱਧ ਫ਼ਾਇਦੇਮੰਦ ਹੁੰਦਾ ਹੈ। ਠੰਡਾ ਦੁੱਧ ਪੀਣ ਨਾਲ ਐਸਿਡਿਟੀ ਤੋਂ ਰਾਹਤ ਮਿਲਦੀ ਹੈ ਅਤੇ ਮੋਟਾਪਾ ਘੱਟ ਹੁੰਦਾ ਹੈ। ਠੰਡਾ ਦੁੱਧ ਪੀਣ ਦੇ ਸਰੀਰ ਨੂੰ ਹੋਰ ਕਿਹੜੇ ਫ਼ਾਇਦੇ ਹੁੰਦੇ ਹਨ, ਆਓ ਜਾਣਦੇ ਹਾਂ....  

ਚੰਗੀ ਨੀਂਦ ਆਉਣੀ
ਚੰਗੀ ਨੀਂਦ ਲੈਣ ਲਈ ਦੁੱਧ ਪੀਣਾ ਸਿਹਤ ਲਈ ਸਭ ਤੋਂ ਵਧੀਆ ਮੰਨਿਆ ਜਾਂਦਾ ਹੈ। ਠੰਡਾ ਦੁੱਧ ਪ੍ਰੋਟੀਨ ਨਾਲ ਭਰਪੂਰ ਹੁੰਦਾ ਹੈ। ਅਜਿਹੇ 'ਚ ਇਸ ਦਾ ਸੇਵਨ ਕਰਨ ਨਾਲ ਤੁਸੀਂ ਦਿਨ ਭਰ ਤਾਜ਼ਾ ਮਹਿਸੂਸ ਕਰਦੇ ਹੋ। ਦਰਅਸਲ ਦੁੱਧ ਵਿੱਚ ਅਮੀਨੋ ਐਸਿਡ ਟ੍ਰਿਪਟੋਫੈਨ ਹੁੰਦਾ ਹੈ, ਜਿਸ ਨਾਲ ਰਾਤ ਦੇ ਸਮੇਂ ਚੰਗੀ ਨੀਂਦ ਆਉਣੀ ਸ਼ੁਰੂ ਹੋ ਜਾਂਦੀ ਹੈ। 

ਭਾਰ ਘੱਟ ਹੁੰਦਾ ਹੈ
ਜਿਹੜੇ ਲੋਕਾਂ ਨੂੰ ਹਰ ਸਮੇਂ ਭੁੱਖ ਲੱਗਦੀ ਹੈ, ਉਨ੍ਹਾਂ ਨੂੰ ਆਪਣੀ ਰੋਜ਼ਾਨਾ ਦੀ ਖੁਰਾਕ ਵਿੱਚ ਠੰਡਾ ਦੁੱਧ ਸ਼ਾਮਲ ਕਰਨਾ ਚਾਹੀਦਾ ਹੈ। ਤੁਸੀਂ ਚਾਹੋ ਤਾਂ ਦੁੱਧ ’ਚ ਓਟਸ, ਸੁੱਕੇ ਮੇਵੇ ਆਦਿ ਮਿਲਾ ਕੇ ਵੀ ਸੇਵਨ ਕਰ ਸਕਦੇ ਹੋ। ਇਹ ਭੁੱਖ ਮਿਟਾਉਣ ਵਿੱਚ ਮਦਦ ਕਰਦਾ ਹੈ। ਇਸ ਤਰ੍ਹਾਂ ਭਾਰ ਵਧਣ ਦੀ ਸਮੱਸਿਆ ਵੀ ਘੱਟ ਹੋ ਜਾਂਦੀ ਹੈ।

ਮਾਸਪੇਸ਼ੀਆਂ ਅਤੇ ਹੱਡੀਆਂ ਮਜ਼ਬੂਤ ​​ਹੋਣਗੀਆਂ
ਰੋਜ਼ਾਨਾ ਦੁੱਧ ਦਾ ਸੇਵਨ ਕਰਨ ਨਾਲ ਮਾਸਪੇਸ਼ੀਆਂ ਅਤੇ ਹੱਡੀਆਂ ਮਜ਼ਬੂਤ ​​ਹੁੰਦੀਆਂ ਹਨ। ਅਜਿਹੇ 'ਚ ਸਰੀਰਕ ਵਿਕਾਸ ਲਈ ਹਰ ਉਮਰ ਦੇ ਲੋਕਾਂ ਨੂੰ ਠੰਡੇ ਦੁੱਧ ਦਾ ਸੇਵਨ ਕਰਨਾ ਚਾਹੀਦਾ ਹੈ।

ਸਰੀਰ ਨੂੰ ਰੱਖੇ ਹਾਈਡ੍ਰੇਟ 
ਠੰਡੇ ਦੁੱਧ 'ਚ ਇਲੈਕਟ੍ਰੋਲਾਈਟਸ ਦੀ ਮੌਜੂਦਗੀ ਕਾਰਨ ਇਹ ਸਰੀਰ ਨੂੰ ਹਾਈਡ੍ਰੇਟ ਰੱਖਣ 'ਚ ਮਦਦ ਕਰਦਾ ਹੈ। ਦਿਨ 'ਚ 2 ਗਿਲਾਸ ਠੰਡਾ ਦੁੱਧ ਪੀਣ ਨਾਲ ਸਰੀਰ 'ਚ ਨਮੀ ਬਣੀ ਰਹਿੰਦੀ ਹੈ ਅਤੇ ਊਰਜਾ ਮਿਲਦੀ ਹੈ। ਸਵੇਰੇ ਇਸ ਨੂੰ ਪੀਣਾ ਬਿਹਤਰ ਮੰਨਿਆ ਜਾਂਦਾ ਹੈ।

ਹਜ਼ਮ ਹੁੰਦੈ ਭੋਜਨ
ਠੰਡਾ ਦੁੱਧ ਪੀਣ ਨਾਲ ਘਿਓ, ਤੇਲ ਅਤੇ ਜ਼ਿਆਦਾ ਚਰਬੀ ਵਾਲੇ ਭੋਜਨ ਸੌਖੇ ਤਰੀਕੇ ਨਾਲ ਹਜ਼ਮ ਹੋ ਜਾਂਦੇ ਹਨ। ਇਸ ਨਾਲ ਢਿੱਡ ਨਾਲ ਜੁੜੀਆਂ ਸਮੱਸਿਆਵਾਂ ਜਿਵੇਂ ਐਸੀਡਿਟੀ, ਬਦਹਜ਼ਮੀ ਆਦਿ ਤੋਂ ਰਾਹਤ ਮਿਲਦੀ ਹੈ। ਇਸੇ ਲਈ ਰੋਜ਼ਾਨਾ ਠੰਡਾ ਦੁੱਧ ਪੀਣਾ ਸਭ ਤੋਂ ਵਧੀਆ ਵਿਕਲਪ ਹੈ।

ਚਿਹਰੇ ਦੀ ਵੱਧਦੀ ਹੈ ਖ਼ੂਬਸੂਰਤੀ
ਠੰਡਾ ਦੁੱਧ ਪੀਣ ਦੇ ਨਾਲ-ਨਾਲ ਚਿਹਰੇ 'ਤੇ ਲਗਾਉਣ ਨਾਲ ਖ਼ੂਬਸੂਰਤੀ ਵਧਦੀ ਹੈ। ਇਹ ਚਮੜੀ 'ਤੇ ਟੋਨਰ ਅਤੇ ਕਲੀਨਜ਼ਰ ਦਾ ਕੰਮ ਕਰਦਾ ਹੈ। ਇਸ ਤਰ੍ਹਾਂ ਖੁਸ਼ਕ, ਬੇਜਾਨ ਚਮੜੀ ਨੂੰ ਪੋਸ਼ਣ ਮਿਲਦਾ ਹੈ। ਚਮੜੀ ਲੰਬੇ ਸਮੇਂ ਤੱਕ ਹਾਈਡਰੇਟ ਰਹਿੰਦੀ ਹੈ ਅਤੇ ਸਾਫ਼, ਚਮਕਦਾਰ, ਨਰਮ ਅਤੇ ਜਵਾਨ ਦਿਖਾਈ ਦਿੰਦੀ ਹੈ।


rajwinder kaur

Content Editor

Related News