Health Tips: ਖੰਡ ਜਾਂ ਗੁੜ, ਜਾਣੋ ਇਨ੍ਹਾਂ ਦੋਵਾਂ ’ਚੋਂ ਕਿਸ ਦੇ ਇਸਤੇਮਾਲ ਨਾਲ ਘੱਟ ਹੋ ਸਕਦੈ ਤੁਹਾਡਾ ‘ਭਾਰ’

Monday, May 27, 2024 - 11:20 AM (IST)

ਜਲੰਧਰ - ਖੰਡ ਦਾ ਘੱਟ ਇਸਤੇਮਾਲ ਸ਼ੂਗਰ ਨੂੰ ਕੰਟਰੋਲ ’ਚ ਕਰਨ ਲਈ ਹੀ ਨਹੀਂ ਸਗੋਂ ਭਾਰ ਘਟਾਉਣ ਵਿਚ ਵੀ ਮਦਦਗਾਰ ਸਿੱਧ ਹੋ ਚੁੱਕੀ ਹੈ। ਬਹੁਤ ਸਾਰੇ ਲੋਕ ਅਜਿਹੇ ਹਨ, ਜੋ ਸੋਚਦੇ ਹਨ ਕਿ ਸ਼ੂਗਰ ਦੇ ਪੱਧਰ ਨੂੰ ਕੰਟਰੋਲ ਕਰਨ ਲਈ ਮਿੱਠੀਆਂ ਚੀਜ਼ਾਂ ਤੋਂ ਦੂਰ ਰਹਿਣਾ ਚਾਹੀਦਾ ਹੈ। ਗੱਲ ਤਾਂ ਇਕਦਮ ਠੀਕ ਹੈ ਕਿ ਜੋ ਲੋਕ ਆਪਣਾ ਭਾਰ ਘਟਾਉਣਾ ਚਾਹੁੰਦੇ ਹਨ, ਉਨ੍ਹਾਂ ਨੂੰ ਵੀ ਚਿੱਟੀ ਖੰਡ ਤੋਂ ਕੋਹਾ ਦੂਰ ਰਹਿਣਾ ਚਾਹੀਦਾ ਹੈ। ਅਜਿਹੀ ਹਾਲਤ ਵਿਚ ਬਹੁਤ ਸਾਰੇ ਲੋਕ ਖੰਡ ਦੀ ਜਗ੍ਹਾ ਗੁੜ ਜਾਂ ਸ਼ਹਿਦ ਦੀ ਵਰਤੋਂ ਕਰਦੇ ਹਨ। ਇਨ੍ਹਾਂ ਦੋਵਾਂ ਚੀਜ਼ਾਂ ਦਾ ਸੇਵਨ ਕਰਨਾ ਸਿਹਤ ਲਈ ਬਹੁਤ ਫ਼ਾਇਦੇਮੰਦ ਹੁੰਦਾ ਹੈ। ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਕਿ ਸਾਨੂੰ ਇਨ੍ਹਾਂ ਦੋਵਾਂ ਦੀ ਵਰਤੋਂ ਕਿਉਂ ਕਰਨੀ ਚਾਹੀਦੀ ਹੈ...

ਗੁੜ ਹੈ ਫ਼ਾਇਦੇਮੰਦ
ਪੁਰਾਣੇ ਜਮਾਨੇ ਵਿਚ ਲੋਕ ਗੁੜ ਖਾਣ ਦੇ ਬੜੇ ਸ਼ੌਕਿਨ ਹੁੰਦੇ ਸਨ। ਬੇਸ਼ਕ ਗੁੜ ਅਤੇ ਖੰਡ ਦੋਵੇਂ ਗੰਨੇ ਦੇ ਰਸ ਤੋਂ ਤਿਆਰ ਹੁੰਦੀਆਂ ਹਨ ਪਰ ਦੋਵਾਂ ਵਿਚ ਇਸ ਸਮਾਨ ਕੈਲੋਰੀ ਵੀ ਪਾਈ ਜਾਂਦੀ ਹੈ। ਪਰ ਖੰਡ ਨੂੰ ਬਣਾਉਣ ਦੇ ਸਮੇਂ ਬਹੁਤ ਸਾਰੇ ਕੈਮੀਕਲਾਂ ਦੀ ਵਰਤੋਂ ਕੀਤੀ ਜਾਂਦੀ ਹੈ। ਇਸ ਨੂੰ ਸ਼ੁੱਧ ਕਰਨ ਲਈ ਕਈ ਦਿਨਾਂ ਤੱਕ ਇਲੈਕਟ੍ਰੋਨਿਕ ਮਸ਼ੀਨ ਵਿਚ ਰੱਖਿਆ ਜਾਂਦਾ ਹੈ। ਇਸੇ ਕਾਰਨ ਖੰਡ ਨੂੰ ਬਣਾਉਂਦੇ ਸਮੇਂ ਗੰਨੇ ਦੇ ਰਸ ਵਿੱਚ ਪਾਏ ਜਾਣ ਵਾਸੇ ਸਾਰੇ ਪੋਸ਼ਤ ਤੱਤ ਨਸ਼ਟ ਹੋ ਜਾਂਦੇ ਹਨ।

PunjabKesari

ਇਸ ਦੌਰਾਨ ਜੇਕਰ ਗੱਲ ਗੁੜ ਦੀ ਕੀਤੀ ਜਾਵੇ ਤਾਂ ਇਸ ਨੂੰ ਬਣਾਉਣ ਦੀ ਵਿਧੀ ਬੜੀ ਸੌਖੀ ਹੁੰਦੀ ਹੈ। ਗੁਣ ਖਾਣ ਵਾਲੇ ਲੋਕਾਂ ਨੂੰ ਆਇਰਨ, ਫਾਇਬਰ, ਪ੍ਰੋਟੀਨ, ਕਾਰਬੋਹਾਈਡ੍ਰੇਟਸ ਆਦਿ ਸਾਰੇ ਪੋਸ਼ਕ ਤੱਤ ਮਿਲ ਜਾਂਦੇ ਹਨ। ਇਸ ਨੂੰ ਖਾਣ ਨਾਲ ਲੋਕਾਂ ਦਾ ਭਾਰ ਕੰਟਰੋਲ ਵਿੱਚ ਰਹਿੰਦਾ ਹੈ ਅਤੇ ਇਸ ਨਾਲ ਸਰੀਰ ਦੇ ਸਾਰੇ ਪੋਸ਼ਕ ਤੱਤਾਂ ਦੀ ਕਮੀ ਵੀ ਪੂਰੀ ਹੋ ਜਾਂਦੀ ਹੈ।

ਗੁੜ ਤੋਂ ਮਿਲਦਾ ਹੈ ਪੋਸ਼ਣ
ਗੁੜ ਨੂੰ ਤਿਆਰ ਕਰਨ ਲਈ ਕੈਮੀਕਲ ਦੀ ਵਰਤੋਂ ਨਹੀਂ ਕੀਤੀ ਜਾਂਦੀ। ਇਸ ਨੂੰ ਬੜੇ ਸਾਧਾਰਨ ਅਤੇ ਕੁਦਰਤੀ ਢੰਗ ਨਾਲ ਤਿਆਰ ਕਰਕੇ ਬਣਾਇਆ ਜਾਂਦਾ ਹੈ। ਇਸ ਨਾਲ ਇਸ ਨੂੰ ਪਾਏ ਜਾਣ ਵਾਲੇ ਸਾਰੇ ਪੋਸ਼ਕ ਤੱਤ ਖ਼ਤਮ ਨਹੀਂ ਹੁੰਦੇ। ਇਸ ਵਿਚ ਵਿਟਾਮਿਨ, ਪ੍ਰੋਟਿਨ, ਆਇਰਨ, ਮਿਨਰਲਸ, ਫਾਇਬਰ, ਕਾਰਬੋਹਾਈਡ੍ਰੇਟਸ, ਪੋਟਾਸ਼ੀਅਮ ਆਦਿ ਦੇ ਤੱਤ ਭਰਪੂਰ ਮਾਤਰਾ ਵਿਚ ਪਾਏ ਜਾਂਦੇ ਹਨ। ਇਹ ਮੋਟਾਪਾ ਘੱਟ ਕਰਨ ਵਿਚ ਬਹੁਤ ਫ਼ਾਇਦੇਮੰਦ ਸਿੱਧ ਹੁੰਦਾ ਹੈ।

ਇਹ ਵੀ ਪੜ੍ਹੋ : Health Tips: ਸਾਵਧਾਨ! ਰਾਤ ਦੇ ਸਮੇਂ ਕਦੇ ਨਾ ਕਰੋ ਇਨ੍ਹਾਂ ਚੀਜ਼ਾਂ ਦਾ ਸੇਵਨ, ਸਿਹਤ ਹੋ ਸਕਦੀ ਹੈ ਖ਼ਰਾਬ

PunjabKesari

ਖੰਡ ਨੂੰ ਕਹਿੰਦੇ ਹਨ ਖਾਲੀ ਕੈਲੋਰੀ
ਖੰਡ ਨੂੰ ਮਸ਼ੀਨ ਅਤੇ ਕੈਮੀਕਲ ਨਾਲ ਤਿਆਰ ਕੀਤਾ ਜਾਂਦਾ ਹੈ, ਜਿਸ ਕਰਕੇ ਇਸ ’ਚ ਪਾਏ ਜਾਣ ਵਾਲੇ ਸਾਰੇ ਤੱਤ ਨਸ਼ਟ ਹੋ ਜਾਂਦੇ ਹਨ। ਇਸ ’ਚ ਨਿਉਟ੍ਰਿਸ਼ਨ ਵੈਲਯੂ ਜੋਰੀ ਹੋਣ ਦੇ ਨਾਲ ਵੱਡੀ ਮਾਤਰਾ ’ਚ ਕੈਲੋਰੀ ਰਹਿ ਜਾਂਦੀ ਹੈ। ਜੇਕਰ ਗੱਲ ਗੁੜ ਦੀ ਕੀਤੀ ਜਾਵੇ ਤਾਂ ਇਸ ’ਚ ਕੈਲੋਰੀ ਹੋਣ ਦੇ ਬਾਵਜੂਦ ਸਾਰੇ ਉਚਿਤ ਤੱਤ ਪਾਏ ਜਾਂਦੇ ਹਨ। ਅਜਿਹੀ ਹਾਲਤ ਵਿਚ ਇਸ ਦਾ ਸੇਵਨ ਕਰਨ ਨਾਲ ਸਿਹਤ ਨੂੰ ਕਾਫੀ ਫ਼ਾਇਦਾ ਹੁੰਦਾ ਹੈ।

ਗੁੜ ਖਾਣ ਦੇ ਫ਼ਾਇਦੇ

ਭਾਰ ਘਟਾਓ
ਖੰਡ ਦੀ ਜਗ੍ਹਾ ਤੁਹਾਨੂੰ ਹਰ ਰੋਜ਼ ਗੁੜ ਦੀ ਵਰਤੋਂ ਕਰਨੀ ਚਾਹੀਦੀ ਹੈ। ਇਸ ਨਾਲ ਭਾਰ ਘੱਟ ਕਰਨ ਵਿਚ ਮਦਦ ਮਿਲਦੀ ਹੈ। 

ਇਹ ਵੀ ਪੜ੍ਹੋ : Health Tips: ਗਰਮੀਆਂ 'ਚ ਸਰੀਰ ਨੂੰ ਠੰਡਾ ਰੱਖਣ ਲਈ ਖੀਰੇ ਸਣੇ ਇਨ੍ਹਾਂ ਚੀਜ਼ਾਂ ਦਾ ਕਰੋ ਸੇਵਨ, ਹਮੇਸ਼ਾ ਰਹੋਗੇ ਫਿੱਟ

PunjabKesari

ਪਾਚਨ ਤੰਤਰ ਰਹਿੰਦਾ ਹੈ ਠੀਕ
ਗੁੜ ਦੀ ਵਰਤੋਂ ਕਰਨ ਨਾਲ ਪਾਚਨ ਕਿਰਿਆ ਸਹੀ ਰਹਿੰਦੀ ਹੈ। ਇਸ ਨਾਲ ਢਿੱਡ ਸਬੰਧੀ ਹੋਣ ਸਾਰੀਆਂ ਪਰੇਸ਼ਾਨੀਆਂ ਦਾ ਸਾਹਮਣਾ ਨਹੀਂ ਕਰਨਾ ਚਾਹੀਦਾ। ਇਸ ਤੋਂ ਇਲਾਵਾ ਇਹ ਸਰੀਰ ਵਿਚ ਜਮ੍ਹਾ ਹੋਏ ਜ਼ਹਿਰੀਲੇ ਪਦਾਰਥਾਂ ਨੂੰ ਬਾਹਰ ਕੱਢਣ ਵਿਚ ਵੀ ਮਦਦ ਕਰਦਾ ਹੈ।

ਖੂਨ ਵਧਾਉਂਦਾ ਹੈ
ਗੁੜ ’ਚ ਆਇਰਨ ਦੀ ਮਾਤਰਾ ਭਰਪੂਰ ਹੁੰਦੀ ਹੈ। ਜੋ ਸਰੀਰ ’ਚ ਖੂਨ ਨੂੰ ਸਾਫ਼ ਕਰਨ ਦੇ ਨਾਲ-ਨਾਲ ਵਧਾਉਣ ਵਿਚ ਵੀ ਮਦਦ ਕਰਦਾ ਹੈ।

ਇਹ ਵੀ ਪੜ੍ਹੋ : Health Tips: ਗਰਮੀਆਂ ਦੇ ਮੌਸਮ ’ਚ ਲੋਕ ਭੁੱਲ ਕੇ ਫਰਿੱਜ 'ਚ ਨਾ ਰੱਖਣ ਇਹ ਚੀਜ਼ਾਂ, ਸਿਹਤ ਹੋ ਸਕਦੀ ਹੈ ਖ਼ਰਾਬ

PunjabKesari


rajwinder kaur

Content Editor

Related News