ਢਿੱਡ ’ਚ ਬਣਨ ਵਾਲੀ ਗੈਸ ਤੋਂ ਕੀ ਤੁਸੀਂ ਹੋ ਪਰੇਸ਼ਾਨ ਤਾਂ ਇਨ੍ਹਾਂ ਤਰੀਕਿਆਂ ਨਾਲ ਪਾਓ ਹਮੇਸ਼ਾ ਲਈ ਮੁਕਤੀ
Monday, Jan 11, 2021 - 05:00 PM (IST)
ਜਲੰਧਰ (ਬਿਊਰੋ) - ਕੁਝ ਵੀ ਗਲਤ ਖਾਣ ਨਾਲ ਢਿੱਡ ’ਚ ਗੈਸ ਬਣ ਜਾਂਦੀ ਹੈ, ਜਿਸ ਨਾਲ ਬਹੁਤ ਪਰੇਸ਼ਾਨੀ ਹੁੰਦੀ ਹੈ। ਅੱਜ ਦੇ ਸਮੇਂ 'ਚ ਸਿਰਫ਼ ਵੱਡੇ ਹੀ ਨਹੀਂ ਸਗੋਂ ਛੋਟੇ-ਛੋਟੇ ਬੱਚੇ ਵੀ ਢਿੱਡ 'ਚ ਬਣਨ ਵਾਲੀ ਗੈਸ ਦੀ ਸਮੱਸਿਆ ਤੋਂ ਪ੍ਰੇਸ਼ਾਨ ਹਨ। ਗਲਤ ਖਾਣ ਪੀਣ ਦੀ ਵਜ੍ਹਾ ਨਾਲ ਇਹ ਸਮੱਸਿਆ ਦੇਖਣ ਨੂੰ ਮਿਲ ਰਹੀ ਹੈ। ਜੇ ਸਮੇਂ ਰਹਿੰਦੇ ਇਸ ਦਾ ਇਲਾਜ ਨਾ ਕੀਤਾ ਗਿਆ ਤਾਂ ਲੰਬੇ ਸਮੇਂ ਲਈ ਦਿੱਕਤ ਪੈਦਾ ਹੋ ਸਕਦੀ ਹੈ। ਗੈਸ ਦਾ ਇਲਾਜ ਘਰ 'ਚ ਮੌਜੂਦ ਕੁਝ ਚੀਜ਼ਾਂ ਦੀ ਵਰਤੋਂ ਨਾਲ ਵੀ ਕੀਤਾ ਜਾ ਸਕਦੈ। ਅੱਜ ਅਸੀਂ ਤੁਹਾਨੂੰ ਕੁਝ ਅਜਿਹੇ ਘਰੇਲੂ ਨੁਸਖ਼ਿਆਂ ਬਾਰੇ ਦੱਸਣ ਜਾ ਰਹੇ ਹਾਂ, ਜਿਸ ਦੀ ਮਦਦ ਨਾਲ ਤੁਸੀਂ ਗੈਸ ਦੀ ਸਮੱਸਿਆ ਤੋਂ ਛੁਟਕਾਰਾ ਪਾ ਸਕਦੇ ਹੋ, ਜਿਵੇਂ
1. ਸੌਂਫ ਦੀ ਕਰੋ ਵਰਤੋਂ
ਗੈਸ ਦੀ ਸਮੱਸਿਆ ਹੋਣ 'ਤੇ ਪਾਣੀ ਨੂੰ ਗਰਮ ਕਰਕੇ ਇਸ 'ਚ ਸੌਂਫ ਮਿਲਾ ਕੇ ਪੀਣ ਨਾਲ ਆਰਾਮ ਮਿਲਦਾ ਹੈ। ਜੇਕਰ ਤੁਸੀਂ ਚਾਹੋ ਤਾਂ ਸੌਂਫ ਦੀਆਂ ਪੱਤੀਆਂ ਨੂੰ ਵੀ ਚਬਾ ਸਕਦੇ ਹੋ, ਜਿਸ ਨਾਲ ਤੁਹਾਨੂੰ ਫ਼ਾਇਦਾ ਹੋਵੇਗਾ।
2. ਦਾਲਚੀਨੀ ਦੀ ਕਰੋ ਵਰਤੋਂ
ਦਾਲਚੀਨੀ ਗੈਸ ਦੀ ਸਮੱਸਿਆ ਦੂਰ ਕਰਨ 'ਚ ਮਦਦ ਕਰਦੀ ਹੈ। ਇਸ ਲਈ 1 ਚਮਚਾ ਦਾਲਚੀਨੀ ਪਾਊਡਰ ਨੂੰ ਗਰਮ ਪਾਣੀ 'ਚ ਮਿਲਾ ਕੇ ਪੀਓ। ਤੁਸੀਂ ਚਾਹੋ ਤਾਂ ਇਸ 'ਚ ਸ਼ਹਿਦ ਮਿਲਾ ਕੇ ਵੀ ਪੀ ਸਕਦੇ ਹੋ, ਜਿਸ ਨਾਲ ਫ਼ਾਇਦਾ ਹੋਵੇਗਾ।
3. ਹਿੰਗ ਦੀ ਕਰੋ ਵਰਤੋਂ
ਗੈਸ ਬਣਨ 'ਤੇ ਹਿੰਗ ਵਾਲਾ ਪਾਣੀ ਪੀਣ ਨਾਲ ਢਿੱਡ ਨੂੰ ਬਹੁਤ ਆਰਾਮ ਮਿਲਦਾ ਹੈ। ਇਸ ਨੂੰ ਬਣਾਉਣ ਲਈ 1 ਗਲਾਸ ਗਰਮ ਪਾਣੀ 'ਚ 1 ਚੁਟਕੀ ਹਿੰਗ ਮਿਲਾਓ ਅਤੇ ਦਿਨ 'ਚ 2-3 ਵਾਰ ਪੀਓ, ਜਿਸ ਨਾਲ ਤੁਹਾਨੂੰ ਆਰਾਮ ਮਿਲੇਗਾ। ਜੇ ਹਿੰਗ ਦਾ ਪਾਣੀ ਪੀਣ 'ਚ ਦਿੱਕਤ ਹੁੰਦੀ ਹੈ ਤਾਂ ਤੁਸੀਂ ਹਿੰਗ 'ਚ ਥੋੜ੍ਹਾ ਜਿਹਾ ਪਾਣੀ ਮਿਲਾ ਕੇ ਪੇਸਟ ਤਿਆਰ ਕਰ ਲਓ ਅਤੇ ਢਿੱਡ 'ਤੇ ਇਸ ਨੂੰ ਮਲੋ। ਕੁਝ ਹੀ ਸਮੇਂ ਬਾਅਦ ਤੁਹਾਡੀ ਗੈਸ ਦੀ ਸਮੱਸਿਆਂ ਦੂਰ ਹੋ ਜਾਵੇਗੀ।
ਪੜ੍ਹੋ ਇਹ ਵੀ ਖ਼ਬਰ - Lohri 2021 Wishes: ਲੋਹੜੀ ਦੇ ਮੌਕੇ ਆਪਣੇ ਸਾਕ ਸਬੰਧੀਆਂ ਨੂੰ ਸੋਸ਼ਲ ਮੀਡੀਆ ਰਾਹੀਂ ਭੇਜੋ ਇਹ ਖ਼ਾਸ ਸੁਨੇਹੇ
4. ਅਦਰਕ
ਗੈਸ ਦੀ ਸਮੱਸਿਆ ਤੋਂ ਛੁਟਕਾਰਾ ਪਾਉਣ ਲਈ ਅਦਰਕ ਦੀ ਵਰਤੋਂ ਕਰੋ। ਇਸ ਲਈ ਅਦਰਕ, ਸੌਂਫ ਅਤੇ ਇਲਾਇਚੀ ਨੂੰ ਬਰਾਬਰ ਮਾਤਰਾ 'ਚ ਲਓ ਅਤੇ ਪਾਣੀ 'ਚ ਚੰਗੀ ਤਰ੍ਹਾਂ ਨਾਲ ਘੋਲ ਲਓ। ਨਾਲ ਹੀ ਇਸ 'ਚ ਚੁਟਕੀ 1 ਹਿੰਗ ਵੀ ਪਾਓ। ਦਿਨ 'ਚ 2 ਵਾਰ ਇਸ ਪਾਣੀ ਨਾਲ ਤੁਹਾਨੂੰ ਆਰਾਮ ਮਿਲੇਗਾ।
5. ਨਿੰਬੂ ਅਤੇ ਬੇਕਿੰਗ ਸੋਡਾ
ਨਿੰਬੂ ਅਤੇ ਬੇਕਿੰਗ ਸੋਡਾ ਗੈਸ ਦੀ ਸਮੱਸਿਆ ਨੂੰ ਦੂਰ ਕਰਦਾ ਹੈ। 1 ਨਿੰਬੂ ਦੇ ਰਸ 'ਚ ਬੇਕਿੰਗ ਸੋਡਾ ਪਾਓ ਅਤੇ ਇਸ 'ਚ ਪਾਣੀ ਅਤੇ ਥੋੜ੍ਹਾ ਜਿਹਾ ਬੇਕਿੰਗ ਸੋਡਾ ਮਿਲਾਓ। ਇਸ ਨੂੰ ਚੰਗੀ ਤਰ੍ਹਾਂ ਨਾਲ ਘੋਲ ਕੇ ਹੌਲੀ-ਹੌਲੀ ਇਸ ਦੀ ਵਰਤੋਂ ਕਰੋ। ਤੁਸੀਂ ਚਾਹੋ ਤਾਂ 1 ਗਲਾਸ ਪਾਣੀ 'ਚ ਸਿਰਫ਼ ਬੇਕਿੰਗ ਸੋਡਾ ਪਾ ਕੇ ਪੀ ਸਕਦੇ ਹੋ।
ਪੜ੍ਹੋ ਇਹ ਵੀ ਖ਼ਬਰ - ਜਾਣੋ ਠੰਡ ਦੇ ਮੌਸਮ 'ਚ ਕਿਉਂ ਜ਼ਿਆਦਾ ਹੁੰਦੇ ਨੇ 'ਦਿਲ ਦੇ ਰੋਗ', ਬਚਾਅ ਕਰਨ ਲਈ ਜ਼ਰੂਰ ਪੜ੍ਹੋ ਇਹ ਖ਼ਬਰ
6. ਲਸਣ ਨਾਲ ਹੋਵੇਗਾ ਫ਼ਾਇਦਾ
ਲਸਣ 'ਚ ਮੌਜੂਦ ਤੱਤ ਗੈਸ ਦੀ ਸਮੱਸਿਆ ਤੋਂ ਰਾਹਤ ਦਿਵਾਉਂਦੇ ਹਨ। ਪਾਣੀ 'ਚ ਲਸਣ ਦੀਆਂ ਕੁਝ ਕਲੀਆਂ ਉਬਾਲੋ ਅਤੇ ਫਿਰ ਇਸ 'ਚ ਕਾਲੀ ਮਿਰਚ ਪਾਊਡਰ ਮਿਲਾਓ। ਇਸ ਨੂੰ ਛਾਣੋਂ ਅਤੇ ਠੰਡਾ ਹੋਣ ਦੇ ਬਾਅਦ ਪੀਓ। ਜਲਦੀ ਅਸਰ ਦੇਖਣ ਲਈ ਦਿਨ 'ਚ ਦੋ-ਤਿੰਨ ਵਾਰ ਇਸ ਦੀ ਵਰਤੋਂ ਕਰੋ।
ਪੜ੍ਹੋ ਇਹ ਵੀ ਖ਼ਬਰ - ਦੋ ਇਲਾਇਚੀਆਂ ਖਾਣ ਮਗਰੋਂ ਪੀਓ ਗਰਮ ਪਾਣੀ, ਹਮੇਸ਼ਾ ਲਈ ਦੂਰ ਹੋਣਗੀਆਂ ਇਹ ਬੀਮਾਰੀਆਂ
7. ਖ਼ੁਰਾਕ 'ਚ ਵਧਾਉਣ ਫਾਈਬਰ ਦੀ ਮਾਤਰਾ
ਜੇਕਰ ਤੁਹਾਡੇ ਢਿੱਡ ’ਚ ਗੈਸ ਬਣ ਰਹੀ ਹੈ ਤਾਂ ਤੁਸੀਂ ਪੂਰੇ ਦਿਨ 'ਚ 8 ਤੋਂ 10 ਗਲਾਸ ਪਾਣੀ ਪੀਓ। ਇਸ ਤੋਂ ਇਲਾਵਾ ਆਪਣੀ ਖ਼ੁਰਾਕ 'ਚ ਫਾਈਬਰ ਵਾਲੇ ਫੂਡ ਦੀ ਮਾਤਰਾ ਨੂੰ ਵਧਾ ਦਿਓ, ਜਿਸ ਨਾਲ ਤੁਹਾਨੂੰ ਫ਼ਾਇਦਾ ਹੋਵੇਗਾ।
8. ਪੁਦੀਨੇ ਦੀ ਕਰੋ ਵਰਤੋਂ
ਪਦੀਨੇ ‘ਚ ਮੌਜੂਦ ਪੌਸ਼ਟਿਕ ਤੱਤ ਪੇਟ ਦੀਆਂ ਸਮੱਸਿਆਵਾਂ ਤੋਂ ਛੁਟਕਾਰਾ ਪਾਉਣ ‘ਚ ਸਹਾਇਤਾ ਕਰਦੇ ਹਨ। ਇਸ ਲਈ ਪੁਦੀਨੇ ਦੇ ਕੁੱਝ ਪੱਤੇ ਪਾਣੀ ‘ਚ ਉਬਾਲੋ ਅਤੇ ਇਸ ਤਿਆਰ ਪਾਣੀ ਨੂੰ ਛਾਣ ਕੇ ਇਸਦਾ ਸੇਵਨ ਕਰੋ।
ਪੜ੍ਹੋ ਇਹ ਵੀ ਖ਼ਬਰ - Health Tips : ਸਰਦੀ ਦੇ ਮੌਸਮ ’ਚ ਕੀ ਤੁਸੀਂ ਹੀਟਰ ਜਾਂ ਬਲੋਅਰ ਦੀ ਕਰਦੇ ਹੋ ਵਰਤੋਂ ਤਾਂ ਜ਼ਰੂਰ ਪੜ੍ਹੋ ਇਹ ਖ਼ਬਰ
9. ਅਜਵਾਇਣ ਦੀ ਵਰਤੋਂ
ਢਿੱਡ ਦੀਆਂ ਸਮੱਸਿਆਵਾਂ ਨੂੰ ਦੂਰ ਕਰਨ ਲਈ ਅਜਵਾਇਣ ਦੀ ਵਰਤੋਂ ਨੂੰ ਵਧੀਆ ਮੰਨਿਆ ਜਾਂਦਾ ਹੈ। ਐਸੀਡਿਟੀ ਦੀ ਸ਼ਿਕਾਇਤ ਹੋਣ ’ਤੇ ਅਜਵਾਇਣ ਨੂੰ ਹਲਕਾ ਭੁੰਨ ਕੇ ਉਸ ‘ਚ ਕਾਲਾ ਨਮਕ ਮਿਲਾਕੇ ਖਾਣ ਨਾਲ ਰਾਹਤ ਮਿਲਦੀ ਹੈ। ਇਸ ਤੋਂ ਇਲਾਵਾ ਇਸ ਨੂੰ ਥੋੜ੍ਹੀ ਮਾਤਰਾ ‘ਚ ਪਾਣੀ ‘ਚ ਉਬਾਲ ਕੇ ਪੀਣ ਨਾਲ ਗੈਸ ਦੀ ਸਮੱਸਿਆ ਤੋਂ ਛੁਟਕਾਰਾ ਮਿਲਦਾ ਹੈ।
ਪੜ੍ਹੋ ਇਹ ਵੀ ਖ਼ਬਰ - Health Alert : ਹਾਰਟ ਅਟੈਕ ਹੋਣ ਤੋਂ ਪਹਿਲਾਂ ਦਿਖਾਈ ਦਿੰਦੇ ਨੇ ਇਹ ਲੱਛਣ, ਤਾਂ ਹੋ ਜਾਵੋ ਸਾਵਧਾਨ
10. ਲੌਂਗ ਦੀ ਵਰਤੋਂ
ਰੋਜ਼ਾਨਾ ਭੋਜਨ ਤੋਂ ਬਾਅਦ 1-2 ਲੌਂਗ ਦਾ ਸੇਵਨ ਕਰੋ। ਇਸ ਨਾਲ ਭੋਜਨ ਠੀਕ ਤਰ੍ਹਾਂ ਹਜ਼ਮ ਹੋਣ ਦੇ ਨਾਲ ਢਿੱਡ ਸਾਫ਼ ਹੋਣ ‘ਚ ਮਦਦ ਮਿਲਦੀ ਹੈ। ਇਸ ਨਾਲ ਪਾਚਨ ਤੰਤਰ ਮਜ਼ਬੂਤ ਹੋ ਕੇ ਕਬਜ਼, ਗੈਸ, ਪੇਟ ਦਰਦ ਆਦਿ ਤੋਂ ਛੁਟਕਾਰਾ ਮਿਲਦਾ ਹੈ।
ਪੜ੍ਹੋ ਇਹ ਵੀ ਖ਼ਬਰ - Health Tips : ਖਾਣ ਦੀਆਂ ਇਨ੍ਹਾਂ ਗਲਤ ਆਦਤਾਂ ਨਾਲ ਵੱਧ ਸਕਦਾ ਹੈ ‘ਦਿਲ ਦਾ ਦੌਰਾ’ ਪੈਣ ਦਾ ਖ਼ਤਰਾ
ਪੜ੍ਹੋ ਇਹ ਵੀ ਖ਼ਬਰ - Health Alert : ਨਹਾਉਂਦੇ ਸਮੇਂ ਇਨ੍ਹਾਂ ਕਾਰਨਾਂ ਕਰਕੇ ਪੈ ਸਕਦੈ ‘ਦਿਲ ਦਾ ਦੌਰਾ’, ਇੰਝ ਰੱਖੋ ਖ਼ਾਸ ਧਿਆਨ