ਇਹ ਹਨ ਪੇਟ ''ਚ ਕੀੜੇ ਹੋਣ ਦੇ ਕਾਰਨ, ਲੱਛਣ ਅਤੇ ਘਰੇਲੂ ਉਪਾਅ
Wednesday, Jul 25, 2018 - 10:33 AM (IST)

ਨਵੀਂ ਦਿੱਲੀ— ਗਲਤ ਖਾਣ-ਪੀਣ ਕਾਰਨ ਲੋਕਾਂ ਨੂੰ ਪੇਟ ਨਾਲ ਜੁੜੀਆਂ ਕਈ ਸਮੱਸਿਆਵਾਂ ਹੋ ਜਾਂਦੀਆਂ ਹਨ। ਇਨ੍ਹਾਂ ਵਿਚੋਂ ਇਕ ਹੈ ਪੇਟ 'ਚ ਕੀੜਿਆਂ ਦਾ ਹੋਣਾ। ਪੇਟ 'ਚ ਕੀੜੇ ਹੋਣ ਦੀ ਸਮੱਸਿਆ ਬੱਚਿਆਂ ਤੋਂ ਲੈ ਕੇ ਵੱਡਿਆਂ ਦੋਹਾਂ ਨੂੰ ਹੋ ਸਕਦੀ ਹੈ। ਪੇਟ 'ਚ ਦਰਦ, ਗੈਸ, ਬਦਹਜ਼ਮੀ ਅਤੇ ਖਾਣ ਦੀ ਇੱਛਾ ਮਰ ਜਾਣਾ ਪੇਟ 'ਚ ਕੀੜੇ ਹੋਣ ਦੇ ਮੁੱਖ ਕਾਰਨ ਹਨ। ਇਸ ਕਾਰਨ ਰੋਗੀ ਨੂੰ ਪੇਟ 'ਚ ਨਾ ਸਹਿਣ ਹੋਣ ਵਾਲਾ ਦਰਦ, ਸਰੀਰ ਦਾ ਰੰਗ ਪੀਲਾ ਜਾਂ ਕਾਲਾ ਪੈਣਾ, ਸੋਜ, ਬੁਖਾਰ, ਚੱਕਰ, ਆਉਣ ਅਤੇ ਬੁੱਲ੍ਹਾਂ ਦਾ ਸਫੈਦ ਹੋਣ ਵਰਗੀਆਂ ਸਮੱਸਿਆਵਾਂ ਦਾ ਵੀ ਸਾਹਮਣਾ ਕਰਨਾ ਪੈਂਦਾ ਹੈ। ਗੰਦਗੀ ਕਾਰਨ ਵੀ ਪੇਟ 'ਚ ਕੀੜੇ ਪੈਦਾ ਹੋ ਸਕਦੇ ਹਨ।ਇਸ ਤੋਂ ਇਲਾਵਾ ਬਾਜ਼ਾਰ 'ਚੋਂ ਖਰੀਦੇ ਭੋਜਨ ਦੀ ਵਰਤੋਂ ਵੀ ਪੇਟ ਸੰਬੰਧੀ ਕਈ ਰੋਗ ਪੈਦਾ ਕਰਦਾ ਹੈ। ਅੱਜ ਅਸੀਂ ਤੁਹਾਨੂੰ ਅਜਿਹਾ ਅਸਰਦਾਰ ਨੁਸਖਾ ਦੱਸਣ ਜਾ ਰਹੇ ਹਾਂ ਜਿਨ੍ਹਾਂ ਦੀ ਮਦਦ ਨਾਲ ਤੁਸੀਂ ਇਸ ਸਮੱਸਿਆ ਨੂੰ 2 ਦਿਨ 'ਚ ਹੀ ਦੂਰ ਕਰ ਸਕਦੇ ਹੋ ਤਾਂ ਆਓ ਜਾਣਦੇ ਹਾਂ ਪੇਟ ਦੇ ਕੀੜਿਆਂ ਨੂੰ ਦੂਰ ਕਰਨ ਦੇ ਘਰੇਲੂ ਉਪਾਅ ਬਾਰੇ...
ਪੇਟ 'ਚ ਕੀੜੇ ਹੋਣ ਦੇ ਕਾਰਨ
- ਮਿੱਟੀ ਖਾਣ ਦੀ ਆਦਤ।
- ਠੀਕ ਤਰ੍ਹਾਂ ਨਾਲ ਹੱਥ ਧੋਤੇ ਬਿਨਾਂ ਭੋਜਨ ਖਾਣਾ।
- ਨਹੁੰਆਂ ਨੂੰ ਨਾ ਕੱਟਣਾ।
- ਬਾਜ਼ਾਰ 'ਚੋਂ ਦੂਸ਼ਿਤ ਭੋਜਨ ਖਾਣ ਨਾਲ।
- ਸਾਫ-ਸਫਾਈ ਦਾ ਧਿਆਨ ਨਾ ਰੱਖਣਾ।
- ਜ਼ਿਆਦਾ ਮਿੱਠੇ ਦੀ ਵਰਤੋਂ ਕਰਨਾ।
ਪੇਟ 'ਚ ਕੀੜੇ ਹੋਣ ਦੇ ਲੱਛਣ
- ਨਾ ਸਹਿਣ ਹੋਣ ਵਾਲਾ ਪੇਟ ਦਰਦ।
- ਅੱਖਾ ਲਾਲ ਹੋਣਾ।
- ਜੀਭ ਸਫੈਦ ਹੋਣਾ।
- ਭਾਰ ਘੱਟ ਹੋਣਾ।
- ਮੂੰਹ 'ਚੋਂ ਬਦਬੂ ਆਉਣਾ।
- ਸਰੀਰ 'ਚ ਸੋਜ।
- ਉਲਟੀ ਆਉਣਾ।
- ਯੂਰਿਨ 'ਚ ਖੂਨ ਆਉਣਾ।
- ਦਸਤ ਲੱਗਣਾ, ਗੈਸ ਅਤੇ ਐਸਿਡਿਟੀ।
- ਅਨੀਮਿਆ ਅਤੇ ਸਿਰ ਦਰਦ।
ਘਰੇਲੂ ਉਪਾਅ
ਸਭ ਤੋਂ ਪਹਿਲਾਂ ਕੁਝ ਪੁਦੀਨੇ ਦੇ ਪੱਤਿਆਂ ਨੂੰ ਧੋ ਕੇ ਸਾਫ ਕਰ ਲਓ। ਇਸ ਤੋਂ ਬਾਅਦ ਇਸ 'ਚ 1/2 ਚੱਮਚ ਨਿੰਬੂ ਦਾ ਰਸ ਅਤੇ 5 ਕਾਲੀ ਮਿਰਚ ਮਿਲਾ ਕੇ ਪੀਸ ਲਓ। ਫਿਰ ਤੁਸੀਂ ਇਸ 'ਚ ਟੇਸਟ ਮੁਤਾਬਕ ਹਲਕਾ ਜਿਹਾ ਨਮਕ ਜਾਂ ਖੰਡ ਮਿਕਸ ਕਰੋ। ਰੋਜ਼ਾਨਾ 5-6 ਦਿਨਾਂ ਤਕ ਸਵੇਰੇ ਸ਼ਾਮ ਇਸ ਮਿਸ਼ਰਣ ਦਾ ਇਕ ਚੱਮਚ ਰੋਜ਼ਾਨਾ ਖਾਓ।ਨਿਯਮਿਤ ਰੂਪ 'ਚ ਇਸ ਦੀ ਵਰਤੋਂ ਕਰਨ ਨਾਲ ਪੇਟ ਦੇ ਕੀੜਿਆਂ ਦੀ ਸਮੱਸਿਆ ਜੜ੍ਹ ਤੋਂ ਖਤਮ ਹੋ ਜਾਵੇਗੀ।