ਪਾਰਟਨਰ ਦੇ ਨਾਲ ਸਮੇਂ ਬਿਤਾਉਂਦੇ ਹੋਏ ਖੁਦ ਨੂੰ ਇੰਝ ਰੱਖੋ ਫਿੱਟ

08/06/2019 1:06:04 PM

ਹਰ ਰਿਲੇਸ਼ਨਸ਼ਿਪ 'ਚ ਕਪਲਸ ਨੂੰ ਇਕ ਦੂਜੇ ਤੋਂ ਦੋ ਸ਼ਿਕਾਇਤਾਂ ਹੁੰਦੀਆਂ ਹਨ ਪਹਿਲੀ ਕਿ ਉਹ ਆਪਣੇ ਪਾਰਟਨਰ ਨੂੰ ਸਮਾਂ ਨਹੀਂ ਦਿੰਦੇ ਹਨ ਦੂਜਾ ਖੁਦ ਦੀ ਸਿਹਤ ਦਾ ਧਿਆਨ ਨਹੀਂ ਰੱਖ ਪਾਉਂਦੇ। ਕਪਲਸ ਹਮੇਸ਼ਾ ਇਕ ਦੂਜੇ ਨੂੰ ਸ਼ਿਕਾਇਤ ਕਰਦੇ ਹਨ ਕਿ ਕੰਮ ਨਿਪਟਾ ਲੈਣ ਦੇ ਬਾਅਦ ਵੀ ਉਹ ਖੁਦ 'ਤੇ ਧਿਆਨ ਨਹੀਂ ਦੇ ਪਾਉਂਦੇ ਹਨ ਜਿਸ ਕਾਰਨ ਉਹ ਆਪਣੀ ਹੈਲਥ ਅਤੇ ਰਿਲੇਸ਼ਨਸ਼ਿਪ ਨੂੰ ਕਿਤੇ ਨਾ ਕਿਤੇ ਨਜ਼ਰਅੰਦਾਜ਼ ਕਰਦੇ ਹਨ। ਜਿਸ ਕਾਰਨ ਸਮੇਂ ਤੋਂ ਪਹਿਲਾਂ ਚਿਹਰੇ 'ਤੇ ਬੁਢਾਪਾ ਅਤੇ ਰਿਸ਼ਤੇ 'ਚ ਬੋਰੀਅਤ ਆਉਣ ਲੱਗਦੀ ਹੈ। ਆਪਣੇ ਲਾਈਫਸਟਾਈਲ 'ਚ ਥੋੜ੍ਹਾ ਜਿਹਾ ਬਦਲਾਅ ਕਰਕੇ ਰਿਲੇਸ਼ਨਸ਼ਿਪ ਨੂੰ ਸਮੇਂ ਦੇਣ ਦੇ ਨਾਲ ਤੁਸੀਂ ਖੁਦ ਨੂੰ ਅਤੇ ਆਪਣੇ ਪਾਰਟਨਰ ਨੂੰ ਫਿੱਟ ਰੱਖ ਸਕਦੇ ਹੋ। ਜਿਸ ਨਾਲ ਤੁਸੀਂ ਸਮਾਰਟ ਐਂਡ ਫਿੱਟ ਕਪਲ ਬਣ ਸਕਦੇ ਹੋ।

PunjabKesari
ਇਕੱਠੇ ਚੱੱਲੋ ਪੈਦਲ 
ਆਪਣੇ ਪਾਰਟਨਰ ਦੇ ਨਾਲ ਸਮੇਂ ਬਤੀਤ ਕਰਨ ਲਈ ਮਾਰਕਿਟ ਜਾਂਦੇ ਹੋਏ, ਸ਼ਾਮ ਦੀ ਸਬਜ਼ੀ ਲੈਣ ਲਈ ਦੋਵੇ ਪੈਦਲ ਗੱਲਾਂ ਕਰਦੇ ਹੋਏ। ਜੇਕਰ ਤੁਸੀਂ ਸਵੇਰੇ ਫ੍ਰੀ ਹੋ ਤਾਂ ਦੋਵੇ ਇਕੱਠੇ ਅੱਧਾ ਘੰਟਾ ਪੈਦਲ ਸੈਰ ਕਰਨ ਜਾਓ। ਛੁੱਟੀ ਵਾਲੇ ਦਿਨ ਫ੍ਰੈਂਡਸ ਜਾਂ ਰਿਸ਼ਤੇਦਾਰ ਦੇ ਘਰ ਜਾਂਦੇ ਹੋਏ ਕਾਰ ਦੀ ਥਾਂ ਕਦੇ-ਕਦੇ ਪਬਲਿਕ ਟਰਾਂਸਪੋਰਟ ਦੀ ਵਰਤੋਂ ਕਰੋ। ਦਫਤਰ ਜੇਕਰ ਘਰ ਦੇ ਕੋਲ ਹੈ ਤਾਂ ਕੋਸ਼ਿਸ਼ ਕਰੋ ਕਿ ਦੋਵੇਂ ਪੈਦਲ ਹੀ ਜਾਓ। 

PunjabKesari
ਦੁਬਾਰਾ ਜੀਓ ਆਪਣਾ ਬਚਪਨ
ਫ੍ਰੀ ਸਮੇਂ 'ਚ ਤੁਸੀਂ ਬੱਚਿਆਂ ਨੂੰ ਹਮੇਸ਼ਾ ਆਪਣੇ ਬਚਪਨ ਦੇ ਕਿੱਸੇ ਸੁਣਾਉਂਦੇ ਹੋ ਕਿ ਅਸੀਂ ਬਚਪਨ 'ਚ ਇੰਝ ਕਰਦੇ ਸੀ ਜਾਂ ਉਂਝ ਕਰਦੇ ਸੀ। ਬੱਚਿਆਂ ਨੂੰ ਕਹਾਣੀ ਸੁਣਾਉਣ ਦੀ ਥਾਂ ਉਨ੍ਹਾਂ ਦੇ ਨਾਲ ਖੇਡ ਖੇਡੋ। ਬਚਪਨ ਦੀਆਂ ਉਨ੍ਹਾਂ ਯਾਦਾਂ ਨੂੰ ਤਾਜ਼ਾ ਕਰਦੇ ਹੋਏ ਛੁੱਟੀ ਵਾਲੇ ਦਿਨ ਰੱਸੀ ਟੱਪੋ, ਦੌੜ ਲਗਾਓ ਅਤੇ ਬੋਰਡ ਗੇਮਸ ਖੋਡੋ। ਇਸ ਨਾਲ ਸਿਰਫ ਤੁਸੀਂ ਆਪਣੇ ਖੁਦ ਅਤੇ ਪਾਰਟਨਰ ਦੇ ਨਾਲ ਸਮਾਂ ਬਤੀਤ ਕਰ ਪਾਓਗੇ ਸਗੋਂ ਬੱਚਿਆਂ ਨੂੰ ਵੀ ਸਮੇਂ ਦੇ ਪਾਓਗੇ। 

PunjabKesari
ਡਾਂਸ ਕਰੋ
ਛੁੱਟੀ ਵਾਲੇ ਦਿਨ ਦੋਵੇਂ ਪਾਰਟਨਰ ਮਿਲ ਕੇ ਘਰ 'ਚ ਡਾਂਸ ਕਰੋ। ਜੇਕਰ ਘਰ 'ਚ ਡਾਂਸ ਨਹੀਂ ਕਰ ਸਕਦੇ ਹੋ ਤਾਂ ਵੀਕੈਂਡ ਡਾਂਸ ਕਲਾਸ ਜੁਆਇੰਨ ਕਰ ਲਓ। ਇਸ ਨਾਲ ਇਕ ਤਾਂ ਤੁਹਾਡੀ ਸਿਹਤ ਚੰਗੀ ਰਹੇਗੀ। ਦੂਜੇ ਤੁਸੀਂ ਕਲਾਸ ਦੇ ਬਹਾਨੇ ਖੁਦ ਦੇ ਨਾਲ ਕੁਝ ਸਮਾਂ ਬਤੀਤ ਕਰ ਪਾਓਗੇ। 

PunjabKesari
ਜੁਆਇੰਨ ਕਰੋ ਯੋਗ ਕਲਾਸ
ਮਾਰਕਿੰਗ ਜਾਂ ਛੁੱਟੀ ਵਾਲੇ ਦਿਨ ਯੋਗ ਕਲਾਸ ਜੁਆਇੰਨ ਕਰ ਲਓ। ਯੋਗ ਸਿੱਖਣ ਦੇ ਬਾਅਦ ਤੁਸੀਂ ਘਰ 'ਚ ਵੀ ਯੋਗ ਕਰ ਸਕਦੇ ਹੈ। ਇਸ ਨਾਲ ਤੁਸੀਂ ਦੋਵੇਂ ਫਿੱਟ ਰਹੋਗੇ।


Aarti dhillon

Content Editor

Related News