ਕੀ ਠੰਡ ’ਚ ਬੈਠ ਗਿਆ ਹੈ ਤੁਹਾਡਾ ਵੀ ਗਲਾ? ਇਨ੍ਹਾਂ ਨੁਸਖ਼ਿਆਂ ਨਾਲ ਤੁਰੰਤ ਮਿਲੇਗੀ ਰਾਹਤ

01/08/2024 2:36:53 PM

ਜਲੰਧਰ (ਬਿਊਰੋ)– ਕੁਝ ਲੋਕਾਂ ਦਾ ਠੰਡ ਤੇ ਜ਼ੁਕਾਮ ਕਾਰਨ ਗਲਾ ਬੈਠ ਜਾਂਦਾ ਹੈ। ਕਈ ਵਾਰ ਰੌਲਾ ਪਾਉਣ ਜਾਂ ਖਾਣ-ਪੀਣ ਦੀਆਂ ਆਦਤਾਂ ਬਦਲਣ ਕਾਰਨ ਵੀ ਗਲਾ ਬੈਠ ਜਾਂਦਾ ਹੈ। ਅੱਤ ਦੀ ਠੰਡ ਕਾਰਨ ਕੁਝ ਲੋਕਾਂ ਨੂੰ ਇਹ ਸਮੱਸਿਆ ਝੱਲਣੀ ਪੈਂਦੀ ਹੈ। ਹਾਲਾਂਕਿ ਗਲਾ ਬੈਠਣ ਕਾਰਨ ਕੋਈ ਖ਼ਾਸ ਸਮੱਸਿਆ ਤਾਂ ਨਹੀਂ ਹੁੰਦੀ ਪਰ ਜਦੋਂ ਕੋਈ ਆਵਾਜ਼ ਨਹੀਂ ਨਿਕਲਦੀ ਤਾਂ ਬੋਲਣ-ਸੁਣਨ ’ਚ ਦਿੱਕਤ ਆਉਂਦੀ ਹੈ।

ਲੰਬੇ ਸਮੇਂ ਤੱਕ ਗਲਾ ਬੈਠਣ ਕਾਰਨ ਗਲੇ ’ਚ ਖਰਾਸ਼ ਤੇ ਗਲੇ ’ਚ ਦਰਦ ਵਰਗੀਆਂ ਸਮੱਸਿਆਵਾਂ ਹੋ ਜਾਂਦੀਆਂ ਹਨ। ਕਈ ਵਾਰ ਠੰਡਾ ਪਾਣੀ ਪੀਣ ਨਾਲ ਵੀ ਗਲਾ ਬੈਠ ਜਾਂਦਾ ਹੈ। ਬਹੁਤ ਜ਼ਿਆਦਾ ਠੰਡੀਆਂ ਚੀਜ਼ਾਂ ਖਾਣ, ਖ਼ਾਸ ਕਰਕੇ ਸਰਦੀਆਂ ’ਚ ਇਹ ਸਮੱਸਿਆ ਆਮ ਹੈ। ਅੱਜ ਅਸੀਂ ਤੁਹਾਨੂੰ ਗਲਾ ਬੈਠਣ ਤੇ ਖ਼ਰਾਬ ਗਲੇ ਨੂੰ ਠੀਕ ਕਰਨ ਦੇ ਕੁਝ ਘਰੇਲੂ ਨੁਸਖ਼ੇ ਦੱਸਣ ਜਾ ਰਹੇ ਹਾਂ, ਜਿਨ੍ਹਾਂ ਨਾਲ ਗਲੇ ਨੂੰ ਤੁਰੰਤ ਰਾਹਤ ਮਿਲੇਗੀ।

ਗਲਾ ਬੈਠ ਜਾਵੇ ਤਾਂ ਕੀ ਕਰੀਏ?

ਅਦਰਕ ਦਾ ਸੇਵਨ ਕਰੋ
ਜੇਕਰ ਤੁਹਾਡਾ ਗਲਾ ਬੈਠ ਗਿਆ ਹੈ ਜਾਂ ਖਰਾਸ਼ ਹੈ ਤਾਂ ਅਦਰਕ ਦਾ ਸੇਵਨ ਕਰੋ। ਅਦਰਕ ’ਚ ਅਜਿਹੇ ਤੱਤ ਹੁੰਦੇ ਹਨ ਜੋ ਗਲੇ ਦੀ ਖਰਾਸ਼ ਤੋਂ ਰਾਹਤ ਦਿੰਦੇ ਹਨ। ਜੇਕਰ ਤੁਸੀਂ ਚਾਹੋ ਤਾਂ ਅਦਰਕ ਦਾ ਇਕ ਟੁਕੜਾ ਚਬਾਓ। ਇਸ ਤੋਂ ਇਲਾਵਾ ਦੁੱਧ ’ਚ ਅਦਰਕ ਦੇ ਕੁਝ ਟੁਕੜੇ ਪਾ ਕੇ ਗਰਮਾ-ਗਰਮ ਪੀਓ। ਇਸ ਨਾਲ ਤੁਹਾਨੂੰ ਕਾਫੀ ਰਾਹਤ ਮਿਲੇਗੀ। ਤੁਸੀਂ ਅਦਰਕ ’ਤੇ ਲੂਣ ਲਗਾ ਕੇ ਵੀ ਖਾ ਸਕਦੇ ਹੋ।

ਇਹ ਖ਼ਬਰ ਵੀ ਪੜ੍ਹੋ : ‘ਕੋਰੀਅਨ ਗਲਾਸ’ ਸਕਿਨ ਪਾਉਣ ਲਈ ਅਪਣਾਓ ਇਹ ਘਰੇਲੂ ਨੁਸਖ਼ੇ, ਚਮਕਦਾਰ ਤੇ ਨਰਮ ਬਣ ਜਾਏਗੀ ਚਮੜੀ

ਲੂਣ ਵਾਲੇ ਪਾਣੀ ਨਾਲ ਗਰਾਰੇ ਕਰੋ
ਗਲੇ ਦੀਆਂ ਸਾਰੀਆਂ ਸਮੱਸਿਆਵਾਂ ਤੋਂ ਛੁਟਕਾਰਾ ਪਾਉਣ ਦਾ ਇਕ ਬਹੁਤ ਹੀ ਆਸਾਨ ਤਰੀਕਾ ਹੈ ਲੂਣ ਵਾਲੇ ਪਾਣੀ ਨਾਲ ਗਰਾਰੇ ਕਰਨਾ। ਇਸ ਨਾਲ ਗਲੇ ਦੀ ਖਰਾਸ਼ ਤੇ ਬੈਠੇ ਗਲੇ ਦੀ ਸਮੱਸਿਆ ਦੂਰ ਹੋ ਜਾਵੇਗੀ। ਇਸ ਲਈ ਇਕ ਗਿਲਾਸ ’ਚ ਥੋੜ੍ਹਾ ਜਿਹਾ ਗਰਮ ਪਾਣੀ ਲਓ ਤੇ ਉਸ ’ਚ ਲੂਣ ਪਾਓ। ਹੁਣ ਇਸ ਪਾਣੀ ਨਾਲ ਗਰਾਰੇ ਕਰੋ। ਤੁਸੀਂ ਦਿਨ ’ਚ 2-3 ਵਾਰ ਅਜਿਹਾ ਕਰੋ। ਤੁਹਾਡੇ ਗਲੇ ਨੂੰ ਕਾਫੀ ਰਾਹਤ ਮਿਲੇਗੀ।

ਦਾਲਚੀਨੀ ਦੀ ਵਰਤੋਂ ਕਰੋ
ਦਾਲਚੀਨੀ ’ਚ ਅਜਿਹੇ ਗੁਣ ਹੁੰਦੇ ਹਨ, ਜੋ ਗਲੇ ਲਈ ਫ਼ਾਇਦੇਮੰਦ ਹੁੰਦੇ ਹਨ। ਜੇਕਰ ਤੁਹਾਡਾ ਗਲਾ ਬੈਠਾ ਹੈ ਤਾਂ ਦਾਲਚੀਨੀ ਦੀ ਵਰਤੋਂ ਕਰੋ। ਇਸ ਲਈ 1 ਚਮਚਾ ਸ਼ਹਿਦ ’ਚ ਦਾਲਚੀਨੀ ਪਾਊਡਰ ਮਿਲਾ ਕੇ ਖਾਓ। ਇਸ ਨਾਲ ਤੁਹਾਡੇ ਗਲੇ ਨੂੰ ਆਰਾਮ ਮਿਲੇਗਾ।

ਸੇਬ ਦਾ ਸਿਰਕਾ
ਕੁਝ ਲੋਕ ਗਲਾ ਖ਼ਰਾਬ ਹੋਣ ’ਤੇ ਸੇਬ ਦੇ ਸਿਰਕੇ ਦੀ ਵਰਤੋਂ ਕਰਦੇ ਹਨ। ਇਕ ਗਿਲਾਸ ਕੋਸੇ ਪਾਣੀ ’ਚ 1 ਚਮਚਾ ਸੇਬ ਦਾ ਸਿਰਕਾ ਮਿਲਾ ਕੇ ਇਸ ਨਾਲ ਗਰਾਰੇ ਕਰਨ ਨਾਲ ਆਰਾਮ ਮਿਲੇਗਾ।

ਕਾਲੀ ਮਿਰਚ ਖਾਓ
ਗਲੇ ਦੀ ਸਮੱਸਿਆ ਤੋਂ ਛੁਟਕਾਰਾ ਪਾਉਣ ਤੇ ਠੰਡ ਤੇ ਜ਼ੁਕਾਮ ਤੋਂ ਰਾਹਤ ਲਈ ਕਾਲੀ ਮਿਰਚ ਦੀ ਵਰਤੋਂ ਕਰੋ। ਇਸ ਲਈ 1 ਚਮਚਾ ਕਾਲੀ ਮਿਰਚ ਦਾ ਪਾਊਡਰ ਲਓ ਤੇ ਇਸ ’ਚ 1 ਚਮਚਾ ਸ਼ਹਿਦ ਮਿਲਾ ਲਓ। ਇਸ ਨੂੰ ਚੱਟੋ ਤੇ ਫਿਰ ਅੱਧੇ ਘੰਟੇ ਤੱਕ ਪਾਣੀ ਨਾ ਪੀਓ। ਤੁਸੀਂ ਚਾਹ ’ਚ ਵੀ ਕਾਲੀ ਮਿਰਚ ਮਿਲਾ ਕੇ ਪੀ ਸਕਦੇ ਹੋ। ਇਸ ਨਾਲ ਬੈਠਿਆ ਗਲਾ ਠੀਕ ਹੋ ਜਾਵੇਗਾ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਨ੍ਹਾਂ ਨੁਸਖ਼ਿਆਂ ਦੀ ਵਰਤੋਂ ਕਰਨ ਨਾਲ ਤੁਹਾਨੂੰ ਕਾਫੀ ਹੱਦ ਤਕ ਰਾਹਤ ਮਿਲੇਗੀ। ਜੇਕਰ 1-2 ਦਿਨਾਂ ਬਾਅਦ ਵੀ ਅਸਰ ਨਹੀਂ ਦਿਖ ਰਿਹਾ ਤਾਂ ਡਾਕਟਰ ਦੀ ਸਲਾਹ ਜ਼ਰੂਰ ਲਓ।


Rahul Singh

Content Editor

Related News