Health Tips : ਧੂੜ-ਮਿੱਟੀ ਤੋਂ ਹੋਣ ਵਾਲੀ ਅਲਰਜੀ ਤੋਂ ਪਰੇਸ਼ਾਨ ਲੋਕ ਅਪਣਾਉਣ ਇਹ ਘਰੇਲੂ ਨੁਸਖ਼ੇ, ਹੋਵੇਗਾ ਫ਼ਾਇਦਾ

11/03/2021 2:52:05 PM

ਜਲੰਧਰ (ਬਿਊਰੋ) - ਬਹੁਤ ਸਾਰੇ ਲੋਕਾਂ ਨੂੰ ਕਿਸੇ ਨਾ ਕਿਸੇ ਚੀਜ਼ ਤੋਂ ਅਲਰਜੀ ਹੁੰਦੀ ਹੈ। ਕਈ ਲੋਕਾਂ ਨੂੰ ਧੂੜ ਮਿੱਟੀ ਤੋਂ ਐਲਰਜੀ ਵੀ ਹੁੰਦੀ ਹੈ। ਮਿੱਟੀ ਤੋਂ ਅਲਰਜੀ ਹੋਣ ਵਾਲੇ ਇਨਸਾਨ ਦੇ ਸਰੀਰ ਅੰਦਰ ਕਈ ਤਰ੍ਹਾਂ ਦੇ ਬਦਲਾਅ ਆਉਂਦੇ ਹਨ। ਘਰ ਦੀ ਸਫਾਈ ਕਰਦੇ ਸਮੇਂ ਜਾਂ ਫਿਰ ਘਰ ਤੋਂ ਬਾਹਰ ਧੂੜ ਮਿੱਟੀ ਵਿੱਚ ਨਿਕਲਦੇ ਸਮੇਂ ਨੱਕ ਵਿੱਚ ਭਾਰੀਪਣ ਆ ਜਾਂਦਾ ਹੈ, ਜਿਸ ਨਾਲ ਸਾਹ ਲੈਣ ਵਿੱਚ ਤਕਲੀਫ਼ ਹੁੰਦੀ ਹੈ। ਇਸ ਨਾਲ ਛਿੱਕਾਂ ਬਹੁਤ ਆਉਂਦੀਆਂ ਹਨ। ਇਸ ਦਾ ਮਤਲਬ ਇਹ ਹੈ ਕਿ ਤੁਹਾਨੂੰ ਅਲਰਜੀ ਦੀ ਸਮੱਸਿਆ ਹੈ। ਜਿਨ੍ਹਾਂ ਲੋਕਾਂ ਨੂੰ ਧੂੜ ਮਿੱਟੀ ਤੋਂ ਅਲਰਜੀ ਹੁੰਦੀ ਹੈ, ਉਨ੍ਹਾਂ ਲਈ ਹਰ ਮੌਸਮ ਬਹੁਤ ਪ੍ਰੇਸ਼ਾਨੀ ਵਾਲਾ ਹੂੰਦਾ ਹੈ। ਮਿੱਟੀ ਦੀ ਅਲਰਜੀ ਕਿਸੇ ਵੀ ਮੌਸਮ ਵਿੱਚ ਹੋ ਸਕਦੀ ਹੈ। ਇਸ ਲਈ ਇਸ ਨੂੰ ਕੰਟਰੋਲ ਕਰਨਾ ਬਹੁਤ ਜ਼ਰੂਰੀ ਹੁੰਦਾ ਹੈ। ਅਸੀਂ ਇਸ ਨੂੰ ਕੁਝ ਘਰੇਲੂ ਨੁਸਖ਼ਿਆਂ ਨਾਲ ਕੰਟਰੋਲ ਰੱਖ ਸਕਦੇ ਹਾਂ। ਅਲਰਜ਼ੀ ਤੋਂ ਬਚਣ ਲਈ ਅੱਜ ਅਸੀਂ ਤੁਹਾਨੂੰ ਕੁਝ ਘਰੇਲੂ ਨੁਸਖ਼ੇ ਦੱਸਾਂਗੇ, ਜੋ ਸਿਹਤ ਲਈ ਸਹੀ ਹਨ....

ਮਿੱਟੀ ਦੀ ਐਲਰਜੀ ਦੇ ਲਛਣ

ਲਗਾਤਾਰ ਛਿੱਕਾ ਆਉਣਾ
ਨੱਕ ਵਿਚੋਂ ਪਾਣੀ ਆਉਣਾ
ਨੱਕ ਗੰਦਗੀ ਨਾਲ ਭਰੀਆਂ ਰਹਿਣਾ
ਥਕਾਨ
ਕਮਜ਼ੋਰੀ
ਅੱਖਾਂ ਵਿਚ ਸੋਜ ਹੋਣਾ
ਖਾਂਸੀ
ਨੱਕ ਅਤੇ ਗਲੇ ਵਿੱਚ ਖੂਜਲੀ ਹੋਣਾ
ਅਖਾਂ ਦੇ ਘੇਰੇ ਕਾਲੇ ਹੋਣਾ
ਨੱਕ ਬੰਦ ਹੋਣਾ 
ਸੁੰਘਣ ਦੀ ਸ਼ਕਤੀ ਘੱਟ ਜਾਣਾ

ਰਾਹਤ ਪਾਉਣ ਲਈ ਅਪਣਾਓ ਇਹ ਘਰੇਲੂ ਨੁਸਖ਼ੇ

ਐਲੋਵੇਰਾ
ਐਲੋਵੀਰਾ ਦੇ ਅੰਦਰ ਐਂਟੀ-ਇੰਫਲੇਮੇਟਰੀ ਗੁਣ ਪਾਏ ਜਾਂਦੇ ਹਨ, ਜੋ ਮਿੱਟੀ ਦੀ ਐਲਰਜੀ ਲਈ ਬਹੁਤ ਫ਼ਾਇਦੇਮੰਦ ਹੁੰਦੇ ਹਨ। ਧੂੜ ਮਿੱਟੀ ਦੀ ਅਲਰਜੀ ਤੋਂ ਬਚਾਅ ਲਈ ਤੁਸੀਂ ਐਲੋਵੇਰਾ ਜੂਸ ਦਾ ਸੇਵਨ ਕਰ ਸਕਦੇ ਹੋ। ਇਸ ਨਾਲ ਆਰਾਮ ਮਿਲਦਾ ਹੈ। ਇਸ ਲਈ ਰੋਜ਼ਾਨਾ ਖਾਲੀ ਢਿੱਡ 2-3 ਚਮਚ ਐਲੋਵੇਰਾ ਜੂਸ ਗੁਣਗੁਣੇ ਪਾਣੀ ਵਿੱਚ ਮਿਲਾ ਕੇ ਜ਼ਰੂਰ ਲਓ ।

ਪੁਦੀਨਾ ਅਤੇ ਤੁਲਸੀ
ਦਵਾਈਆਂ ਵਾਲੇ ਗੁਣਾਂ ਵਾਲੀ ਤੁਲਸੀ ਇਮਿਊਨਿਟੀ ਨੂੰ ਵਧਾਉਂਦੀ ਹੈ। ਪੁਦੀਨੇ ਦੇ ਨਾਲ ਤੁਲਸੀ ਦਾ ਸੇਵਨ ਕਰਨ ਨਾਲ ਇਸ ਦੇ ਫਾਇਦੇ ਦੋਗੁਣੇ ਹੋ ਜਾਂਦੇ ਹਨ। ਪੁਦੀਨੇ ਵਿਚ ਮੇਥੋਲ ਤੱਤ ਹੁੰਦੇ ਹਨ, ਜੋ ਸਾਹ ਨਾਲ ਜੁੜੀਆਂ ਸਮੱਸਿਆਵਾਂ ਅਤੇ ਨੱਕ ਬੰਦ ਦੀ ਸਮੱਸਿਆ ਨੂੰ ਦੂਰ ਕਰਨ ਲਈ ਬਹੁਤ ਫ਼ਾਇਦੇਮੰਦ ਹੁੰਦੇ ਹਨ। ਰੋਜ਼ਾਨਾ ਸਵੇਰੇ ਖਾਲੀ ਢਿੱਡ ਦੋ ਤਿੰਨ ਤੁਲਸੀ ਦੇ ਪੱਤੇ ਅਤੇ ਦੋ ਤਿੰਨ ਪੁਦੀਨੇ ਦੇ ਪੱਤੇ ਚਬਾ ਕੇ ਜ਼ਰੂਰ ਖਾਓ। ਇਸ ਨਾਲ ਐਲਰਜੀ ਦੀ ਸਮਸਿਆ ਬਹੁਤ ਜਲਦੀ ਠੀਕ ਹੋ ਜਾਵੇਗੀ ।

ਹਲਦੀ ਵਾਲਾ ਦੁੱਧ
ਹਲਦੀ ਦੇ ਅੰਦਰ ਐਂਟੀ ਬੈਕਟੀਰੀਅਲ ਅਤੇ ਐਂਟੀ-ਇੰਫਲੇਮੇਟਰੀ ਗੁਣ ਪਾਏ ਜਾਂਦੇ ਹਨ, ਜੋਂ ਮਿੱਟੀ ਦੀ ਅਲਰਜੀ ਲਈ ਬਹੁਤ ਫ਼ਾਇਦੇਮੰਦ ਹੁੰਦੇ ਹਨ। ਜੇਕਰ ਤੁਸੀਂ ਗਰਮ ਦੁੱਧ ਨਾਲ ਹਲਦੀ ਦਾ ਸੇਵਨ ਕਰਦੇ ਹੋ, ਤਾਂ ਮਿੱਟੀ ਦੀ ਅਲਰਜੀ ਬਹੁਤ ਜਲਦੀ ਠੀਕ ਹੋ ਜਾਂਦੀ ਹੈ। ਇਸ ਲਈ ਰੋਜ਼ਾਨਾ ਰਾਤ ਨੂੰ ਸੌਂਦੇ ਸਮੇਂ ਇਕ ਗਿਲਾਸ ਦੁੱਧ ਵਿਚ ਚੁਟਕੀ ਭਰ ਹਲਦੀ ਮਿਲਾ ਕੇ ਜ਼ਰੂਰ ਪੀਓ। ਇਸ ਨਾਲ ਇਮਿਊਨਿਟੀ ਤੇਜ਼ ਹੋ ਜਾਵੇਗੀ ਅਤੇ ਅਲਰਜੀ ਦੀ ਸਮੱਸਿਆ ਠੀਕ ਹੋ ਜਾਵੇਗੀ।

ਦੇਸੀ ਘਿਓ
ਦੇਸੀ ਘਿਓ ਦੇ ਅੰਦਰ ਕਈ ਤਰਾਂ ਦੀਆਂ ਐਲਰਜੀਆ ਨੂੰ ਦੂਰ ਕਰਨ ਦੀ ਤਾਕਤ ਹੁੰਦੀ ਹੈ। ਤੁਸੀਂ ਮਿੱਟੀ ਦੀ ਅਲਰਜੀ ਤੋਂ ਪਰੇਸ਼ਾਨ ਹੋ , ਤਾਂ ਦੇਸੀ ਘਿਉ ਦਾ ਉਪਯੋਗ ਜ਼ਰੂਰ ਕਰੋ। ਤੁਸੀਂ ਨੱਕ ਤੇ ਦੇਸੀ ਘਿਉ ਦੀ ਮਾਲਿਸ਼ ਕਰੋ ਅਤੇ ਦੋ ਬੂੰਦਾਂ ਨੱਕ ਦੇ ਵਿੱਚ ਪਾਓ। ਇਸ ਨਾਲ ਨੱਕ ਵਿੱਚ ਮਿੱਟੀ ਦੇ ਕਣ ਨਹੀਂ ਚਿਪਦੇ ਅਤੇ ਸਾਹ ਲੈਣ ਦੀ ਸਮੱਸਿਆ ਦੂਰ ਹੋ ਜਾਵੇਗੀ।  


rajwinder kaur

Content Editor

Related News