ਇਨ੍ਹਾਂ ਚੀਜ਼ਾਂ ਨੂੰ ਭਿਓ ਕੇ ਖਾਣ ਨਾਲ ਤੁਸੀਂ ਰਹਿ ਸਕਦੇ ਹੋ ਬੀਮਾਰੀਆਂ ਤੋਂ ਦੂਰ

09/14/2019 5:25:01 PM

ਜਲੰਧਰ— ਅੱਜਕਲ੍ਹ ਦੇ ਲਾਈਫ ਸਟਾਈਲ ਦੇ ਚਲਦਿਆਂ ਲੋਕ ਲਗਾਤਾਰ ਬੀਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ। ਗਲਤ ਖਾਣ-ਪੀਣ ਕਰਕੇ ਹਰ ਵਿਅਕਤੀ ਕਿਸੇ ਨਾ ਕਿਸੇ ਬੀਮਾਰੀ ਨਾਲ ਪੀੜਤ ਹੋ ਜਾਂਦਾ ਹੈ। ਘਰ ਰੱਖੀਆਂ ਚੀਜ਼ਾਂ 'ਚ ਕੁਝ ਚੀਜ਼ਾਂ ਅਜਿਹੀਆਂ ਵੀ ਸ਼ਾਮਲ ਹੁੰਦੀਆਂ ਹਨ, ਜਿਨ੍ਹਾਂ ਨੂੰ ਰਾਤ ਦੇ ਸਮੇਂ ਭਿਓ ਕੇ ਰੱਖਣ ਨਾਲ ਬੇਹੱਦ ਫਾਇਦੇ ਹੁੰਦੇ ਹਨ ਅਤੇ ਇਨਸਾਨ ਬੀਮਾਰੀਆਂ ਤੋਂ ਬਚਿਆ ਰਹਿੰਦਾ ਹੈ। ਦਰਅਸਲ ਭਿਓ ਕੇ ਰੱਖੀਆਂ ਗਈਆਂ ਚੀਜ਼ਾਂ ਦੇ ਪੂੰਗਰਨ ਤੋਂ ਬਾਅਦ ਪੋਸ਼ਟਿਕ ਤੱਤਾਂ ਦੀ ਤਾਕਤ ਹੋਰ ਵੱਧ ਜਾਂਦੀ ਹੈ। ਇਸ ਦੇ ਨਾਲ ਹੀ ਇਨ੍ਹਾਂ ਨੂੰ ਆਸਾਨੀ ਨਾਲ ਪਚਾਇਆ ਵੀ ਜਾ ਸਕਦਾ ਹੈ। ਇਨ੍ਹਾਂ ਦੇ ਸੇਵਨ ਕਰਨ ਦੇ ਨਾਲ ਇਨਸਾਨ ਦਵਾਈਆਂ ਤੋਂ ਵੀ ਬਚਿਆ ਰਹਿੰਦਾ ਹੈ। ਅੱਜ ਅਸੀਂ ਤੁਹਾਨੂੰ ਅਜਿਹੀਆਂ ਹੀ ਕੁਝ ਚੀਜ਼ਾਂ ਬਾਰੇ ਦੱਸਣ ਜਾ ਰਹੇ ਹਾਂ, ਜਿਨ੍ਹਾਂ ਨੂੰ ਭਿਓ ਕੇ ਖਾਣ ਨਾਲ ਤੁਸੀਂ ਕਈ ਬੀਮਾਰੀਆਂ ਤੋਂ ਰਾਹਤ ਪਾ ਸਕਦੇ ਹੋ।

PunjabKesari
ਖਸਖਸ ਦਾ ਕਰੋ ਸੇਵਨ
ਫੋਲੇਟ, ਥਿਆਮਿਨ ਅਤੇ ਪੈਂਟੋਥੈਨਿਕ ਐਸਿਡ ਨਾਲ ਭਰਪੂਰ ਖਸਖਸ ਦਾ ਪੂਰਾ ਫਾਇਦਾ ਵੀ ਉਦੋਂ ਹੀ ਮਿਲੇਗਾ ਜਦੋਂ ਤੁਸੀਂ ਇਸ ਨੂੰ ਭਿਓ ਕੇ ਖਾਓਗੇ। ਇਸ ਨਾਲ ਭਾਰ ਕੰਟਰੋਲ 'ਚ ਰਹਿੰਦਾ ਹੈ ਅਤੇ ਕਈ ਬੀਮਾਰੀਆਂ ਤੋਂ ਤੁਸੀਂ ਬਚੇ ਰਹਿੰਦੇ ਹੋ।

PunjabKesari
ਅਲਸੀ ਦੇ ਬੀਜ ਖਾਓ ਭਿਓ ਕੇ  
ਓਮੇਗਾ-3 ਫੈਟੀ ਦੇ ਇਲਾਵਾ ਅਲਸੀ ਦੇ ਬੀਜ ਪ੍ਰੋਟੀਨ, ਆਇਰਨ ਦਾ ਵੀ ਵਧੀਆ ਸਰੋਤ ਹੈ। ਅਲਸੀ ਨੂੰ ਭਿਓ ਕੇ ਖਾਣ ਨਾਲ ਸਰੀਰ 'ਚ ਕੋਲੈਸਟਰੋਲ ਦਾ ਪੱਧਰ ਘੱਟ ਹੁੰਦਾ ਹੈ ਅਤੇ ਦਿਲ ਸਿਹਤਮੰਦ ਰਹਿੰਦਾ ਹੈ।

PunjabKesari


ਮੇਥੀ ਦੇ ਦਾਣੇ ਦੇਣਗੇ ਬੀਮਾਰੀਆਂ ਤੋਂ ਰਾਹਤ  
ਫਾਈਬਰ ਅਤੇ ਫਾਸਫੋਰਸ ਨਾਲ ਭਰਪੂਰ ਮੇਥੀ ਦੇ ਦਾਣੇ ਸ਼ੂਗਰ ਦੇ ਮਰੀਜ਼ਾਂ ਲਈ ਬੇਹੱਦ ਫਾਇਦੇਮੰਦ ਹੁੰਦੇ ਹਨ। ਇਸ ਦੇ ਨਾਲ ਹੀ ਇਸ ਨਾਲ ਦੰਦ ਅਤੇ ਹੱਡੀਆਂ ਮਜ਼ਬੂਤ ਹੁੰਦੀਆਂ ਹਨ। ਇਸ ਦੇ ਇਲਾਵਾ ਰੋਜ਼ਾਨਾ ਇਸ ਦਾ ਸੇਵਨ ਕਰਨ ਨਾਲ ਅਤੇ ਇਸ ਦਾ ਪਾਣੀ ਪੀਣ ਨਾਲ ਕਿਡਨੀ ਸਟੋਨ ਵੀ ਨਿਕਲ ਜਾਂਦਾ ਹੈ। ਇੰਨਾ ਹੀ ਨਹੀਂ ਮੇਥੀ ਦੇ ਦਾਣੇ ਭਿਓ ਕੇ ਖਾਣ ਨਾਲ ਔਰਤਾਂ 'ਚ ਪੀਰੀਅਡਸ ਦੌਰਾਨ ਹੋਣ ਵਾਲਾ ਦਰਦ ਵੀ ਘੱਟ ਹੁੰਦਾ ਹੈ।
ਪੂੰਗਰੀ ਹੋਈ ਮੂੰਗ ਦੀ ਦਾਲ ਦੇਵੇ ਫਾਇਦੇ
ਪ੍ਰੋਟੀਨ, ਵਿਟਾਮਿਨ-ਬੀ, ਫਾਈਬਰ ਨਾਲ ਭਰਪੂਰ ਪੂੰਗਰੀ ਹੋਈ ਮੂੰਗ ਦੀ ਦਾਲ ਖਾਣ ਨਾਲ ਪੇਟ 'ਚ ਬਣੀ ਕਬਜ਼ ਅਤੇ ਗੈਸ ਦੀ ਸਮੱਸਿਆ ਦੂਰ ਹੁੰਦੀ ਹੈ। ਪੂੰਗਰੀ ਹੋਈ ਮੂੰਗ ਦੀ ਦਾਲ 'ਚ ਪੋਟਾਸ਼ੀਅਮ ਅਤੇ ਮੈਗਨੀਸ਼ੀਅਮ ਦੀ ਭਰਪੂਰ ਮਾਤਰਾ ਹੋਣ ਕਰਕੇ ਇਸ ਨਾਲ ਹਾਈ ਬਲੱਡ ਪ੍ਰੈਸ਼ਰ ਕੰਟਰੋਲ 'ਚ ਰਹਿੰਦਾ ਹੈ। ਇਸ ਦੇ ਨਾਲ ਹੀ ਕੋਲੈਸਟਰੋਲ ਨੂੰ ਵੀ ਕੰਟਰੋਲ ਕਰਦਾ ਹੈ।

PunjabKesari
ਸੌਂਫ ਦਾ ਕਰੋ ਸੇਵਨ
ਸੌਂਫ ਨੂੰ ਭਿਓ ਕੇ ਖਾਣ ਨਾਲ ਜਾਂ ਇਸ ਦਾ ਪਾਣੀ ਪੀਣ ਨਾਲ ਯੂਰਿਨ ਦੀ ਸਮੱਸਿਆ ਤੋਂ ਬਚਾਅ ਰਹਿੰਦਾ ਹੈ ਕਿਉਂਕਿ ਇਸ 'ਚ ਡਾਈਯੂਰੇਟਿਕ ਪ੍ਰਾਪਰਟੀਜ਼ ਹੁੰਦੀ ਹੈ, ਜਿਸ ਨਾਲ ਯੂਰਿਨ ਨਾਲ ਜੁੜੀ ਸਮੱਸਿਆ ਦੂਰ ਰਹਿੰਦੀ ਹੈ। ਇੰਨਾ ਹੀ ਨਹੀਂ ਪਾਚਨ ਤੰਤਰ ਵੀ ਮਜ਼ਬੂਤ ਹੁੰਦਾ ਹੈ ਅਤੇ ਅੱਖਾਂ ਦੀ ਰੋਸ਼ਨੀ ਵੀ ਤੇਜ਼ ਹੁੰਦੀ ਹੈ।

PunjabKesari
ਭਿਓ ਕੇ ਖਾਓ ਬਾਦਾਮ
ਭਿਓ ਕੇ ਬਾਦਾਮ ਖਾਣ ਨਾਲ ਅੱਖਾਂ ਦੀ ਰੋਸ਼ਨੀ ਤੇਜ਼ ਹੋਣ ਦੇ ਨਾਲ-ਨਾਲ ਦਿਮਾਗ ਵੀ ਤੇਜ਼ ਹੁੰਦਾ ਹੈ। ਇਸ ਦਾ ਸੇਵਨ ਕਰਨ ਦੇ ਨਾਲ ਕੈਂਸਰ ਵਰਗੀਆਂ ਬੀਮਾਰੀਆਂ ਤੋਂ ਬਚਿਆ ਜਾ ਸਕਦਾ ਹੈ।

ਅੰਜੀਰ ਦਾ ਕਰੋ ਸੇਵਨ
ਰੋਜ਼ਾਨਾ 3 ਤੋਂ 4 ਅੰਜੀਰ ਭਿਓ ਕੇ ਖਾਣ ਨਾਲ ਕਬਜ਼ ਦੀ ਸਮੱਸਿਆ ਦੂਰ ਹੁੰਦੀ ਹੈ। ਇਸ 'ਚ ਓਮੇਗਾ-3-6 ਫੈਟੀ ਐਸਿਡ ਹੁੰਦੇ ਹਨ, ਜਿਸ ਨਾਲ ਦਿਲ ਦੀਆਂ ਬੀਮਾਰੀਆਂ ਤੋਂ ਰਾਹਤ ਮਿਲਦੀ ਹੈ। ਇਸ ਦੇ ਇਲਾਵਾ ਕੈਲਸ਼ੀਅਮ ਪਾਇਆ ਜਾਂਦਾ ਹੈ, ਜੋ ਹੱਡੀਆਂ ਨੂੰ ਮਜ਼ਬੂਤ ਬਣਾਉਂਦਾ ਹੈ।


shivani attri

Content Editor

Related News