Health Tips: ਕੀ ਤੁਹਾਡੀ ਵੀ ਸੌਂਦੇ ਸਮੇਂ ਵਾਰ-ਵਾਰ ਚੜ੍ਹਦੀ ਹੈ ‘ਨਾੜ’ ਤਾਂ ਅੱਜ ਤੋਂ ਖਾਣੀਆਂ ਸ਼ੁਰੂ ਕਰ ਦਿਓ ਇਹ ਚੀਜ਼ਾ

Tuesday, Nov 23, 2021 - 11:58 AM (IST)

Health Tips: ਕੀ ਤੁਹਾਡੀ ਵੀ ਸੌਂਦੇ ਸਮੇਂ ਵਾਰ-ਵਾਰ ਚੜ੍ਹਦੀ ਹੈ ‘ਨਾੜ’ ਤਾਂ ਅੱਜ ਤੋਂ ਖਾਣੀਆਂ ਸ਼ੁਰੂ ਕਰ ਦਿਓ ਇਹ ਚੀਜ਼ਾ

ਜਲੰਧਰ (ਬਿਊਰੋ) - ਸਰੀਰ ਵਿਚ ਪੋਸ਼ਕ ਤੱਤਾਂ ਦੀ ਘਾਟ ਕਾਰਨ ਬਹੁਤ ਸਾਰੀਆਂ ਬੀਮਾਰੀਆਂ ਹੋ ਜਾਂਦੀਆਂ ਹਨ। ਇਨ੍ਹਾਂ ਵਿੱਚ ਕਈ ਬੀਮਾਰੀਆਂ ਤਾਂ ਗੰਭੀਰ ਹੁੰਦੀਆਂ ਹਨ। ਇਸ ਪਿੱਛੇ ਕਈ ਕਾਰਨ ਹੋ ਸਕਦੇ ਹਨ ਜਿਵੇਂ ਗਲਤ ਖਾਣ-ਪੀਣ, ਤਣਾਅ ਅਤੇ ਬਿਜੀ ਲਾਈਫ ਸਟਾਈਲ ਦੇ ਕਾਰਨ। ਕਈ ਵਾਰ ਇਹ ਛੋਟੀਆਂ ਛੋਟੀਆਂ ਸਮੱਸਿਆਵਾਂ ਵੀ ਇਨਸਾਨ ਲਈ ਚਿੰਤਾ ਦਾ ਕਾਰਨ ਬਣ ਜਾਂਦੀਆਂ ਹਨ, ਜਿਨ੍ਹਾਂ ਵਿੱਚੋਂ ਇੱਕ ਸਮੱਸਿਆ ਹੈ ਸੌਂਦੇ ਸਮੇਂ ਨਾੜ ਦਾ ਚੜ੍ਹ ਜਾਣਾ। ਇਹ ਸਮੱਸਿਆ ਦੇਖਣ ਵਿਚ ਛੋਟੀ ਲੱਗਦੀ ਹੈ ਪਰ ਜਦੋਂ ਨਾੜ ਚੜ੍ਹਦੀ ਹੈ ਤਾਂ ਕਾਫੀ ਦਰਦ ਹੁੰਦਾ ਹੈ। ਸਰੀਰ ਵਿੱਚ ਸੌਂਦੇ ਸਮੇਂ ਨਾੜ ਚੜ੍ਹ ਜਾਣਾ ਇਕ ਆਮ ਸਮੱਸਿਆ ਹੈ। ਇਹ ਸਰੀਰ ਵਿਚ ਕੁਝ ਪੋਸ਼ਕ ਤੱਤਾਂ ਦੀ ਘਾਟ ਕਾਰਨ ਹੁੰਦਾ ਹੈ। ਇਸੇ ਲਈ ਅੱਜ ਅਸੀਂ ਤੁਹਾਨੂੰ ਨਾੜ ਚੜ੍ਹਣ ਦੇ ਮੁੱਖ ਕਾਰਨ ਦੱਸਣ ਜਾ ਰਹੇ ਹਾਂ....

ਵਿਟਾਮਿਨ-ਸੀ ਦੀ ਘਾਟ
ਸਰੀਰ ਵਿੱਚ ਵਿਟਾਮਿਨ-ਸੀ ਦੀ ਘਾਟ ਕਈ ਸਮੱਸਿਆਵਾਂ ਦਾ ਕਾਰਨ ਬਣਦੀ ਹੈ। ਵਿਟਾਮਿਨ-ਸੀ ਦੀ ਘਾਟ ਸਰਦੀ ਅਤੇ ਜ਼ੁਕਾਮ ਜਿਹੀਆਂ ਸਮੱਸਿਆਵਾਂ ਦੇ ਨਾਲ-ਨਾਲ ਅੱਖਾਂ ਤੇ ਕਾਲੇ ਘੇਰਿਆਂ ਦਾ ਮੁੱਖ ਕਾਰਨ ਹੈ। ਵਿਟਾਮਿਨ-ਸੀ ਸਰੀਰ ਵਿੱਚ ਲਚਕੀਲੇਪਣ ਬਣਾਈ ਰੱਖਣ ਲਈ ਮਦਦ ਕਰਦਾ ਹੈ। ਵਿਟਾਮਿਨ ਸੀ ਸਾਡੇ ਸਰੀਰ ਵਿਚ ਖੂਨ ਦੀਆਂ ਕੋਸ਼ਿਕਾਵਾਂ ਨੂੰ ਵੀ ਮਜ਼ਬੂਤ ਬਣਾਉਣ ਵਿੱਚ ਮਦਦ ਕਰਦਾ ਹੈ, ਜਿਸ ਨਾਲ ਸਾਡੀ ਚਮੜੀ ਹੈਲਦੀ ਹੁੰਦੀ ਹੈ। ਇਹੀ ਕਾਰਨ ਹੈ ਜਦੋਂ ਸਾਡੇ ਸਰੀਰ ਵਿਚ ਖੂਨ ਦੀਆਂ ਕੋਸ਼ੀਕਾਵਾਂ ਮਜ਼ਬੂਤ ਨਹੀਂ ਹੁੰਦੀਆਂ, ਤਾਂ ਨਾੜਾਂ ਕਮਜ਼ੋਰ ਹੋ ਜਾਂਦੀਆਂ ਹਨ ਅਤੇ ਨਾੜ ਚੜ੍ਹਨ ਦੀ ਸਮੱਸਿਆ ਹੋ ਜਾਂਦੀ ਹੈ ।

ਪੜ੍ਹੋ ਇਹ ਵੀ ਖ਼ਬਰ - Health Tips: ਸਾਵਧਾਨ! ਭੁੱਲ ਕੇ ਵੀ ਇਨ੍ਹਾਂ ਚੀਜ਼ਾਂ ਨੂੰ ਕਦੇ ਵੀ ਨਾ ਕਰੋ ਦੁਬਾਰਾ ਗਰਮ, ਹੋ ਸਕਦੀਆਂ ਨੇ ਕਈ ਬੀਮਾਰੀਆਂ

ਵਿਟਾਮਿਨ-ਸੀ ਵਾਲੀਆਂ ਚੀਜ਼ਾਂ
ਸਿਟਰਸ ਫ਼ਲ, ਨਿੰਬੂ, ਟਮਾਟਰ, ਪਾਲਕ, ਪੱਤਾ ਗੋਭੀ, ਬਰੋਕਲੀ ਅਤੇ ਹਰੀਆਂ ਪੱਤੇਦਾਰ ਸਬਜ਼ੀਆਂ ਦਾ ਸੇਵਨ ਵੱਧ ਤੋਂ ਵੱਧ ਕਰੋ ।

ਖ਼ੂਨ ਦੀ ਘਾਟ
ਸੌਂਦੇ ਸਮੇਂ ਨਾਲ ਚੜ੍ਹਨ ਦਾ ਮੁੱਖ ਕਾਰਨ ਸਰੀਰ ਵਿਚ ਖੂਨ ਦੀ ਘਾਟ ਦਾ ਵੀ ਹੋ ਸਕਦਾ ਹੈ। ਸਰੀਰ ਵਿਚ ਖੂਨ ਦੀ ਘਾਟ ਹੋਣ ਨਾਲ ਬਲੱਡ ਸਰਕੁਲੇਸ਼ਨ ਸਹੀ ਤਰੀਕੇ ਨਾਲ ਨਹੀਂ ਹੋ ਪਾਉਂਦਾ, ਜਿਸ ਕਾਰਨ ਅੰਗਾਂ ਵਿੱਚ ਨਾੜ ਚੜ੍ਹਨ ਲੱਗਦੀ ਹੈ। ਸਾਡੇ ਸਰੀਰ ਵਿਚ ਮੌਜੂਦ ਰਕਤ ਕੋਸ਼ਿਕਾਵਾਂ ਵਿੱਚ ਮੌਜੂਦ ਹੀਮੋਗਲੋਬਿਨ ਸਰੀਰ ਦੇ ਅਲੱਗ-ਅਲੱਗ ਅੰਗਾਂ ਤੱਕ ਆਕਸੀਜਨ ਪਹੁੰਚਾਉਂਦਾ ਹੈ ।

ਪੜ੍ਹੋ ਇਹ ਵੀ ਖ਼ਬਰ - Health Tips: ਜਾਣੋ ਕਿਉਂ ਆਉਂਦਾ ਹੈ ‘ਹਾਰਟ ਅਟੈਕ’, ਕਿਹੜੇ ਕੰਮ ਕਰਨ ਨਾਲ ਮਰੀਜ਼ ਦੀ ਬਚਾਈ ਜਾ ਸਕਦੀ ਹੈ ਜਾਨ

ਖ਼ੂਨ ਦੀ ਘਾਟ ਪੂਰੀ ਕਰਨ ਲਈ ਜ਼ਰੂਰੀ ਚੀਜ਼ਾਂ
ਚੁਕੰਦਰ, ਅੰਬ, ਅੰਗੂਰ, ਸੇਬ, ਅਮਰੂਦ, ਹਰੀਆਂ ਸਬਜ਼ੀਆਂ, ਨਾਰੀਅਲ, ਤੁਲਸੀ, ਤਿਲ, ਪਾਲਕ, ਗੁੜ ਅਤੇ ਅੰਡਾ ਇਨ੍ਹਾਂ ਦਾ ਸੇਵਨ ਵੱਧ ਤੋਂ ਵੱਧ ਕਰੋ ।

ਆਇਰਨ ਦੀ ਘਾਟ
ਸਰੀਰ ਵਿੱਚ ਆਇਰਨ ਦੀ ਘਾਟ ਕਾਰਨ ਵੀ ਸੌਂਦੇ ਸਮੇਂ ਨਾੜ ਚੜ੍ਹ ਜਾਂਦੀ ਹੈ। ਜੇ ਤੁਹਾਡੇ ਨਾਲ ਇਸ ਤਰ੍ਹਾਂ ਵਾਰ ਵਾਰ ਹੁੰਦਾ ਹੈ, ਤਾਂ ਸਰੀਰ ਵਿੱਚ ਆਇਰਨ ਦੀ ਘਾਟ ਹੋ ਸਕਦੀ ਹੈ। ਆਇਰਨ ਦੀ ਘਾਟ ਪੂਰਾ ਕਰਨ ਲਈ ਆਇਰਨ ਯੁਕਤ ਸਪਲੀਮੈਂਟ ਅਤੇ ਖਾਣੇ ਦਾ ਸੇਵਨ ਕਰ ਸਕਦੇ ਹੋ। ਸਰੀਰ ਵਿੱਚ ਆਇਰਨ ਦੀ ਘਾਟ ਹੋਣ ਦੇ ਨਾਲ ਨਾੜ ਚੜ੍ਹਨ ਲੱਗਦੀ ਹੈ। ਆਇਰਨ ਦੀ ਘਾਟ ਨਾਲ ਸਰੀਰ ਵਿਚ ਕੋਸ਼ਿਕਾਵਾਂ ਨੂੰ ਪੂਰੀ ਮਾਤਰਾ ਵਿਚ ਆਕਸੀਜਨ ਨਹੀਂ ਮਿਲਦੀ, ਜਿਸ ਕਾਰਨ ਨਾੜ ਚੜ੍ਹ ਜਾਂਦੀ ਹੈ ।

ਪੜ੍ਹੋ ਇਹ ਵੀ ਖ਼ਬਰ - Health Tips: ਸਾਵਧਾਨ! ਨਹਾਉਂਦੇ ਸਮੇਂ ਇਨ੍ਹਾਂ ਕਾਰਨਾਂ ਕਰਕੇ ਕਦੇ ਵੀ ਪੈ ਸਕਦੈ ਤੁਹਾਨੂੰ ‘ਦਿਲ ਦਾ ਦੌਰਾ’

ਆਇਰਨ ਦੀ ਘਾਟ ਪੂਰੀ ਕਰਨ ਲਈ ਖਾਓ ਇਹ ਚੀਜ਼ਾਂ
ਹਰੀਆਂ ਪੱਤੇਦਾਰ ਸਬਜ਼ੀਆਂ, ਪਾਲਕ, ਬੀਨਸ, ਦਾਲ, ਨਾਟਸ, ਬ੍ਰਾਊਨ ਰਾਈਸ, ਡਰਾਈਫਰੂਟਸ ਅਤੇ ਸੇਬ ਜਿਆਦਾ ਤੋਂ ਜ਼ਿਆਦਾ ਖਾਓ।


author

rajwinder kaur

Content Editor

Related News