ਆਪਣੇ ਖਾਣੇ ’ਚ ਸ਼ਾਮਲ ਕਰੋ ਚਿੱਟੇ ਮੋਤੀਆਂ ਦੇ ਆਕਾਰ ਵਾਲਾ ‘ਸਾਬੂਦਾਣਾ’, ਦੂਰ ਹੋਣਗੀਆਂ ਇਹ ਬੀਮਾਰੀਆਂ

09/16/2020 5:52:00 PM

ਜਲੰਧਰ - ਚਿੱਟੇ ਮੋਤੀਆਂ ਦੇ ਆਕਾਰ ਵਾਲਾ ‘ਸਾਬੂਦਾਣਾ’ ਫ਼ਾਇਦੇਮੰਦ ਆਹਾਰ ਹੈ। ਇਸ ਦੀ ਖੀਰ ਸਰੀਰ ਲਈ ਬਹੁਤ ਗੁਣਕਾਰੀ ਮੰਨੀ ਜਾਂਦੀ ਹੈ, ਜਿਸ ਨੂੰ ਅਕਸਰ ਨਰਾਤਿਆਂ ’ਚ ਖਾਇਆ ਜਾਂਦਾ ਹੈ। ਸਾਬੂਦਾਣੇ ਦੀ ਬਣੀ ਖਿੱਚੜੀ ਅਤੇ ਖੀਰ ਫ਼ਾਇਦੇਮੰਦ ਹੋਣ ਦੇ ਨਾਲ-ਨਾਲ ਸਵਾਦ ਪੱਖੋਂ ਚੰਗੀ ਹੁੰਦੀ ਹੈ। ਇਸ ਨਾਲ ਨਾ ਸਿਰਫ ਸਰੀਰ ਨੂੰ ਐਨਰਜੀ ਮਿਲਦੀ ਹੈ ਸਗੋਂ ਹੱਡੀਆਂ ਵੀ ਮਜ਼ਬੂਤ ਹੁੰਦੀਆਂ ਹਨ। ਸਾਬੂਦਾਣੇ ਨੂੰ ਪਾਪੜਾਂ ਦੇ ਰੂਪ ’ਚ ਵੀ ਖਾਦਾ ਜਾ ਸਕਦਾ ਹੈ। ਸਾਬੂਦਾਣਾ ਫਾਈਬਰ ਅਤੇ ਕੈਲਸ਼ੀਅਮ ਦਾ ਭੰਡਾਰ ਹੈ। ਵਰਤ ਵਾਲੇ ਦਿਨ ਸਾਬੂਦਾਣਾ ਖਾਣ ਨਾਲ ਪੂਰਾ ਦਿਨ ਸਰੀਰ ’ਚ ਊਰਜਾ ਬਣੀ ਰਹਿੰਦੀ ਹੈ। ਸਾਬੂਦਾਣਾ ਪਾਚਨ ਸ਼ਕਤੀ ਨੂੰ ਮਜ਼ਬੂਤ ਕਰਦਾ ਹੈ। ਡਾਈਟ ’ਚ ਰੋਜਾਨਾ ਸਾਬੂਦਾਣਾ ਦੀ ਵਰਤੋਂ ਕਰਨਾ ਲਾਭਦਾਇਕ ਮੰਨਿਆ ਜਾਂਦਾ ਹੈ। 

1. ਥਕਾਵਟ ਦੂਰ
ਸਾਬੂਦਾਣਾ ਖਾਣ ਨਾਲ ਸਰੀਰ ਦੀ ਥਕਾਵਟ ਖਤਮ ਹੋ ਜਾਂਦੀ ਹੈ। ਇਸ ਤੋਂ ਇਲਾਵਾ ਇਸ ਨਾਲ ਸਰੀਰ ’ਚ ਊਰਜਾ ਬਣੀ ਰਹਿੰਦੀ ਹੈ।

2. ਹੱਡੀਆਂ ਲਈ ਲਾਹੇਵੰਦ
ਸਾਬੂਦਾਣੇ ’ਚ ਕੈਲਸ਼ੀਅਮ, ਆਇਰਨ ਤੇ ਵਿਟਾਮਿਨ ਦੇ ਤੱਤ ਭਰਪੂਰ ਮਾਤਰਾ ’ਚ ਪਾਏ ਜਾਂਦੇ ਹਨ। ਇਹ ਹੱਡੀਆਂ ਨੂੰ ਮਜ਼ਬੂਤ ਕਰਕੇ ਉਨ੍ਹਾਂ ’ਚ ਲਚਕੀਲਾਪਣ ਲਿਆਉਂਦੇ ਹਨ। 

ਕੀ ਨਿੰਬੂ ਤੇ ਸ਼ਹਿਦ ਦੀ ਵਰਤੋਂ ਕਰਨ ਨਾਲ ਸੱਚਮੁੱਚ ਘਟਦਾ ਹੈ ਭਾਰ ਜਾਂ ਨਹੀਂ, ਪੜ੍ਹੋ ਇਹ ਖ਼ਬਰ

PunjabKesari

3. ਭਾਰ ਵਧਾਉਣ ਵਾਲਾ
ਜੇਕਰ ਤੁਸੀਂ ਭਾਰ ਵਧਾਉਣਾ ਚਾਹੁੰਦੇ ਹੋ ਤਾਂ ਸਾਬੂਦਾਣਾ ਤੁਹਾਡੇ ਲਈ ਬਹੁਤ ਫਾਇਦੇਮੰਦ ਹੈ। ਇਸ 'ਚ ਫੈਟ ਅਤੇ ਕੈਲੋਰੀ ਦੀ ਮਾਤਰਾ ਕਾਫੀ ਹੁੰਦੀ ਹੈ, ਜਿਸ ਨਾਲ ਬਿਨਾਂ ਪੇਟ ਦੇ ਮੋਟਾਪੇ ਦੇ ਭਾਰ ਵਧਾਉਣ 'ਚ ਮਦਦ ਮਿਲਦੀ ਹੈ। ਇਸ ਨੂੰ ਖਾਣ ਨਾਲ ਭਾਰ ਜਲਦੀ ਵੱਧਦਾ ਹੈ। 

ਸਰੀਰ ‘ਚ ਹੋਣ ਇਹ ਪਰੇਸ਼ਾਨੀਆਂ ਤਾਂ ਭੁੱਲ ਕੇ ਨਾ ਖਾਓ ਬਦਾਮ, ਹੋ ਸਕਦੈ ਨੁਕਸਾਨ

4. ਖੂਨ ਵਧਾਉਂਦਾ ਹੈ ਸਾਬੂਦਾਣਾ
ਸਾਬੂਦਾਣੇ 'ਚ ਆਇਰਨ ਭਰਪੂਰ ਹੁੰਦਾ ਹੈ, ਜਿਸ ਨਾਲ ਸਰੀਰ 'ਚ ਰੈੱਡ ਸੈਲਸ ਵੱਧਦੇ ਹਨ। ਅਜਿਹੇ 'ਚ ਜੇਕਰ ਤੁਹਾਡੇ ਸਰੀਰ 'ਚ ਵੀ ਖੂਬ ਦੀ ਕਮੀ ਹੈ ਤਾਂ ਸਾਬੂਦਾਣਾ ਨੂੰ ਆਪਣੀ ਡਾਈਟ ਦਾ ਹਿੱਸਾ ਬਣਾਓ। 

5. ਬਲੱਡ ਪ੍ਰੈਸ਼ਰ ਦੀ ਸਮੱਸਿਆ 
ਹਾਈ ਬਲੱਡ ਪ੍ਰੈਸ਼ਰ ਦੀ ਸਮੱਸਿਆ ਹੋਣ ’ਤੇ ਸਾਬੂਦਾਣਾ ਖਾਣਾ ਸਿਹਤ ਲਈ ਫਾਇਦੇਮੰਦ ਹੁੰਦਾ ਹੈ। ਸਾਬੂਦਾਣਾ ਸਰੀਰ 'ਚ ਬਲੱਡ ਸਰਕੁਲੇਸ਼ਨ ਨੂੰ ਵਧੀਆ ਬਣਾਉਂਦਾ ਹੈ, ਇਸ ਕਰਕੇ ਹਾਈ ਬਲੱਡ ਪ੍ਰੈਸ਼ਰ ਦੇ ਮਰੀਜ਼ਾਂ ਨੂੰ ਨਾਸ਼ਤੇ 'ਚ ਸਾਬੂਦਾਣਾ ਜ਼ਰੂਰ ਖਾਣਾ ਚਾਹੀਦਾ ਹੈ।

ਹਾਈ ਬਲੱਡ ਪ੍ਰੈਸ਼ਰ ਦੇ ਮਰੀਜ਼ਾਂ ਲਈ ਖਾਸ ਖ਼ਬਰ, ਖਾਣੇ ’ਚ ਸ਼ਾਮਲ ਕਰੋ ਇਹ ਚੀਜ਼ਾਂ

PunjabKesari

6. ਚਮੜੀ ਲਈ ਫਾਇਦੇਮੰਦ
ਸਾਬੂਦਾਣਾ ਚਮੜੀ ਲਈ ਬਹੁਤ ਫਾਇਦੇਮੰਦ ਹੁੰਦਾ ਹੈ। ਇਸ ਦਾ ਫੇਸਮਾਸਕ ਬਣਾ ਕੇ ਚਿਹਰੇ ’ਤੇ ਲਗਾਉਣ ਨਾਲ ਝੁਰੜੀਆਂ ਨਹੀਂ ਪੈਂਦੀਆਂ ਅਤੇ ਚਿਹਰਾ ਢਿੱਲਾ ਨਹੀਂ ਪੈਂਦਾ।

ਸਾਵਧਾਨ! ਤੁਹਾਡਾ ਮੋਬਾਈਲ ਫ਼ੋਨ ਹੀ ਕਰ ਰਿਹਾ ਹੈ ਤੁਹਾਡੀ ‘ਜਾਸੂਸੀ’ (ਵੀਡੀਓ)

7. ਦਿਮਾਗ ਨੂੰ ਠੀਕ ਰੱਖਦਾ
ਸਾਬੂਦਾਣੇ ’ਚ ਵਿਟਾਮਿਨ ‘ਕੇ’ ਵੀ ਪਾਇਆ ਜਾਂਦਾ ਹੈ, ਜੋ ਦਿਮਾਗ ਨੂੰ ਠੀਕ ਰੱਖਦਾ ਹੈ। ਇਸ ਨਾਲ ਅਲਜਾਈਮਰ ਵਰਗੀਆਂ ਬੀਮਾਰੀਆਂ ਕਦੇ ਨਹੀਂ ਹੁੰਦੀਆਂ। ਇਹ ਨਾੜੀ ਤੰਤਰ ਨੂੰ ਵੀ ਤਾਕਤਵਰ ਬਣਾਉਂਦਾ ਹੈ। 

8. ਡਾਈਜੇਸ਼ਨ 'ਚ ਆਸਾਨ
ਵਰਤ ਦੇ ਦਿਨਾਂ 'ਚ ਭਾਰੀ ਖਾਣਾ ਖਾਣ ਨਾਲ ਗੈਸ ਦੀ ਸਮੱਸਿਆ ਹੋ ਸਕਦੀ ਹੈ। ਅਜਿਹੀ ਹਾਲਤ ’ਚ ਸਾਬੂਦਾਣੇ ਦੀ ਵਰਤੋਂ ਕਰਨੀ ਚਾਹੀਦੀ ਹੈ, ਜੋ ਤੁਹਾਡੇ ਖਾਣੇ ਨੂੰ ਪਚਾਉਣ 'ਚ ਮਦਦ ਕਰਦਾ ਹੈ। ਸਾਬੂਦਾਣਾ ਖਾਣ ਨਾਲ ਐਨਰਜੀ ਮਿਲਦੀ ਹੈ। ਇਸ ਨਾਲ ਪੇਟ ਫੁੱਲਣ, ਗੈਸ ਅਤੇ ਕਬਜ਼ ਦੀ ਸਮੱਸਿਆ ਨਹੀਂ ਹੁੰਦੀ। 

ਖਾਣੇ ਨੂੰ ਬੇਹੱਦ ਲਜ਼ੀਜ਼ ਬਣਾਉਣ ਦੇ ਨਾਲ-ਨਾਲ ਇਨ੍ਹਾਂ ਬੀਮਾਰੀਆਂ ਤੋਂ ਨਿਜ਼ਾਤ ਦਿਵਾਉਂਦਾ ਹੈ 'ਜੀਰਾ'

PunjabKesari

9. ਊਰਜਾ ਦੇਣ ਵਾਲਾ
ਸਾਬੂਦਾਣੇ ਨੂੰ ਕਾਰਬੋਹਾਈਡ੍ਰੇਟ ਦਾ ਸਭ ਤੋਂ ਵਧੀਆ ਸਰੋਤ ਮੰਨਿਆ ਜਾਂਦਾ ਹੈ। ਇਸ ਨਾਲ ਸਰੀਰ ਨੂੰ ਊਰਜਾ ਮਿਲਦੀ ਹੈ। 

10. ਗਰਭ ਅਵਸਥਾ ਸਮੇਂ ਲਾਭਦਾਇਕ
ਸਾਬੂਦਾਣੇ ’ਚ ਫੋਲਿਕ ਐਸਿਡ ਤੇ ਵਿਟਾਮਿਨ ‘ਬੀ’ ਕੰਪਲੈਕਸ ਪਾਇਆ ਜਾਂਦਾ ਹੈ। ਇਹ ਬੱਚੇ ਦੇ ਵਿਕਾਸ ਲਈ ਬਹੁਤ ਲਾਭਦਾਇਕ ਹੁੰਦਾ ਹੈ।

PunjabKesari


rajwinder kaur

Content Editor

Related News