ਸਰੀਰ ਦੀਆਂ ਕਈ ਬੀਮਾਰੀਆਂ ਨੂੰ ਦੂਰ ਕਰਦੇ ਨੇ ਭੁੱਜੇ ਛੋਲੇ, ਜਾਣੋ ਲਾਜਵਾਬ ਫਾਇਦੇ
Sunday, Dec 29, 2019 - 04:18 PM (IST)
ਜਲੰਧਰ - ਭੁੱਜੇ ਛੋਲਿਆਂ ਨੂੰ ਖਾਣਾ ਹਰ ਕੋਈ ਪਸੰਦ ਕਰਦਾ ਹੈ। ਜੇਕਰ ਤੁਸੀਂ ਭੁੱਜੇ ਛੋਲਿਆਂ ਨੂੰ ਕਦੇ-ਕਦੇ ਸਿਰਫ ਸੁਆਦ ਲਈ ਖਾਂਦੇ ਹੋ ਤਾਂ ਤੁਸੀਂ ਇਸ ਦੀ ਰੋਜ਼ਾਨਾਂ ਵਰਤੋਂ ਕਰਨੀ ਸ਼ੁਰੂ ਕਰ ਦਿਓ। ਇਸ ਨਾਲ ਸਰੀਰ ਨੂੰ ਕਈ ਫਾਇਦੇ ਹੁੰਦੇ ਹਨ ਅਤੇ ਇਹ ਸਰੀਰ ਨੂੰ ਬੀਮਾਰੀਆਂ ਤੋਂ ਦੂਰ ਰੱਖਦੇ ਹਨ। ਭੁੱਜੇ ਛੋਲਿਆਂ ‘ਚ ਕਾਰਬੋਹਾਈਡ੍ਰੇਟ, ਪ੍ਰੋਟੀਨ, ਕੈਲਸ਼ੀਅਮ, ਆਇਰਨ ਅਤੇ ਵਿਟਾਮਿਨ ਭਰਪੂਰ ਮਾਤਰਾ ‘ਚ ਮੌਜੂਦ ਹੁੰਦੇ ਹਨ। ਛੋਲਿਆਂ ‘ਚ ਆਇਰਨ ਦੀ ਮਾਤਰਾ ਜ਼ਿਆਦਾ ਹੁੰਦੀ ਹੈ, ਜੋ ਔਰਤਾਂ ਲਈ ਵਧੀਆ ਤੱਤ ਹੈ। ਛੋਲੇ ਖਾਣ ਨਾਲ ਸਾਡਾ ਦਿਲ ਵੀ ਠੀਕ ਰਹਿੰਦਾ ਹੈ।
ਭੁੱਜੇ ਛੋਲਿਆਂ ਨੂੰ ਖਾਣ ਨਾਲ ਹੋਣ ਵਾਲੇ ਫਾਇਦੇ...
1. ਮੋਟਾਪਾ ਘੱਟ ਕਰੇ
ਜੇ ਤੁਸੀਂ ਮੋਟਾਪੇ ਤੋਂ ਪਰੇਸ਼ਾਨ ਹੋ ਤਾਂ ਭੁੱਜੇ ਹੋਏ ਛੋਲੇ ਖਾਣੇ ਸ਼ੁਰੂ ਕਰ ਦਿਓ। ਰੋਜ਼ਾਨਾ ਭੁੱਜੇ ਹੋਏ ਛੋਲੇ ਖਾਣ ਨਾਲ ਤੁਹਾਨੂੰ ਮੋਟਾਪੇ ਦੀ ਸਮੱਸਿਆ ਤੋਂ ਛੁਟਕਾਰਾ ਮਿਲੇਗਾ। ਇਹ ਸਰੀਰ ਦੀ ਫਾਲਤੂ ਚਰਬੀ ਨੂੰ ਘੱਟ ਕਰਨ ‘ਚ ਮਦਦ ਕਰਦੇ ਹਨ।

2. ਯੂਰਿਨ ਸੰਬੰਧੀ ਸਮੱਸਿਆ ਨੂੰ ਦੂਰ ਕਰੇ
ਭੁੱਜੇ ਹੋਏ ਛੋਲੇ ਖਾਣ ਨਾਲ ਯੂਰਿਨ ਸੰਬੰਧੀ ਸਮੱਸਿਆ ਤੋਂ ਛੁਟਕਾਰਾ ਮਿਲਦਾ ਹੈ ਜਿਨ੍ਹਾਂ ਨੂੰ ਵੀ ਯੂਰਿਨ ਦੀ ਸਮੱਸਿਆ ਹੈ ਉਨ੍ਹਾਂ ਨੂੰ ਰੋਜ਼ਾਨਾ ਗੁੜ ਦੇ ਨਾਲ ਭੁੱਜੇ ਹੋਏ ਛੋਲੇ ਖਾਣੇ ਚਾਹੀਦੇ ਹਨ। ਤੁਸੀਂ ਦੇਖੋਗੇ ਕਿ ਕੁਝ ਹੀ ਦਿਨਾਂ ‘ਚ ਤੁਹਾਨੂੰ ਆਰਾਮ ਮਿਲੇਗਾ।
3. ਕਬਜ਼ ਤੋਂ ਰਾਹਤ
ਜਿਨ੍ਹਾਂ ਲੋਕਾਂ ਨੂੰ ਕਬਜ਼ ਦੀ ਸਮੱਸਿਆ ਹੁੰਦੀ ਹੈ ਉਨ੍ਹਾਂ ਨੂੰ ਰੋਜ਼ਾਨਾ ਭੁੱਜੇ ਹੋਏ ਛੋਲੇ ਖਾਣੇ ਚਾਹੀਦੇ ਹਨ। ਕਬਜ਼ ਸਰੀਰ ਦੀਆਂ ਕਈ ਬੀਮਾਰੀਆਂ ਦਾ ਕਾਰਨ ਬਣਦੀ ਹੈ। ਕਬਜ਼ ਦੀ ਸਮੱਸਿਆ ਹੋਣ ‘ਤੇ ਤੁਸੀਂ ਸਾਰਾ ਦਿਨ ਆਲਸ ਮਹਿਸੂਸ ਕਰਦੇ ਹੋ ਅਤੇ ਪ੍ਰੇਸ਼ਾਨ ਰਹਿੰਦੇ ਹੋ।

4. ਪਾਚਨ ਸ਼ਕਤੀ ਵਧਾਏ
ਛੋਲੇ ਪਾਚਨ ਸ਼ਕਤੀ ਨੂੰ ਸੰਤੁਲਿਤ ਕਰਦੇ ਹਨ ਅਤੇ ਯਾਦਦਾਸ਼ਤ ਨੂੰ ਵਧਾਉਂਦੇ ਹਨ। ਭੁੱਜੇ ਹੋਏ ਛੋਲੇ ਖਾਣ ਨਾਲ ਖੂਨ ਸਾਫ ਹੁੰਦਾ ਹੈ ਜਿਸ ਨਾਲ ਚਮੜੀ ‘ਚ ਨਿਖਾਰ ਆਉਂਦਾ ਹੈ। ਛੋਲਿਆਂ ‘ਚ ਫਾਸਫੋਰਸ ਹੁੰਦਾ ਹੈ ਜੋ ਹੀਮੋਗਲੋਬਿਨ ਦਾ ਲੈਵਲ ਵਧਾਉਂਦਾ ਹੈ ਅਤੇ ਕਿਡਨੀ ‘ਚੋਂ ਐਕਸਟਰਾ ਸਾਲਟ ਕੱਢਦਾ ਹੈ।
5. ਡਾਇਬਿਟੀਜ਼ ‘ਚ ਫਾਇਦੇਮੰਦ
ਭੁੱਜੇ ਹੋਏ ਛੋਲੇ ਖਾਣ ਨਾਲ ਸ਼ੂਗਰ ਦੇ ਰੋਗੀ ਨੂੰ ਜ਼ਿਆਦਾ ਫਾਇਦਾ ਹੁੰਦਾ ਹੈ। ਭੁੱਜੇ ਹੋਏ ਛੋਲੇ ਗਲੂਕੋਜ਼ ਦੀ ਮਾਤਰਾ ਨੂੰ ਸੋਖ ਲੈਂਦੇ ਹਨ ਜਿਸ ਨਾਲ ਡਾਇਬਿਟੀਜ਼ ਰੋਗ ਕੰਟਰੋਲ ‘ਚ ਹੋ ਜਾਂਦਾ ਹੈ। ਡਾਇਬਿਟੀਜ਼ ਰੋਗੀਆਂ ਨੂੰ ਰੋਜ਼ਾਨਾ ਭੁੱਜੇ ਹੋਏ ਛੋਲੇ ਖਾਣੇ ਚਾਹੀਦੇ ਹਨ।

6. ਹੱਡੀਆਂ ਮਜ਼ਬੂਤ ਕਰੇ
ਭੁੱਜੇ ਹੋਏ ਛੋਲਿਆਂ ‘ਚ ਕੈਲਸ਼ੀਅਮ ਦੀ ਭਰਪੂਰ ਮਾਤਰਾ ਮੌਜੂਦ ਹੁੰਦੀ ਹੈ ਜੋ ਹੱਡੀਆਂ ਨੂੰ ਮਜ਼ਬੂਤ ਕਰਦਾ ਹੈ ਅਤੇ ਇਸਤੋਂ ਵੱਧ ਕੇ ਇਹ ਗਠੀਏ ਦੀ ਸਮੱਸਿਆ ਤੋਂ ਵੀ ਛੁਟਕਾਰਾ ਦਿਵਾਉਂਦਾ ਹੈ।
7. ਭੁੱਖ ਦਾ ਘੱਟ ਲੱਗਣਾ
ਰੋਜ਼ਾਨਾ ਸਵੇਰੇ ਅਤੇ ਸ਼ਾਮ ਦੇ ਸਮੇਂ ਭੁੱਜੇ ਹੋਏ ਛੋਲੇ ਖਾਣ ਨਾਲ ਭੁੱਖ ਘੱਟ ਲੱਗਦੀ ਹੈ। ਇਸ ਤਰ੍ਹਾਂ ਨਾਲ ਭਾਰ ਵੀ ਜਲਦੀ ਘੱਟ ਹੋ ਜਾਂਦਾ ਹੈ। ਭੁੱਜੇ ਹੋਏ ਛੋਲਿਆਂ ‘ਚ ਤੁਸੀਂ ਪਿਆਜ਼, ਟਮਾਟਰ, ਗਾਜਰ, ਮੂਲੀ, ਨਿੰਬੂ ਦਾ ਰਸ ਆਦਿ ਮਿਲਾ ਕੇ ਖਾ ਸਕਦੇ ਹੋ, ਜੋ ਖਾਣ ’ਚ ਸੁਆਦ ਹੁੰਦਾ ਹੈ।

8. ਅਨੀਮੀਆ
ਬਹੁਤ ਸਾਰਿਆਂ ਔਰਤਾਂ ਅਨੀਮੀਆ ਦੀ ਸ਼ਿਕਾਰ ਹੋ ਜਾਂਦੀਆਂ ਹਨ, ਜਿਸ ਤੋਂ ਬਚਣ ਲਈ ਉਨ੍ਹਾਂ ਨੂੰ ਆਪਣੀ ਡਾਇਟ ‘ਚ ਭੁੱਜੇ ਹੋਏ ਛੋਲੇ ਕਰਨੇ ਚਾਹੀਦੇ ਹਨ। ਅਨੀਮੀਆ ਹੋਣ ’ਤੇ ਛੋਲੇ ਖਾਣ ਨਾਲ ਬਹੁਤ ਫਾਇਦੇ ਹੁੰਦੇ ਹਨ।
