ਸਿਰਦਰਦ ਨੂੰ ਮਿੰਟਾਂ ''ਚ ਦੂਰ ਕਰਦੇ ਹਨ ਇਹ ਅਸਰਦਾਰ ਘਰੇਲੂ ਨੁਸਖੇ

06/04/2020 10:40:43 AM

ਨਵੀਂ ਦਿੱਲੀ(ਬਿਊਰੋ)— ਗਰਮੀ ਅਤੇ ਇਸ ਤਣਾਅ ਭਰੀ ਜ਼ਿੰਦਗੀ ਕਾਰਨ ਸਿਰਦਰਦ ਹੋਣਾ ਆਮ ਗੱਲ ਹੈ। ਸਿਰਦਰਦ ਦੀ ਸਮੱਸਿਆ ਸਿਰਫ ਵੱਡਿਆਂ ਨੂੰ ਹੀ ਨਹੀਂ ਸਗੋਂ ਛੋਟੇ ਬੱਚਿਆਂ ਨੂੰ ਵੀ ਹੋ ਸਕਦੀ ਹੈ। ਸਿਰਦਰਦ ਹੋਣ 'ਤੇ ਵਿਅਕਤੀ ਦਾ ਕਿਸੇ ਵੀ ਕੰਮ 'ਚ ਧਿਆਨ ਨਹੀਂ ਲੱਗਦਾ । ਕਈ ਵਾਰ ਤਾਂ ਇਹ ਦਰਦ ਬਹੁਤ ਜ਼ਿਆਦਾ ਵਧ ਜਾਂਦਾ ਹੈ। ਇਸ ਦਰਦ ਤੋਂ ਛੁਟਕਾਰਾ ਪਾਉਣ ਲਈ ਲੋਕ ਕਈ ਤਰ੍ਹਾਂ ਦੀਆਂ ਦਵਾਈਆਂ ਦੀ ਵਰਤੋਂ ਕਰਦੇ ਹਨ ਪਰ ਹਰ ਵਾਰ ਸਿਰਦਰਦ ਹੋਣ 'ਤੇ ਦਵਾਈਆਂ ਦੀ ਵਰਤੋਂ ਕਰਨ ਨਾਲ ਸਰੀਰ 'ਤੇ ਗਲਤ ਅਸਰ ਪੈਂਦਾ ਹੈ। ਅੱਜ ਅਸੀਂ ਤੁਹਾਨੂੰ ਕੁਝ ਘਰੇਲੂ ਨੁਸਖਿਆਂ ਬਾਰੇ ਦੱਸਣ ਜਾ ਰਹੇ ਹਾਂ ਜਿਨ੍ਹਾਂ ਨੂੰ ਅਪਣਾ ਕੇ ਤੁਸੀਂ 5 ਮਿੰਟ 'ਚ ਇਸ ਦਰਦ ਤੋਂ ਰਾਹਤ ਪਾ ਸਕਦੇ ਹੋ।
1. ਅਦਰਕ
ਅਦਰਕ ਸਿਰਦਰਦ ਨੂੰ ਦੂਰ ਕਰਨ ਦਾ ਰਾਮਬਾਣ ਤਰੀਕਾ ਹੈ। ਅਦਰਕ ਦੀ ਵਰਤੋਂ ਕਰਨ ਲਈ ਸਭ ਤੋਂ ਪਹਿਲਾਂ ਇਸ ਨੂੰ ਬਾਰੀਕ ਟੁਕੜਿਆਂ 'ਚ ਕੱਟ ਲਓ ਇਸ ਨੂੰ ਪਾਣੀ 'ਚ ਉਬਾਲ ਲਓ। ਇਸ ਪਾਣੀ ਨਾਲ ਭਾਫ ਲਓ। ਕੁਝ ਦੇਰ ਤਕ ਭਾਫ ਲੈਣ ਨਾਲ ਤੁਹਾਨੂੰ ਸਿਰਦਰਦ ਦੀ ਸਮੱਸਿਆ ਤੋਂ ਛੁਟਕਾਰਾ ਮਿਲ ਜਾਵੇਗਾ।
2. ਨਿੰਬੂ ਦਾ ਰਸ
ਸਿਰਦਰਦ ਦੀ ਸਮੱਸਿਆ ਜ਼ਿਆਦਾਤਰ ਗਰਮੀਆਂ ਦੇ ਮੌਸਮ 'ਚ ਹੀ ਹੁੰਦੀ ਹੈ। ਸਿਰਦਰਦ ਤੋਂ ਰਾਹਤ ਪਾਉਣ ਲਈ ਅਦਰਕ ਦੇ ਰਸ 'ਚ ਨਿੰਬੂ ਦਾ ਰਸ ਬਰਾਬਰ ਮਾਤਰਾ 'ਚ ਮਿਲਾ ਕੇ ਪੀਓ। ਦਿਨ 'ਚ 2 ਵਾਰ ਇਸ ਨੂੰ ਪੀਣ ਨਾਲ ਕੁਝ ਹੀ ਦੇਰ 'ਚ ਇਸ ਸਮੱਸਿਆ ਤੋਂ ਰਾਹਤ ਮਿਲੇਗੀ।
3. ਪੁਦੀਨਾ
ਸਿਰਦਰਦ ਮਹਿਸੂਸ ਹੋਣ ਲੱਗੇ ਤਾਂ ਪੁਦੀਨੇ ਦੀਆਂ ਪੱਤੀਆਂ ਦਾ ਰਸ ਕੱਢ ਕੇ ਪੀਓ। ਪੁਦੀਨੇ ਦਾ ਰਸ ਪੀਣ ਨਾਲ 5 ਮਿੰਟ 'ਚ ਇਸ ਪ੍ਰੇਸ਼ਾਨੀ ਤੋਂ ਰਾਹਤ ਮਿਲੇਗੀ।
4. ਆਈਸ ਪੈਕ
ਮਾਈਗ੍ਰੇਨ ਜਾਂ ਨਾਰਮਲ ਸਿਰਦਰਦ ਹੋਣ 'ਤੇ ਆਈਸ ਪੈਕ ਦੀ ਵਰਤੋਂ ਕਰੋ। ਆਈਸ ਪੈਕ ਨੂੰ ਗਰਦਨ ਦੇ ਪਿੱਛੇ ਰੱਖੋ ਅਜਿਹਾ ਕਰਨ ਨਾਲ ਆਰਾਮ ਮਿਲਣ ਲੱਗੇਗਾ।
5. ਲੌਂਗ
ਲੌਂਗਾਂ ਨੂੰ ਪੀਸ ਕੇ ਕੱਪੜੇ 'ਚ ਬੰਨ੍ਹ  ਲਓ। ਫਿਰ ਇਸ ਨੂੰ ਥੋੜ੍ਹੀ-ਥੋੜ੍ਹੀ ਦੇਰ ਬਾਅਦ ਸੁੰਘਦੇ ਰਹੋ। ਅਜਿਹਾ ਕਰਨ ਨਾਲ ਸਿਰਦਰਦ ਦੀ ਸਮੱਸਿਆ ਤੋਂ ਆਰਾਮ ਮਿਲੇਗਾ।


manju bala

Content Editor

Related News