ਦਾੜ੍ਹੀ ਤੋਂ ਸਿਕਰੀ ਨੂੰ ਕਰੋ ਦੂਰ, ਅਜ਼ਮਾਓ ਇਹ ਘਰੇਲੂ ਨੁਸਖ਼ੇ
Tuesday, Oct 03, 2023 - 03:29 PM (IST)
ਜਲੰਧਰ (ਬਿਊਰੋ)– ਕਿਸੇ ਵੀ ਆਦਮੀ ਦੀ ਸ਼ਾਨ ਵਧਾਉਣ ਦੇ ਨਾਲ-ਨਾਲ ਦਾੜ੍ਹੀ ਉਸ ਨੂੰ ਸਟਾਈਲਿਸ਼ ਲੁੱਕ ਦੇਣ ਦਾ ਕੰਮ ਵੀ ਕਰਦੀ ਹੈ। ਅੱਜ ਦੇ ਸਮੇਂ ’ਚ ਦੇਖਿਆ ਗਿਆ ਹੈ ਕਿ ਮਰਦ ਆਪਣੇ ਆਪ ਨੂੰ ਫੈਸ਼ਨ ਨਾਲ ਜੁੜੇ ਰੱਖਣ ਲਈ ਦਾੜ੍ਹੀ ਦਾ ਸਹਾਰਾ ਲੈਂਦੇ ਹਨ। ਮਰਦਾਂ ਦੀ ਦਾੜ੍ਹੀ ਮੋਟੀ ਤੇ ਸੁੰਦਰ ਹੋਣੀ ਉਨ੍ਹਾਂ ਦੀ ਦਿੱਖ ਨੂੰ ਸੁੰਦਰ ਬਣਾਉਣ ’ਚ ਮਦਦ ਕਰਦੀ ਹੈ ਪਰ ਅਕਸਰ ਦੇਖਿਆ ਗਿਆ ਹੈ ਕਿ ਦਾੜ੍ਹੀ ’ਚ ਸਿਕਰੀ ਦੀ ਸਮੱਸਿਆ ਮਰਦਾਂ ਲਈ ਪ੍ਰੇਸ਼ਾਨੀ ਦਾ ਕਾਰਨ ਬਣਦੀ ਹੈ। ਅਜਿਹੇ ’ਚ ਅੱਜ ਅਸੀਂ ਕੁਝ ਅਜਿਹੇ ਨੁਸਖ਼ਿਆਂ ਬਾਰੇ ਜਾਣਕਾਰੀ ਲੈ ਕੇ ਆਏ ਹਾਂ, ਜਿਸ ਨਾਲ ਦਾੜ੍ਹੀ ਨੂੰ ਸਿਕਰੀ ਤੋਂ ਛੁਟਕਾਰਾ ਮਿਲੇਗਾ। ਆਓ ਜਾਣਦੇ ਹਾਂ ਇਨ੍ਹਾਂ ਘਰੇਲੂ ਨੁਸਖ਼ਿਆਂ ਬਾਰੇ–
ਸਿਰਕਾ
ਸਿਰਕਾ ਵਾਲਾਂ ਦੀਆਂ ਸਮੱਸਿਆਵਾਂ ਨੂੰ ਦੂਰ ਕਰਨ ’ਚ ਮਦਦਗਾਰ ਹੁੰਦਾ ਹੈ। ਸਿਰਕੇ ਨੂੰ ਹਲਕਾ ਜਿਹਾ ਗਰਮ ਕਰਕੇ ਦਾੜ੍ਹੀ ’ਤੇ ਲਗਾਓ। ਇਸ ਨੂੰ ਬਦਲਵੇਂ ਦਿਨਾਂ ’ਤੇ ਕਰੋ। ਕੁਝ ਹੀ ਦਿਨਾਂ ’ਚ ਸਿਕਰੀ ਦੀ ਸਮੱਸਿਆ ਦੂਰ ਹੋ ਜਾਵੇਗੀ।
ਸ਼ੈਂਪੂ
ਸਿਕਰੀ ਘੱਟ ਕਰਨ ਵਾਲੇ ਸ਼ੈਂਪੂ ਦੀ ਵਰਤੋਂ ਵੀ ਕੀਤੀ ਜਾ ਸਕਦੀ ਹੈ ਪਰ ਧਿਆਨ ਰੱਖੋ ਕਿ ਇਸ ਨੂੰ ਵਾਲਾਂ ’ਚ ਸਿਰਫ਼ 5 ਮਿੰਟ ਲਈ ਹੀ ਲਗਾਓ। ਅਜਿਹਾ ਕਰਨ ਨਾਲ ਸਿਕਰੀ ਤੋਂ ਛੁਟਕਾਰਾ ਪਾਉਣ ਦੇ ਨਾਲ-ਨਾਲ ਵਾਲਾਂ ਦੀ ਚਮਕ ਵੀ ਬਣੀ ਰਹੇਗੀ।
ਇਹ ਖ਼ਬਰ ਵੀ ਪੜ੍ਹੋ : Health Tips : ਬਦਲਦੇ ਮੌਸਮ ’ਚ ਵਾਇਰਲ ਤੋਂ ਬਚਣ ਲਈ ਖੁਰਾਕ ’ਚ ਜ਼ਰੂਰ ਸ਼ਾਮਲ ਕਰੋ ਇਹ ਚੀਜ਼ਾਂ
ਦਾਲਚੀਨੀ ਤੇ ਨਿੰਬੂ
ਸਰਦੀਆਂ ਦੇ ਮੌਸਮ ’ਚ ਦਾਲਚੀਨੀ ਦਾ ਪੇਸਟ ਲਗਾ ਕੇ ਦਾੜ੍ਹੀ ਤੋਂ ਸਿਕਰੀ ਨੂੰ ਘੱਟ ਕੀਤਾ ਜਾ ਸਕਦਾ ਹੈ। ਦਾਲਚੀਨੀ ’ਚ ਨਿੰਬੂ ਦਾ ਰਸ ਮਿਲਾ ਕੇ 15 ਮਿੰਟ ਤੱਕ ਲਗਾਓ। ਹੁਣ ਇਸ ਨੂੰ ਕੋਸੇ ਪਾਣੀ ਨਾਲ ਧੋ ਲਓ। ਇਸ ਪੇਸਟ ਨੂੰ ਲਗਾਉਣ ਨਾਲ ਚਿਹਰੇ ਤੇ ਦਾੜ੍ਹੀ ’ਚ ਨਮੀ ਬਣੀ ਰਹੇਗੀ।
ਜੈਤੂਨ ਦਾ ਤੇਲ ਤੇ ਅਦਰਕ
ਜੈਤੂਨ ਦੇ ਤੇਲ ’ਚ ਅਦਰਕ ਦਾ ਰਸ ਮਿਲਾਓ। ਹਲਕੇ ਹੱਥਾਂ ਨਾਲ ਦਾੜ੍ਹੀ ’ਤੇ ਇਸ ਦੀ ਮਾਲਿਸ਼ ਕਰੋ। ਅਜਿਹਾ ਕਰਨ ਨਾਲ ਸਿਕਰੀ ਖ਼ਤਮ ਹੋ ਸਕਦੀ ਹੈ।
ਔਲਾ
ਔਲਿਆਂ ਦੇ ਤੇਲ ਨੂੰ ਥੋੜ੍ਹਾ ਜਿਹਾ ਗਰਮ ਕਰਕੇ ਚਿਹਰੇ ’ਤੇ ਮਾਲਿਸ਼ ਕਰੋ। ਅਜਿਹਾ ਕਰਨ ਨਾਲ ਵਾਲਾਂ ਦੀ ਖੁਸ਼ਕੀ ਤੇ ਸਿਕਰੀ ਘੱਟ ਹੋ ਜਾਵੇਗੀ ਤੇ ਦਾੜ੍ਹੀ ਦਾ ਵਾਧਾ ਵੀ ਸਹੀ ਢੰਗ ਨਾਲ ਹੋਵੇਗਾ।
ਅੰਡੇ
ਅੰਡੇ ਨਾਲ ਸਿਕਰੀ ਦੀ ਸਮੱਸਿਆ ਨੂੰ ਘੱਟ ਕੀਤਾ ਜਾ ਸਕਦਾ ਹੈ। ਇਸ ਦੇ ਲਈ ਕੋਸੇ ਪਾਣੀ ’ਚ 2 ਅੰਡੇ ਮਿਲਾਓ। ਇਸ ਪੈਕ ਨੂੰ ਦਾੜ੍ਹੀ ’ਤੇ ਘੱਟੋ-ਘੱਟ 20 ਮਿੰਟ ਤੱਕ ਲਗਾਓ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਤੁਸੀਂ ਦਾੜ੍ਹੀ ਦੀ ਦੇਖਭਾਲ ਕਿਵੇਂ ਕਰਦੇ ਹੋ? ਕੁਮੈਂਟ ਕਰਕੇ ਜ਼ਰੂਰ ਦੱਸੋ।