ਇਸ ਘਰੇਲੂ ਨੁਸਖ਼ੇ ਨੂੰ ਅਪਣਾ ਕੇ ਤੁਸੀਂ ਵੀ ਪਾ ਸਕਦੇ ਹੋ ਜੋੜਾਂ ਦੇ ਦਰਦ ਅਤੇ ਗਠੀਏ ਤੋਂ ਰਾਹਤ
Monday, Nov 23, 2020 - 05:55 PM (IST)
ਜਲੰਧਰ: ਸਰਦੀਆਂ ਦੀ ਸ਼ੁਰੂਆਤ ਹੋ ਗਈ ਹੈ ਅਤੇ ਇਹ ਮੌਸਮ ਪ੍ਰੇਸ਼ਾਨੀ ਦਾ ਕਾਰਨ ਬਣ ਜਾਂਦਾ ਹੈ ਗਠੀਏ ਦੇ ਮਰੀਜ਼ਾਂ ਲਈ। ਇਸ ਨਾਲ ਵਿਅਕਤੀ ਦੇ ਜੋੜਾਂ 'ਚ ਤੇਜ਼ ਦਰਦ, ਜਕੜਨ ਅਤੇ ਸੋਜ ਰਹਿੰਦੀ ਹੈ ਅਤੇ ਕਈ ਵਾਰ ਹਾਲਾਤ ਅਜਿਹੇ ਹੋ ਜਾਂਦੇ ਹਨ ਕਿ ਚੱਲਣ-ਫਿਰਨ 'ਚ ਵੀ ਮੁਸ਼ਕਲ ਆਉਂਦੀ ਹੈ ਕਿਉਂਕਿ ਸੋਜ ਗੱਠਾਂ ਦਾ ਰੂਪ ਲੈ ਲੈਂਦੀ ਹੈ। ਜੋੜਾਂ 'ਚ ਦਰਦ ਅਤੇ ਗਠੀਏ ਦੀ ਪ੍ਰੇਸ਼ਾਨੀ ਉਨ੍ਹਾਂ ਲੋਕਾਂ ਨੂੰ ਵੀ ਹੋ ਜਾਂਦੀ ਹੈ ਜਿਨ੍ਹਾਂ ਦੇ ਸਰੀਰ 'ਚ ਯੂਰਿਕ ਐਸਿਡ ਦੀ ਜ਼ਿਆਦਾ ਮਾਤਰਾ ਹੁੰਦੀ ਹੈ ਇਹ ਯੂਰਿਕ ਐਸਿਡ ਹੱਡੀਆਂ ਦੇ ਜੋੜਾਂ 'ਚ ਜਮ੍ਹਾਂ ਹੋਣਾ ਸ਼ੁਰੂ ਹੋ ਜਾਂਦਾ ਹੈ ਜਿਸ ਨਾਲ ਜੋੜਾਂ 'ਚ ਦਰਦ ਭਾਵ ਗਠੀਏ ਦੀ ਸਮੱਸਿਆ ਹੋਣ ਲੱਗਦੀ ਹੈ। ਵੈਸੇ ਤਾਂ ਡਾਕਟਰੀ ਸਲਾਹ ਲੈਣਾ ਬਹੁਤ ਜ਼ਰੂਰੀ ਹੈ ਪਰ ਕੁਝ ਘਰੇਲੂ ਨੁਸਖ਼ੇ ਸਰਦੀਆਂ 'ਚ ਤੁਹਾਨੂੰ ਇਸ ਸਮੱਸਿਆ ਤੋਂ ਰਾਹਤ ਦਿਵਾਉਣ 'ਚ ਬਹੁਤ ਮਦਦਗਾਰ ਹੋਣਗੇ।
ਸਰਦੀਆਂ 'ਚ ਲਸਣ, ਪਿਆਜ਼ ਅਤੇ ਅਦਰਕ ਦੀ ਜ਼ਿਆਦਾ ਵਰਤੋਂ ਕਰੋ। ਲਸਣ 'ਚ ਅਜਿਹੇ ਤੱਤ ਹੁੰਦੇ ਹਨ ਜੋ ਜੋੜਾਂ ਦੇ ਦਰਦ ਨੂੰ ਠੀਕ ਕਰਨ 'ਚ ਬਹੁਤ ਫ਼ਾਇਦੇਮੰਦ ਹੁੰਦੇ ਹਨ। ਰੋਜ਼ਾਨਾ ਸਵੇਰੇ 3-4 ਲਸਣ ਦੀਆਂ ਕਲੀਆਂ ਖਾਣ ਨਾਲ ਸੋਜ ਅਤੇ ਦਰਦ ਤੋਂ ਰਾਹਤ ਮਿਲੇਗੀ।
ਪਪੀਤਾ ਵਿਟਾਮਿਨ ਸੀ ਨਾਲ ਭਰਪੂਰ ਹੁੰਦਾ ਹੈ ਇਹ ਸਿਰਫ ਤੁਹਾਡੇ ਪੇਟ ਭਾਵ ਕਿ ਪਾਚਨ ਤੰਤਰ ਨੂੰ ਸਹੀ ਨਹੀਂ ਰੱਖਦਾ ਹੈ ਸਗੋਂ ਤੁਹਾਡੇ ਜੋੜਾਂ ਨੂੰ ਤਾਕਤ ਵੀ ਦਿੰਦਾ ਹੈ। ਪਪੀਤੇ ਦੇ ਬੀਜ ਵੀ ਬਹੁਤ ਫ਼ਾਇਦੇਮੰਦ ਹੁੰਦੇ ਹਨ। ਸਿਰਫ ਤੁਸੀਂ ਪਪੀਤੇ ਦੇ ਬੀਜ ਨੂੰ ਪਾਣੀ 'ਚ ਉਬਾਲ ਕੇ ਦਿਨ 'ਚ 6 ਤੋਂ 7 ਵਾਰ ਪੀਣਾ ਹੈ ਤੁਹਾਨੂੰ ਜੋੜਾਂ ਦੇ ਦਰਦ ਤੋਂ ਰਾਹਤ ਮਿਲੇਗੀ ਅਤੇ ਤੁਹਾਨੂੰ ਦੋ ਤੋਂ ਤਿੰਨ ਹਫ਼ਤਿਆਂ 'ਚ ਫ਼ਰਕ ਨਜ਼ਰ ਆਵੇਗਾ।
ਇਹ ਵੀ ਪੜ੍ਹੋ:ਇਕੱਲੀਆਂ ਰਹਿਣ ਵਾਲੀਆਂ ਜਨਾਨੀਆਂ ਨੂੰ ਬਲੱਡ ਪ੍ਰੈੱਸ਼ਰ ਦਾ ਖ਼ਤਰਾ ਜ਼ਿਆਦਾ, ਜਾਣੋ ਕਿਉਂ
ਹਲਦੀ 'ਚ ਕਰਕਿਊਮਿਨ ਨਾਮ ਦਾ ਤੱਤ ਹੁੰਦਾ ਹੈ ਜੋ ਸੋਜ਼ ਨੂੰ ਘੱਟ ਕਰਨ ਦਾ ਕੰਮ ਕਰਦਾ ਹੈ। ਜ਼ਖ਼ਮਾਂ ਨੂੰ ਭਰਨ ਲਈ ਹਲਦੀ ਇਕ ਵਧੀਆ ਐਂਟੀ-ਸੈਪਟਿਕ ਹੀਲਰ ਵੀ ਹੈ। ਤੁਸੀਂ ਹਲਦੀ ਵਾਲਾ ਦੁੱਧ ਜਾਂ ਪਾਣੀ ਉਬਾਲੋ ਅਤੇ ਠੰਡਾ ਕਰਕੇ ਇਸ ਦੀ ਵਰਤੋਂ ਕਰੋ।ਆਪਣੀ ਖੁਰਾਕ 'ਚ ਵਿਟਾਮਿਨ ਈ ਅਤੇ ਓਮੇਗਾ 3 ਐਸਿਡ ਜ਼ਰੂਰ ਸ਼ਾਮਲ ਕਰੋ। ਨਟਸ, ਸਬਜ਼ੀਆਂ ਦਾ ਤੇਲ, ਸੂਰਜਮੁਖੀ ਅਤੇ ਫਲੈਕਸ ਬੀਜ, ਮੂੰਗਫਲੀ, ਹਰੀਆਂ ਸਬਜ਼ੀਆਂ, ਪਾਲਕ, ਬ੍ਰੋਕਲੀ, ਕੀਵੀ ਖਾਓ। ਇਸ ਤੋਂ ਇਲਾਵਾ ਮੱਛੀ ਦੀ ਵਰਤੋਂ ਵੀ ਕਰੋ।
ਤੁਲਸੀ 'ਚ ਵੀ ਬਹੁਤ ਸਾਰੇ ਔਸ਼ਦੀ ਗੁਣ ਪਾਏ ਜਾਂਦੇ ਹਨ। ਗਠੀਏ ਦੇ ਮਰੀਜ਼ਾਂ ਲਈ ਰੋਜ਼ਾਨਾ ਘੱਟੋ-ਘੱਟ 3 ਤੋਂ 4 ਤੁਲਸੀ ਦੇ ਪੱਤੇ ਵਾਲੀ ਚਾਹ ਫ਼ਾਇਦੇਮੰਦ ਹੁੰਦੀ ਹੈ। ਜੋੜਾਂ ਦੇ ਦਰਦ ਤੋਂ ਛੁਟਕਾਰਾ ਪਾਉਣ ਲਈ ਮਾਲਿਸ਼ ਸਭ ਤੋਂ ਵਧੀਆ ਉਪਾਅ ਹੈ। ਤੁਸੀਂ ਸਰ੍ਹੋਂ ਦੇ ਤੇਲ ਨੂੰ ਹਲਕਾ ਗੁਣਗੁਣਾ ਕਰਕੇ ਮਾਲਿਸ਼ ਕਰ ਸਕਦੇ ਹੋ। ਇਸ ਨਾਲ ਦਰਦ ਸੋਜ ਠੀਕ ਹੋਵੇਗੀ ਅਤੇ ਬਲੱਡ ਸਰਕੂਲੇਸ਼ਨ ਠੀਕ ਹੋਵੇਗਾ। ਸਰ੍ਹੋਂ ਤੋਂ ਇਲਾਵਾ ਤੁਸੀਂ ਕਪੂਰ, ਜੈਤੂਨ, ਤਿਲ ਅਤੇ ਬਦਾਮ ਦਾ ਤੇਲ ਵੀ ਵਰਤ ਸਕਦੇ ਹੋ। ਰਾਤ ਨੂੰ ਅਜਿਹਾ ਕਰਦੇ ਹੋ ਤਾਂ ਤੁਹਾਨੂੰ ਜ਼ਿਆਦਾ ਫ਼ਾਇਦਾ ਮਿਲੇਗਾ।
ਇਹ ਵੀ ਪੜ੍ਹੋ:Beauty Tips: ਚਿੱਟੇ ਵਾਲਾਂ ਨੂੰ ਫਿਰ ਤੋਂ ਕਾਲਾ ਕਰਨਗੇ ਇਹ ਦੇਸੀ ਉਪਾਅ
ਇਕ ਗਿਲਾਸ ਹਲਕੇ ਕੋਸੇ ਪਾਣੀ 'ਚ ਇਕ ਚਮਚ ਸੇਬ ਦਾ ਸਿਰਕਾ ਅਤੇ ਸ਼ਹਿਦ ਮਿਲਾ ਕੇ ਰੋਜ਼ ਪੀਓ। ਇਸ ਨਾਲ ਤੁਹਾਡੇ ਸਰੀਰ 'ਚੋਂ ਸਾਰੇ ਜ਼ਹਿਰੀਲੇ ਪਦਾਰਥ ਬਾਹਰ ਨਿਕਲ ਜਾਣਗੇ। ਜਿਸ ਨਾਲ ਤੁਹਾਨੂੰ ਜੋੜਾਂ ਦੇ ਦਰਦ ਤੋਂ ਵੀ ਰਾਹਤ ਮਿਲੇਗੀ। ਇਸ ਤੋਂ ਇਲਾਵਾ ਸਰੀਰ ਨੂੰ ਨਾ ਬੰਨੋ ਭਾਵ ਹਲਕੀ ਕਸਰਤ, ਯੋਗਾ ਜ਼ਰੂਰ ਕਰੋ। ਸਹੀ ਸਾਈਜ਼ ਦੀਆਂ ਜੁੱਤੀਆਂ ਪਾਓ। ਭਾਰ ਨੂੰ ਕੰਟਰੋਲ 'ਚ ਰੱਖੋ। ਇਸ ਨਾਲ ਤੁਹਾਨੂੰ ਬਹੁਤ ਮਦਦ ਮਿਲੇਗੀ।