ਗੁਲਾਬ ਨਾਲ ਘਟਾਓ ਮੋਟਾਪਾ
Saturday, Dec 24, 2016 - 04:15 PM (IST)

ਦਿੱਲੀ— ਗੁਲਾਬ ਦੇ ਫੁੱਲ ਨੂੰ ਪਿਆਰ ਦਾ ਪ੍ਰਤੀਕ ਮੰਨਿਆ ਜਾਂਦਾ ਹੈ। ਇਹ ਇਸ ਤਰ੍ਹਾਂ ਦਾ ਫੁੱਲ ਹੈ ਜੋ ਮਹਿਕ ਦੇ ਨਾਲ ਸੁੰਦਰਤਾ ਦਾ ਵੀ ਪ੍ਰਤੀਕ ਹੈ। ਇਸ ਤੋਂ ਇਲਾਵਾ ਦਵਾਈ ਦੇ ਰੂਪ ''ਚ ਵੀ ਇਸ ਦੀ ਵਰਤੋਂ ਕੀਤੀ ਜਾਂਦੀ ਹੈ। ਇਸ ''ਚ ਸਿਹਤ ਸਬੰਧੀ ਇਸ ਤਰ੍ਹਾਂ ਦੇ ਲਾਭ ਲੁੱਕੇ ਹਨ ਜੋ ਕਿਸੇ ਚਮਤਕਾਰ ਤੋਂ ਘੱਟ ਨਹੀਂ ਹੈ। ਇਹ ਤੁਹਾਡੀਆਂ ਕਈ ਸਮੱਸਿਆਵਾਂ ਨੂੰ ਦੂਰ ਕਰਦਾ ਹੈ
1. ਮੋਟਾਪਾ ਘਟਾਓ
ਮੋਟਾਪਾ ਘਟਾਉਂਣ ''ਚ ਗੁਲਾਬ ਬਹੁਤ ਫਾਇਦੇਮੰਦ ਹੈ। ਇਸ ਲਈ ਤੁਹਾਨੂੰ ਗੁਲਾਬ ਦੀਆਂ ਤਿੰਨ-ਚਾਰ ਪੱਤੀਆਂ ਨੂੰ ਇਕ ਗਲਾਸ ਪਾਣੀ ''ਚ ਉਬਾਲਣਾ ਪਵੇਗਾ, ਜਦੋਂ ਤੱਕ ਕਿ ਪਾਣੀ ਗੁਲਾਬੀ ਰੰਗ ਦਾ ਨਾ ਹੋ ਜਾਵੇ। ਰੋਜ਼ ਸਵੇਰੇ ਖਾਲੀ ਪੇਟ ਇਸ ਨੂੰ ਪਿਓ ''ਤੇ ਕੁਝ ਹੀ ਦਿਨਾਂ ''ਚ ਇਸ ਦਾ ਅਸਰ ਦੇਖੋ।
2. ਊਰਜਾ ਵਧਾਓ
ਗੁਲਾਬ ਦੀਆਂ ਪੱਤਿਆਂ ਨੂੰ ਰੋਜ਼ ਖਾਣ ਨਾਲ ਸਰੀਰਕ ਕਮਜ਼ੋਰੀ ਦੂਰ ਹੁੰਦੀ ਹੈ। ਇਸ ਤੋਂ ਇਲਾਵਾ ਇਸਨੂੰ ਖਾਣ ਨਾਲ ਸਰੀਰ ''ਚ ਸ਼ਕਤੀ ਦਾ ਸੰਚਾਰ ਹੁੰਦਾ ਹੈ।
3. ਕਬਜ਼ ''ਤੇ ਬਵਾਸੀਰ
ਗੁਲਾਬ ''ਚ ਫਾਇਬਰ ਬਹੁਤ ਮਾਤਰਾ ''ਚ ਹੁੰਦਾ ਹੈ ਜਿਹੜਾ ਪਾਚਣ ਕਿਰਿਆ ਨੂੰ ਇਕਸਾਰ ਕਰਦਾ ਹੈ। ਇਸ ਲਈ ਮੁੱਠੀ ਭਰ ਗੁਲਾਬ ਨੂੰ ਲਗਭਗ 30 ਤੋਂ 40 ਐਮ.ਐਲ ਪਾਣੀ ਦੇ ਨਾਲ ਪੀਸ ਕੇ ਇਸ ਦਾ ਗਾੜੇ ਪੇਸਟ ਨੂੰ ਤਿੰਨ ਤੋਂ ਚਾਰ ਦਿਨ ਖਾਲੀ ਪੇਟ ਖਾਓ। ਬਵਾਸੀਰ ਤੋਂ ਛੁਟਕਾਰਾ ਮਿਲ ਜਾਵੇਗਾ।
4. ਮੂੰਹ ਦੇ ਛਾਲੇ
ਜੇਕਰ ਤੁਹਾਡੇ ਮੂੰਹ ''ਚ ਛਾਲੇ ਹੋ ਗਏ ਹਨ ਤਾਂ ਗੁਲਾਬ ਦੀਆਂ ਪੱਤਿਆਂ ਨੂੰ ਪਾਣੀ ''ਚ ਉਭਾਲ ਲਓ ਫਿਰ ਉਸ ਪਾਣੀ ਨਾਲ ਗਰਾਰੇ ਕਰੋ। ਛਾਲੇ ਠੀਕ ਹੋ ਜਾਣਗੇ।
5. ਮਾਈਗਰੇਨ ਦਾ ਦਰਦ
ਜੇਕਰ ਤੁਸੀ ਂਮਾਈਗਰੇਨ ਦੇ ਦਰਦ ਤੋਂ ਪਰੇਸ਼ਾਨ ਹੋ ਤਾਂ ਦਸ ਗ੍ਰਾਮ ਗੁਲਾਬ ਦੀਆਂ ਪੱਤਿਆਂ ''ਚ ਇਕ ਚਮਚ ਮਿਸ਼ਰੀ ''ਤੇ ਦੋ ਦਾਣੇ ਇਲਆਚੀ ਇਨ੍ਹਾਂ ਤਿੰਨਾਂ ਨੂੰ ਪੀਸ ਕੇ ਰੋਜ਼ ਸਵੇਰੇ ਖਾਲੀ ਪੇਟ ਖਾਓ।