ਕੱਚਾ ਅੰਬ ਖਾਣ ਨਾਲ ਹੁੰਦੇ ਹਨ ਕਈ ਫਾਇਦੇ
Wednesday, Apr 05, 2017 - 05:24 PM (IST)

ਜਲੰਧਰ— ਗਰਮੀ ਦਾ ਮੌਸਮ ਆ ਗਿਆ ਹੈ ਅਤੇ ਇਨ੍ਹਾਂ ਦਿਨਾਂ ''ਚ ਲੋਕ ਅੰਬ ਖਾਣਾ ਬਹੁਤ ਪਸੰਦ ਕਰਦੇ ਹਨ। ਕੁੱਝ ਲੋਕ ਕੱਚਾ ਅੰਬ ਖਾਣ ਦੇ ਸ਼ੌਕੀਨ ਹੁੰਦੇ ਹਨ ਅਤੇ ਕੁੱਝ ਲੋਕ ਪੱਕਾ ਅੰਬ ਖਾਣ ਦੇ ਸ਼ੌਕੀਨ ਹੁੰਦੇ ਹਨ ਪਰ ਅੱਜ ਅਸੀਂ ਗੱਲ ਕਰ ਰਹੇ ਹਾਂ ਕੱਚੀ ਕੈਰੀ ਦੀ। ਜਿਸਨੂੰ ਆਮ ਭਾਸ਼ਾ ''ਚ ਕੱਚਾ ਅੰਬ ਵੀ ਕਹਿੰਦੇ ਹਨ। ਇਹ ਸੁਆਦ ਦੇ ਨਾਲ-ਨਾਲ ਸਰੀਰ ਨੂੰ ਸਿਹਤਮੰਦ ਰੱਖਣ ''ਚ ਵੀ ਸਾਡੀ ਮਦਦ ਕਰਦਾ ਹੈ। ਜੀ ਹਾਂ, ਇਸ ''ਚ ਕੁੱਝ ਇਹੋ ਜਿਹੇ ਗੁਣ ਮੌਜ਼ੂਦ ਹਨ ਜੋ ਸਰੀਰ ਦੀਆਂ ਕਈ ਕਮੀਆਂ ਨੂੰ ਪੂਰਾ ਕਰ ਕੇ ਸਰੀਰ ਨੂੰ ਸਿਹਤਮੰਦ ਬਣਾਈ ਰੱਖਦਾ ਹੈ। ਆਓ ਜਾਣਦੇ ਹਾਂ ਇਹਨਾਂ ਫਾਇਦਿਆਂ ਬਾਰੇ।
1. ਖੂਨ ਸਾਫ
ਕੱਚੇ ਅੰਬ ''ਚ ਕੁੱਝ ਅਜਿਹੇ ਤੱਤ ਮੌਜ਼ੂਦ ਹੁੰਦੇ ਹਨ, ਜੋ ਖੂਨ ਨੂੰ ਸਾਫ ਕਰਨ ''ਚ ਕਾਫੀ ਮਦਦ ਕਰਦੇ ਹਨ। ਖੂਨ ਸੰਬੰਧੀ ਕੋਈ ਵੀ ਪਰੇਸ਼ਾਨੀ ਹੋਵੇ ਇਸ ਦੇ ਇਸਤੇਮਾਲ ਨਾਲ ਠੀਕ ਹੋ ਜਾਂਦੀ ਹੈ।
2. ਪੇਟ ਦੀ ਗੈਸ
ਜਿਨ੍ਹਾਂ ਲੋਕਾਂ ਨੂੰ ਪੇਟ ''ਚ ਗੈਸ ਦੀ ਸਮੱਸਿਆ ਰਹਿੰਦੀ ਹੈ ਉਨ੍ਹਾਂ ਲੋਕਾਂ ਦੇ ਲਈ ਇਸ ਦਾ ਇਸਤੇਮਾਲ ਕਰਨਾ ਬਹੁਤ ਵਧੀਆ ਹੈ।
3. ਸ਼ੂਗਰ
ਸ਼ੂਗਰ ''ਚ ਕੱਚੀ ਕੈਰੀ ਇਕ ਦਵਾਈ ਦੀ ਤਰ੍ਹਾ ਕੰਮ ਕਰਦੀ ਹੈ। ਇਸ ਨੂੰ ਖਾਣ ਨਾਲ ਕੁੱਝ ਹੀ ਦਿਨਾਂ ''ਚ ਸ਼ੂਗਰ ਦਾ ਪੱਧਰ ਘੱਟ ਹੋ ਜਾਂਦਾ ਹੈ।
4. ਉਲਟੀ ਆਉਣ ''ਤੇ
ਜੇਕਰ ਕਿਸੇ ਨੂੰ ਉਲਟੀ ਵਾਰ-ਵਾਰ ਆ ਰਹੀ ਹੈ ਤਾਂ ਅਜਿਹੀ ਹਾਲਤ ''ਚ ਕਾਲੇ ਨਮਕ ਨਾਲ ਕੱਚੀ ਕੈਰੀ ਖਾਣ ਨਾਲ ਇਹ ਸਮੱਸਿਆ ਦੂਰ ਹੋ ਜਾਵੇਗੀ।
5. ਖੂਬਸੂਰਤ ਵਾਲ
ਇਸਦੇ ਇਸਤੇਮਾਲ ਨਾਲ ਵਾਲ ਵੀ ਖੂਬਸੂਰਤ ਹੁੰਦੇ ਹਨ।