ਸਿਹਤ ਲਈ ਬੇਹੱਦ ਜ਼ਰੂਰੀ ਹੈ 'ਪ੍ਰੋਟੀਨ', ਇਮਿਊਨਿਟੀ ਮਜ਼ਬੂਤ ਹੋਣ ਦੇ ਨਾਲ ਮਿਲਦੇ ਹਨ ਹੋਰ ਵੀ ਕਈ ਫ਼ਾਇਦੇ
Saturday, Jan 23, 2021 - 11:19 AM (IST)
ਨਵੀਂ ਦਿੱਲੀ: ਸਿਹਤਮੰਦ ਰਹਿਣ ਲਈ ਸਰੀਰ ਨੂੰ ਸਾਰੇ ਉਚਿਤ ਤੱਤ ਮਿਲਣੇ ਚਾਹੀਦੇ ਹਨ। ਨਹੀਂ ਤਾਂ ਇਮਿਊਨਿਟੀ ਕਮਜ਼ੋਰ ਹੋ ਕੇ ਬੀਮਾਰੀਆਂ ਦੀ ਲਪੇਟ ’ਚ ਆਉਣ ਦਾ ਖ਼ਤਰਾ ਜ਼ਿਆਦਾ ਰਹਿੰਦਾ ਹੈ। ਅਜਿਹੇ ’ਚ ਗੱਲ ਜੇਕਰ ਪ੍ਰੋਟੀਨ ਦੀ ਕਰੀਏ ਤਾਂ ਸਹੀ ਮਾਤਰਾ ’ਚ ਪ੍ਰੋਟੀਨ ਲੈਣਾ ਬੇਹੱਦ ਜ਼ਰੂਰੀ ਹੈ। ਇਹ ਮਾਸਪੇਸ਼ੀਆਂ ਦੇ ਨਿਰਮਾਣ ਦੇ ਨਾਲ ਕੋਸ਼ਿਕਾਵਾਂ ਦੇ ਵਿਕਾਸ ’ਚ ਮਦਦ ਕਰਦਾ ਹੈ। ਸਿਹਤ ਅਤੇ ਚਮੜੀ ਦੋਵਾਂ ਨੂੰ ਹੀ ਫ਼ਾਇਦਾ ਮਿਲਦਾ ਹੈ ਪਰ ਗੱਲ ਇਸ ਦੀ ਵਰਤੋਂ ਦੀ ਕਰੀਏ ਤਾਂ ਕੁਝ ਲੋਕਾਂ ਨੂੰ ਜ਼ਿਆਦਾ ਮਾਤਰਾ ’ਚ ਪ੍ਰੋਟੀਨ ਦੀ ਲੋੜ ਹੁੰਦੀ ਹੈ। ਚੱਲੋ ਅੱਜ ਅਸੀਂ ਤੁਹਾਨੂੰ ਇਸ ਦੇ ਬਾਰੇ ’ਚ ਦੱਸਦੇ ਹਾਂ। ਉਸ ਤੋਂ ਪਹਿਲਾਂ ਜਾਣਦੇ ਹਾਂ ਪ੍ਰੋਟੀਨ ਨੂੰ ਵਰਤੋਂ ਕਰਨ ਦੇ ਕਾਰਨ...
ਇਹ ਵੀ ਪੜ੍ਹੋ:Cooking Tips : ਘਰ ਦੀ ਰਸੋਈ 'ਚ ਇੰਝ ਬਣਾਓ ਗੁਡ਼਼ ਵਾਲੇ ਸ਼ੱਕਰਪਾਰੇ
ਇਸ ਲਈ ਪ੍ਰੋਟੀਨ ਹੈ ਜ਼ਰੂਰੀ
-ਇਮਿਊਨਿਟੀ ਵਧਾਉਂਦਾ ਹੈ।
-ਵਾਲ, ਨਹੁੰ ਤੇਜ਼ੀ ਨਾਲ ਵਧਦੇ ਹਨ।
-ਥਕਾਵਟ, ਕਮਜ਼ੋਰੀ ਦੂਰ ਹੋਵੇਗੀ।
-ਸਰੀਰ ਅੰਦਰ ਵੱਖ-ਵੱਖ ਫੰਕਸ਼ਨ ਕਰਨ ’ਚ ਮਦਦ ਮਿਲਦੀ ਹੈ।
-ਪਾਚਨ ਸ਼ਕਤੀ ਹੋਵੇਗੀ ਮਜ਼ਬੂਤ।
-ਸਰੀਰ ’ਚ ਮੌਜੂਦ ਖਰਾਬ ਟਿਸ਼ੂ ਠੀਕ ਹੋਣ ’ਚ ਮਦਦ ਮਿਲਦੀ ਹੈ।
-ਮਾਸਪੇਸ਼ੀਆਂ ਅਤੇ ਹੱਡੀਆਂ ਅੰਦਰ ਤੋਂ ਮਜ਼ਬੂਤ ਹੁੰਦੀਆਂ ਹਨ।
-ਸਰੀਰ ਦਾ ਪੀ.ਐੱਚ ਪੱਧਰ ਆਮ ਰਹਿੰਦਾ ਹੈ।
ਪ੍ਰੋਟੀਨ ਦੀ ਕਮੀ ਹੋਣ ਦੇ ਲਾਭ
-ਵਾਲ਼, ਨਹੁੰਆਂ ’ਚ ਕਮਜ਼ੋਰੀ ਆਉਣ ਨਾਲ ਟੁੱਟਣ ਲੱਗਦੇ ਹਨ।
-ਮਾਸਪੇਸ਼ੀਆਂ ਅਤੇ ਹੱਡੀਆਂ ’ਚ ਅਕੜਣ ਅਤੇ ਦਰਦ ਹੁੰਦਾ ਹੈ।
-ਸਰੀਰ ਦੀ ਪ੍ਰਤੀਰੋਧਕ ਸਮਰੱਥਾ ਘੱਟ ਹੋਣਾ।
ਇਨ੍ਹਾਂ ਲੋਕਾਂ ਨੂੰ ਪ੍ਰੋਟੀਨ ਦੀ ਜ਼ਿਆਦਾ ਲੋੜ
ਜਿਮ ਜਾਣ ਵਾਲੇ ਲੋਕ
ਜੋ ਲੋਕ ਜਿਮ ਜਾ ਕੇ ਜਾਂ ਘਰ ’ਚ ਹੀ ਵਰਕਆਊਟ ਕਰਦੇ ਹਨ ਤਾਂ ਉਨ੍ਹਾਂ ਨੂੰ ਖ਼ਾਸ ਤੌਰ ’ਤੇ ਪ੍ਰੋਟੀਨ ਦੀ ਲੋੜ ਹੁੰਦੀ ਹੈ। ਅਸਲ ’ਚ ਪ੍ਰੋਟੀਨ ਸਰੀਰ ’ਚ ਮਾਸਪੇਸ਼ੀਆਂ ਦੇ ਨਿਰਮਾਣ ਦੇ ਨਾਲ ਕੋਸ਼ਿਕਾਵਾਂ ਦਾ ਵਿਕਾਸ ਕਰਨ ’ਚ ਮਦਦ ਕਰਦਾ ਹੈ। ਨਾਲ ਹੀ ਸਰੀਰ ਦੇ ਅੰਦਰ ਮੌਜੂਦ ਖਰਾਬ ਟਿਸ਼ੂ ਠੀਕ ਕਰਨ ਦਾ ਕੰਮ ਕਰਦਾ ਹੈ। ਅਜਿਹੇ ’ਚ ਕਸਰਤ ਕਰਨ ਤੋਂ ਬਾਅਦ ਮਾਸਪੇਸ਼ੀਆਂ ਦੀ ਰਿਕਵਰੀ ਕਰਨ ’ਚ ਪ੍ਰੋਟੀਨ ਮੁੱਖ ਭੂਮਿਕਾ ਨਿਭਾਉਂਦਾ ਹੈ।
ਇਹ ਵੀ ਪੜ੍ਹੋ:Cooking Tips :ਘਰ ਦੀ ਰਸੋਈ ’ਚ ਇੰਝ ਬਣਾਓ ਛੋਲਿਆਂ ਦੀ ਦਾਲ ਦੀ ਖ਼ਿਚੜੀ
ਸਹੀ ਉਪਜ ਪਾਉਣ ਲਈ
ਜੋ ਲੋਕ ਆਪਣੇ ਪਤਲੇਪਣ ਤੋਂ ਪ੍ਰੇਸ਼ਾਨ ਹਨ ਉਨ੍ਹਾਂ ਨੂੰ ਆਪਣੀ ਖੁਰਾਕ ’ਚ ਜ਼ਿਆਦਾ ਪ੍ਰੋਟੀਨ ਨਾਲ ਭਰਪੂਰ ਚੀਜ਼ਾਂ ਦੀ ਵਰਤੋਂ ਕਰਨੀ ਚਾਹੀਦੀ ਹੈ। ਇਸ ਨਾਲ ਭੁੱਖ ਕੰਟਰੋਲ ਹੋਣ ਦੇ ਨਾਲ ਮਾਸਪੇਸ਼ੀਆਂ ਨੂੰ ਨੁਕਸਾਨ ਘੱਟ ਪਹੁੰਚਦਾ ਹੈ। ਨਾਲ ਹੀ ਸਹੀ ਭਾਰ ਦਿਵਾਉਣ ’ਚ ਮਦਦ ਮਿਲਦੀ ਹੈ।
36 ਤੋਂ 55 ਸਾਲ ਦੇ ਲੋਕ
ਇਸ ਉਮਰ ਵਰਗ ’ਚ ਆ ਕੇ ਲੋਕਾਂ ਨੂੰ ਵੀ ਆਪਣੀ ਖੁਰਾਕ ’ਚ ਪ੍ਰੋਟੀਨ ਨੂੰ ਜ਼ਰੂਰ ਸ਼ਾਮਲ ਕਰਨਾ ਚਾਹੀਦਾ ਹੈ। ਇਸ ਨਾਲ ਉਨ੍ਹਾਂ ਨੂੰ ਵਧਦੀ ਉਮਰ ’ਚ ਮਾਸਪੇਸ਼ੀਆਂ ਅਤੇ ਜੋੜਾਂ ’ਚ ਦਰਦ ਹੋਣ ਦੀ ਪ੍ਰੇਸ਼ਾਨੀ ਤੋਂ ਆਰਾਮ ਰਹਿੰਦਾ ਹੈ। ਇਸ ਤੋਂ ਇਲਾਵਾ 45 ਦੀ ਉਮਰ ਤੋਂ ਬਾਅਦ ਲੋਕਾਂ ਨੂੰ ਹਾਈ ਕੋਲੈਸਟਰਾਲ ਅਤੇ ਬੀ.ਪੀ. ਦੀ ਪ੍ਰੇਸ਼ਾਨੀ ਹੋਣ ਦਾ ਖ਼ਤਰਾ ਰਹਿੰਦਾ ਹੈ। ਅਜਿਹੇ ’ਚ ਮਾਹਿਰਾਂ ਵੱਲੋਂ ਵੀ ਇਨ੍ਹਾਂ ਨੂੰ ਸਿਹਤ ਦਾ ਧਿਆਨ ਰੱਖਦੇ ਹੋਏ ਆਪਣੀ ਖੁਰਾਕ ’ਚ ਪ੍ਰੋਟੀਨ ਨਾਲ ਭਰਪੂਰ ਚੀਜ਼ਾਂ ਨੂੰ ਸ਼ਾਮਲ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ।
ਅੰਡਰ ਐਕਟਿਵ ਥਾਇਰਾਇਡ ਤੋਂ ਪ੍ਰੇਸ਼ਾਨ ਲੋਕ
ਅੰਡਰਐਕਟਿਵ ਥਾਇਰਡ ਰੋਗ ਕਹਿਲਾਉਣ ਵਾਲੀ ਇਹ ਬੀਮਾਰੀ ਜ਼ਿਆਦਾਤਰ ਔਰਤਾਂ ਨੂੰ ਹੁੰਦੀ ਹੈ। ਇਹ ਉਹ ਸਥਿਤੀ ਹੈ ਜਦੋਂ ਥਾਇਰਾਇਡ ਗ੍ਰੰਥੀ ਸਹੀ ਤੋਂ ਥਾਇਰਾਇਡ ਹਾਰਮੋਨ ਬਣਾਉਣ ’ਚ ਅਯੋਗ ਹੁੰਦੀ ਹੈ। ਅਜਿਹੇ ’ਚ ਸਰੀਰ ਦਾ ਭਾਰ ਵਧਣ ਜਾਂ ਘੱਟ ਹੋਣ ਦੀ ਪ੍ਰੇਸ਼ਾਨੀ ਹੋਣ ਲੱਗਦੀ ਹੈ। ਇਸ ਤੋਂ ਬਚਣ ਲਈ ਸਰੀਰ ਨੂੰ ਪੂਰੀ ਮਾਤਰਾ ’ਚ ਪ੍ਰੋਟੀਨ ਦੀ ਲੋੜ ਹੁੰਦੀ ਹੈ। ਸਹੀ ਮਾਤਰਾ ’ਚ ਸਰੀਰ ਨੂੰ ਪ੍ਰੋਟੀਨ ਮਿਲਣ ਨਾਲ ਮੈਟਾਬੋਲੀਜ਼ਮ ਵੱਧਦਾ ਹੈ। ਅਜਿਹੇ ’ਚ ਭਾਰ ਕੰਟਰੋਲ ’ਚ ਰਹਿ ਕੇ ਸਿਹਤਮੰਦ ਰਹਿਣ ’ਚ ਮਦਦ ਮਿਲਦੀ ਹੈ।
ਸ਼ਾਕਾਹਾਰੀ ਲੋਕਾਂ ਲਈ
ਅਸਲ ’ਚ ਨਾਨਵੈੱਜ ਪ੍ਰੋਟੀਨ ਦਾ ਮੁੱਖ ਸਰੋਤ ਮੰਨਿਆ ਜਾਂਦਾ ਹੈ। ਅਜਿਹੇ ’ਚ ਨਾਨ ਵੈਜੀਟੇਰੀਅਨ ਲੋਕ ਆਸਾਨੀ ਨਾਲ ਪ੍ਰੋਟੀਨ ਦੀ ਕਮੀ ਨੂੰ ਪੂਰਾ ਕਰ ਲੈਂਦੇ ਹਨ। ਇਸ ਦੇ ਉੱਲਟ ਸ਼ਾਕਾਹਾਰੀ ਲੋਕ ਵੈੱਜ ਫੂਡ ਨਾਲ ਆਪਣੀ ਪ੍ਰੋਟੀਨ ਦੀ ਕਮੀ ਨੂੰ ਪੂਰਾ ਨਹÄ ਕਰ ਪਾਉਂਦੇ। ਅਜਿਹੇ ’ਚ ਉਨ੍ਹਾਂ ਨੂੰ ਸਿਹਤ ਨਾਲ ਜੁੜੀਆਂ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਪਰ ਵੈਜੀਟੇਰੀਅਨ ਚੀਜ਼ਾਂ ’ਚ ਵੀ ਪ੍ਰੋਟੀਨ ਹੋਣ ਨਾਲ ਇਸ ਨੂੰ ਆਪਣੀ ਖੁਰਾਕ ’ਚ ਸ਼ਾਮਲ ਕਰਨ ਦੀ ਲੋੜ ਹੈ।
ਆਓ ਹੁਣ ਜਾਣਦੇ ਹਾਂ ਪ੍ਰੋਟੀਨ ਦੇ ਸਰੋਤ
ਸ਼ਾਕਾਹਾਰੀ ਲੋਕਾਂ ਲਈ
-ਰਾਜਮਾ
-ਕਾਲੇ ਜਾਂ ਚਿੱਟੇ ਛੋਲੇ
-ਮੂੰਗੀ, ਤੁਅਰ, ਮਸੂਰ ਆਦਿ ਦਾਲਾਂ
-ਹਰੀਆਂ ਪੱਤੇਦਾਰੀ ਸਬਜ਼ੀਆਂ
-ਤਾਜ਼ੇ ਅਤੇ ਵਿਟਾਮਿਨ ਨਾਲ ਭਰਪੂਰ ਫ਼ਲ
-ਸੁੱਕੇ ਮੇਵੇ
-ਕਣਕ, ਮੱਕਾ, ਬਾਜਰਾ, ਚੌਲ, ਓਟਸ ਆਦਿ ਮੋਟੇ ਬੀਜ
-ਡੇਅਰੀ ਪ੍ਰਾਡੈਕਟਸ
-ਖਰਬੂਜਾ, ਕੱਦੂ, ਚੀਆ, ਅਸਲੀ ਅਤੇ ਸੂਰਜਮੁਖੀ ਦੇ ਬੀਜ
ਮਾਸਾਹਾਰੀ ਲੋਕਾਂ ਲਈ
-ਚਿਕਨ
-ਆਂਡਾ
-ਮੱਛੀ
-ਮਟਨ
-ਰੈੱਡ ਮੀਟ
-ਐੱਗ ਵ੍ਹਾਈਟ
-ਸੀ-ਫਡੂਸ
ਨੋਟ: ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਬਾਕਸ ’ਚ ਦਿਓ।