ਕਿਡਨੀ ਸਟੋਨ ਦੀ ਸਮੱਸਿਆ ਨੂੰ ਇਨ੍ਹਾਂ ਘਰੇਲੂ ਨੁਸਖਿਆਂ ਨਾਲ ਕਰੋ ਦੂਰ

06/22/2018 12:50:04 PM

ਨਵੀਂ ਦਿੱਲੀ— ਅੱਜਕਲ੍ਹ ਕਿਡਨੀ ਸਟੋਨ ਹੋਣਾ ਆਮ ਸਮੱਸਿਆ ਹੋ ਗਈ ਹੈ। ਭਾਰ ਵਧਣ, ਥਾਈਰਾਈਡ, ਡੀਹਾਈਡ੍ਰੇਸ਼ਨ, ਜ਼ਿਆਦਾ ਪ੍ਰੋਟੀਨ ਅਤੇ ਨਮਕ ਵਾਲਾ ਭੋਜਨ ਕਰਨ ਜਾਂ ਕੁਝ ਖਾਸ ਤਰ੍ਹਾਂ ਦੀ ਦਵਾਈਆਂ ਕਾਰਨ ਪੱਥਰੀ ਦੀ ਸਮੱਸਿਆ ਹੋ ਸਕਦੀ ਹੈ। ਕਿਡਨੀ ਸਟੋਨ ਹੋਣ 'ਤੇ ਯੂਰਿਨ ਦੌਰਾਨ ਤੇਜ਼ ਦਰਦ ਹੋਣਾ, ਪਿੱਠ ਦਰਦ, ਯੂਰਿਨ 'ਚ ਖੂਨ, ਉਲਟੀ ਆਉਣ, ਬੁਖਾਰ,ਜ਼ਿਆਦਾ ਸੋਜ ਵਰਗੇ ਲੱਛਣ ਦਿਖਾਈ ਦੇਣ ਲੱਗਦੇ ਹਨ। ਜੇ ਤੁਹਾਡੇ ਸਰੀਰ 'ਚ ਵੀ ਅਜਿਹੇ ਲੱਛਣ ਦਿਖਾਈ ਦਿੰਦੇ ਹਨ ਤਾਂ ਤੁਰੰਤ ਡਾਕਟਰ ਤੋਂ ਜਾਂਚ ਕਰਵਾÎਓ। ਜੇ ਤੁਹਾਨੂੰ ਕਿਡਨੀ ਸਟੋਨ ਹੈ ਤਾਂ ਇਸ ਘਰੇਲੂ ਚੀਜ਼ਾਂ ਨਾਲ ਇਨ੍ਹਾਂ ਤੋਂ ਛੁਟਕਾਰਾ ਪਾ ਸਕਦੇ ਹੋ।
1. ਆਂਵਲਾ
ਕਿਡਨੀ ਸਟੋਨ ਦੀ ਸਮੱਸਿਆ ਤੋਂ ਛੁਟਕਾਰਾ ਪਾਉਣ ਲਈ ਆਂਵਲੇ ਦਾ ਚੂਰਨ ਮੂਲੀ ਦੇ ਨਾਲ ਖਾਓ। ਮੂਲੀ ਦੇ ਨਾਲ ਆਂਵਲੇ ਦਾ ਚੂਰਣ ਲੈਣ ਨਾਲ ਕਿਡਨੀ ਸਟੋਨ ਆਸਾਨੀ ਨਾਲ ਬਾਹਰ ਨਿਕਲ ਜਾਂਦੀ ਹੈ।
2. ਅਨਾਰ
ਅਨਾਰ ਦਾ ਜੂਸ ਪੀਣ ਨਾਲ ਵੀ ਕਿਡਨੀ ਸਟੋਨ ਨੂੰ ਆਸਾਨੀ ਨਾਲ ਬਾਹਰ ਕੱਡਿਆ ਜਾ ਸਕਦਾ ਹੈ। ਜੇ ਤੁਹਾਨੂੰ ਵੀ ਕਿਡਨੀ 'ਚ ਸਟੋਨ ਦੀ ਸਮੱਸਿਆ ਹੈ ਤਾਂ ਰੋਜ਼ਾਨਾ ਅਨਾਰ ਖਾਓ ਜਾਂ ਇਸ ਦਾ ਜੂਸ ਪੀਓ। ਅਜਿਹਾ ਕਰਨ ਨਾਲ ਕੁਝ ਹੀ ਦਿਨਾਂ 'ਚ ਕਿਡਨੀ ਸਟੋਨ ਬਾਹਰ ਨਿਕਲ ਜਾਵੇਗੀ।
3. ਤੁਲਸੀ ਦੀਆਂ ਪੱਤੀਆਂ
ਕਿਡਨੀ ਸਟੋਨ ਹੋਣ 'ਤੇ ਤੁਲਸੀ ਦੇ ਪੱਤਿਆਂ ਦੀ ਵਰਤੋਂ ਕਰਨਾ ਫਾਇਦੇਮੰਦ ਹੁੰਦਾ ਹੈ। ਤੁਲਸੀ 'ਚ ਭਰਪੂਰ ਮਾਤਰਾ 'ਚ ਵਿਟਾਮਿਨ ਬੀ ਮੌਜੂਦ ਹੁੰਦਾ ਹੈ ਜੋ ਗੁਰਦੇ ਦੀ ਪੱਥਰੀ ਨੂੰ ਬਾਹਰ ਕੱਢਣ 'ਚ ਸਹਾਈ ਹੁੰਦਾ ਹੈ।
4. ਧਨੀਆ
ਧਨੀਆ ਖਾਣ ਨਾਲ ਵੀ ਗੁਰਦੇ ਦੀ ਪੱਥਰੀ ਨੂੰ ਆਸਾਨੀ ਨਾਲ ਬਾਹਰ ਕੱਡਿਆ ਜਾ ਸਕਦਾ ਹੈ। ਧਨੀਏ ਦੀ ਵਰਤੋਂ ਕਰਨ ਲਈ 1 ਨਿੰਬੂ ਅਤੇ ਖੀਰੇ ਨੂੰ 15 ਮਿੰਟ ਤਕ ਪਾਣੀ 'ਚ ਉਬਾਲ ਲਓ। ਇਸ ਨੂੰ ਠੰਡਾ ਕਰਨ ਦੇ ਬਾਅਦ ਲਗਾਤਾਰ 1 ਹਫਤੇ ਤਕ ਇਸ ਦੀ ਵਰਤੋਂ ਕਰੋ।
5. ਇਲਾਇਚੀ
1 ਚੱਮਚ ਇਲਾਇਚੀ, ਖਰਬੂਜ਼ੇ ਦੇ ਬੀਜ ਦੀ ਗਿਰੀ ਅਤੇ ਦੋ ਚੱਮਚ ਮਿਸ਼ਰੀ ਇਕ ਕੱਪ ਪਾਣੀ 'ਚ ਪਾ ਕੇ ਪੀ ਲਓ। ਫਿਰ ਇਸ ਨੂੰ ਠੰਡਾ ਹੋਣ ਲਈ ਰੱਖ ਦਿਓ। ਜਦੋਂ ਇਹ ਪੂਰੀ ਤਰ੍ਹਾਂ ਨਾਲ ਠੰਡੀ ਹੋ ਜਾਵੇ ਤਾਂ ਇਸ ਨੂੰ ਛਾਣ ਕੇ ਸਵੇਰੇ-ਸ਼ਾਮ ਪੀਓ। ਅਜਿਹਾ ਕਰਨ ਨਾਲ ਗੁਰਦੇ ਦੀ ਪੱਥਰੀ ਆਸਾਨੀ ਨਾਲ ਬਾਹਰ ਨਿਕਲ ਜਾਵੇਗੀ।
6. ਸੌਂਫ
ਸੌਂਫ, ਮਿਸ਼ਰੀ, ਸੁੱਕੇ ਧਨੀਏ ਨੂੰ ਮਿਕਸ ਕਰਕੇ ਰਾਤ ਨੂੰ ਡੇਢ ਲੀਟਰ ਪਾਣੀ 'ਚ ਭਿਓਂ ਕੇ ਰੱਖ ਦਿਓ। ਸਵੇਰੇ 24 ਘੰਟਿਆਂ ਬਾਅਦ ਛਾਣ ਕੇ ਇਸ ਦੀ ਪੇਸਟ ਬਣਾ ਲਓ। 1 ਚੱਮਚ ਪੇਸਟ ਨੂੰ ਅੱਧਾ ਕੱਪ ਠੰਡੇ ਪਾਣੀ ਨਾਲ ਲਓ।
7. ਕਾਲੀ ਮਿਰਚ
ਕਿਡਨੀ ਸਟੋਨ ਤੋਂ ਛੁਟਕਾਰਾ ਪਾਉਣ ਲਈ ਕਾਲੀ ਮਿਰਚ ਨੂੰ ਬੇਲ ਪੱਤਰ ਦੇ ਨਾਲ ਖਾਓ। ਇਸ ਦੀ ਵਰਤੋਂ ਕਰਨ ਨਾਲ 2 ਹਫਤਿਅੰ 'ਚ ਹੀ ਗੁਰਦੇ ਦੀ ਪੱਥਰੀ ਤੋਂ ਛੁਟਕਾਰਾ ਮਿਲ ਜਾਵੇਗਾ।
8. ਵ੍ਹੀਟ ਗ੍ਰਾਸ
ਵ੍ਹੀਟ ਗ੍ਰਾਸ ਨੂੰ ਖਾਣ ਨਾਲ ਵੀ ਕਿਡਨੀ ਸਟੋਨ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ। ਵ੍ਹੀਟ ਗ੍ਰਾਸ ਨੂੰ ਪਾਣੀ 'ਚ ਉਬਾਲ ਕੇ ਠੰਡਾ ਕਰ ਲਓ। ਰੋਜ਼ਾਨਾ ਨਿਯਮਿਤ ਰੂਪ 'ਚ ਵ੍ਹੀਟ ਗ੍ਰਾਸ 'ਚ ਨਿੰਬੂ ਦਾ ਰਸ ਮਿਲਾ ਕੇ ਇਸ ਦੀ ਵਰਤੋਂ ਕਰੋ।


Related News