ਪੰਜਾਬ ਦੇ ਮੌਸਮ ਦੀ ਨਵੀਂ ਅਪਡੇਟ! 18 ਜਨਵਰੀ ਤੱਕ ਵਿਭਾਗ ਦੀ ਵੱਡੀ ਭਵਿੱਖਬਾਣੀ, ਇਨ੍ਹਾਂ ਜ਼ਿਲ੍ਹਿਆਂ ''ਚ Red Alert
Wednesday, Jan 14, 2026 - 07:27 PM (IST)
ਜਲੰਧਰ/ਨਵਾਂਸ਼ਹਿਰ (ਵੈੱਬ ਡੈਸਕ, ਬ੍ਰਹਮਪੁਰੀ )- ਪੰਜਾਬ ਦੇ ਮੌਸਮ ਸਬੰਧੀ ਨਵੀਂ ਅਪਡੇਟ ਸਾਹਮਣੇ ਆਈ ਹੈ। ਪੰਜਾਬ ਵਿਚ ਸੀਤ ਲਹਿਰ ਲਗਾਤਾਰ ਤੇਜ਼ ਹੁੰਦੀ ਜਾ ਰਹੀ ਹੈ। ਪਹਾੜਾਂ ਤੋਂ 8 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਚੱਲ ਰਹੀਆਂ ਠੰਡੀਆਂ, ਬਰਫ਼ੀਲੀਆਂ ਹਵਾਵਾਂ ਠੰਡ ਦੀ ਤੀਬਰਤਾ ਨੂੰ ਵਧਾ ਰਹੀਆਂ ਹਨ, ਜਿਸ ਨਾਲ ਲੋਕ ਠੰਡ ਨਾਲ ਠਿਠੁਰਨ ਲਈ ਮਜਬੂਰ ਹੋ ਰਹੇ ਹਨ। ਕੜਾਕੇ ਦੀ ਠੰਡ ਦੇ ਨਾਲ-ਨਾਲ ਸੰਘਣੀ ਧੁੰਦ ਸਰਦੀ ਦੇ ਪ੍ਰਕੋਪ ਨੂੰ ਹੋਰ ਵਧਾ ਰਹੀ ਹੈ।
ਉਥੇ ਹੀ ਮੌਸਮ ਵਿਭਾਗ ਨੇ ਅੱਜ ਤੋਂ ਲੈ ਕੇ 18 ਜਨਵਰੀ ਤੱਕ ਦੀ ਵੱਡੀ ਭਵਿੱਖਬਾਣੀ ਕੀਤੀ ਹੈ। 14 ਤਾਰੀਖ਼ ਦੀ ਕੀਤੀ ਗਈ ਭਵਿੱਖਭਾਣੀ ਮੁਤਾਬਕ ਪੰਜਾਬ ਵਿਚ ਅੱਜ ਜ਼ਿਆਦਾਤਰ ਜ਼ਿਲ੍ਹਿਆਂ ਵਿਚ ਰੈੱਡ ਅਲਰਟ ਅਤੇ ਓਰੇਂਜ ਅਲਰਟ ਜਾਰੀ ਕੀਤਾ ਗਿਆ ਹੈ। ਅੰਮ੍ਰਿਤਸਰ, ਜਲੰਧਰ, ਕਪੂਰਥਲਾ, ਲੁਧਿਆਣਾ, ਨਵਾਂਸ਼ਹਿਰ, ਮੋਹਾਲੀ, ਫਤਿਹਗੜ੍ਹ ਸਾਹਿਬ, ਪਟਿਆਲਾ, ਬਠਿੰਡਾ, ਮਾਨਸਾ, ਮੋਗਾ, ਸੰਗਰੂਰ, ਬਰਨਾਲਾ ਵਿਚ ਰੈੱਡ ਅਲਰਟ ਜਾਰੀ ਕੀਤਾ ਗਿਆ ਹੈ। ਉਥੇ ਹੀ ਗੁਰਦਾਸਪੁਰ, ਹੁਸ਼ਿਆਰਪੁਰ, ਰੂਪਨਗਰ, ਮੁਕਤਸਰ ਸਾਹਿਬ, ਫਾਜ਼ਿਲਕਾ, ਫਿਰੋਜ਼ਪੁਰ, ਫਰੀਦਕੋਟ ਵਿਚ ਸੀਤ ਲਹਿਰ ਦਾ ਓਰੇਂਜ ਅਲਰਟ ਰਹੇਗਾ। ਇਥੇ 15 ਜਨਵਰੀ ਨੂੰ ਸੂਬੇ ਵਿਚ ਓਰੇਂਜ ਤੇ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। 16, 17 ਅਤੇ 18 ਜਨਵਰੀ ਨੂੰ ਕੁਝ ਜ਼ਿਲ੍ਹਿਆਂ ਨੂੰ ਛੱਡ ਕੇ ਸੰਘਣੀ ਧੁੰਦ ਦਾ ਯੈਲੋ ਅਲਰਟ ਰਹੇਗਾ।
ਇਹ ਵੀ ਪੜ੍ਹੋ: ਪੰਜਾਬ 'ਚ ਵੱਡੀ ਵਾਰਦਾਤ! ਕੁਟੀਆ ਦੇ ਸੇਵਾਦਾਰ ਦਾ ਬੇਰਹਿਮੀ ਨਾਲ ਕਤਲ, ਖ਼ੂਨ ਨਾਲ ਲਥਪਥ ਮਿਲੀ ਲਾਸ਼

ਬਲਾਚੌਰ ਇਲਾਕਾ ਰਿਹਾ ਸਭ ਤੋਂ ਠੰਡਾ, ਜਾਣੋ ਅੱਜ ਦਾ ਤਾਪਮਾਨ
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਅਧੀਨ ਆਉਂਦੇ ਪੰਜਾਬ ਦੀ ਖੇਤੀਬਾੜੀ ਯੂਨੀਵਰਸਿਟੀ ਸਮੇਤ ਇਸ ਦੇ ਹੋਰ ਚਾਰ ਖੋਜ ਕੇਂਦਰਾਂ (ਆਰ. ਆਰ. ਐੱਸ) ਵੱਲੋਂ ਅੱਜ ਦੇ ਤਾਪਮਾਨ ਦੀ ਜਾਣਕਾਕੀ ਦਿੱਤੀ ਗਈ ਹੈ। ਲੁਧਿਆਣਾ ਵਿਚ ਵੱਧ ਤੋਂ ਵੱਧ ਤਾਪਮਾਨ 10.6 ਡਿਗਰੀ ਅਤੇ ਘੱਟ ਤੋਂ ਘੱਟ 4.5 ਡਿਗਰੀ ਰਿਹਾ। ਕੰਢੀ ਖੋਜ ਕੇਂਦਰ ਬੁੱਲੋਵਾਲ ਸੌਂਖੜ੍ਹੀ ਬਲਾਚੌਰ (ਨਵਾਂਸ਼ਹਿਰ) ਵੱਧ ਤੋਂ ਵੱਧ 8.5 ਡਿਗਰੀ ਅਤੇ ਘੱਟ ਤੋਂ ਘੱਟ 4.5 ਡਿਗਰੀ ਰਿਹਾ।
ਇਹ ਵੀ ਪੜ੍ਹੋ: 'ਆਪ' ਆਗੂਆਂ ਨੇ ਵੱਡੀਆਂ-ਵੱਡੀਆਂ ਗੱਲਾਂ ਕਰਕੇ ਵੋਟਾਂ ਤਾਂ ਲੈ ਲਈਆਂ ਪਰ ਆਫ਼ਤ ਸਮੇਂ ਕਿਤੇ ਨਹੀਂ ਦਿਸੇ : CM ਸੈਣੀ
ਖੇਤਰੀ ਖੋਜ ਕੇਂਦਰ ਬਠਿੰਡਾ ਵਿਚ ਵੱਧ ਤੋਂ ਵੱਧ 13.5 ਡਿਗਰੀ ਅਤੇ ਘੱਟ ਤੋਂ ਘੱਟ 3.2 ਡਿਗਰੀ ਰਿਹਾ। ਖੇਤਰੀ ਖੋਜ ਕੇਂਦਰ ਫਰੀਦਕੋਟ ਵਿਚ ਵੱਧ ਤੋਂ ਵੱਧ ਤਾਪਮਾਨ 13.6 ਡਿਗਰੀ ਅਤੇ ਘੱਟ ਤੋਂ ਘੱਟ 3.2 ਡਿਗਰੀ ਰਿਹਾ। ਗੁਰਦਾਸਪੁਰ ਵਿਚ ਵੱਧ ਤੋਂ ਵੱਧ 11.0 ਡਿਗਰੀ ਅਤੇ ਘੱਟ ਤੋਂ ਘੱਟ 3.5 ਡਿਗਰੀ ਰਿਹਾ।
ਇਥੇ ਦੱਸਣਯੋਗ ਹੈ ਕਿ ਬੀਤੇ ਦਿਨ (13 ਜਨਵਰੀ ਨੂੰ) ਕੰਢੀ ਖੋਜ ਕੇਂਦਰ ਬੁੱਲੋਵਾਲ ਸੌਂਖੜ੍ਹੀ ਦਾ ਸਾਰੇ ਪੰਜਾਬ ਵਿੱਚੋਂ (ਸਵੇਰੇ ਦਾ )ਘੱਟ ਤੋਂ ਘੱਟ ਤਾਪਮਾਨ 0.0 ਡਿਗਰੀ ਰਿਹਾ ਸੀ। ਅੱਜ (14 ਜਨਵਰੀ ) ਬਾਰੇ ਜਾਣਕਾਰੀ ਦਿੰਦੇ ਡਾਕਟਰ ਨਵਨੀਤ ਕੌਰ ਵਿਗਿਆਨੀ ਖੇਤੀ ਮੌਸਮ ਬੱਲੋਵਾਲ ਸੌਖੜ੍ਹੀ ਨੇ ਦੱਸਿਆ ਕਿ ਦੁਪਹਿਰ ਸਮੇਂ ਅੱਜ ਬਲਾਚੌਰ ਇਲਾਕਾ ਪੂਰੇ ਪੰਜਾਬ ਨਾਲੋਂ ਵੱਧ ਠੰਡਾ ਰਿਹਾ। ਜਿਸ ਦਾ ਦਿਨ ਦਾ ਤਾਪਮਾਨ ਵੱਧ ਤੋਂ ਵੱਧ ਪੂਰੇ ਪੰਜਾਬ ਵਿੱਚੋਂ ਸਭ ਤੋਂ ਘੱਟ 8.5 ਡਿਗਰੀ ਰਿਹਾ, ਜੋਕਿ ਪੰਜਾਬ ਦੇ ਤਾਪਮਾਨ ਨਾਲੋਂ ਘੱਟ ਹੈ। ਮੌਸਮ ਵਿਗਿਆਨੀ ਨੇ ਕਿਹਾ ਕਿ ਇਹ ਤਿੰਨ ਸਾਲ ਦਾ ਨਵਾਂਸ਼ਹਿਰ ਜ਼ਿਲ੍ਹੇ ਦਾ ਰਿਕਾਰਡ ਦਿਨ ਦੇ ਤਾਪਮਾਨ ਦਾ ਟੁੱਟਿਆ ਹੈ, ਜੋ ਔਸਤ ਨਾਲੋਂ 10 ਡਿਗਰੀ ਘੱਟ ਤਾਪਮਾਨ ਦਿਨ ਦਾ ਰਿਹਾ। ਅੱਜ ਸਾਰਾ ਦਿਨ ਇਲਾਕਾ ਧੁੰਦ ਦੀ ਚਿੱਟੀ ਚਾਦਰ ਵਿੱਚ ਲਿਪਟਿਆ ਰਿਹਾ। ਆਮ ਜਨ ਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਰਿਹਾ।
ਇਹ ਵੀ ਪੜ੍ਹੋ: ਗੋਲ਼ੀਆਂ ਦੀ ਠਾਹ-ਠਾਹ ਨਾਲ ਕੰਬਿਆ ਪੰਜਾਬ! ਆਲਟੋ ਸਵਾਰ ਨੌਜਵਾਨ ’ਤੇ ਅੰਨ੍ਹੇਵਾਹ ਫਾਇਰਿੰਗ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
