Health Tips: ਗਰਭਵਤੀ ਜਨਾਨੀਆਂ ਖੁਰਾਕ ’ਚ ਰੋਜ਼ਾਨਾ ਸ਼ਾਮਲ ਕਰਨ ਇਹ ਚੀਜ਼ਾਂ, ਬੱਚਾ ਕਦੇ ਵੀ ਨਹੀਂ ਹੋਵੇਗਾ ਬੀਮਾਰ

Thursday, Aug 19, 2021 - 01:24 PM (IST)

Health Tips: ਗਰਭਵਤੀ ਜਨਾਨੀਆਂ ਖੁਰਾਕ ’ਚ ਰੋਜ਼ਾਨਾ ਸ਼ਾਮਲ ਕਰਨ ਇਹ ਚੀਜ਼ਾਂ, ਬੱਚਾ ਕਦੇ ਵੀ ਨਹੀਂ ਹੋਵੇਗਾ ਬੀਮਾਰ

ਜਲੰਧਰ (ਬਿਊਰੋ) - ਗਰਭਅਵਸਥਾ ਦੌਰਾਨ ਜਨਾਨੀਆਂ ਨੂੰ ਆਪਣੇ ਖਾਣ-ਪੀਣ ਵੱਲ ਖ਼ਾਸ ਧਿਆਨ ਦੇਣ ਦੀ ਲੋੜ ਹੁੰਦੀ ਹੈ। ਹਰੇਕ ਜਨਾਨੀ ਚਾਹੁੰਦੀ ਹੈ ਕਿ ਉਹ ਇਕ ਸਿਹਤਮੰਦ ਬੱਚੇ ਨੂੰ ਜਨਮ ਦੇਵੇਂ। ਇਸ ਲਈ ਗਰਭਵਤੀ ਜਨਾਨੀ ਨੂੰ ਪੂਰੀ ਮਾਤਰਾ ’ਚ ਪੌਸ਼ਟਿਕ ਆਹਾਰ ਦਾ ਸੇਵਨ ਕਰਨਾ ਬਹੁਤ ਜ਼ਰੂਰੀ ਹੈ। ਇਕ ਖੋਜ ਮੁਤਾਬਕ ਆਹਾਰ ’ਚ ਸਾਧਾਰਣ ਤਬਦੀਲੀਆਂ ਕਰਨ ਨਾਲ ਜਨਾਨੀ ਅਤੇ ਉਸ ਦੇ ਹੋਣ ਵਾਲੇ ਬੱਚੇ ਨੂੰ ਬੀਮਾਰੀਆਂ ਨਹੀਂ ਹੁੰਦੀਆਂ। ਨਾਲ ਹੀ ਪ੍ਰਸੂਤ ਕਾਲ ਦੌਰਾਨ ਹੋਣ ਵਾਲੀਆਂ ਤਕਲੀਫਾਂ ਵੀ ਘੱਟ ਹੋ ਜਾਂਦੀਆਂ ਹਨ। ਇਸੇ ਲਈ ਅੱਜ ਅਸੀਂ ਤੁਹਾਨੂੰ ਗਰਭਵਤੀ ਜਨਾਨੀਆਂ ਨੂੰ ਰੋਜ਼ਾਨਾ ਆਪਣੀ ਖੁਰਾਕ ’ਚ ਕਿਹੜੀਆਂ ਚੀਜ਼ਾਂ ਸ਼ਾਮਲ ਕਰਨੀਆਂ ਚਾਹੀਦੀਆਂ ਹਨ, ਦੇ ਬਾਰੇ ਦੱਸਣ ਜਾ ਰਹੇ ਹਾਂ....

ਕੈਲੋਰੀ
ਆਮ ਤੌਰ ’ਤੇ ਜਨਾਨੀ ਨੂੰ ਰੋਜ਼ 1900 ਕੈਲੋਰੀ ਦੀ ਲੋੜ ਹੁੰਦੀ ਹੈ। ਇਕ ਖੋਜ ਅਨੁਸਾਰ ਗਰਭਵਤੀ ਜਨਾਨੀਆਂ ਨੂੰ ਰੋਜ਼ਾਨਾ 300 ਤੋਂ 500 ਐਕਸਟ੍ਰਾ ਕੈਲੋਰੀ ਦੀ ਲੋੜ ਹੁੰਦੀ ਹੈ। ਗਰਭਵਤੀ ਜਨਾਨੀਆਂ ਆਪਣੇ ਭੋਜਨ ’ਚ ਕੱਚੇ ਫਲ ਅਤੇ ਸਬਜ਼ੀਆਂ, ਨਟਸ ਅਤੇ ਸੀਡਸ ਸ਼ਾਮਲ ਕਰਨ, ਜਿਸ ਨਾਲ ਸਰੀਰ ਨੂੰ ਜ਼ਰੂਰੀ ਮਾਤਰਾ ’ਚ ਕੈਲੋਰੀ ਪ੍ਰਾਪਤ ਹੋ ਸਕਦੀਆਂ ਹਨ।

ਪੜ੍ਹੋ ਇਹ ਵੀ ਖ਼ਬਰ- Health Tips: ‘ਐਲਰਜੀ’ ਸਣੇ ਇਹ ਬੀਮਾਰੀਆਂ ਹੋਣ ’ਤੇ ਕਦੇ ਵੀ ਭੁੱਲ ਕੇ ਨਾ ਖਾਓ ‘ਅੰਬ’, ਹੋ ਸਕਦੇ ਨੁਕਸਾਨ

PunjabKesari

ਪ੍ਰੋਟੀਨ
ਗਰਭਵਤੀ ਜਨਾਨੀਆਂ ਨੂੰ ਸਹੀ ਮਾਤਰਾ ’ਚ ਪ੍ਰੋਟੀਨ ਲੈਣ ਦੀ ਲੋੜ ਹੁੰਦੀ ਹੈ। ਇਸ ਲਈ ਉਹ ਆਪਣੀ ਰੋਜ਼ਾਨਾ ਦੀ ਖੁਰਾਕ ’ਚ ਆਂਡਾ, ਮਾਸ, ਦੁੱਧ ਆਦਿ ਨੂੰ ਸ਼ਾਮਲ ਜ਼ਰੂਰ ਕਰਨ। ਜੇਕਰ ਤੁਸੀਂ ਸ਼ਾਕਾਹਾਰੀ ਹੋ ਤਾਂ ਤੁਸੀਂ ਸੋਇਆਬੀਨ ਅਤੇ ਦਾਲ ਤੋਂ ਪ੍ਰੋਟੀਨ ਲੈ ਸਕਦੇ ਹੋ। ਪੁੰਗਰੀਆਂ ਦਾਲਾਂ, ਮੋਠ, ਛੋਲੇ ਆਦਿ ਵੀ ਪ੍ਰੋਟੀਨ ਦੇ ਚੰਗੇ ਸਰੋਤ ਹਨ।

ਆਇਓਡੀਨ
ਮਾਂ ਬਣਨ ਵਾਲੀਆਂ ਜਨਾਨੀਆਂ ਨੂੰ ਰੋਜ਼ਾਨਾ 200 ਤੋਂ 220 ਮਾਈਕ੍ਰੋਗ੍ਰਾਮ ਆਇਓਡੀਨ ਦੀ ਲੋੜ ਹੁਦੀ ਹੈ। ਆਇਓਡੀਨ ਢਿੱਡ ’ਚ ਪਲ ਰਹੇ ਬੱਚੇ ਦੇ ਦਿਮਾਗ ਦੇ ਵਿਕਾਸ ਲਈ ਬਹੁਤ ਜ਼ਰੂਰੀ ਹੁੰਦਾ ਹੈ। ਅਨਾਜ, ਦਾਲਾਂ, ਦੁੱਧ, ਆਂਡਾ ਅਤੇ ਆਇਓਡੀਨ ਸਣੇ ਲੂਣ ਤੋਂ ਸਹੀ ਮਾਤਰਾ ’ਚ ਆਇਓਡੀਨ ਮਿਲਦਾ ਹੈ। ਇਸੇ ਲਈ ਇਸ ਨੂੰ ਆਪਣੀ ਖ਼ੁਰਾਕ ’ਚ ਜ਼ਰੂਰ ਸ਼ਾਮਲ ਕਰੋ।

ਪੜ੍ਹੋ ਇਹ ਵੀ ਖ਼ਬਰ- Health Tips: ਦੁੱਧ ਤੇ ਕੇਲਾ ਇਕੱਠੇ ਖਾਣ ਵਾਲੇ ਲੋਕ ਹੋ ਜਾਣ ਸਾਵਧਾਨ! ਐਲਰਜੀ ਸਣੇ ਹੋ ਸਕਦੀਆਂ ਨੇ ਇਹ ਸਮੱਸਿਆਵਾਂ

PunjabKesari

ਕੈਲਸ਼ੀਅਮ
ਗਰਭਵਤੀ ਜਨਾਨੀ ਅਤੇ ਬੱਚੇ ਦੀਆਂ ਮਜ਼ਬੂਤ ਹੱਡੀਆਂ ਲਈ ਕੈਲਸ਼ੀਅਮ ਜ਼ਰੂਰੀ ਹੁੰਦਾ ਹੈ। ਇਕ ਗਰਭਵਤੀ ਜਨਾਨੀ ਨੂੰ ਰੋਜ਼ਾਨਾ 1500 ਤੋਂ 1600 ਮਿਲੀਗ੍ਰਾਮ ਕੈਲਸ਼ੀਅਮ ਜ਼ਰੂਰ ਮਿਲਣਾ ਚਾਹੀਦਾ ਹੈ। ਇਸ ਦੇ ਲਈ ਦੁੱਧ, ਮੱਖਣ, ਚੀਜ, ਮੇਥੀ, ਅੰਜੀਰ, ਤਿਲ, ਬਾਜਰਾ ਅਤੇ ਮਾਸ ਦਾ ਸੇਵਨ ਜ਼ਰੂਰ ਕਰੋ।

ਪਾਣੀ
ਹਰੇਕ ਵਿਅਕਤੀ ਲਈ ਪਾਮੀ ਜ਼ਰੂਰੀ ਹੁੰਦਾ ਹੈ ਪਰ ਪ੍ਰੈਗਨੈਂਸੀ ਦੌਰਾਨ ਜਨਾਨੀਆਂ ਨੂੰ ਆਮ ਜਨਾਨੀ ਦੀ ਤੁਲਨਾ ’ਚ ਵੱਧ ਪਾਣੀ ਪੀਣਾ ਚਾਹੀਦਾ ਹੈ। ਉਸ ਨੂੰ ਰੋਜ਼ਾਨਾ 3 ਲੀਟਰ ਪਾਣੀ ਪੀਣਾ ਚਾਹੀਦਾ ਹੈ।

ਪੜ੍ਹੋ ਇਹ ਵੀ ਖ਼ਬਰ- ਵਾਸਤੂ ਸ਼ਾਸਤਰ : ਘਰ ਦੇ ਇਸ ਕੋਨੇ ’ਚ ਰੱਖੋ ‘ਲੂਣ’, ਕਲੇਸ਼ ਖ਼ਤਮ ਹੋਣ ਦੇ ਨਾਲ-ਨਾਲ ਹੋਣਗੇ ਇਹ ਫ਼ਾਇਦੇ

PunjabKesari

ਵਿਟਾਮਿਨ
ਗਰਭਅਵਸਥਾ ਦੌਰਾਨ ਜਨਾਨੀਆਂ ਦਾ ਆਹਾਰ ਅਜਿਹਾ ਹੋਣਾ ਚਾਹੀਦਾ ਹੈ ਕਿ ਉਸ ਨੂੰ ਸਹੀ ਮਾਤਰਾ ’ਚ ਕੈਲੋਰੀ ਅਤੇ ਪ੍ਰੋਟੀਨ ਨਾਲ ਵਿਟਾਮਿਨ ਮਿਲੇ। ਹਰੀਆਂ ਸਬਜ਼ੀਆਂ, ਦੁੱਧ ਅਤੇ ਦਾਲ ’ਚ ਵਿਟਾਮਿਨ ਪਾਏ ਜਾਂਦੇ ਹਨ। ਉਥੇ ਵਿਟਾਮਿਨ-ਡੀ ਦਾ ਸਭ ਤੋਂ ਵਧੀਆ ਸਰੋਤ ਹੈ ਧੁੱਪ। ਇਸ ਦੌਰਾਨ ਧੁੱਪ ’ਚ ਘੁੰਮਣ ਨਾਲ ਕੁਦਰਤੀ ਰੂਪ ਨਾਲ ਵਿਟਾਮਿਨ-ਡੀ ਮਿਲਦਾ ਹੈ।

ਕਸਰਤ
ਪ੍ਰੈਗਨੈਂਸੀ ਦੌਰਾਨ ਡਾਕਟਰ ਆਰਾਮ ਕਰਨ ਦੀ ਸਲਾਹ ਦਿੰਦੇ ਹਨ ਪਰ ਇਸ ਦਾ ਮਤਲਬ ਇਹ ਨਹੀਂ ਕਿ ਤੁਸੀਂ ਸਾਰਾ ਦਿਨ ਬੈੱਡ ’ਤੇ ਹੀ ਰਹੋ। ਅਜਿਹੀ ਹਾਲਤ ’ਚ ਸਵੇਰੇ-ਸ਼ਾਮ ‘ਟਹਿਲਣ ਜ਼ਰੂਰ ਜਾਓ। ਸਵੇਰ ਦੀ ਹਵਾ ਤੁਹਾਨੂੰ ਤਣਾਅਮੁਕਤ ਰੱਖੇਗੀ।

ਪੜ੍ਹੋ ਇਹ ਵੀ ਖ਼ਬਰ- Health Tips: ਧੁੱਪ ’ਚ ਪਿਆਸ ਲੱਗਣ ’ਤੇ ਕਦੇ ਨਾ ਪੀਓ ‘ਠੰਡਾ ਪਾਣੀ’, ਹਾਰਟ ਅਟੈਕ ਸਣੇ ਹੋ ਸਕਦੇ ਨੇ ਇਹ ਰੋਗ

PunjabKesari

ਫੋਲਿਕ ਐਸਿਡ
ਗਰਭਵਤੀ ਜਨਾਨੀਆਂ ਨੂੰ ਫੋਲਿਰ ਐਸਿਡ ਲੈਣਾ ਚਾਹੀਦਾ ਹੈ, ਜੋ ਉਨਵਾਂ ਲਈ ਜ਼ਰੂਰੀ ਵੀ ਹੈ। ਐੱਸ.ਜੀ.ਐੱਲ. ਚੈਰੀਟੇਬਲ ਹਸਪਤਾਲ ਦੀ ਆਬਸਟੈਟ੍ਰਿਸ਼ੀਅਨ ਐਂਡ ਗਾਇਨੋਕੋਲਾਜਿਸਟ ਡਾ. ਨੀਲੂ ਖੰਨਾ ਮੁਤਾਬਕ ਪਹਿਲੀ ਤਿਮਾਹੀ ’ਚ ਜਨਾਨੀਆਂ ਨੂੰ ਰੋਜ਼ਾਨਾ 4 ਐੱਮ.ਜੀ. ਫੌਲਿਕ ਐਸਿਡ ਲੈਣ ਦੀ ਲੋੜ ਹੁੰਦੀ ਹੈ। ਜੋ ਅੱਗੇ ਜਾ ਕੇ ਵੱਧ ਜਾਂਦੀ ਹੈ। ਜਿਹੜੀਆਂ ਜਨਾਨੀਆਂ ਸਹੀ ਮਾਤਰਾ ’ਚ ਫੋਲਿਕ ਐਸਿਡ ਲੈਂਦੀਆਂ ਹਨ, ਉਨ੍ਹਾਂ ’ਚ ਜਨਮਦੋਸ਼ ਅਤੇ ਗਰਭਪਾਤ ਹੋਣ ਦਾ ਖ਼ਤਰਾ ਘੱਟ ਹੁੰਦਾ ਹੈ। ਫੋਲਿਕ ਐਸਿਡ ਲਈ ਤੁਸੀਂ ਦਾਲ, ਪਾਲਕ, ਕੇਲਾ, ਸੰਤਰਾ ਅਤੇ ਹੋਰ ਬਹੁਤ ਸਾਰੇ ਫਲ ਹਨ, ਜਿਨ੍ਹਾਂ ਦਾ ਤੁਸੀਂ ਸੇਵਨ ਕਰ ਸਕਦੇ ਹੋ। ਇਹ ਸਿਹਤ ਲਈ ਬਹੁਤ ਜ਼ਰੂਰੀ ਹਨ। 

ਪੜ੍ਹੋ ਇਹ ਵੀ ਖ਼ਬਰ- Health Tips: ਐਸੀਡਿਟੀ ਦੀ ਸਮੱਸਿਆ ਹੋਣ ’ਤੇ ਕਦੇ ਨਾ ਖਾਓ ‘ਰਾਜਮਾ’ ਸਣੇ ਇਹ ਚੀਜ਼ਾਂ, ਹੋ ਸਕਦੇ ਨੁਕਸਾਨ


author

rajwinder kaur

Content Editor

Related News