ਪ੍ਰੈਗਨੈਂਸੀ ''ਚ ਕਰਵਾਚੌਥ ਦਾ ਵਰਤ ਰੱਖਦੇ ਸਮੇਂ ਇਨ੍ਹਾਂ ਗੱਲਾਂ ਦਾ ਰੱਖੋ ਖਾਸ ਧਿਆਨ

Wednesday, Oct 16, 2019 - 12:45 PM (IST)

ਪ੍ਰੈਗਨੈਂਸੀ ''ਚ ਕਰਵਾਚੌਥ ਦਾ ਵਰਤ ਰੱਖਦੇ ਸਮੇਂ ਇਨ੍ਹਾਂ ਗੱਲਾਂ ਦਾ ਰੱਖੋ ਖਾਸ ਧਿਆਨ

ਜਲੰਧਰ—ਪਤੀ ਦੀ ਲੰਬੀ ਉਮਰ ਲਈ ਭਾਰਤੀ ਔਰਤਾਂ ਹਰ ਸਾਲ ਕਰਵਾਚੌਥ ਦਾ ਵਰਤ ਰੱਖਦੀਆਂ ਹਨ। ਪਰ ਜੇਕਰ ਤੁਸੀਂ ਗਰਭਵਤੀ ਹੋ ਤਾਂ ਵਰਤ ਰੱਖਦੇ ਸਮੇਂ ਕੁਝ ਸਾਵਧਾਨੀਆਂ ਵਰਤਣੀਆਂ ਬਹੁਤ ਜ਼ਰੂਰੀ ਹਨ ਕਿਉਂਕਿ ਤੁਹਾਡੀ ਇਕ ਲਾਪਰਵਾਹੀ ਬੱਚੇ ਲਈ ਹਾਨੀਕਾਰਕ ਹੋ ਸਕਦੀ ਹੈ। ਅਸੀਂ ਤੁਹਾਨੂੰ ਕੁਝ ਅਜਿਹੇ ਟਿਪਸ ਦੇਵਾਂਗੇ ਜਿਸ ਨੂੰ ਫੋਲੋ ਕਰਕੇ ਤੁਸੀਂ ਆਸਾਨੀ ਨਾਲ ਕਰਵਾਚੌਥ ਵਰਤ ਰੱਖ ਪਾਓਗੀ। ਨਾਲ ਹੀ ਇਸ 'ਚ ਮਾਂ ਅਤੇ ਬੱਚਾ ਦੋਵੇ ਸਿਹਤਮੰਦ ਵੀ ਰਹਿਣਗੇ।  
ਚੱਲੋ ਤੁਹਾਨੂੰ ਦੱਸਦੇ ਹਾਂ ਕਰਵਾਚੌਥ ਦੇ ਵਰਤ 'ਚ ਔਰਤਾਂ ਨੂੰ ਕਿਹੜੀਆਂ-ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ।

PunjabKesari
ਪਹਿਲਾਂ ਹੀ ਪੀਣਾ ਸ਼ੁਰੂ ਕਰੋ ਪਾਣੀ
ਇਸ ਵਰਤ ਦੇ ਦੌਰਾਨ ਕੁਝ ਵੀ ਖਾਣਾ ਪੀਣਾ ਨਹੀਂ ਹੁੰਦਾ ਪਰ ਇਸ ਨਾਲ ਤੁਸੀਂ ਹਾਈਡ੍ਰੇਸ਼ਨ ਦਾ ਸ਼ਿਕਾਰ ਹੋ ਸਕਦੇ ਹੋ। ਅਜਿਹੇ 'ਚ ਵਰਤ ਤੋਂ ਇਕ ਦਿਨ ਪਹਿਲਾਂ ਭਰਪੂਰ ਪਾਣੀ ਪੀਓ, ਤਾਂ ਜੋ ਅਗਲੇ ਦਿਨ ਬੱਚਾ ਅਸਹਿਜ ਮਹਿਸੂਸ ਨਾ ਕਰੇ।
ਜ਼ਰੂਰ ਖਾਓ ਸਰਗੀ
ਸਵੇਰੇ ਦੀ ਸਰਗੀ ਮਿਸ ਨਾ ਕਰੋ। ਜੇਕਰ ਤੁਹਾਨੂੰ ਭੁੱਖ ਨਹੀਂ ਹੈ ਤਾਂ ਵੀ ਹਲਕਾ-ਫੁਲਕਾ ਕੁਝ ਜ਼ਰੂਰ ਖਾਓ। ਤੁਸੀਂ ਸਰਗੀ 'ਚ ਫੇਨੀਆਂ, ਫਲ, ਗਰਮ ਦੁੱਧ, ਡਰਾਈ ਫਰੂਟਸ, ਸੇਬ ਦੀ ਖੀਰ, ਦਹੀ, ਚਪਾਤੀ ਵੀ ਖਾ ਸਕਦੇ ਹੋ। ਨਟਸ ਤੁਹਾਨੂੰ ਐਨਰਜੀ ਵੀ ਦਿੰਦੇ ਹਨ ਅਤੇ ਇਸ 'ਚ ਲੰਬੇ ਸਮੇਂ ਤੱਕ ਭੁੱਖ ਵੀ ਨਹੀਂ ਲੱਗਦੀ। ਆਖਿਰ 'ਚ ਵਰਤ ਖੋਲ੍ਹਣ ਦੇ ਬਾਅਦ ਇਕ ਵਾਰ ਇਕ ਗਿਲਾਸ, ਦੁੱਧ ਪੀਓ।
ਮਲਟੀਪਲ ਮੀਲ ਲਓ
ਗਰਭ ਅਵਸਥਾ ਦੇ ਦੌਰਾਨ ਵਰਤ ਰੱਖਣ ਦੀ ਸਭ ਤੋਂ ਵੱਡੀ ਪ੍ਰੇਸ਼ਾਨੀ ਇਹ ਹੈ ਕਿ ਉਸ ਨਾਲ ਸਰੀਰ ਨੂੰ ਲੋੜ ਅਨੁਸਾਰ ਕੈਲੋਰੀ ਨਹੀਂ ਮਿਲ ਪਾਉਂਦੀ। ਇਸ ਨਾਲ ਹਾਰਮੋਨ ਅਤੇ ਮੈਟਾਬੋਲੀਜ਼ਮ ਲੈਵਲ ਵੀ ਵਿਗੜ ਜਾਂਦਾ ਹੈ। ਅਜਿਹੇ 'ਚ ਜ਼ਰੂਰੀ ਹੈ ਕਿ ਗਰਭਵਤੀ ਮਹਿਲਾਵਾਂ ਦਿਨ ਭਰ ਕੁਝ ਨਾ ਕੁਝ ਖਾਂਦੀ ਰਹਿਣ। ਮਲਟੀਪੀਲ ਮੀਲ ਖਾਓ ਤਾਂ ਜੋ ਬਲੱਡ ਸ਼ੂਗਰ ਲੈਵਰ ਠੀਕ ਰਹੇ।

PunjabKesari
ਹੈਵੀ ਭੋਜਨ ਕਰਨ ਤੋਂ ਬਚੋ
ਸਰਗੀ ਜਾਂ ਵਰਤ ਖੋਲ੍ਹਣ ਦੇ ਬਾਅਦ ਹੈਵੀ ਭੋਜਨ ਕਰਨ ਤੋਂ ਬਚੋ। ਇਸ ਨੂੰ ਪਚਾਉਣ 'ਚ ਪ੍ਰੇਸ਼ਾਨੀ ਹੁੰਦੀ ਹੈ, ਜਿਸ ਨਾਲ ਪੇਟ 'ਚ ਦਰਦ, ਕਬਜ਼, ਗੈਸਟ੍ਰਿਕ ਦੀ ਸਮੱਸਿਆ ਹੋ ਸਕਦੀ ਹੈ।
ਕਥਾ ਦੇ ਬਾਅਦ ਲਓ ਤਰਲ ਪਦਾਰਥ
ਗਰਭ ਅਵਸਥਾ 'ਚ ਜ਼ਿਆਦਾ ਦੇਰ ਭੁੱਖੇ ਰਹਿਣ ਨਾਲ ਸਰੀਰ 'ਚ ਕਮਜ਼ੋਰੀ, ਬੇਹੋਸ਼ੀ, ਚੱਕਰ ਆਉਣਾ, ਲੋਅ ਬੀ.ਪੀ., ਐਸਡਿਟੀ ਵਰਗੀ ਪ੍ਰੇਸ਼ਾਨੀ ਹੋ ਸਕਦੀ ਹੈ। ਅਜਿਹੇ 'ਚ ਕਥਾ ਦੇ ਬਾਅਦ ਪਾਣੀ ਜਾਂ ਦੁੱਧ ਜ਼ਰੂਰ ਲਓ।
ਮਿੱਠੇ ਖਾਧ ਪਦਾਰਥਾਂ ਤੋਂ ਰਹੋ ਦੂਰ
ਵਰਤ ਤੋਂ ਇਕ ਦੋ ਦਿਨ ਪਹਿਲਾਂ ਮਿੱਠੇ ਖਾਧ  ਪਦਾਰਥਾਂ ਅਤੇ ਕੌਫੀ ਅਤੇ ਚਾਹ ਜਿਵੇਂ ਕਿ ਕੈਫੀਨ ਯੁਕਤ ਪੀਣ ਵਾਲੇ ਪਦਾਰਥਾਂ ਦੀ ਵਰਤੋਂ ਬੰਦ ਕਰ ਦਿਓ। ਨਾਲ ਹੀ ਜੰਕ ਫੂਡ ਖਾਣ ਤੋਂ ਵੀ ਬਚੋ।
ਆਰਾਮ ਕਰੋ
ਵਰਤ 'ਚ ਸਾਰਾ ਦਿਨ ਬੈਠੀ ਨਾ ਰਹੋ ਸਗੋਂ ਥੋੜ੍ਹਾ ਆਰਾਮ ਕਰੋ। ਦੁਪਿਹਰ 'ਚ ਕੁਝ ਸਮੇਂ ਲਈ ਸੌ ਜਾਓ, ਤਾਂ ਜੋ ਤੁਹਾਨੂੰ ਥਕਾਵਟ ਨਾ ਹੋਵੇ।

PunjabKesari
ਭਾਰੀ ਕੰਮ ਨਾ ਕਰੋ
ਦਿਨ ਭਰ ਕਿਸੇ ਵੀ ਤਰ੍ਹਾਂ ਦਾ ਭਾਰੀ ਕੰਮ ਨਾ ਕਰੋ। ਤੁਸੀਂ ਚਾਹੇ ਤਾਂ ਕਿਤਾਬਾਂ ਪੜ੍ਹੋ ਜਾਂ ਮਿਊਜ਼ਿਕ ਸੁਣ ਲਓ। ਅਜਿਹਾ ਕਰਨ ਨਾਲ ਤੁਹਾਡਾ ਦਿਮਾਗ ਡਿਸਟ੍ਰੈਕਟ ਰਹੇਗਾ, ਤੁਹਾਨੂੰ ਭੁੱਖ ਵੀ ਨਹੀਂ ਲੱਗੇਗੀ। ਇਸ ਨਾਲ ਵਰਤ ਕਿੰਝ ਨਿਕਲ ਜਾਵੇਗਾ ਤੁਹਾਨੂੰ ਪਤਾ ਵੀ ਨਹੀਂ ਲੱਗੇਗਾ।

PunjabKesari
ਡਾਕਟਰ ਦੀ ਸਲਾਹ ਵੀ ਜ਼ਰੂਰੀ
ਵਰਤ ਰੱਖਣ ਤੋਂ ਪਹਿਲਾਂ ਇਕ ਵਾਰ ਆਪਣੇ ਡਾਕਟਰ ਤੋਂ ਸਲਾਹ ਜ਼ਰੂਰ ਲਓ ਕਿਉਂਕਿ ਹਰ ਮਹਿਲਾ ਦੀ ਪ੍ਰੈਗਨੈਂਸੀ ਕੰਡੀਸ਼ਨ ਇਕੋਂ ਜਿਹੀ ਨਹੀਂ ਹੁੰਦੀ। ਨਾਲ ਹੀ ਵਰਤ ਤੋਂ ਪਹਿਲਾਂ ਬਾਡੀ ਚੈਕਅੱਪ ਜ਼ਰੂਰ ਕਰਵਾਓ। ਇਸ ਨਾਲ ਡਾਕਟਰ ਤੁਹਾਡੀ ਸਿਹਤ ਨੂੰ ਧਿਆਨ 'ਚ ਰੱਖਦੇ ਹੋਏ ਖਾਣ-ਪੀਣ ਦੀ ਸਹੀ ਸਲਾਹ ਦੇਣਗੇ।


author

Aarti dhillon

Content Editor

Related News