ਬਲੱਡ ਪ੍ਰੈਸ਼ਰ ਨੂੰ ਕੰਟਰੋਲ ''ਚ ਰੱਖਦੇ ਨੇ ''ਆਲੂ'', ਹੋਰ ਵੀ ਜਾਣੋ ਬੇਮਿਸਾਲ ਫਾਇਦੇ

01/25/2020 5:30:44 PM

ਜਲੰਧਰ— ਆਲੂ ਇਕ ਅਜਿਹੀ ਸਬਜ਼ੀ ਹੈ, ਜਿਸ ਨੂੰ ਬੱਚੇ ਹੀ ਨਹੀਂ ਸਗੋਂ ਵੱਡੇ ਵੀ ਖਾਣ 'ਚ ਪਸੰਦ ਕਰਦੇ ਹਨ। ਆਲੂ ਦੀ ਵਰਤੋਂ ਕਿਸੇ ਵੀ ਸਬਜ਼ੀ 'ਚ ਕੀਤੀ ਜਾ ਸਕਦੀ ਹੈ। ਖਾਣੇ 'ਚ ਟੈਸਟੀ ਹੋਣ ਦੇ ਨਾਲ-ਨਾਲ ਇਸ 'ਚ ਕਈ ਪੋਸ਼ਟਿਕ ਤੱਤ ਪਾਏ ਜਾਂਦੇ ਹਨ, ਜੋ ਸਰੀਰ ਲਈ ਕਾਫੀ ਫਾਇਦੇਮੰਦ ਹੁੰਦੇ ਹਨ। ਆਲੂ 'ਚ ਸਟਾਰਚ, ਕਾਰਬੋਹਾਈਡ੍ਰੇਟਸ, ਵਿਟਾਮਿਨ, ਕੋਲਿਨ ਅਤੇ ਐਂਟੀ ਆਕਸੀਡੈਂਟ ਪੋਸ਼ਟਿਕ ਤੱਤ ਪਾਏ ਜਾਂਦੇ ਹਨ। ਇਨ੍ਹਾਂ ਪੋਸ਼ਟਿਕ ਤੱਤਾਂ ਕਰਕੇ ਹੀ ਆਲੂ ਬਲੱਡ ਪ੍ਰੈਸ਼ਰ ਅਤੇ ਕੈਂਸਰ ਵਰਗੀਆਂ ਗੰਭੀਰ ਬੀਮਾਰੀਆਂ ਦੇ ਖਤਰੇ ਨੂੰ ਘੱਟ ਕਰਦੇ ਹਨ। ਅੱਜ ਅਸੀਂ ਤੁਹਨੂੰ ਆਲੂ ਖਾਣ ਨਾਲ ਹੋਣ ਵਾਲੇ ਫਾਇਦਿਆਂ ਬਾਰੇ ਹੀ ਦੱਸਣ ਜਾ ਰਹੇ ਹਣ।

PunjabKesari

ਬਲੱਡ ਪ੍ਰੈਸ਼ਰ ਨੂੰ ਰੱਖੇ ਕੰਟਰੋਲ
ਆਲੂ 'ਚ ਸਟਾਰਚ ਕਲੋਰੋਜੈਨਿਟ ਐਸਿਡ ਅਤੇ ਐਂਥੋਸਿਆਨਿਨਸ ਹੋਣ ਨਾਲ ਉਹ ਹਾਈ ਬਲੱਡ ਪ੍ਰੈਸ਼ਰ ਨੂੰ ਘੱਟ ਕਰਨ 'ਚ ਮਦਦ ਕਰਦਾ ਹੈ। ਅਜਿਹੇ 'ਚ ਸਿਹਤ ਲਈ ਵਧੀਆ ਹੋਣ 'ਤੇ ਵੀ ਇਸ ਦੇ ਬਣੇ ਚਿਪਸ ਜਾਂ ਸਨੈਕਸ ਭਾਰੀ ਮਾਤਰਾ 'ਚ ਖਾਣ ਦੀ ਜਗ੍ਹਾ ਕੋਈ ਹੈਲਦੀ ਰੈਸਿਪੀ ਬਣਾ ਕੇ ਖਾਓ।

PunjabKesari

ਕੈਂਸਰ ਅਤੇ ਦਿਲ ਦੀਆਂ ਬੀਮਾਰੀਆਂ ਨੂੰ ਕਰਦਾ ਹੈ ਦੂਰ
ਆਲੂਆਂ 'ਚ ਪਾਏ ਜਾਣ ਵਾਲੇ ਐਂਟੀ-ਆਕਸੀਡੈਂਟ ਗੁਣ ਕੈਂਸਰ ਅਤੇ ਦਿਲ ਨਾਲ ਜੁੜੀਆਂ ਬੀਮਾਰੀਆਂ ਦੇ ਖਤਰੇ ਨੂੰ ਘੱਟ ਕਰਨ 'ਚ ਮਦਦ ਕਰਦੇ ਹਨ।

ਯਾਦ ਸ਼ਕਤੀ ਨੂੰ ਕਰੇ ਮਜ਼ਬੂਤ
ਇਸ 'ਚ ਕੋਲਿਨ ਤੱਤ ਹੋਣ ਨਾਨ ਇਹ ਦਿਮਾਗ ਦੇ ਵਿਕਾਸ 'ਚ ਫਾਇਦੇਮੰਦ ਹੁੰਦਾ ਹੈ। ਇਸ ਦਾ ਸੇਵਨ ਕਰਨ ਨਾਲ ਯਾਦ ਸ਼ਕਤੀਵਧਦੀ ਹੈ। ਅਲਮਾਈਜ਼ਰ ਰੋਗ ਹੋਣ ਦਾ ਖਤਰਾ ਵੀ ਘੱਟ ਰਹਿੰਦਾ ਹੈ।

PunjabKesari

ਸਕਿਨ ਲਈ ਫਾਇਦੇਮੰਦ
ਆਲੂ ਸਕਿਨ ਨੂੰ ਸੂਰਜ ਦੀਆਂ ਤੇਜ਼ ਕਿਰਨਾਂ ਤੋਂ ਬਚਾਉਣ ਦੇ ਨਾਲ-ਨਾਲ ਚਿਹਰੇ ਦੇ ਦਾਗ-ਧੱਬੇ, ਝਾਈਆਂ ਤੋਂ ਛੁਟਕਾਰਾ ਦਿਵਾਉਣ 'ਚ ਮਦਦ ਕਰਦਾ ਹੈ। ਇਸ 'ਚ ਵਿਟਾਮਿਨ-ਸੀ ਹੋਣ ਨਾਲ ਇਹ ਸਕਿਨ ਨੂੰ ਪ੍ਰੋਟੈਕਟ ਕਰਦਾ ਹੈ।

PunjabKesari

ਭਾਰ ਵਧਾਉਣ ਲਈ ਫਾਇਦੇਮੰਦ
ਦੁਬਲੇ-ਪਤਲੇ ਲੋਕਾਂ ਨੂੰ ਆਪਣਾ ਭਾਰ ਵਧਾਉਣ ਲਈ ਆਲੂ ਨੂੰ ਡਾਈਟ 'ਚ ਜ਼ਰੂਰ ਸ਼ਾਮਲ ਕਰਨਾ ਚਾਹੀਦਾ ਹੈ। ਇਸ 'ਚ ਕਾਰਬੋਹਾਈਡ੍ਰੇਟਸ, ਵਿਟਾਮਿਨ-ਸੀ ਅਤੇ ਵਿਟਾਮਿਨ-ਬੀ ਭਾਰੀ ਮਾਤਰਾ 'ਚ ਮੌਜੂਦ ਹੁੰਦੇ ਹਨ, ਜੋ ਭਾਰ ਵਧਾਉਣ 'ਚ ਮਦਦ ਕਰਦੇ ਹਨ।

PunjabKesari

ਸੋਜ ਘਟਾਏ
ਜੇਕਰ ਤੁਸੀਂ ਸਰੀਰ ਦੇ ਕਿਸੇ ਹਿੱਸੇ ਤੋਂ ਪਰੇਸ਼ਾਨ ਹੋ ਤਾਂ ਤੁਸੀਂ 3 ਤੋਂ 4 ਆਲੂਆਂ ਨੂੰ ਭੁੰਨ ਕੇ ਛਿੱਲ ਲਵੋ। ਹੁਣ ਇਨ੍ਹਾਂ ਆਲੂਆਂ 'ਤੇ ਲੂਣ ਅਤੇ ਕਾਲੀ ਮਿਰਚ ਪਾ ਕੇ ਖਾਓ। ਅਜਿਹਾ ਕਰਨ ਦੇ ਨਾਲ ਸੋਜ ਘੱਟ ਜਾਵੇਗੀ।


shivani attri

Content Editor

Related News