ਔਸ਼ਧੀ ਗੁਣਾਂ ਨਾਲ ਭਰਪੂਰ ਹੁੰਦੈ ਪੁਦੀਨੇ ਦਾ ਤੇਲ, ਕਈ ਰੋਗਾਂ ਨੂੰ ਕਰਦੈ ਛੂਮੰਤਰ

03/30/2023 6:57:28 PM

ਨਵੀਂ ਦਿੱਲੀ- ਤੁਸੀਂ ਕਈ ਵਾਰ ਪੁਦੀਨੇ ਦਾ ਸੇਵਨ ਕੀਤਾ ਹੋਵੇਗਾ ਪਰ ਇਸ ਤੋਂ ਤਿਆਰ ਤੇਲ ਵੀ ਸਿਹਤ ਲਈ ਬਹੁਤ ਫਾਇਦੇਮੰਦ ਮੰਨਿਆ ਜਾਂਦਾ ਹੈ। ਇਹ ਚਮੜੀ, ਸਿਹਤ ਅਤੇ ਵਾਲਾਂ ਨੂੰ ਕਈ ਤਰੀਕਿਆਂ ਨਾਲ ਫਾਇਦਾ ਪਹੁੰਚਾਉਂਦਾ ਹੈ। ਔਸ਼ਧੀ ਗੁਣਾਂ ਦੇ ਕਾਰਨ ਇਸਦੀ ਵਰਤੋਂ ਪੁਰਾਣੇ ਸਮੇਂ ਤੋਂ ਕਈ ਤਰੀਕਿਆਂ ਨਾਲ ਕੀਤੀ ਜਾਂਦੀ ਰਹੀ ਹੈ। ਖਾਸ ਤੌਰ 'ਤੇ ਜੇਕਰ ਤੁਸੀਂ ਸਿਰਦਰਦ ਅਤੇ ਮਾਈਗ੍ਰੇਨ ਤੋਂ ਪਰੇਸ਼ਾਨ ਹੋ ਤਾਂ ਇਸ ਦੀ ਵਰਤੋਂ ਕਰਨ ਨਾਲ ਤੁਹਾਨੂੰ ਕਾਫੀ ਰਾਹਤ ਮਿਲੇਗੀ। ਇਸ 'ਚ ਮੌਜੂਦ ਐਂਟੀਬਾਇਓਟਿਕ ਅਤੇ ਐਨਾਲਜੇਸਿਕ ਗੁਣ ਇਸ ਸਮੱਸਿਆ ਤੋਂ ਛੁਟਕਾਰਾ ਪਾਉਣ 'ਚ ਮਦਦ ਕਰਨਗੇ। ਤਾਂ ਆਓ ਤੁਹਾਨੂੰ ਦੱਸਦੇ ਹਾਂ ਕਿ ਇਸ ਦੇ ਸਿਹਤ ਲਈ ਫਾਇਦੇ…

ਪਾਚਨ ਕਿਰਿਆ ਨੂੰ ਰੱਖੇ ਠੀਕ

ਜੇਕਰ ਤੁਹਾਨੂੰ ਗੈਸ, ਹਾਰਟ, ਬਲੋਟਿੰਗ ਜਾਂ ਪਾਚਨ ਨਾਲ ਜੁੜੀ ਕੋਈ ਸਮੱਸਿਆ ਹੈ ਤਾਂ ਤੁਸੀਂ ਪੁਦੀਨੇ ਦੇ ਤੇਲ ਦੀ ਵਰਤੋਂ ਕਰ ਸਕਦੇ ਹੋ। ਖਾਸ ਤੌਰ 'ਤੇ ਜੇਕਰ ਤੁਹਾਨੂੰ ਗੈਸ ਹੈ ਤਾਂ ਇਸ ਦੀ ਵਰਤੋਂ ਫਾਇਦੇਮੰਦ ਰਹੇਗੀ।

PunjabKesari

ਇਹ ਵੀ ਪੜ੍ਹੋ : Health Tips: ਖਾਣਾ ਖਾਂਦੇ ਸਮੇਂ ਤੁਹਾਨੂੰ ਵੀ ਪਾਣੀ ਪੀਣ ਦੀ ਆਦਤ ਤਾਂ ਹੋ ਜਾਓ ਸਾਵਧਾਨ

ਢਿੱਡ ਦਰਦ ਕਰੇ ਦੂਰ

ਪੁਦੀਨੇ ਵਿੱਚ ਐਂਟੀਆਕਸੀਡੈਂਟ ਗੁਣ ਮੌਜੂਦ ਹੁੰਦੇ ਹਨ। ਜੇਕਰ ਤੁਸੀਂ ਪੇਟ ਦਰਦ ਦੀ ਸਮੱਸਿਆ ਤੋਂ ਪਰੇਸ਼ਾਨ ਹੋ ਤਾਂ ਇਸ ਦੀ ਵਰਤੋਂ ਕਰ ਸਕਦੇ ਹੋ। ਇਹ ਪੇਟ ਫੁੱਲਣਾ ਤੇ ਬਦਹਜ਼ਮੀ ਦੀਆਂ ਸਮੱਸਿਆਵਾਂ ਦੂਰ ਕਰਕੇ ਇਰਿਟੇਬਲ ਬਾਊਲ ਸਿੰਡ੍ਰੋਮ ਨੂੰ ਠੀਕ ਕਰਨ 'ਚ ਮਦਦ ਕਰਦਾ ਹੈ।

ਸਿਰ ਦਰਦ ਹੋਵੇਗਾ ਦੂਰ 

2019 ਦੇ ਇੱਕ ਅਧਿਐਨ ਦੇ ਅਨੁਸਾਰ, ਜਿਹੜੇ ਮਰੀਜ਼ ਪੁਦੀਨੇ ਦੇ ਤੇਲ ਦੀ ਵਰਤੋਂ ਕਰਦੇ ਸਨ, ਉਨ੍ਹਾਂ ਨੇ ਸਿਰ ਦਰਦ ਦੀ ਤੀਬਰਤਾ ਵਿੱਚ 20% ਕਮੀ ਦਾ ਅਨੁਭਵ ਕੀਤਾ। ਇਸ ਤੇਲ ਨੂੰ ਕੁਦਰਤੀ ਉਪਚਾਰ ਵਜੋਂ ਵਰਤਿਆ ਜਾ ਸਕਦਾ ਹੈ। ਇਸ ਤੋਂ ਇਲਾਵਾ ਮਾਈਗ੍ਰੇਨ ਦੇ ਦਰਦ ਤੋਂ ਰਾਹਤ ਦਿਵਾਉਣ ਲਈ ਵੀ ਇਹ ਤੇਲ ਬਹੁਤ ਫਾਇਦੇਮੰਦ ਹੁੰਦਾ ਹੈ। ਇਹ ਤੇਲ ਉਨ੍ਹਾਂ ਲੋਕਾਂ ਲਈ ਵੀ ਬਹੁਤ ਫਾਇਦੇਮੰਦ ਹੁੰਦਾ ਹੈ ਜਿਨ੍ਹਾਂ ਨੂੰ ਨਿਗਲਣ 'ਚ ਦਿੱਕਤ ਹੁੰਦੀ ਹੈ।

PunjabKesari

ਇਹ ਵੀ ਪੜ੍ਹੋ : Artificial Sweetners ਵਧਾ ਦੇਣਗੇ ਦਿਲ ਤੇ ਕੈਂਸਰ ਦੇ ਰੋਗਾਂ ਦਾ ਖ਼ਤਰਾ, ਖਾਣ ਤੋਂ ਪਹਿਲਾਂ ਵਰਤੋ ਸਾਵਧਾਨੀ!

ਉਲਟੀਆਂ ਨੂੰ ਰੋਕਣ ਵਿੱਚ ਕਰਦੈ ਮਦਦ 

ਇਸ ਤੇਲ ਦੀ ਵਰਤੋਂ ਕਰਕੇ ਤੁਸੀਂ ਉਲਟੀਆਂ ਨੂੰ ਵੀ ਰੋਕ ਸਕਦੇ ਹੋ। ਰਿਸਰਚ 'ਚ ਕੀਤੇ ਗਏ ਅਧਿਐਨ ਮੁਤਾਬਕ ਜੇਕਰ ਤੁਹਾਨੂੰ ਉਲਟੀ ਆਉਣ ਦੀ ਸਮੱਸਿਆ ਹੁੰਦੀ ਹੈ ਤਾਂ ਇਸ ਤੇਲ ਨੂੰ ਸੁੰਘੋ, ਸਮੱਸਿਆ 'ਚ ਕਾਫੀ ਰਾਹਤ ਮਿਲੇਗੀ।

ਲੰਬੇ ਅਤੇ ਸੰਘਣੇ ਵਾਲਾਂ ਲਈ

ਪੁਦੀਨੇ ਦੇ ਤੇਲ ਦੀ ਵਰਤੋਂ ਕਰਨ ਨਾਲ ਵਾਲਾਂ ਦਾ ਵਿਕਾਸ ਵੀ ਚੰਗਾ ਹੁੰਦਾ ਹੈ। ਇਹ ਖੋਪੜੀ ਵਿੱਚ ਖੂਨ ਦੇ ਪੱਧਰ ਨੂੰ ਵਧਾਉਣ ਵਿੱਚ ਮਦਦ ਕਰਦਾ ਹੈ ਅਤੇ ਖੁਜਲੀ ਨੂੰ ਘੱਟ ਕਰਦਾ ਹੈ। ਇਸ ਤੋਂ ਇਲਾਵਾ ਇਸ 'ਚ ਮੌਜੂਦ ਗੁਣ ਡੈਂਡਰਫ ਦੀ ਸਮੱਸਿਆ ਨੂੰ ਦੂਰ ਕਰਨ 'ਚ ਮਦਦ ਕਰਦੇ ਹਨ। ਪੁਦੀਨੇ ਦੇ ਤੇਲ ਦੀ ਵਰਤੋਂ ਕਰਨ ਨਾਲ ਤੁਸੀਂ ਚਮੜੀ ਦੀ ਜਲਣ ਤੋਂ ਵੀ ਛੁਟਕਾਰਾ ਪਾ ਸਕਦੇ ਹੋ।

PunjabKesari

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


Tarsem Singh

Content Editor

Related News