ਭਾਰ ਘਟਾਉਣ ਹੀ ਨਹੀਂ, ਦਿਲ ਨੂੰ ਸਿਹਤਮੰਦ ਰੱਖਣ ''ਚ ਵੀ ਮਦਦਗਾਰ ਹੈ ਨਿੰਬੂ
Monday, Nov 05, 2018 - 03:32 PM (IST)
ਨਵੀਂ ਦਿੱਲੀ— ਐਂਟੀ-ਆਕਸੀਡੈਂਟ ਦੇ ਗੁਣਾਂ ਨਾਲ ਭਰਪੂਰ ਨਿੰਬੂ ਸਿਹਤ ਲਈ ਬੇਹੱਦ ਫਾਇਦੇਮੰਦ ਹੁੰਦਾ ਹੈ। ਇਸ 'ਚ ਮੌਜੂਦ ਵਿਟਾਮਿਨਸ,ਰਿਬੋਫਲੋਵਿਨ, ਵਿਟਾਮਿਨ ਬੀ-6 ਅਤੇ ਫੋਲੇਟ ਵਰਗੇ ਪੋਸ਼ਕ ਤੱਤ ਹੁੰਦੇ ਹਨ। ਇਸ ਨਾਲ ਤੁਸੀਂ ਕਬਜ਼, ਕਿਡਨੀ ਰੋਗ, ਗਲੇ 'ਚ ਖਰਾਸ਼ ਤੋਂ ਲੈ ਕੇ ਕਈ ਬਿਊਟੀ ਸੰਬੰਧੀ ਸਮੱਸਿਆਵਾਂ ਤੋਂ ਵੀ ਛੁਟਕਾਰਾ ਪਾ ਸਕਦੇ ਹੋ। ਇਸ ਤੋਂ ਇਲਾਵਾ ਨਿੰਬੂ, ਬਲੱਡ ਪ੍ਰੈਸ਼ਰ ਅਤੇ ਲੀਵਰ ਲਈ ਵੀ ਕਾਫੀ ਫਾਇਦੇਮੰਦ ਹੁੰਦਾ ਹੈ।
1. ਭਾਰ ਘਟਾਉਣ 'ਚ ਮਦਦਗਾਰ
ਸਵੇਰੇ ਖਾਲੀ ਪੇਟ ਗਰਮ ਨਿੰਬੂ ਪਾਣੀ ਪੀਣ ਨਾਲ ਮੈਟਾਬਾਲੀਜ਼ਮ ਵਧਦਾ ਹੈ ਅਤੇ ਫੈਟ ਤੇਜ਼ੀ ਨਾਲ ਬਰਨ ਹੁੰਦੀ ਹੈ। ਇਸ ਨਾਲ ਭਾਰ ਵੀ ਦੋਗੁਣੀ ਤੇਜ਼ੀ ਨਾਲ ਘਟਦਾ ਹੈ। 1 ਗਲਾਸ ਗਰਮ ਨਿੰਬੂ ਪਾਣੀ 'ਚ 6 ਕੈਲੋਰੀ ਹੁੰਦੀ ਹੈ ਜੋ ਕਿ ਭਾਰ ਘਟਾਉਣ ਲਈ ਸਹੀ ਹੈ। ਰਿਸਰਚ ਮੁਤਾਬਕ ਜੇਕਰ ਤੁਸੀਂ ਸਾਲ 'ਚ ਹਰ ਦਿਨ 1 ਕੱਪ ਨਿੰਬੂ ਪਾਣੀ ਦੀ ਵਰਤੋਂ ਕਰਦੇ ਹੋ ਤਾਂ ਤੁਸੀਂ 39000 ਕੈਲੋਰੀ ਬਰਨ ਕਰ ਸਕਦੇ ਹੋ।
2. ਦਿਲ ਨੂੰ ਰੱਖੇ ਸਿਹਤਮੰਦ
ਰਿਸਰਚ ਦਾ ਕਹਿਣਾ ਹੈ ਕਿ ਨਿੰਬੂ ਦਾ ਇਸਤੇਮਾਲ ਕਰਨ ਨਾਲ ਦਿਲ ਨੂੰ ਰੋਗਾਂ ਦਾ ਖਤਰਾ ਕਾਫੀ ਹੱਦ ਤਕ ਘੱਟ ਹੋ ਜਾਂਦਾ ਹੈ। ਨਾਲ ਹੀ ਇਸ ਨਾਲ ਕੋਰੋਨਰੀ ਦਿਲ ਸੰਬੰਧੀ ਰੋਗ ਦਾ ਖਤਰਾ 4 ਫੀਸਦੀ ਘੱਟ ਹੋ ਜਾਂਦਾ ਹੈ। ਇਸ ਤੋਂ ਇਲਾਵਾ ਨਿੰਬੂ ਦਾ ਖਾਣੇ 'ਚ ਇਸਤੇਮਾਲ ਜਾਂ ਡ੍ਰਿੰਕ ਪੀਣ ਨਾਲ ਹਾਈ ਬਲੱਡ ਪ੍ਰੈਸ਼ਰ ਅਤੇ ਹਾਈ ਕੋਲੈਸਟਰੋਲ ਦੀ ਸਮੱਸਿਆ ਵੀ ਨਹੀਂ ਹੁੰਦੀ।
ਇਸਤੇਮਾਲ ਕਰਨ ਦਾ ਤਰੀਕਾ
1.5 ਕੱਪ ਲਸਣ, 6 ਆਰਗੇਨਿਕ ਨਿੰਬੂ ਅਤੇ 28 ਔਂਸ ਫਿਲਟਰ ਪਾਣੀ ਨੂੰ ਬਲੈਂਡ ਕਰੋ। ਘੱਟ ਗੈਸ 'ਤੇ ਇਸ ਨੂੰ 15 ਮਿੰਟ ਤਕ ਉਬਾਲ ਕੇ ਠੰਡਾ ਹੋਣ ਲਈ ਛੱਡ ਦਿਓ। ਫਿਰ ਸਟੀਲ ਦੇ ਜਾਰ 'ਚ ਇਸ ਨੂੰ ਸਟੋਰ ਕਰੋ। ਇਸ ਡ੍ਰਿੰਕ ਦਾ 1.5 ਔਂਸ ਹਿੱਸਾ ਬ੍ਰੇਕਫਾਸਟ ਤੋਂ ਪਹਿਲਾਂ ਖਾਲੀ ਪੇਟ ਲਓ। 10 ਦਿਨ ਤਕ ਲਗਾਤਾਰ ਇਸ ਦਾ ਸੇਵਨ ਕਰੋ ਅਤੇ ਫਿਰ ਦੁਬਾਰਾ ਡ੍ਰਿੰਕ ਬਣਾ ਕੇ ਇਸੇ ਤਰ੍ਹਾਂ ਪੀਓ।
3. ਗਲੇ ਦੀ ਖਰਾਸ਼ ਤੋਂ ਰਾਹਤ
ਗਲੇ ਦੀ ਖਰਾਸ਼ ਨੂੰ ਦੂਰ ਕਰਨ ਲਈ 1 ਚੱਮਚ ਸੇਬ ਦਾ ਸਿਰਕਾ, 2 ਚੱਮਚ ਸ਼ਹਿਦ ਅਤੇ 2 ਚੱਮਚ ਨਿੰਬੂ ਦਾ ਰਸ ਮਿਲਾ ਕੇ ਪੀਓ। ਇਹ ਗਲੇ ਦੀ ਖਰਾਸ਼ ਅਤੇ ਦਰਦ ਨੂੰ ਦੂਰ ਕਰ ਦੇਵੇਗਾ।
4. ਮਜ਼ਬੂਤ ਇਮਿਊਨ ਸਿਸਟਮ
ਨਿੰਬੂ 'ਚ ਵਿਟਾਮਿਨ ਸੀ, ਪੋਟਾਸ਼ੀਅਮ ਅਤੇ ਆਇਰਨ ਹੁੰਦਾ ਹੈ ਜਿਸ ਨਾਸ ਇਮਿਊਨ ਸਿਸਟਮ ਮਜ਼ਬੂਤ ਹੁੰਦਾ ਹੈ। ਇਸ ਨਾਲ ਸਰੀਰ ਨੂੰ ਸਰਦੀਆਂ 'ਚ ਹੋਣ ਵਾਲੇ ਜ਼ੁਕਾਮ, ਸਰਦੀ-ਖਾਂਸੀ ਅਤੇ ਫਲੂ ਨਾਲ ਲੜਣ 'ਚ ਮਦਦ ਮਿਲਦੀ ਹੈ।
5. ਸਕਿਨ ਦੀ ਜਲਣ ਅਤੇ ਰੈਸ਼ੇਜ
ਨਿੰਬੂ 'ਚ ਮੌਜੂਦ ਇੰਫਲੀਮੇਟਰੀ ਗੁਣ ਸਕਿਨ ਰੈਸ਼ੇਜ,ਜਲਣ ਅਤੇ ਖਾਰਸ਼ ਦੀ ਸਮੱਸਿਆ ਨੂੰ ਵੀ ਦੂਰ ਕਰਦੇ ਹਨ।
6. ਸਿਹਤ ਅਤੇ ਖੂਬਸੂਰਤ ਚਮੜੀ ਲਈ
ਐਂਟੀ-ਏਜ਼ਿੰਗ ਗੁਣਾਂ ਨਾਲ ਭਰਪੂਰ ਹੋਣ ਕਾਰਨ ਨਿੰਬੂ ਦਾ ਸੇਵਨ ਤੁਹਾਨੂੰ ਵਧਦੀ ਉਮਰ ਦੀਆਂ ਸਮੱਸਿਆਵਾਂ ਤੋਂ ਵੀ ਦੂਰ ਰੱਖਦਾ ਹੈ। ਰਿਸਰਚ ਮੁਤਾਬਕ ਨਿੰਬੂ ਦਾ ਇਸਤੇਮਾਲ ਕਰਨ ਨਾਲ ਦਾਗ-ਧੱਬੇ,ਪਿਗਮੇਂਟੇਸ਼ਨ ਬਲੈਕਹੈੱਡਸ ਅਤੇ ਪਿੰਪਲਸ ਦੀ ਸਮੱਸਿਆ ਦੂਰ ਰਹਿੰਦੀ ਹੈ।
ਇਸਤੇਮਾਲ ਕਰਨ ਦਾ ਤਰੀਕਾ
ਪੈਕ ਬਣਾਉਣ ਲਈ 1/2 ਆਰਗੇਨਿਕ ਨਿੰਬੂ ਅਤੇ 1 ਚੱਮਚ ਆਰਗੇਨਿਕ ਸ਼ਹਿਦ ਨੂੰ ਮਿਕਸ ਕਰੋ। ਤੁਸੀਂ ਚਿਹਰੇ ਨੂੰ ਧੋ ਕੇ ਸਟੀਮ ਲਓ ਫਿਰ ਇਸ ਮਾਸਕ ਨੂੰ 20 ਮਿੰਟ ਤਕ ਲਗਾਓ। ਇਸ ਤੋਂ ਬਾਅਦ ਚਿਹਰੇ ਨੂੰ ਗਰਮ ਪਾਣੀ ਨਾਲ ਸਾਫ ਕਰ ਲਓ। ਇਸ ਨਾਲ ਤੁਹਾਡੀ ਸਾਰੀਆਂ ਬਿਊਟੀ ਸੰਬੰਧੀ ਸਮੱਸਿਆਵਾਂ ਦੂਰ ਹੋ ਜਾਣਗੀਆਂ।