ਦੀਵਾਲੀ ਦੇ ਮੱਦੇਨਜ਼ਰ ਪੁਲਸ ਪੱਬਾਂ ਭਾਰ, ਚੱਪੇ-ਚੱਪੇ ''ਤੇ ਬਾਜ਼ ਅੱਖ
Thursday, Oct 31, 2024 - 08:58 AM (IST)
ਮਾਨਸਾ (ਸੰਦੀਪ ਮਿੱਤਲ) : ਮਾਨਸਾ ਪੁਲਸ ਇਕ ਪੈਟਰੋਲ ਪੰਪ ’ਤੇ ਹੋਏ ਧਮਾਕੇ ਮਾਮਲੇ ਦੀ ਬਾਰੀਕੀ ਨਾਲ ਜਾਂਚ ਕਰ ਰਹੀ ਹੈ। ਇਹ ਕੋਈ ਵੱਡਾ ਧਮਾਕਾ ਹੈ ਜਾਂ ਕੋਈ ਹੋਰ ਸਮੱਗਰੀ ਹੈ। ਪੁਲਸ ਇਸ ਲਈ ਲਗਾਤਾਰ ਲੱਗੀ ਹੋਈ ਹੈ। ਐੱਸ. ਐੱਸ. ਪੀ. ਮਾਨਸਾ ਭਾਗੀਰਥ ਸਿੰਘ ਮੀਨਾ ਨੇ ‘ਜਗ ਬਾਣੀ’ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੁਲਸ ਨੇ ਇਸ ਮਾਮਲੇ ਨੂੰ ਗੰਭੀਰਤਾ ਨਾਲ ਲਿਆ ਹੈ। ਛੇਤੀ ਹੀ ਇਸ ਮਾਮਲੇ ਦੀ ਜਾਂਚ ਕਰਕੇ ਪੁਲਸ ਵੱਲੋਂ ਅਸਲ ਮੁਲਜ਼ਮਾਂ ਦਾ ਖ਼ੁਲਾਸਾ ਕਰ ਦਿੱਤਾ ਜਾਵੇਗਾ। ਜ਼ਿਕਰਯੋਗ ਹੈ ਕਿ ਇਕ ਚਰਚਾ ਦੇ ਅਨੁਸਾਰ ਮਾਨਸਾ ਦੇ ਇਕ ਨਿੱਜੀ ਪੈਟਰੋਲ ਪੰਪ ਮਾਲਕ ਤੋਂ ਕੁੱਝ ਵਿਅਕਤੀਆਂ ਨੇ 5 ਕਰੋੜ ਰੁਪਏ ਦੀ ਫ਼ਿਰੌਤੀ ਮੰਗੀ ਹੈ।
ਇਹ ਵੀ ਪੜ੍ਹੋ : ਦੀਵਾਲੀ ਦੇ ਤਿਉਹਾਰ ਦੀਆਂ PM ਮੋਦੀ ਨੇ ਦਿੱਤੀਆਂ ਵਧਾਈਆਂ, ਕੀਤਾ ਟਵੀਟ
ਇਹ ਨਾ ਮੰਨਣ ’ਤੇ ਉਸ ਦੇ ਪੰਪ ਦੇ ਬਾਹਰ ਧਮਾਕਾ ਕੀਤਾ ਗਿਆ। ਇਸ ਦੇ ਬਾਅਦ ਪੰਪ ਮਾਲਕ ਨੂੰ ਸੋਸ਼ਲ ਮੀਡੀਆ ’ਤੇ ਮੈਸੇਜ ਭੇਜ ਕੇ ਧਮਕਾਇਆ ਵੀ ਗਿਆ ਹੈ। ਮਾਨਸਾ ਦੇ ਐੱਸ. ਐੱਸ. ਪੀ. ਭਾਗੀਰਥ ਸਿੰਘ ਮੀਨਾ ਆਈ. ਪੀ. ਐੱਸ. ਨੇ ਇਸ ਦਾ ਖ਼ੁਲਾਸਾ ਕਰਦਿਆਂ ਪੁਲਸ ਵੱਲੋਂ ਇਸ ਮਾਮਲੇ ਦੀ ਬਾਰੀਕੀ ਨਾਲ ਜਾਂਚ ਕਰਨ ਦੀ ਗੱਲ ਕਹੀ ਗਈ ਹੈ। ਉਨ੍ਹਾਂ ਕਿਹਾ ਕਿ ਇਹ ਵਿਸ਼ਾ ਹਾਲੇ ਜਾਂਚ ਦਾ ਹੈ। ਜਿਸ ਪ੍ਰਤੀ ਫ਼ਿਰੌਤੀ ਮੰਗਣ ਜਾਂ ਕੋਈ ਧਮਾਕਾ ਕਰਨ ਦੀ ਗੱਲ ਅਜੇ ਨਹੀਂ ਕਹੀ ਜਾ ਸਕਦੀ। ਉਨ੍ਹਾਂ ਕਿਹਾ ਕਿ ਜਾਂਚ ਤੋਂ ਪਹਿਲਾਂ ਇਸ ਮਾਮਲੇ ਨੂੰ ਬੇਵਜ੍ਹਾ ਤੋਲ ਦੇਣਾ ਨਹੀਂ ਚਾਹੀਦਾ, ਜਿਸ ਨਾਲ ਬਿਨਾਂ ਮਤਲਬ ਤੋਂ ਆਮ ਜਨਤਾ ਵਿਚ ਡਰ-ਭੈਅ ਫੈਲਦਾ ਹੈ ਅਤੇ ਮਾੜੇ ਅਨਸਰਾਂ ਦੇ ਹੌਂਸਲੇ ਬੁਲੰਦ ਹੁੰਦੇ ਹਨ ਪਰ ਪੁਲਸ ਅਜਿਹਾ ਕੁੱਝ ਨਹੀਂ ਕਰਨ ਦੇਵੇਗੀ। ਉਨ੍ਹਾਂ ਇਹ ਕਿਹਾ ਕਿ ਮਾਨਸਾ ਪੁਲਸ ਆਉਂਦੇ ਦਿਨਾਂ ਵਿਚ ਇਸ ਦਾ ਖ਼ੁਲਾਸਾ ਕਰ ਦੇਵੇਗੀ।
ਇਹ ਵੀ ਪੜ੍ਹੋ : CM ਮਾਨ ਨੇ ਸੂਬਾ ਵਾਸੀਆਂ ਨੂੰ 'ਦੀਵਾਲੀ' ਤੇ 'ਬੰਦੀ ਛੋੜ ਦਿਵਸ' ਦੀ ਦਿੱਤੀ ਵਧਾਈ
ਪੰਪ ’ਤੇ ਧਮਾਕੇ ਦੀ ਜਾਂਚ ਤੋਂ ਬਿਨਾਂ ਅਫ਼ਵਾਹਾਂ ਤੋਂ ਲੋਕ ਰਹਿਣ ਸੁਚੇਤ : ਐੱਸ.ਐੱਸ.ਪੀ.
ਐੱਸ. ਐੱਸ. ਪੀ. ਮੀਨਾ ਨੇ ਕਿਹਾ ਕਿ ਤਿਉਹਾਰਾਂ ਦੇ ਮੱਦੇਨਜ਼ਰ ਮਾਨਸਾ ਪੁਲਸ ਚੌਕਸੀ ਨਾਲ ਲੱਗੀ ਹੋਈ ਹੈ ਅਤੇ ਇਸ ਨੂੰ ਲੈ ਕੇ ਕਿਸੇ ਤਰ੍ਹਾਂ ਦੀ ਕੋਈ ਵੀ ਸ਼ਰਾਰਤਬਾਜ਼ੀ, ਹੁੱਲੜਬਾਜ਼ੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਪੁਲਸ ਲੋਕਾਂ ਦੀ ਸੁਰੱਖਿਆ ਲਈ ਪੂਰੀ ਤਰ੍ਹਾਂ ਸਮਰਪਿਤ ਹੈ ਅਤੇ ਤਿਉਹਾਰਾਂ ਨੂੰ ਲੈ ਕੇ ਮਾਨਸਾ ਪੁਲਸ ਵੱਲੋਂ ਹਰ ਚੱਪੇ-ਚੱਪੇ ’ਤੇ ਪੂਰੇ ਚੌਕਸੀ ਪ੍ਰਬੰਧ ਹਨ। ਉਨ੍ਹਾਂ ਕਿਹਾ ਕਿ ਇਹ ਤਿਉਹਾਰ ਖੁਸ਼ੀ ਅਤੇ ਭਾਈਚਾਰੇ ਨਾਲ ਸੰਪੰਨ ਹੋਣ। ਇਸ ਨੂੰ ਲੈ ਕੇ ਪੁਲਸ ਲੋਕਾਂ ਨਾਲ ਹਰ ਕਿਤੇ ਸਾਥ ਦੇਣ ਅਤੇ ਸੁਰੱਖਿਆ ਦੇਣ ਲਈ ਤਤਪਰ ਹੈ। ਉਨ੍ਹਾਂ ਕਿਹਾ ਕਿ ਜੇਕਰ ਕਿਤੇ ਕੋਈ ਵਿਅਕਤੀ ਨੂੰ ਕਿਸੇ ਮਾੜੇ ਅਨਸਰ ਪ੍ਰਤੀ ਕੋਈ ਸੂਚਨਾ, ਸ਼ੱਕ ਆਦਿ ਮਿਲਦਾ ਹੈ ਤਾਂ ਤੁਰੰਤ ਇਹ ਮਾਮਲਾ ਮਾਨਸਾ ਪੁਲਸ ਦੇ ਧਿਆਨ ਵਿਚ ਲਿਆਂਦਾ ਜਾਵੇ। ਪੁਲਸ ਲੋਕਾਂ ਦੇ ਸਹਿਯੋਗ ਨਾਲ ਕੰਮ ਕਰਨ ਵਿਚ ਵਿਸ਼ਵਾਸ ਰੱਖਦੀ ਹੈ। ਲੋਕਾਂ ਦੀ ਸੁਰੱਖਿਆ ਹੀ ਉਨ੍ਹਾਂ ਦਾ ਫਰਜ਼ ਹੈ। ਉਨ੍ਹਾਂ ਕਿਹਾ ਕਿ ਪੁਲਸ ਦਾ ਹਰ ਮੁਲਾਜ਼ਮ, ਅਧਿਕਾਰੀ, ਕਰਮਚਾਰੀ ਬਿਨਾਂ ਛੁੱਟੀ ਤੋਂ ਤਿਉਹਾਰਾਂ ਦੇ ਮੱਦੇਨਜ਼ਰ ਆਪਣੀ ਡਿਊਟੀ ਤਨਦੇਹੀ ਨਾਲ ਨਿਭਾਅ ਰਿਹਾ ਹੈ ਤਾਂ ਜੋ ਇਹ ਤਿਉਹਾਰ ਸੁੱਖ-ਸ਼ਾਂਤੀ, ਪ੍ਰੇਮ-ਭਾਈਚਾਰੇ ਨਾਲ ਮਨਾਏ ਜਾ ਸਕਣ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8