ਤੇਜ਼ੀ ਨਾਲ ਵਧਾਉਣਾ ਚਾਹੁੰਦੇ ਹੋ ਵਾਲ ਤਾਂ ਸਰਦੀਆਂ 'ਚ ਜ਼ਰੂਰ ਖਾਓ ਇਹ ਸੁੱਕੇ ਮੇਵੇ

Thursday, Jan 09, 2025 - 01:01 PM (IST)

ਤੇਜ਼ੀ ਨਾਲ ਵਧਾਉਣਾ ਚਾਹੁੰਦੇ ਹੋ ਵਾਲ ਤਾਂ ਸਰਦੀਆਂ 'ਚ ਜ਼ਰੂਰ ਖਾਓ ਇਹ ਸੁੱਕੇ ਮੇਵੇ

ਹੈਲਥ ਡੈਸਕ- ਸਰਦੀਆਂ ਵਿੱਚ ਕੁਝ ਸੁੱਕੇ ਮੇਵੇ ਵਾਲਾਂ ਦੀ ਸਿਹਤ ਨੂੰ ਬਹੁਤ ਹੱਦ ਤੱਕ ਬਿਹਤਰ ਬਣਾ ਸਕਦੇ ਹਨ। ਠੰਡ ਦੇ ਮੌਸਮ ਵਿੱਚ, ਸਕੈਲਪ ਅਤੇ ਵਾਲ ਦੋਵੇਂ ਅਕਸਰ ਹੀ ਰੁੱਖੇ ਹੋ ਜਾਂਦੇ ਹਨ, ਜਿਸ ਕਾਰਨ ਵਾਲ ਕਮਜ਼ੋਰ ਹੋ ਜਾਂਦੇ ਹਨ ਅਤੇ ਝੜਨ ਲੱਗਦੇ ਹਨ। ਸੁੱਕੇ ਮੇਵੇ ਓਮੇਗਾ-3 ਫੈਟੀ ਐਸਿਡ, ਬਾਇਓਟਿਨ, ਵਿਟਾਮਿਨ ਈ, ਜ਼ਿੰਕ ਅਤੇ ਪ੍ਰੋਟੀਨ ਵਰਗੇ ਜ਼ਰੂਰੀ ਪੌਸ਼ਟਿਕ ਤੱਤਾਂ ਨਾਲ ਭਰਪੂਰ ਹੁੰਦੇ ਹਨ, ਜੋ ਵਾਲਾਂ ਦੇ ਰੋਮਾਂ ਨੂੰ ਪੋਸ਼ਣ ਦਿੰਦੇ ਹਨ, ਸਕੈਲਪ ਦੀ ਸਿਹਤ ਨੂੰ ਵਾਧਾ ਦਿੰਦੇ ਹਨ ਅਤੇ ਵਾਲਾਂ ਨੂੰ ਮਜ਼ਬੂਤ ​​ਬਣਾਉਂਦੇ ਹਨ।

ਆਖਿਰ ਕਿਉਂ ਵਿਆਹ ਤੋਂ ਬਾਅਦ ਵੀ ਨਜ਼ਾਇਜ ਸਬੰਧ ਬਣਾਉਣ ਲਈ ਤਿਆਰ ਹੋ ਜਾਂਦੇ ਨੇ ਜੋੜੇ
ਇਸ ਤੋਂ ਇਲਾਵਾ ਸੁੱਕੇ ਮੇਵਿਆਂ ਵਿੱਚ ਮੌਜੂਦ ਕੁਦਰਤੀ ਤੇਲ ਖੁਸ਼ਕੀ ਨੂੰ ਦੂਰ ਕਰਦੇ ਹਨ ਅਤੇ ਵਾਲਾਂ ਦੀ ਬਣਤਰ ਨੂੰ ਸੁਧਾਰਦੇ ਹਨ। ਸਰਦੀਆਂ ਵਿੱਚ ਸੁੱਕੇ ਮੇਵਿਆਂ ਦਾ ਸੇਵਨ ਕਰਨਾ ਤੁਹਾਡੀ ਸਮੁੱਚੀ ਸਿਹਤ ਦੇ ਨਾਲ-ਨਾਲ ਤੁਹਾਡੇ ਵਾਲਾਂ ਲਈ ਵੀ ਫਾਇਦੇਮੰਦ ਮੰਨਿਆ ਜਾਂਦਾ ਹੈ। ਅਸੀਂ ਤੁਹਾਨੂੰ ਕੁਝ ਅਜਿਹੇ ਸੁੱਕੇ ਮੇਵਿਆਂ ਬਾਰੇ ਦੱਸਣ ਜਾ ਰਹੇ ਹਾਂ ਜਿਨ੍ਹਾਂ ਦਾ ਸੇਵਨ ਤੁਹਾਨੂੰ ਸਰਦੀਆਂ ਵਿੱਚ ਜ਼ਰੂਰ ਕਰਨਾ ਚਾਹੀਦਾ ਹੈ।
ਬਦਾਮ
ਬਦਾਮਾਂ 'ਚ ਬਾਇਓਟਿਨ, ਵਿਟਾਮਿਨ ਈ ਅਤੇ ਮੈਗਨੀਸ਼ੀਅਮ ਨਾਲ ਭਰਪੂਰ ਮਾਤਰਾ 'ਚ ਹੁੰਦੇ ਹਨ, ਜੋ ਵਾਲਾਂ ਨੂੰ ਮਜ਼ਬੂਤ ​​ਬਣਾਉਂਦੇ ਹਨ ਅਤੇ ਉਨ੍ਹਾਂ ਨੂੰ ਟੁੱਟਣ ਤੋਂ ਰੋਕਦੇ ਹਨ। ਬਦਾਮਾਂ ਦਾ ਕੁਦਰਤੀ ਤੇਲ ਸਿਰ ਦੀ ਚਮੜੀ ਨੂੰ ਹਾਈਡ੍ਰੇਟ ਰੱਖਦਾ ਹੈ, ਜਿਸ ਨਾਲ ਵਾਲਾਂ 'ਚ ਰੁੱਖਾਪਣ ਨਹੀਂ ਹੁੰਦਾ।

ਇਹ ਵੀ ਪੜ੍ਹੋ-ਹੈਂ! ਡਾਕਟਰ ਨੂੰ ਮਰੀਜ਼ ਤੋਂ ਹੀ ਹੋ ਗਿਆ ਕੈਂਸਰ, ਜਾਣੋਂ ਕਿਵੇਂ ਹੋਈ ਇਹ ਅਣਹੋਣੀ
ਅਖਰੋਟ
ਓਮੇਗਾ-3 ਫੈਟੀ ਐਸਿਡ, ਵਿਟਾਮਿਨ ਬੀ7 (ਬਾਇਓਟਿਨ) ਅਤੇ ਐਂਟੀਆਕਸੀਡੈਂਟਸ ਨਾਲ ਭਰਪੂਰ, ਅਖਰੋਟ ਵਾਲਾਂ ਦੀ ਗ੍ਰੋਥ ਨੂੰ ਵਧਾਉਂਦੇ ਹਨ ਅਤੇ ਸਕੈਲਪ ਵਿੱਚ ਖੂਨ ਸਰਕੁਲੇਸ਼ਨ ਨੂੰ ਬਿਹਤਰ ਬਣਾਉਂਦੇ ਹਨ। ਅਖਰੋਟ ਵਾਲਾਂ ਨੂੰ ਪਤਲਾ ਹੋਣ ਤੋਂ ਵੀ ਰੋਕਦੇ ਹਨ ਅਤੇ ਸਫ਼ੈਦ ਵਾਲਾਂ ਵਿੱਚ ਚਮਕ ਵਧਾਉਂਦੇ ਹਨ।
ਕਾਜੂ 
ਜ਼ਿੰਕ ਅਤੇ ਆਇਰਨ ਨਾਲ ਭਰਪੂਰ, ਕਾਜੂ ਵਾਲਾਂ ਦੀਆਂ ਜੜ੍ਹਾਂ ਨੂੰ ਬਿਹਤਰ ਆਕਸੀਜਨ ਪ੍ਰਦਾਨ ਕਰਦੇ ਹਨ, ਜਿਸ ਨਾਲ ਵਾਲਾਂ ਦੀ ਗ੍ਰੋਥ ਨੂੰ ਵਾਧਾ ਮਿਲਦਾ ਹੈ। ਇਨ੍ਹਾਂ ਵਿੱਚ ਮੌਜੂਦ ਕਾਪਰ ਵਾਲਾਂ ਦੇ ਕੁਦਰਤੀ ਰੰਗ ਨੂੰ ਵੀ ਨਿਖਾਰਦਾ ਹੈ,ਜਿਸ ਨਾਲ ਸਮੇਂ ਤੋਂ ਪਹਿਲਾ ਵਾਲ ਸਫੈਦ ਹੋਣ ਤੋਂ ਬਚਦੇ ਹਨ।

ਇਹ ਵੀ ਪੜ੍ਹੋ-ਲਗਾਤਾਰ ਹੋਣ ਵਾਲੇ ਸਿਰ ਦਰਦ ਨੂੰ ਨਾ ਕਰੋ ਨਜ਼ਰਅੰਦਾਜ਼, ਹੋ ਸਕਦੈ ਬ੍ਰੇਨ ਟਿਊਮਰ
ਪਿਸਤਾ
ਪਿਸਤਾ ਬਾਇਓਟਿਨ ਦਾ ਇੱਕ ਚੰਗਾ ਸਰੋਤ ਹੈ, ਜੋ ਵਾਲਾਂ ਦੇ ਝੜਨ ਨੂੰ ਰੋਕਣ ਲਈ ਜ਼ਰੂਰੀ ਹੈ। ਇਹ ਪ੍ਰੋਟੀਨ ਅਤੇ ਫੈਟੀ ਐਸਿਡ ਦਾ ਵੀ ਇੱਕ ਚੰਗਾ ਸਰੋਤ ਹੈ ਜੋ ਵਾਲਾਂ ਨੂੰ ਮਜ਼ਬੂਤ ​​ਬਣਾਉਂਦੇ ਹਨ।
ਮੂੰਗਫਲੀ
ਮੂੰਗਫਲੀ ਪ੍ਰੋਟੀਨ, ਬਾਇਓਟਿਨ ਅਤੇ ਨਿਆਸਿਨ ਦਾ ਇੱਕ ਵਧੀਆ ਸਰੋਤ ਹੈ, ਜੋ ਸਾਡੇ ਵਾਲਾਂ ਨੂੰ ਮਜ਼ਬੂਤ ​​ਅਤੇ ਸੰਘਣੇ ਬਣਾਉਣ ਵਿੱਚ ਯੋਗਦਾਨ ਪਾਉਂਦੇ ਹਨ। ਇਹ ਸਕੈਲਪ ਵਿੱਚ ਖੂਨ ਦੇ ਗੇੜ ਨੂੰ ਵੀ ਬਿਹਤਰ ਬਣਾਉਂਦੇ ਹਨ, ਜਿਸ ਨਾਲ ਵਾਲਾਂ ਦਾ ਸਿਹਤਮੰਦ ਵਿਕਾਸ ਹੁੰਦਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Aarti dhillon

Content Editor

Related News