ਹੁਣ ਤੁਹਾਡਾ ਚਿਹਰਾ ਦੱਸੇਗਾ ਕਿ ਸਰੀਰ ''ਚ ਕਿਹੜੇ ਪੋਸ਼ਕ ਤੱਤਾਂ ਦੀ ਹੈ ਕਮੀ

04/24/2017 1:22:45 PM

ਨਵੀਂ ਦਿੱਲੀ— ਸਰੀਰ ਨੂੰ ਸਿਹਤਮੰਦ ਬਣਾਉਣ ਲਈ ਪੋਸ਼ਕ ਤੱਤ ਕਾਫੀ ਜ਼ਰੂਰੀ ਹੁੰਦੇ ਹਨ। ਇਕ ਸਿਹਤਮੰਦ ਸਰੀਰ ਦੇ ਲਈ ਵਿਟਾਮਿਨ, ਕੈਲਸ਼ੀਅਮ ਬਹੁਤ ਜ਼ਰੂਰੀ ਹੁੰਦੇ ਹਨ ਪਰ ਇਨ੍ਹਾਂ ਦੀ ਕਮੀ ਹੋ ਜਾਣ ਨਾਲ ਸਰੀਰ ਨੂੰ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਹੋ ਜਾਂਦੀਆਂ ਹਨ ਇਸ ਲਈ ਵਿਅਕਤੀ ਡਾਕਟਰ ਕੋਲ ਜਾਂਦਾ ਹੈ ਅਤੇ ਉੱਥੇ ਕਈ ਤਰ੍ਹਾਂ ਦੇ ਟੈਸਟ ਕੀਤੇ ਜਾਂਦੇ ਹਨ ਅਤੇ ਕਈ ਤਰ੍ਹਾਂ ਦੀਆਂ ਦਵਾਈਆਂ ਦਿੱਤੀਆਂ ਜਾਂਦੀਆਂ ਹਨ। ਸਰੀਰ ''ਚ ਪੋਸ਼ਕ ਤੱਤਾਂ ਦੀ ਕਮੀ ਦਾ ਚਿਹਰੇ ਤੋਂ ਹੀ ਪਤਾ ਲਗਾਇਆ ਜਾ ਸਕਦਾ ਹੈ। ਇਸੇ ਤਰਾਂ ਦਵਾਈਆਂ ਨਾਲੋਂ ਬਹਿਤਰ ਹੈ ਚੰਗੀ ਡਾਈਟ ਲੈਣਾ। ਆਓ ਜਾਣਦੇ ਹਾਂ ਪੋਸ਼ਕ ਤੱਤਾਂ ਦੀ ਕਮੀ ਨਾਲ ਚਿਹਰੇ ਤੋਂ ਕਿਹੜੇ ਸੰਕੇਤ ਮਿਲਦੇ ਹਨ।
1. ਚਿਹਰੇ ਦਾ ਸਫੈਦ ਹੋਣਾ
ਕਈ ਵਾਰ ਸਰੀਰ ''ਚ ਖੂਨ ਦੀ ਕਮੀ ਹੋ ਜਾਣ ਨਾਲ ਚਿਹਰਾ ਸਫੈਦ ਹੋ ਜਾਂਦਾ ਹੈ ਜੇ ਦਿਨੋਂ-ਦਿਨ ਚਿਹਰਾ ਇਕ ਦਮ ਸਫੈਦ ਹੋ ਜਾਵੇ ਅਤੇ ਜੀਭ ਦਾ ਰੰਗ ਬਦਲ ਜਾਵੇ ਤਾਂ ਸਮਝ ਲਓ ਕਿ ਸਰੀਰ ''ਚ ਵਿਟਾਮਿਨ ਦੀ ਕਮੀ ਹੋ ਗਈ ਹੈ। ਇਸ ਵਜ੍ਹਾਂ ਨਾਲ ਸਰੀਰ ''ਚ ਕਮਜ਼ੋਰੀ ਅਤੇ ਯਾਦਦਾਸ਼ਤ ਘੱਟ ਹੋ ਜਾਂਦੀ ਹੈ। ਇਸ ਲਈ ਆਪਣੇ ਭੋਜਨ ''ਚ ਮਛਲੀ, ਚਿਕਨ ਅਤੇ ਅੰਡੇ ਨੂੰ ਸ਼ਾਮਲ ਕਰਨਾ ਚਾਹੀਦਾ ਹੈ।
2. ਵਾਲ 
ਸਰੀਰ ''ਚ ਵਿਟਾਮਿਨ-ਬੀ ਦੀ ਕਮੀ ਹੋ ਜਾਣ ਨਾਲ ਵਾਲ ਰੁੱਖੇ ਹੋ ਜਾਂਦੇ ਹਨ ਅਤੇ ਇਸ ਨਾਲ ਸਿਕਰੀ ਦੀ ਸਮੱਸਿਆਂ ਹੋ ਜਾਂਦੀ ਹੈ। ਇਸ ਤੋਂ ਇਲਾਵਾ ਵਾਲ ਕਮਜ਼ੋਰ ਹੋ ਜਾਂਦੇ ਹਨ ਅਤੇ ਟੁੱਟਣ ਲੱਗਦੇ ਹਨ। ਸਰੀਰ ''ਚੋਂ ਇਸ ਕਮੀ ਨੂੰ ਦੂਰ ਕਰਨ ਦੇ ਲਈ ਆਪਣੇ ਭੋਜਨ ''ਚ ਗੋਭੀ, ਮਸ਼ਰੂਮ ਅਤੇ ਅੰਡੇ ਦੇ ਪੀਲੇ ਹਿੱਸੇ ਨੂੰ ਸ਼ਾਮਲ ਕਰੋ। ਇਨ੍ਹਾਂ ''ਚ ਵਿਟਾਮਿਨ ਦੀ ਮਾਤਰਾ ਭਰਪੂਰ ਹੁੰਦੀ ਹੈ।
3. ਅੱਖਾਂ
ਕਈ ਵਾਰ ਅੱਖਾਂ ਦੇ ਥੱਲੇ ਅਤੇ ਪੈਰਾਂ ਦੇ ਥੱਲੇ ਸੋਜ ਹੋ ਜਾਂਦੀ ਹੈ। ਜੇ ਇਹ ਸਮੱਸਿਆਂ ਜ਼ਿਆਦਾ ਸਮੇਂ ਤੱਕ ਰਹੇ ਤਾਂ ਸਮਝ ਲਓ ਕਿ ਸਰੀਰ ''ਚ ਆਇਓਡੀਨ ਦੀ ਕਮੀ ਹੋ ਗਈ ਹੈ। ਇਸ ਦੀ ਕਮੀ ਨਾਲ ਸਰੀਰ ਦਾ ਭਾਰ ਵਧ ਜਾਂਦਾ ਹੈ। ਚਮੜੀ ਵੀ ਰੁੱਖੀ ਹੋ ਜਾਂਦੀ ਹੈ। ਸਰੀਰ ''ਚ ਇਸ ਦੀ ਕਮੀ ਨੂੰ ਦੂਰ ਕਰਨ ਦੇ ਲਈ ਮਛਲੀ, ਹਰੀ ਸਬਜ਼ੀਆਂ ਅਤੇ ਨਮਕ ਦੀ ਜ਼ਿਆਦਾ ਵਰਤੋ ਕਰੋ।
4. ਬੁੱਲ੍ਹ
ਬੁੱਲ੍ਹਾਂ ਅਤੇ ਮਸੂੜਿਆਂ ਦਾ ਰੰਗ ਪੀਲਾ ਹੋਣ ਨਾਲ ਸਰੀਰ ''ਚ ਆਇਰਨ ਦੀ ਕਮੀ ਹੋ ਜਾਂਦੀ ਹੈ। ਅਜਿਹੀ ਸਮੱਸਿਆਂ ਜ਼ਿਆਦਾਤਰ ਔਰਤਾਂ ''ਚ ਦੇਖੀ ਜਾਂਦੀ ਹੈ। ਸਰੀਰ ''ਚ ਆਇਰਨ ਦੀ ਕਮੀ ਦੂਰ ਕਰਨ ਦੇ ਲਈ ਆਪਣੇ ਆਹਾਰ ''ਚ ਮੀਟ ਅਤੇ ਪਾਲਕ ਦੀ ਵਰਤੋ ਕਰੋ।
5. ਮਸੂੜੇ 
ਦੰਦਾਂ ਨੂੰ ਸਾਫ ਕਰਦੇ ਸਮੇਂ ਕਈ ਵਾਰ ਮਸੂੜਿਆਂ ''ਚੋਂ ਖੂਨ ਨਿਕਲਦਾ ਹੈ ਜਦੋ ਰੋਜ਼ ਬੁਰਸ਼ ਕਰਦੇ ਸਮੇਂ ਮਸੂੜਿਆਂ ਚੋਂ ਖੂਨ ਨਿਕਲੇ ਅਤੇ ਦਰਦ ਹੋਵੇ ਤਾਂ ਸਮਝ ਲਓ ਕਿ ਸਰੀਰ ''ਚ ਵਿਟਾਮਿਨ-ਸੀ ਦੀ ਕਮੀ ਹੋ ਗਈ ਹੈ। ਕਈ ਵਾਰ ਜੇ ਸਰੀਰ ''ਚ ਵਿਟਾਮਿਨ-ਸੀ ਦੀ ਕਮੀ ਜ਼ਿਆਦਾ ਹੋ ਜਾਵੇ ਤਾਂ ਦੰਦ ਕਮਜ਼ੋਰ ਹੋ ਜਾਂਦੇ ਹਨ ਅਤੇ ਟੁੱਟਣ ਲੱਗਦੇ ਹਨ। ਇਸ ਲਈ ਰਸਦਾਰ ਫਲ ,ਅੰਬ ਪਪੀਤਾ ਅਤੇ ਕੀਵੀ ਫਲ ਦਾ ਸੇਵਨ ਕਰੋ। 


Related News