ਖੂਬਸੂਰਤੀ ਲਈ ਹੀ ਨਹੀਂ, ਸਿਹਤ ਲਈ ਵੀ ਫਾਇਦੇਮੰਦ ਹੈ ਚੂੜੀਆਂ ਪਹਿਨਣਾ
Wednesday, May 10, 2017 - 11:05 AM (IST)

ਨਵੀਂ ਦਿੱਲੀ— ਚੂੜੀਆਂ ਪਹਿਨਣ ਦਾ ਸ਼ੌਂਕ ਹਰ ਲੜਕੀ ਨੂੰ ਹੁੰਦਾ ਹੈ। ਸਾਡੇ ਦੇਸ਼ ''ਚ ਤਾਂ ਇਸ ਨੂੰ ਸੁਹਾਗ ਦੀ ਨਿਸ਼ਾਨੀ ਮੰਨਿਆ ਜਾਂਦਾ ਹੈ। ਇਸ ਤੋਂ ਇਲਾਵਾ ਇਹ ਫੈਸ਼ਨ ਦਾ ਵੀ ਇਕ ਹਿੱਸਾ ਹੈ। ਅੱਜ-ਕਲ ਤਾਂ ਬਾਜ਼ਾਰ ''ਚ ਵੱਖ-ਵੱਖ ਤਰ੍ਹਾਂ ਦੀਆਂ ਚੂੜੀਆਂ ਮਿਲ ਜਾਂਦੀਆਂ ਹਨ। ਲੋਕ ਇਸ ਨੂੰ ਆਪਣੇ ਕੱਪੜਿਆਂ ਨਾਲ ਮੈਚ ਕਰ ਕੇ ਪਹਿਨਦੇ ਹਨ। ਚੂੜੀਆਂ ਔਰਤਾਂ ਦੀਆਂ ਹੱਥਾਂ ਦੀ ਖੂਬਸੂਰਤੀ ਨੂੰ ਹੋਰ ਵੀ ਵਧਾਉਂਦੇ ਹਨ ਪਰ ਸਾਇਦ ਕੁਝ ਲੋਕ ਇਹ ਨਹੀਂ ਜਾਣਦੇ ਕਿ ਕਲਾਈ ''ਚ ਚੂੜੀਆਂ ਪਹਿਨਣ ਨਾਲ ਸਿਹਤ ਵੀ ਠੀਕ ਰਹਿੰਦੀ ਹੈ। ਇਹ ਔਰਤਾਂ ਨੂੰ ਉੂਰਜਾ ਦੇਣ ਦਾ ਕੰਮ ਵੀ ਕਰਦੀਆਂ ਹਨ।
1. ਔਰਤਾਂ ਦੇ ਸਰੀਰ ''ਚ ਮਰਦਾਂ ਦੇ ਮੁਕਾਬਲੇ ਹਾਰਮੋਸ ਦਾ ਉਤਾਰ-ਚੜਾਅ ਜ਼ਿਆਦਾ ਹੁੰਦਾ ਹੈ। ਚੂੜੀਆਂ ਇਨ੍ਹਾਂ ਹਾਰਮੋਸ ਨੂੰ ਬੈਲੰਸ ਕਰਦੀਆਂ ਹਨ।
2. ਚੂੜੀਆਂ ਪਹਿਨਣ ਨਾਲ ਖੂਨ ਦਾ ਦੋਰਾ ਬਹਿਤਰ ਹੁੰਦਾ ਹੈ ਅਤੇ ਥਕਾਵਟ ਵੀ ਨਹੀਂ ਹੁੰਦੀ।
3. ਇਹ ਮਾਨਸਿਕ ਸੰਤੁਲਨ ਨੂੰ ਕਾਬੂ ਕਰਨ ''ਚ ਵੀ ਮਦਦਗਾਰ ਹੁੰਦੀ ਹੈ। ਇਸ ਦੀ ਵਜ੍ਹਾ ਨਾਲ ਇੱਕਲੀਆਂ ਔਰਤਾਂ ਕਈ ਕੰਮਾਂ ਨੂੰ ਸੰਭਾਲ ਲੈਂਦੀਆਂ ਹਨ।
4. ਚੂੜੀਆਂ ਪਹਿਨਣ ਨਾਲ ਸਿਹਤ ਚੰਗੀ ਰਹਿੰਦੀ ਹੈ ਅਤੇ ਔਰਤਾਂ ਨੂੰ ਜਲਦੀ ਥਕਾਵਟ ਵੀ ਨਹੀਂ ਹੁੰਦੀ।