ਅਮਿਤਾਭ ਬੱਚਨ ਨੇ ਲਾਲਬਾਗਚਾ ਰਾਜਾ ਨੂੰ ਦਾਨ ਕੀਤੇ 11 ਲੱਖ ਰੁਪਏ, ਲੋਕਾਂ ਨੇ ਕਿਹਾ - ਪੰਜਾਬੀਆਂ ਲਈ ਵੀ ਵਧਾਓ ਹੱਥ

Friday, Sep 05, 2025 - 03:54 PM (IST)

ਅਮਿਤਾਭ ਬੱਚਨ ਨੇ ਲਾਲਬਾਗਚਾ ਰਾਜਾ ਨੂੰ ਦਾਨ ਕੀਤੇ 11 ਲੱਖ ਰੁਪਏ, ਲੋਕਾਂ ਨੇ ਕਿਹਾ - ਪੰਜਾਬੀਆਂ ਲਈ ਵੀ ਵਧਾਓ ਹੱਥ

ਐਂਟਰਟੇਨਮੈਂਟ ਡੈਸਕ- ਬਾਲੀਵੁੱਡ ਦੇ ਮਹਾਨ ਅਭਿਨੇਤਾ ਅਮਿਤਾਭ ਬੱਚਨ ਨੇ ਗਣੇਸ਼ ਚਤੁਰਥੀ ਦੇ ਮੌਕੇ ‘ਤੇ ਮੁੰਬਈ ਦੇ ਮਸ਼ਹੂਰ ਲਾਲਬਾਗਚਾ ਰਾਜਾ ਪੰਡਾਲ ਲਈ 11 ਲੱਖ ਰੁਪਏ ਦਾ ਦਾਨ ਦਿੱਤਾ ਹੈ। ਹਾਲਾਂਕਿ ਬਿਗ ਬੀ ਖੁਦ ਦਰਸ਼ਨ ਲਈ ਨਹੀਂ ਆ ਸਕੇ, ਪਰ ਉਨ੍ਹਾਂ ਨੇ ਆਪਣੀ ਟੀਮ ਰਾਹੀਂ ਇਹ ਰਕਮ ਭੇਜ ਕੇ ਸ਼ਰਧਾ ਜਤਾਈ। ਟਰੱਸਟੀਜ਼ ਨੇ ਇਸ ਦਾਨ ਦੀ ਪੁਸ਼ਟੀ ਕੀਤੀ ਹੈ।

ਇਹ ਵੀ ਪੜ੍ਹੋ: ਵੱਡੀ ਖਬਰ; ਸ਼ਿਲਪਾ ਸ਼ੈੱਟੀ ਤੇ ਰਾਜ ਕੁੰਦਰਾ ਵਿਰੁੱਧ ਲੁੱਕਆਊਟ ਸਰਕੂਲਰ ਜਾਰੀ, ਦੇਸ਼ ਛੱਡਣ 'ਤੇ ਲੱਗੀ ਰੋਕ

 

 
 
 
 
 
 
 
 
 
 
 
 
 
 
 
 

A post shared by Viral Bhayani (@viralbhayani)

ਇੱਕ ਵੀਡੀਓ ਵੀ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ ਜਿਸ ਵਿੱਚ ਲਾਲਬਾਗਚਾ ਰਾਜਾ ਦੇ ਸਕੱਤਰ ਸੁਧੀਰ ਸਾਲਵੀ ਚੈਕ ਪ੍ਰਾਪਤ ਕਰਦੇ ਹੋਏ ਨਜ਼ਰ ਆ ਰਹੇ ਹਨ। ਚੈਕ ‘ਤੇ ਅਮਿਤਾਭ ਬੱਚਨ ਦੇ ਦਸਤਖ਼ਤ ਹਨ। ਬਿਗ ਬੀ ਦੇ ਇਸ ਭਲੇ ਕੰਮ ਦੀ ਲੋਕਾਂ ਨੇ ਖੂਬ ਪ੍ਰਸ਼ੰਸਾ ਕੀਤੀ ਹੈ, ਪਰ ਕੁਝ ਲੋਕਾਂ ਨੇ ਇਹ ਵੀ ਸੁਝਾਅ ਦਿੱਤਾ ਕਿ ਉਨ੍ਹਾਂ ਨੂੰ ਪੰਜਾਬ ਹੜ੍ਹ ਪੀੜਤਾਂ ਦੀ ਮਦਦ ਵੀ ਕਰਨੀ ਚਾਹੀਦੀ ਹੈ। ਕਈ ਯੂਜ਼ਰਾਂ ਨੇ ਲਿਖਿਆ ਕਿ ਜੇਕਰ ਉਹ ਹੜ੍ਹ ਪੀੜਤ ਕਿਸਾਨਾਂ ਜਾਂ ਪਰਿਵਾਰਾਂ ਲਈ ਸਹਾਇਤਾ ਕਰਦੇ ਤਾਂ ਇਹ ਵੀ ਬੱਪਾ ਦੀ ਸੇਵਾ ਹੀ ਮੰਨੀ ਜਾਂਦੀ। ਕਿਸੇ ਨੇ ਲਿਖਿਆ ਕਿ ਬੱਚਨ ਸਾਬ੍ਹ 500 ਹੜ੍ਹ ਪੀੜਤ ਪਰਿਵਾਰਾਂ ਨੂੰ ਗੋਦ ਲੈ ਲੈਂਦੇ ਤਾਂ ਹੀ ਵਧੀਆ ਸੀ। ਦੱਸ ਦੇਈਏ ਕਿ ਪੰਜਾਬ ਇਸ ਸਮੇਂ ਹੜ੍ਹਾਂ ਦੀ ਮਾਰ ਝੱਲ ਰਿਹਾ ਹੈ। ਕਈ ਪੰਜਾਬੀ ਤੇ ਬਾਲੀਵੁੱਡ ਸਿਤਾਰੇ ਉਨ੍ਹਾਂ ਦੀ ਮਦਦ ਲਈ ਅੱਗੇ ਆਏ ਹਨ। ਕਿਸੇ ਨੇ ਪੈਸਾ ਦਾਨ ਕੀਤਾ, ਕਿਸੇ ਨੇ ਪਿੰਡ ਗੋਦ ਲਏ ਹਨ, ਤਾਂ ਕਿਸੇ ਨੇ ਖਾਣਾ-ਪਾਣੀ ਪਹੁੰਚਾਇਆ ਹੈ।

ਇਹ ਵੀ ਪੜ੍ਹੋ: ਗੁਰਦਾਸਪੁਰ ਪੁੱਜੇ ਗਿੱਪੀ ਗਰੇਵਾਲ, ਹੜ੍ਹ ਪੀੜਤ ਨੂੰ ਦਿੱਤੀਆਂ ਮੱਝਾਂ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

cherry

Content Editor

Related News