ਪੰਜਾਬ ਦੇ ਹੜ੍ਹ ਪੀੜਤਾਂ ਦੀ ਮਦਦ ਲਈ ਅੱਗੇ ਆਏ ਯੁਵਰਾਜ ਸਿੰਘ, ਕਿਹਾ- ''ਤੁਸੀਂ ਇਕੱਲੇ ਨਹੀਂ ਹੋ''

Tuesday, Sep 02, 2025 - 11:42 AM (IST)

ਪੰਜਾਬ ਦੇ ਹੜ੍ਹ ਪੀੜਤਾਂ ਦੀ ਮਦਦ ਲਈ ਅੱਗੇ ਆਏ ਯੁਵਰਾਜ ਸਿੰਘ, ਕਿਹਾ- ''ਤੁਸੀਂ ਇਕੱਲੇ ਨਹੀਂ ਹੋ''

ਨੈਸ਼ਨਲ ਡੈਸਕ- ਪੰਜਾਬ ‘ਚ ਪੈ ਰਹੇ ਮੋਹਲੇਧਾਰ ਮੀਂਹ ਕਾਰਨ ਆਏ ਹੜ੍ਹ ਨੇ ਲੋਕਾਂ ਦੀ ਜ਼ਿੰਦਗੀ ਮੁਸ਼ਕਲਾਂ ਨਾਲ ਘੇਰ ਦਿੱਤੀ ਹੈ। ਇਸ ਗੰਭੀਰ ਸਥਿਤੀ ‘ਚ ਟੀਮ ਇੰਡੀਆ ਦੇ ਸਾਬਕਾ ਕ੍ਰਿਕਟਰ ਯੁਵਰਾਜ ਸਿੰਘ ਪੀੜਤਾਂ ਦੀ ਮਦਦ ਲਈ ਅੱਗੇ ਆਏ ਹਨ। 43 ਸਾਲਾ ਯੁਵਰਾਜ ਨੇ ਇਹ ਵੀ ਐਲਾਨ ਕੀਤਾ ਕਿ ਉਹ ਹੜ੍ਹ ਪੀੜਤਾਂ ਦੀ ਮਦਦ ਲਈ ਹਰ ਸੰਭਵ ਕੋਸ਼ਿਸ਼ ਕਰਨਗੇ।

PunjabKesari

ਯੁਵਰਾਜ ਨੇ ਆਪਣੇ ਆਫੀਸ਼ੀਅਲ ਐਕਸ (ਟਵਿੱਟਰ) ਹੈਂਡਲ ਰਾਹੀਂ ਪੋਸਟ ਕਰਦਿਆਂ ਕਿਹਾ, “ਪੰਜਾਬ ਮੇਰਾ ਘਰ ਅਤੇ ਮੇਰੀ ਆਤਮਾ ਹੈ। ਹੜ੍ਹ ਦੀ ਇਹ ਤਬਾਹੀ ਦੇਖਣਾ ਬਹੁਤ ਦਰਦਨਾਕ ਹੈ। ਪਰਿਵਾਰਾਂ ਨੇ ਆਪਣੇ ਪਿਆਰੇ, ਘਰ ਤੇ ਉਮੀਦਾਂ ਗੁਆ ਦਿੱਤੀਆਂ ਹਨ ਅਤੇ ਮੇਰੀ ਹਮਦਰਦੀ ਉਨ੍ਹਾਂ 'ਚੋਂ ਹਰ ਇਕ ਦੇ ਨਾਲ ਹੈ। ਕਿਰਪਾ ਜਾਣ ਲਵੋ ਕਿ ਤੁਸੀਂ ਇਕੱਲੇ ਨਹੀਂ ਹੋ। ਅਸੀਂ ਸਭ ਤੁਹਾਡੇ ਨਾਲ ਹਾਂ ਅਤੇ ਮੈਂ ਪ੍ਰਭਾਵਿਤ ਲੋਕਾਂ ਦੀ ਮਦਦ ਲਈ ਹਰ ਸੰਭਵ ਕੋਸ਼ਿਸ਼ ਕਰਾਂਗਾ। ਅਸੀਂ ਸਾਰੇ ਮਿਲ ਕੇ ਜੀਵਨ ਦਾ ਮੁੜ ਨਿਰਮਾਣ ਕਰਾਂਗੇ ਅਤੇ ਉਮੀਦ ਦੀ ਕਿਰਨ ਜਗਾਉਣਗੇ। ਵਾਹਿਗੁਰੂ ਜੀ ਮੇਹਰ ਕਰਿਓ।''

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News