ਵਾਰ-ਵਾਰ ਹੋ ਰਹੇ ਹਨ ਮੂੰਹ ''ਚ ਛਾਲੇ ਤਾਂ ਅਪਣਾਓ ਇਹ ਅਸਰਦਾਰ ਉਪਾਅ

Saturday, Jun 09, 2018 - 06:03 PM (IST)

ਵਾਰ-ਵਾਰ ਹੋ ਰਹੇ ਹਨ ਮੂੰਹ ''ਚ ਛਾਲੇ ਤਾਂ ਅਪਣਾਓ ਇਹ ਅਸਰਦਾਰ ਉਪਾਅ

ਨਵੀਂ ਦਿੱਲੀ— ਗਰਮੀ ਦੇ ਤਪਦੇ ਮੌਸਮ 'ਚ ਖੁਦ ਦਾ ਖਿਆਲ ਰੱਖਣਾ ਬਹੁਤ ਜ਼ਰੂਰੀ ਹੈ। ਖਾਣ-ਪੀਣ 'ਚ ਜ਼ਰਾ-ਜਿਹੀ ਗੜਬੜੀ ਹੋਣ ਨਾਲ ਸਿਹਤ ਨਾਲ ਸੰਬੰਧੀ ਬਹੁਤ ਸਾਰੀਆਂ ਪ੍ਰੇਸ਼ਾਨੀਆਂ ਹੋਣ ਲੱਗਦੀਆਂ ਹਨ। ਇਸ ਮੌਸਮ 'ਚ ਲੋਕਾਂ ਨੂੰ ਸਭ ਤੋਂ ਜ਼ਿਆਦਾ ਜਿਸ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਹੈ ਉਹ ਹੈ ਸਰੀਰ 'ਚ ਗਰਮੀ ਪੈਣਾ। ਪੇਟ 'ਚ ਗਰਮੀ ਹੋਣ ਦਾ ਅਸਰ ਮੂੰਹ 'ਚ ਵੀ ਹੋਣਾ ਸ਼ੁਰੂ ਹੋ ਜਾਂਦਾ ਹੈ, ਜਿਸ ਨਾਲ ਮੂੰਹ ਦੇ ਅੰਦਰ ਵੀ ਗਰਮੀ ਮਹਿਸੂਸ ਹੋਣ ਲੱਗਦੀ ਹੈ। ਇਸ ਲਈ ਵਾਰ-ਵਾਰ ਛਾਲੇ ਪੈਣਾ, ਬੁੱਲ੍ਹਾਂ ਦੀ ਡ੍ਰਾਈਨੈੱਸ, ਮੂੰਹ ਦਾ ਵਾਰ-ਵਾਰ ਸੁੱਕਣਾ ਆਦਿ ਕਈ ਲੱਛਣ ਹਨ।
ਕਿਉਂ ਹੁੰਦੀ ਹੈ ਮੂੰਹ ਦੀ ਗਰਮੀ
ਮੂੰਹ ਦੀ ਗਰਮੀ ਦਾ ਸਿੱਧਾ ਸੰਬੰਧ ਪੇਟ ਨਾਲ ਹੈ ਜ਼ਿਆਦਾ ਦੇਰ ਤਕ ਇਸ ਨੂੰ ਅਨਦੇਖਿਆ ਕਰਨ ਨਾਲ ਵੀ ਸਿਹਤ ਜ਼ਿਆਦਾ ਖਰਾਬ ਹੋਣ ਦਾ ਵੀ ਡਰ ਰਹਿੰਦਾ ਹੈ। ਮੂੰਹ 'ਚ ਗਰਮੀ ਹੋਣ ਦੇ ਕਈ ਕਾਰਨ ਹੁੰਦੇ ਹਨ ਆਓ ਜਾਣਦੇ ਹਾਂ ਕਿਹੜੇ ਕਾਰਨਾਂ ਨਾਲ ਹੁੰਦੀ ਹੈ ਇਹ ਪ੍ਰੇਸ਼ਾਨੀ।
- ਜ਼ਿਆਦਾ ਮਸਾਲੇਦਾਰ ਭੋਜਨ ਦੀ ਵਰਤੋਂ
- ਪੇਨ ਕਿਲਰ ਦੀ ਜ਼ਿਆਦਾ ਵਰਤੋਂ
- ਆਇਲੀ ਫੂਡ ਨੂੰ ਖਾਣੇ 'ਚ ਸ਼ਾਮਲ ਕਰਨਾ
- ਪੇਟ 'ਚ ਐਸਿਡ ਬਣਨਾ
- ਸ਼ਰਾਬ ਦੀ ਵਰਤੋਂ
- ਗਰਮ ਤਾਸੀਰ ਵਾਲਾ ਭੋਜਨ ਖਾਣਾ
- ਪੇਟ ਸਾਫ ਨਾ ਹੋਣਾ
- ਪਾਚਨ ਕਿਰਿਆ 'ਚ ਗੜਬੜੀ ਆਦਿ
ਇਸ ਤਰ੍ਹਾਂ ਦੀਆਂ ਪ੍ਰੇਸ਼ਾਨੀਆਂ ਵਧਣ ਕਾਰਨ ਮੂੰਹ 'ਚ ਛਾਲੇ ਹੋਣ ਲੱਗਦੇ ਹਨ। ਜੇ ਲਗਾਤਾਰ ਤੁਹਾਡੇ ਮੂੰਹ 'ਚ ਛਾਲੇ ਹੋ ਰਹੇ ਹਨ ਤਾਂ ਇਸ ਦੀ ਵਜ੍ਹਾ ਸਰੀਰ 'ਚ ਗਰਮੀ ਹੋ ਸਕਦੀ ਹੈ, ਜਿਸ ਨੂੰ ਦੂਰ ਕਰਨ ਲਈ ਠੰਡੀ ਤਾਸੀਰ ਵਾਲੀਆਂ ਚੀਜ਼ਾਂ ਦੀ ਵਰਤੋਂ ਕਰਨਾ ਬਹੁਤ ਜ਼ਰੂਰੀ ਹੈ ਤਾਂ ਕਿ ਇਸ ਸਮੱਸਿਆ ਨੂੰ ਦੂਰ ਕੀਤਾ ਜਾ ਸਕੇ। ਇਸ ਤੋਂ ਇਲਾਵਾ ਛਾਲਿਆਂ ਨੂੰ ਠੀਕ ਕਰਨ ਲਈ ਵੀ ਤੁਸੀਂ ਕੁਝ ਘਰੇਲੂ ਉਪਾਅ ਦਾ ਸਹਾਰਾ ਲੈ ਸਕਦੇ ਹੋ।
ਮੂੰਹ ਦੇ ਛਾਲਿਆਂ ਨੂੰ ਠੀਕ ਕਰਨ ਦੇ ਉਪਾਅ
ਮੂੰਹ 'ਚ ਗਰਮੀ ਦੀ ਪਹਿਚਾਨ ਮੂੰਹ ਦੇ ਛਾਲਿਆਂ ਤੋਂ ਹੁੰਦੀ ਹੈ। ਲਗਾਤਾਰ ਮੂੰਹ 'ਚ ਛਾਲੇ ਹੋ ਰਹੇ ਹਨ ਤਾਂ ਇਸ ਦਾ ਮਤਲੱਬ ਪੇਟ 'ਚ ਗਰਮੀ ਹੈ। ਇਸ ਨੂੰ ਦੂਰ ਕਰਨ ਲਈ ਕੁਝ ਉਪਾਅ ਤੁਹਾਡੇ ਕੰਮ ਆ ਸਕਦੇ ਹਨ।
1. ਅਰਹਰ ਦੀ ਦਾਲ
ਮੂੰਹ ਦੇ ਛਾਲਿਆਂ ਨੂੰ ਦੂਰ ਕਰਨ ਲਈ ਅਰਹਰ ਦੀ ਦਾਲ ਨੂੰ ਬਾਰੀਕ ਪੀਸ ਕੇ ਇਸ ਨੂੰ ਛਾਲਿਆਂ 'ਤੇ ਲਗਾਓ ਇਸ ਨਾਲ ਦਰਦ ਤੋਂ ਰਾਹਤ ਮਿਲਦੀ ਹੈ ਅਤੇ ਛਾਲੇ ਵੀ ਜਲਦੀ ਠੀਕ ਹੋ ਜਾਣਗੇ।
2. ਨਿੰਮ ਦਾ ਦਾਤੁਨ
ਰੋਜ਼ਾਨਾ ਨਿੰਮ ਦੀ ਦਾਤੁਨ ਕਰਨ ਨਾਲ ਮੂੰਹ ਦੀ ਸਾਰੀ ਗੰਦਗੀ ਸਾਫ ਹੋ ਜਾਂਦੀ ਹੈ। ਜ਼ਹਿਰੀਲੇ ਟਾਕਸਿੰਸ ਬਾਹਰ ਨਿਕਲ ਜਾਂਦੇ ਹਨ। ਗਰਮੀ ਕਾਰਨ ਹੋਏ ਛਾਲੇ ਠੀਕ ਹੋ ਜਾਂਦੇ ਹਨ।
3. ਐਲੋਵੇਰਾ ਜੈੱਲ
ਐਲੋਵੇਰਾ ਜੈੱਲ ਨਾਲ ਮੂੰਹ ਨੂੰ ਠੰਡਕ ਮਿਲਦੀ ਹੈ। ਇਸ ਜੈੱਲ ਨੂੰ ਛਾਲਿਆਂ 'ਤੇ ਲਗਾਓ। ਇਸ ਨਾਲ ਜਲਦੀ ਰਾਹਤ ਮਿਲਦੀ ਹੈ।
4. ਬਰਫ
ਮੂੰਹ ਦੀ ਗਰਮੀ ਕਾਰਨ ਹੋਏ ਛਾਲਿਆਂ ਤੋਂ ਛੁਟਕਾਰਾ ਪਾਉਣ ਲਈ ਬਰਫ ਦੇ ਇਕ ਟੁੱਕੜੇ ਨੂੰ ਛਾਲਿਆਂ 'ਤੇ ਲਗਾਓ ਅਤੇ ਲਾਰ ਟਪਕਾਓ। ਇਸ ਤਰੀਕੇ ਨਾਲ ਬਹੁਤ ਜਲਦੀ ਆਰਾਮ ਮਿਲਦਾ ਹੈ।
5. ਹਰਾ ਧਨੀਆ
ਹਰੇ ਧਨੀਏ ਦੀ ਤਾਸੀਰ ਠੰਡੀ ਹੁੰਦੀ ਹੈ ਇਸ ਨਾਲ ਸਰੀਰ ਦੀ ਗਰਮੀ ਦੂਰ ਹੋ ਜਾਂਦੀ ਹੈ। ਹਰੇ ਧਨੀਏ ਨੂੰ ਪੀਸ ਕੇ ਇਸ ਦਾ ਰਸ ਕੱਢ ਲਓ। ਇਸ ਰਸ ਨੂੰ ਛਾਲਿਆਂ 'ਤੇ ਲਗਾਓ।
6. ਹਰੀ ਇਲਾਇਚੀ
ਹਰੀ ਇਲਾਇਚੀ ਖਾਣੇ 'ਚ ਖੁਸ਼ਬੂ ਪੈਦਾ ਕਰਦੀ ਹੈ। ਇਸ ਨਾਲ ਖਾਣੇ ਦਾ ਫਲੇਵਰ ਚੰਗਾ ਹੋ ਜਾਂਦਾ ਹੈ। ਇਸ ਦੇ ਨਾਲ ਹੀ ਛੋਟੀ ਇਲਾਇਚੀ ਸਿਹਤ ਨਾਲ ਜੁੜੀਆਂ ਕਈ ਪ੍ਰੇਸ਼ਾਨੀਆਂ ਨੂੰ ਵੀ ਦੂਰ ਕਰਦੀ ਹੈ। ਮੂੰਹ ਦੀ ਗਰਮੀ ਨੂੰ ਦੂਰ ਕਰਨ ਲਈ ਹਰੀ ਇਲਾਇਚੀ ਦੇ ਦਾਣਿਆਂ ਨੂੰ ਪੀਸ ਕੇ ਇਸ 'ਚ ਥੋੜ੍ਹਾਂ ਜਿਹਾ ਸ਼ਹਿਦ ਮਿਲਾਓ ਅਤੇ ਛਾਲਿਆਂ 'ਤੇ ਲਗਾਓ।
7. ਆਲੂ ਬੁਖਾਰੇ ਦਾ ਜੂਸ
ਆਲੂ ਬੁਖਾਰੇ ਖਾਣ 'ਚ ਬਹੁਤ ਹੀ ਸੁਆਦ ਹੁੰਦੇ ਹਨ। ਇਸ ਤੋਂ ਇਲਾਵਾ ਇਸ ਨਾਲ ਸਿਹਤ ਨਾਲ ਜੁੜੀਆਂ ਬਹੁਤ ਸਾਰੀਆਂ ਪ੍ਰੇਸ਼ਾਨੀਆਂ ਦੂਰ ਹੁੰਦੀਆਂ ਹਨ। ਮੂੰਹ ਦੇ ਛਾਲਿਆਂ ਨੂੰ ਠੀਕ ਕਰਨ ਲਈ 1-2 ਵੱਡੇ ਚੱਮਚ ਆਲੂਬੁਖਾਰੇ ਦਾ ਰਸ ਮੂੰਹ 'ਚ ਲੈ ਕੇ ਇਸ ਨਾਲ ਕੁਰਲੀ ਕਰੋ।
8. ਟੀ ਬੈਗ
ਚਾਹ ਦੀ ਪੱਤੀ ਨਾਲ ਵੀ ਛਾਲਿਆਂ ਨੂੰ ਠੀਕ ਕੀਤਾ ਜਾ ਸਕਦਾ ਹੈ। ਇਸ ਲਈ ਪਾਣੀ 'ਚ ਉਬਲੇ ਹੋਏ ਟੀ ਬੈਗ ਨੂੰ ਠੰਡਾ ਕਰ ਲਓ। ਇਸ ਤੋਂ ਬਾਅਦ ਇਸ ਨੂੰ ਛਾਲਿਆਂ 'ਤੇ ਲਗਾਓ। ਇਸ ਨਾਲ ਬਹੁਤ ਜਲਦੀ ਆਰਾਮ ਮਿਲਦਾ ਹੈ।


Related News