ਕੀ ਬਰੱਸ਼ ਕਰਨ ਤੋਂ ਪਹਿਲਾਂ ਤੁਸੀਂ ਵੀ ਪੀਂਦੇ ਹੋ ਪਾਣੀ, ਤਾਂ ਜ਼ਰੂਰ ਪੜ੍ਹੋ ਇਹ ਖ਼ਬਰ
Tuesday, Oct 29, 2024 - 04:29 PM (IST)
ਹੈਲਥ ਡੈਸਕ- ਲਾਰ ਮੂੰਹ 'ਚ ਬਣਨ ਵਾਲਾ ਤਰਲ ਪਦਾਰਥ ਹੈ, ਜੋ ਐਂਟੀਸੈਪਟਿਕ ਵਾਂਗ ਕੰਮ ਕਰਦਾ ਹੈ। ਇਹ ਸਰੀਰ ਨੂੰ ਕਈ ਤਰ੍ਹਾਂ ਦੇ ਰੋਗਾਂ ਤੋਂ ਬਚਾ ਕੇ ਰੱਖਦਾ ਹੈ। ਲਾਰ 'ਚ ਮੌਜੂਦ ਐਂਜ਼ਾਈਮ ਭੋਜਨ ਨੂੰ ਪਚਾਉਣ ’ਚ ਮਦਦ ਕਰਦੇ ਹਨ। ਇਹ ਦੰਦਾਂ ਦੇ ਵਿਚਕਾਰ ਫਸੇ ਹੋਏ ਭੋਜਨ ਨੂੰ ਤੋੜ ਕੇ ਬੈਕਟੀਰੀਆ ਤੋਂ ਵੀ ਬਚਾਉਂਦੀ ਹੈ। ਇਹ ਦੰਦਾਂ, ਜੀਭ ਅਤੇ ਮੂੰਹ ਦੇ ਕੋਮਲ ਟਿਸ਼ੂਆਂ ਨੂੰ ਚਿਕਨਾਈ ਦੇ ਕੇ ਸੁਰੱਖਿਅਤ ਰੱਖਦੀ ਹੈ। ਮਨੁੱਖੀ ਲਾਰ 98 ਫ਼ੀਸਦੀ ਪਾਣੀ ਤੋਂ ਬਣਦੀ ਹੈ ਜਦਕਿ ਇਸ ਦੇ ਬਾਕੀ 2 ਫ਼ੀਸਦੀ ਹਿੱਸੇ 'ਚ ਐਂਜ਼ਾਈਮ, ਬਲਗਮ, ਇਲੈਕਟ੍ਰੋਲਾਈਟ ਅਤੇ ਜੀਵਾਣੂ ਰੋਧਕ ਯੋਗਿਕ ਵਰਗੇ ਤੱਤ ਮੌਜੂਦ ਹੁੰਦੇ ਹਨ। ਰੋਜ਼ਾਨਾ ਸਵੇਰੇ ਬਰੱਸ਼ ਕਰਨ ਤੋਂ ਪਹਿਲਾਂ ਪਾਣੀ ਪੀਣ ਨਾਲ ਲਾਰ ਪੇਟ 'ਚ ਜਾ ਕੇ ਰੋਗਾਂ ਤੋਂ ਬਚਾਵੇਗੀ। ਆਓ ਜਾਣਦੇ ਹਾਂ ਇਸ ਦੇ ਗੁਣਾਂ ਬਾਰੇ:
Diwali 2024 :Dhanteras ਦੀ ਇਸ 'ਅਸ਼ੁੱਭ ਘੜੀ' 'ਚ ਨਾ ਕਰੋ ਖਰੀਦਾਰੀ ਕਰਨ ਦੀ ਗਲਤੀ
ਐਗਜ਼ੀਮਾ ਰੋਗ ਤੋਂ ਨਿਜ਼ਾਤ ਦਿਵਾਵੇ
ਐਗਜ਼ੀਮਾ ਰੋਗ 'ਚ ਸਵੇਰੇ ਉੱਠ ਕੇ ਲਗਭਗ 1 ਮਹੀਨੇ ਤਕ ਲਾਰ ਲਾਉਣ ਨਾਲ ਫ਼ਾਇਦਾ ਹੁੰਦਾ ਹੈ। ਇਸ ਤੋਂ ਇਲਾਵਾ ਸੋਰਾਇਸਿਸ 'ਚ ਸਵੇਰੇ ਬਰੱਸ਼ ਕਰਨ ਤੋਂ ਪਹਿਲਾਂ ਦੀ ਲਾਰ 6 ਮਹੀਨਿਆਂ ਤੋਂ 1 ਸਾਲ ਤਕ, ਜਲਣ ਦੇ ਨਿਸ਼ਾਨ 'ਤੇ 1-2 ਮਹੀਨੇ ਅਤੇ ਸੱਟ 'ਤੇ 5-10 ਦਿਨ ਲਗਾਓ।
ਇਹ ਵੀ ਪੜ੍ਹੋ-ਇਸ 'Diwali' ਰਿਸ਼ਤੇਦਾਰਾਂ 'ਚ ਵੰਡੋ ਖੁਸ਼ੀਆਂ ਦੇ ਨਾਲ ਸਿਹਤ ਦੀ ਸੌਗਾਤ, ਤੋਹਫ਼ੇ 'ਚ ਦਿਓ Dry Fruits
ਫ਼ੰਗਲ ਇਨਫ਼ੈਕਸ਼ਨ ਤੋਂ ਨਿਜ਼ਾਤ
ਹੱਥਾਂ-ਪੈਰਾਂ ਦੀਆਂ ਉਂਗਲੀਆਂ ਵਿਚਾਲੇ ਜੇਕਰ ਤੁਹਾਨੂੰ ਫੰਗਲ ਇਨਫੈਕਸ਼ਨ ਹੋ ਗਈ ਹੈ ਤਾਂ ਤੁਸੀਂ ਲਾਰ ਨੂੰ ਲਗਾ ਸਕਦੇ ਹੋ। ਅਜਿਹਾ ਰੋਜ਼ਾਨਾ ਕਰਨ ਨਾਲ ਫ਼ੰਗਲ ਇਨਫ਼ੈਕਸ਼ਨ ਤੋਂ ਨਿਜ਼ਾਤ ਮਿਲ ਸਕਦੀ ਹੈ
Diwali 2024 : ਘਰ 'ਚ ਪਈਆਂ ਇਹ ਬੇਕਾਰ ਚੀਜ਼ਾਂ ਹੁੰਦੀਆਂ ਨੇ ਅਸ਼ੁੱਭ, ਤੁਰੰਤ ਕੱਢੋ ਬਾਹਰ
ਪੇਟ ਦੀ ਸਮੱਸਿਆ
ਪੇਟ ਦੀ ਸਮੱਸਿਆ ਜਾਂ ਕੀੜੇ ਹੋਣ 'ਤੇ ਸਵੇਰੇ ਉੱਠ ਕੇ ਬਰੱਸ਼ ਕਰਨ ਤੋਂ ਪਹਿਲਾਂ ਪਾਣੀ ਪੀਓ।
ਸਿਗਰਟਨੋਸ਼ੀ ਨਾਲ ਮੂੰਹ ਸੁੱਕਣ ਲੱਗਦਾ
ਸਿਗਰਟਨੋਸ਼ੀ ਨਾਲ ਲਾਰ ਦੇ ਦੂਸ਼ਿਤ ਹੋਣ ਜਾਂ ਤੰਬਾਕੂ, ਪਾਨ ਅਤੇ ਜ਼ਰਦਾ ਖਾਣ ਅਤੇ ਵਾਰ-ਵਾਰ ਥੁੱਕਣ ਦੀ ਆਦਤ ਨਾਲ ਮੂੰਹ ਸੁੱਕਣ ਲੱਗਦਾ ਹੈ, ਜਿਸ ਨਾਲ ਲਾਰ ਖ਼ਤਮ ਹੋ ਜਾਂਦੀ ਹੈ। ਅਜਿਹੇ 'ਚ ਲੋੜ ਤੋਂ ਜ਼ਿਆਦਾ ਲਾਰ ਬਾਹਰ ਨਿਕਲ ਜਾਂਦੀ ਹੈ। ਦਵਾਈਆਂ ਜਾਂ ਡਰੱਗ ਆਦਿ ਦੇ ਪ੍ਰਯੋਗ ਨਾਲ ਵੀ ਮੂੰਹ ਸੁੱਕ ਜਾਂਦੀ ਹੈ ਅਤੇ ਲਾਰ ਨਾ ਦੇ ਬਰਾਬਰ ਰਹਿ ਜਾਂਦੀ ਹੈ। ਜਦਕਿ ਕੈਂਸਰ ਅਤੇ ਦੌਰੇ ਦਾ ਪਤਾ ਲਾਉਣ ਅਤੇ ਡੀ.ਐਨ.ਏ. ਮੈਪਿੰਗ ਆਦਿ ਲਾਰ ਦੇ ਮਾਧਿਅਮ ਨਾਲ ਕੀਤੀ ਜਾਂਦੀ ਹੈ। ਲਾਰ ਦਾ ਜ਼ਿਆਦਾ ਬਣਨਾ ਪੇਟ, ਲਿਵਰ ਅਤੇ ਪੇਟ ਦੇ ਕੀੜੇ ਹੋਣ ਦਾ ਸੰਕੇਤ ਹੁੰਦਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ