ਕੀ ਮਹਾਂਵਾਰੀ ਦਾ ਸਮਾਂ ਸੁਰੱਖਿਅਤ ਹੈ, ਗਰਭਧਾਰਨ ਨਾ ਕਰਨ ਲਈ
Wednesday, Dec 14, 2016 - 10:41 AM (IST)

ਜਲੰਧਰ — ਜਦੋਂ ਕਦੇ ਵੀ ਔਰਤਾਂ ਨੂੰ ਸੰਤਾਨ ਨਹੀਂ ਚਾਹੀਦੀ ਹੁੰਦੀ ਤਾਂ ਉਹ ਮਹਾਂਵਾਰੀ ਦੇ ਸਮੇਂ ਨੂੰ ਸੰਬੰਧ ਬਣਾਉਣ ਲਈ ਸਭ ਤੋਂ ਵਧੀਆ ਸਮਾਂ ਮੰਨਦੀਆਂ ਹਨ। ਉਨ੍ਹਾਂ ਨੂੰ ਲੱਗਦਾ ਹੈ ਕਿ ਇਸ ਸਮੇਂ ਕੋਈ ਖਤਰਾ ਨਹੀਂ ਹੋਵੇਗਾ।
ਜਦੋਂ ਕਿ ਕੁਝ ਮਾਮਲਿਆਂ ''ਚ ਇਸ ਤਰ੍ਹਾਂ ਦੇਖਿਆ ਗਿਆ ਹੈ ਕਿ ਬਿਨ੍ਹਾਂ ਸੁਰੱਖਿਆ ਦੇ, ਇਨ੍ਹਾਂ ਦਿਨਾਂ ''ਚ ਵੀ ਸੰਬੰਧ ਬਣਾਉਣ ਨਾਲ ਕੁਝ ਔਰਤਾਂ ਗਰਭਵਤੀ ਹੋ ਗਈਆਂ।
ਇਸ ਦੇ ਇਲਾਵਾ ਕਈ ਮਾਮਲਿਆਂ ''ਚ ਮਹਾਂਵਾਰੀ ਦੇ ਦੌਰਾਨ ਬਿਨ੍ਹਾਂ ਗਰਭਨਿਰੋਧਕ ਦੇ ਸੈਕਸ ਕਰਨ ਨਾਲ ਵੀ ਕਈ ਔਰਤਾਂ ਨੂੰ ਕੋਈ ਪਰੇਸ਼ਾਨੀ ਨਹੀਂ ਹੋਈ ਅਤੇ ਨਾ ਹੀ ਕੋਈ ਗਰਭ ਠਹਿਰਿਆ। ਪਰ ਇਸ ਤਰ੍ਹਾਂ ਹਰ ਵਾਰ ਸੰਭਵ ਨਹੀਂ ਹੁੰਦਾ। ਕਈ ਵਾਰ ਸਪਰਮ, ਪੰਜ ਦਿਨਾਂ ਤੋਂ ਜ਼ਿਆਦਾ ਵੀ ਗਰਭ ''ਚ ਜ਼ਿੰਦਾ ਰਹਿ ਸਕਦਾ ਹੈ ਅਤੇ ਬਾਅਦ ''ਚ ਭਰੂਣ ਦਾ ਰੂਪ ਧਾਰ ਸਕਦਾ ਹੈ।
ਇਸ ਲਈ ਔਰਤਾਂ ਜੇਕਰ ਮਹਾਂਵਾਰੀ ਦੇ ਦੌਰਾਨ ਸੈਕਸ ਕਰਨਾ ਚਾਹੁੰਦੀਆਂ ਹਨ ਤਾਂ ਨਿਰੋਧ ਦਾ ਇਸਤੇਮਾਲ ਜ਼ਰੂਰ ਕਰਨ ਕਿਉਂਕਿ 10 ਫੀਸਦੀ ਸਬੱਬ ਹੋ ਸਕਦਾ ਹੈ ਕਿ ਤੁਸੀਂ ਗਰਭਵਤੀ ਹੋ ਜਾਵੋ। ਇਸ ਲਈ ਜੇਕਰ ਤੁਸੀਂ ਹਾਲੇ ਬੇਬੀ ਨਹੀਂ ਚਾਹੁੰਦੇ ਤਾਂ ਜੋਖਮ ਨਾ ਲਓ।