ਮੋਬਾਇਲ ਕਰ ਰਿਹਾ ਹੈ ਬੱਚਿਆ ਦੀ ਯਾਦਦਾਸ਼ਤ ਕਮਜ਼ੋਰ

12/19/2016 5:43:29 PM

ਜਲੰਧਰ— ਬਦਲਦੀ ਜੀਵਨਸ਼ੈਲੀ ''ਚ ਬੱਚੇ ਖਿਡੌਣਿਆਂ ਨੂੰ ਛੱਡ ਕੇ ਮੋਬਾਇਲ ਫੋਨ, ਕੰਪਿਊਟਰ,ਵੀਡੀਓ ਗੈਮ ''ਤੇ ਆਪਣਾ ਸਮਾਂ ਬਿਤਾ ਦਿੰਦੇ ਹਨ। ਜਿੱਥੇ ਇਨ੍ਹਾਂ ਸਭ ਚੀਜ਼ਾਂ ਦੇ ਬਹੁਤ ਫਾਇਦੇ ਹਨ, ਉੱਥੇ ਹੀ ਕੁਝ ਨੁਕਸਾਨ ਵੀ ਹਨ। ਬੱਚੇ ਫੋਨ ਨਾਲ ਇਸ ਤਰ੍ਹਾਂ ਚਿਪਕ ਜਾਂਦੇ ਹਨ ਜਿਵੇ ਹੋਰ ਕਿਸੇ ਚੀਜ਼ ''ਚ ਧਿਆਨ ਹੀ ਨਾ ਹੋਵੇ। ਮੋਬਾਇਲ ਫੋਨ ਬੱਚਿਆ ਦੇ ਲਈ ਇੱਕ ਖਿਡੌਣਾ ਬਣ ਕੇ ਰਹਿ ਗਿਆ ਹੈ। ਮੋਬਾਇਲ ਫੋਨ ਦੀ ਲਤ ਬਹੁਤ ਹੀ ਬੁਰੀ ਹੁੰਦੀ ਹੈ ਇੱਕ ਬਾਰ ਲੱਗ ਜਾਵੇ ਤਾਂ ਆਸਾਨੀ ਨਾਲ ਪਿੱਛਾ ਨਹੀਂ ਛੱਡ ਦੀ। ਇਸ ਨਾਲ ਬੱਚਿਆ ਦੇ ਦਿਮਾਗ ''ਤੇ ਜ਼ਿਆਦਾ ਪ੍ਰਭਾਵ ਪੈਂਦਾ ਹੈ ਅਤੇ ਕਈ ਤਰ੍ਹਾਂ ਦੀਆਂ ਸਮੱਸਿਆਵਾ ਦਾ ਸਾਹਮਣਾ ਕਰਨਾ ਪੈਂਦਾ ਹੈ।
1.ਵਿਵਹਾਰ ''ਚ ਬਦਲਾਅ
ਜੇਕਰ ਬੱਚਾ ਬਾਹਰ ਜਾ ਕੇ ਖੇਡਣ ਦੀ ਵਜਾਏ ਮੋਬਾਇਲ ''ਤੇ ਆਪਣਾ ਸਮਾਂ ਬਿਤਾਉਂਦਾ ਹੈ ਤਾਂ ਇਸਦਾ  ਸਿੱਧਾ ਅਸਰ ਉਸ ਦੇ ਵਿਵਹਾਰ ''ਤੇ ਪੈਂਦਾ ਹੈ।
2. ਸੁਭਾਅ ਬਦਲਣਾ
ਜ਼ਿਆਦਾ ਫੋਨ ਦਾ ਇਸਤੇਮਾਲ ਕਰਨ ਨਾਲ ਬੱਚੇ ਮਿੰਟ ਬਾਅਦ ਆਪਣਾ ਮੂਡ ਬਦਲਣ ਲੱਗਦੇ ਹਨ। ਕਦੀ ਖੁਸ਼ ਹੁੰਦੇ ਹਨ ''ਤੇ ਕਦੀ ਚਿੜਚਿੜੇ ਹੋ ਜਾਂਦੇ ਹਨ।
3.ਕਮਜ਼ੋਰ ਯਾਦਦਾਸ਼ਤ
ਮੋਬਾਇਲ ਫੋਨ ਚੋਂ ਨਿਕਲਣ ਵਾਲੀ ਰੇਡੀਏਸ਼ਨ ਦੇ ਕਾਰਨ ਦਿਮਾਗ ਦੀ ਸੋਚਣ ਦੀ ਸਮੱਰਥਾ ਘੱਟ ਹੁੰਦੀ ਹੈ ਅਤੇ ਯਾਦਦਾਸ਼ਤ ਕੰਮਜ਼ੋਰ ਹੋਣ ਲੱਗਦੀ ਹੈ।
4.ਸਿੱਖਣ ਦੀ ਸਮੱਰਥਾ
ਮੋਬਾਇਲ ਫੋਨ ਦੇ ਕਾਰਨ ਬੱਚਿਆਂ ਨੂੰ ਕੁਝ ਵੀ ਯਾਦ ਕਰਨ ਦੀ ਜ਼ਰੂਰਤ ਨਹੀਂ ਪੈਂਦੀ । ਉਹ ਝੱਟ ਇਨਟਰਨੈਂਟ ਤੋਂ ਜਾਣਕਾਰੀ ਕੱਢ ਲੈਂਦੇ ਹਨ, ਜਿਸ ਨਾਲ ਉਨ੍ਹਾਂ ਦੀ ਆਪਣੀ ਸੋਚਣ ਸਮਝਣ ਦੀ ਸਮੱਰਥਾ ਘੱਟ ਹੋ ਜਾਂਦੀ ਹੈ।
5. ਖਿਆਲਾ ਦੀ ਦੁਨੀਆ ''ਚ ਗੁਆਚ ਜਾਣਾ
ਮੋਬਾਇਲ ''ਤੇ ਸੋਸ਼ਲ  ਸਾਈਟ ਆਸਾਨੀ ਨਾਲ ਉਪਲੱਬਧ ਹੋ ਜਾਂਦੀ ਹੈ। ਇਸ ਦੇ ਚੱਲਦੇ ਉਹ ਆਪਣੇ ਦੋਸਤਾਂ ਨੂੰ ਛੱਡ ਕੇ ਸੋਸ਼ਲ ਸਾਈਟ ''ਤੇ ਹੀ ਦੋਸਤ ਬਣਾਉਦੇ ਹਨ ਅਤੇ ਉਸ ਆਭਾਸੀ ਦੁਨੀਆ ''ਚ ਖੋਏ ਰਹਿੰਦੇ ਹਨ।


Related News