ਸਰਦੀਆਂ ''ਚ ਸਵੇਰ ਦੀ ਸੈਰ ਹੋ ਸਕਦੀ ਹੈ ਖਤਰਨਾਕ

12/04/2016 5:17:51 PM

 ਜਲੰਧਰ—ਸਰਦੀਆਂ ਦਾ ਮੌਸਮ ਸ਼ੁਰੂ ਹੋ ਗਿਆ ਹੈ। ਇਹ ਮੌਸਮ ਆਪਣੇ ਨਾਲ ਕਈ ਬਿਮਾਰੀਆਂ ਨੂੰ ਵੀ ਲੈ ਕੇ ਆਉਦਾ ਹੈ। ਕਈ ਲੋਕ ਸਿਹਤਮੰਦ ਰਹਿਣ ਦੇ ਲਈ ਸਵੇਰੇ ਸੈਰ ਕਰਨ ਜਾਂਦੇ ਹਨ ਪਰ ਇਸ ਮੌਸਮ ''ਚ ਸਵੇਰੇ ਸੈਰ ਕਰਨ ਜਾਣਾ ਖਤਰਨਾਕ ਹੋ ਸਕਦਾ ਹੈ । ਸਵੇਰੇ-ਸਵੇਰੇ ਨਾੜਾ ''ਚ ਖੂਨ ਦਾ ਬਹਾਅ ਘੱਟ ਹੁੰਦਾ ਹੈ । ਇਸ ਲਈ ਕਸਰਤ ਕਰਦੇ ਸਮੇਂ ਦਿਲ ਦਾ ਦੌਰਾ ਪੈ ਸਕਦਾ ਹੈ । 

ਸਰਦੀ ਦੇ ਮੌਸਮ ''ਚ ਸਰੀਰਕ ਕਿਰਿਆਂ ਘੱਟ ਹੋ ਜਾਂਦੀ ਹੈ । ਇਸ ਦੇ ਇਲਾਵਾ ਕੋਲੇਸਟ੍ਰਰੋਲ ਰਿਚ ਖੁਰਾਕ ਲੈਣ ਨਾਲ ਨਸਾਂ ''ਚ ਖੂਨ ਜੰਮ ਜਾਂਦਾ ਹੈ। ਸਰਦੀਆਂ ''ਚ ਪਾਣੀ ਘੱਟ ਪੀਣ ਦੇ ਕਾਰਨ ਨਸਾਂ ਸੁੰਗੜ ਜਾਂਦੀਆਂ ਹਨ। ਜਿਸ ਕਾਰਨ ਦਿਲ ਦਾ ਦੌਰਾ ਪੈਣ ਦੀ ਸੰਭਾਵਣਾ ਵੱਧ ਜਾਂਦੀ ਹੈ। ਸਰਦੀਆਂ ਦੇ ਮੌਸਮ ''ਚ ਦਿਲ ਦਾ ਦੌਰਾ ਅਤੇ ਦਿਮਾਗ ਦਾ ਦੌਰਾ ਪੈਣ ਦੇ ਮਾਮਲੇ ''ਚ ਤਿੰਨ ਪ੍ਰਤੀਸ਼ਤ ਵੱਧ ਜਾਂਦੇ ਹਨ। ਜੇਕਰ ਤੁਸੀ ਸਵੇਰ ਦੀ ਸੈਰ ''ਤੇ ਜਾਣਾ ਚਾਹੁੰਦੇ ਹੋ ਤਾਂ ਸਵੇਰੇ 7 ਵਜੇ ਦੇ ਬਾਅਦ ਜਾਓ। ਸੈਰ ''ਤੇ ਜਾਂਦੇ ਸਮੇਂ ਚੰਗੀ ਤਰ੍ਹਾਂ ਗਰਮ ਕੱਪੜੇ ਪਾਓ। ਇਸਦੇ ਇਲਾਵਾ ਦਿਲ ਦੀ ਬਿਮਾਰੀ ਵਾਲੇ ਰੋਗੀਆਂ ਨੂੰ ਜਿਆਦਾ ਕਸਰਤ ਨਹੀਂ ਕਰਨੀ ਚਾਹੀਦੀ।


Related News