ਅਨਾਰ ਦਾ ਛਿਲਕਾ ਵੀ ਦੂਰ ਕਰਦਾ ਹੈ 100 ਰੋਗ

Friday, Mar 01, 2019 - 01:41 PM (IST)

ਅਨਾਰ ਦਾ ਛਿਲਕਾ ਵੀ ਦੂਰ ਕਰਦਾ ਹੈ 100 ਰੋਗ

ਜਲੰਧਰ (ਬਿਊਰੋ) : ਜਿਵੇਂ ਕਿ ਸਾਰਿਆਂ ਨੂੰ ਪਤਾ ਹੀ ਹੈ ਕਿ ਅਨਾਰ ਖਾਣਾ ਸਿਹਤ ਲਈ ਕਿੰਨਾ ਲਾਭਦਾਇਕ ਹੈ। ਕੀ ਤੁਸੀਂ ਇਹ ਜਾਣਦੇ ਹੋ ਕਿ ਅਨਾਰ ਦੇ ਨਾਲ-ਨਾਲ ਉਸ ਦੇ ਛਿਲਕਿਆਂ ਦੇ ਵੀ ਸਾਨੂੰ ਕਈ ਫਾਇਦੇ ਹੁੰਦੇ ਹਨ। ਇਸ ਖਬਰ ਰਾਹੀਂ ਅੱਜ ਅਸੀਂ ਤੁਹਾਨੂੰ ਅਨਾਰ ਦੇ ਛਿਲਕਿਆਂ ਤੋਂ ਹੋਣ ਵਾਲੇ ਫਾਇਦਿਆਂ ਬਾਰੇ ਦੱਸਣ ਜਾ ਰਹੇ ਹਾਂ।

ਅਨਾਰ ਦੇ ਛਿਲਕਿਆਂ ਦੀ ਵਰਤੋਂ ਦਾ ਤਰੀਕਾ

ਅਨਾਰ ਦੇ ਛਿਲਕਿਆਂ ਨੂੰ ਧੁੱਪ 'ਚ ਸੁਕਾ ਕੇ ਉਸ ਦਾ ਪਾਊਡਰ ਬਣਾ ਲਓ ਅਤੇ ਫਿਰ ਇਕ ਬੋਤਲ ਜਾਂ ਸ਼ੀਸ਼ੀ 'ਚ ਪਾ ਕੇ ਰੱਖ ਲਓ। ਅਨਾਰ ਦੇ ਛਿਲਕੇ ਸਿਹਤ ਦੇ ਨਾਲ-ਨਾਲ ਸੁੰਦਰਤਾ ਨੂੰ ਵੀ ਬਣਾਈ ਰੱਖਦੇ ਹਨ।

1. ਅਨਾਰ ਦਾ ਛਿਲਕਾ ਗਲੇ ਦੇ ਟੋਨਸਿਲ, ਦਿਲ ਦੇ ਰੋਗ, ਝੁਰੜੀਆਂ, ਮੂੰਹ ਦੀ ਬਦਬੂ, ਬਵਾਸੀਰ, ਖਾਂਸੀ ਵਰਗੀਆਂ ਬੀਮਾਰੀਆਂ ਨੂੰ ਦੂਰ ਕਰਦਾ ਹੈ।
2. ਜੇਕਰ ਤੁਹਾਡੇ ਗਲੇ 'ਚ ਦਰਦ ਹੈ ਤਾਂ ਅਨਾਰ ਦੇ ਛਿਲਕੇ ਦੇ ਪਾਊਡਰ ਨੂੰ ਥੋੜਾ ਜਿਹੇ ਪਾਣੀ 'ਚ ਉਬਾਲ ਲਓ। ਉਬਾਲਣ ਤੋਂ ਬਾਅਦ ਇਸ ਪਾਣੀ ਛਾਨ ਕੇ ਕੋਸਾ ਕਰਕੇ ਗਰਾਰੇ ਕਰੋ। ਅਜਿਹਾ ਦਿਨ 'ਚ ਕਈ ਵਾਰ ਕਰਨ 'ਤੇ ਤੁਹਾਡੇ ਗਲੇ ਦਾ ਦਰਦ ਅਤੇ ਖਾਰਿਸ਼ ਦੂਰ ਹੋ ਜਾਵੇਗੀ।

PunjabKesari
3. ਅਨਾਰ ਦੇ ਛਿਲਕਿਆਂ 'ਚ ਬਹੁਤ ਸਾਰਾ ਐਂਟੀਆਕਸੀਡੈਂਟ ਹੁੰਦਾ ਹੈ, ਜੋ ਦਿਲ ਦੀਆਂ ਬੀਮਾਰੀਆਂ ਨੂੰ ਦੂਰ ਕਰਦਾ ਹੈ ਅਤੇ ਨਾਲ ਹੀ ਕੋਲੈਸਟਰੋਲ ਨੂੰ ਵੀ ਦੂਰ ਕਰਦਾ ਹੈ। ਇਕ ਚਮਚ ਅਨਾਰ ਦੇ ਛਿਲਕੇ ਦਾ ਪਾਊਡਰ ਨੂੰ ਗਰਮ ਪਾਣੀ 'ਚ ਮਿਲਾ ਕੇ ਰੋਜ਼ਾਨਾ ਪੀਓ। ਇਸ ਦੇ ਨਾਲ ਹੀ ਆਪਣੇ ਭੋਜਨ 'ਚ ਸੁਧਾਰ ਵੀ ਕਰੋ।
4. ਅਨਾਰ ਦੇ ਛਿਲਕਿਆਂ ਦੇ ਪਾਊਡਰ ਨੂੰ ਗੁਲਾਬ ਜਲ 'ਚ ਮਿਲਾ ਕੇ ਫੇਸਪੈਕ ਬਣਾ ਲਓ। ਇਸ ਪੈਕ ਨੂੰ ਚਿਹਰੇ 'ਤੇ ਰੋਜ਼ਾਨਾ ਲਾਉਣ ਨਾਲ ਚਿਹਰੇ 'ਤੇ ਰੰਗਤ ਆਉਂਦੀ ਹੈ ਅਤੇ ਝੁਰੜੀਆਂ ਦੀ ਸਮੱਸਿਆ ਦੂਰ ਹੁੰਦੀਆਂ ਹਨ।

PunjabKesari
5. ਜਿਹੜੀਆਂ ਔਰਤਾਂ ਨੂੰ ਪੀਰੀਅਡਸ 'ਚ ਜ਼ਿਆਦਾ ਬਲੀਡਿੰਗ ਹੁੰਦੀ ਹੈ, ਉਹ ਅਨਾਰ ਦੇ ਛਿਲਕੇ ਦੇ ਪਾਊਡਰ ਨੂੰ ਰੋਜ਼ਾਨਾ ਪਾਣੀ 'ਚ ਮਿਲਾ ਕੇ ਪੀਓ। ਇਸ ਨਾਲ ਤੁਹਾਡੀ ਇਹ ਸਮੱਸਿਆ ਦੂਰ ਹੋ ਜਾਵੇਗੀ।
6. ਇਕ ਗਲਾਸ ਪਾਣੀ 'ਚ ਛਿਲਕਿਆਂ ਦੇ ਪਾਊਡਰ ਨੂੰ ਮਿਲਾਓ। ਉਸ ਤੋਂ ਬਾਅਦ ਇਸ ਪਾਣੀ ਨਾਲ ਦੇ ਵਾਰ ਕੁੱਲਾ ਕਰੋ। ਇਸ ਨਾਲ ਤੁਹਾਡੇ ਮੂੰਹ 'ਚੋਂ ਬਦਬੂ ਆਉਣੀ ਬੰਦ ਹੋ ਜਾਵੇਗੀ। ਇਸ ਤੋਂ ਇਲਾਵਾ ਮਸੂੜਿਆਂ ਨੂੰ ਮਜ਼ਬੂਤ ਬਣਾਉਣ ਲਈ ਕਾਲੀ ਮਿਰਚ 'ਚ ਇਹ ਪਾਊਡਰ ਮਿਕਸ ਕਰਕੇ ਦੰਦਾਂ ਅਤੇ ਮਸੂੜਿਆਂ 'ਤੇ ਲਾਓ।

PunjabKesari
7. ਹੱਡੀਆਂ ਦੀ ਮਜ਼ਬੂਤੀ ਲਈ ਵੀ ਇਹ ਛਿਲਕੇ ਕਾਫੀ ਲਾਭਦਾਇਕ ਹੁੰਦੇ ਹਨ। ਇਸ 'ਚ ਐਂਟੀਬੈਕਟੀਰੀਅਲ ਗੁਣ ਹੁੰਦੇ ਹਨ, ਜੋ ਹੱਡੀਆਂ ਨੂੰ ਮਜ਼ਬੂਤ ਬਣਾਉਂਦੇ ਹਨ, ਖਾਸ ਕਰਕੇ ਔਰਤਾਂ ਨੂੰ। ਇਕ ਗਲਾਸ ਪਾਣੀ 'ਚ 2 ਚਮਚ ਛਿਲਕੇ ਦਾ ਪਾਊਡਰ ਮਿਲਾਓ। ਇਸ ਨੂੰ ਸਵਾਦੀ ਬਣਾਉਣ ਲਈ ਤੁਸੀ ਇਸ 'ਚ ਨਿੰਬੂ ਅਤੇ ਹਲਕਾ ਜਿਹਾ ਨਮਕ ਵੀ ਮਿਲਾ ਸਕਦੇ ਹੋ। ਇਸ ਕਾਹੜੇ ਨੂੰ ਤੁਸੀ ਰਾਤੇ ਦੇ ਸਮੇਂ ਸੌਣ ਤੋਂ ਪਹਿਲਾਂ ਪੀਓ।

PunjabKesari
 


author

sunita

Content Editor

Related News