ਮਹਿਲਾਵਾਂ ਦੀ ਲੰਮੀ ਉਮਰ ਲਈ ਘੱਟ ਭਾਰ ਫ਼ਾਇਦੇਮੰਦ
Sunday, Sep 03, 2023 - 01:02 PM (IST)

ਜਲੰਧਰ (ਬਿਊਰੋ)– ਇਕ ਅਧਐਨ ’ਚ ਪਤਾ ਲੱਗਾ ਹੈ ਕਿ ਜੇਕਰ ਮਹਿਲਾਵਾਂ ਇਕ ਉਮਰ ਤੋਂ ਬਾਅਦ ਆਪਣੇ ਭਾਰ ’ਤੇ ਰੋਕ ਲਗਾ ਲੈਣ ਤਾਂ ਉਨ੍ਹਾਂ ਦੀ ਉਮਰ ਲੰਬੀ ਹੋ ਸਕਦੀ ਹੈ। ਇਕ ਜਰਨਲ ਜ਼ੇਰੋਂਟੋਲਾਜੀ : ਮੈਡੀਕਲ ਸਾਇੰਸਿਜ਼ ’ਚ ਛਪੇ ਅਧਿਐਨ ਮੁਤਾਬਕ ਮਹਿਲਾਵਾਂ ਜੇਕਰ 60 ਸਾਲ ਦੀ ਉਮਰ ਤੋਂ ਬਾਅਦ ਆਪਣੇ ਭਾਰ ਨੂੰ ਘਟਾਉਣ ਜਾਂ ਵਧਾਉਣ ’ਤੇ ਰੋਕ ਲਗਾ ਲੈਣ ਤਾਂ ਉਨ੍ਹਾਂ ਦੀ ਉਮਰ ਲੰਮੀ ਹੋ ਸਕਦੀ ਹੈ।
ਬੀਮਾਰੀ ਦਾ ਸੰਕੇਤ ਹੈ ਭਾਰ ਘੱਟ ਹੋਣਾ
ਕੈਲੀਫੋਰਨੀਆ ਯੂਨੀਵਰਸਿਟੀ ਦੇ ਖੋਜੀਆਂ ਮੁਤਾਬਕ ਅਧਿਐਨ ’ਚ ਦੇਖਿਆ ਗਿਆ ਕਿ ਜਿਨ੍ਹਾਂ ਲੋਕਾਂ ਦੇ ਭਾਰ ’ਚ ਕੋਈ ਬਦਲਾਅ ਨਹੀਂ ਹੋਇਆ, ਉਨ੍ਹਾਂ ਦੇ 90, 95 ਤੇ 100 ਸਾਲ ਤਕ ਦੀ ਉਮਰ ਤਕ ਪਹੁੰਚਣ ਦੀ ਸੰਭਾਵਨਾ 1.2 ਤੋਂ 2 ਗੁਣਾ ਵਿਚਾਲੇ ਸੀ, ਜਦਕਿ ਜਿਨ੍ਹਾਂ ਮਹਿਲਾਵਂ ਨੇ ਆਪਣੇ ਸਰੀਰ ਦਾ ਭਾਰ 5 ਫ਼ੀਸਦੀ ਜਾਂ ਉਸ ਤੋਂ ਵੱਧ ਘਟਾਇਆ ਸੀ, ਉਨ੍ਹਾਂ ਦੀ ਉਮਰ ਲੰਮੀ ਹੋਣ ਦੀ ਸੰਭਾਵਨਾ ਘੱਟ ਹੋ ਗਈ। ਸਹਾਇਕ ਪ੍ਰੋਫੈਸਰ ਅਲਾਦੀਨ ਸ਼ਾਦਯਾਬ ਨੇ ਕਿਹਾ ਕਿ ਵਧਦੀ ਉਮਰ ’ਚ ਜੇਕਰ ਮਹਿਲਾਵਾਂ ਆਪਣਾ ਭਾਰ ਘੱਟ ਹੁੰਦਾ ਮਹਿਸੂਸ ਕਰਨ ਤਾਂ ਇਹ ਉਨ੍ਹਾਂ ਦੇ ਬੀਮਾਰ ਹੋਣ ਤੇ ਉਨ੍ਹਾਂ ਦੀ ਉਮਰ ਘੱਟ ਹੋਣ ਦਾ ਸੰਕੇਤ ਹੈ।
ਇਹ ਖ਼ਬਰ ਵੀ ਪੜ੍ਹੋ : ਚਮੜੀ ਨੂੰ ਕੱਸਣ ਲਈ ਚੌਲਾਂ ਦੇ ਆਟੇ ਦੇ ਬਣੇ ਇਹ 3 ਫੇਸ ਪੈਕ ਲਗਾਓ, ਝੁਰੜੀਆਂ ਤੋਂ ਵੀ ਮਿਲੇਗਾ ਛੁਟਕਾਰਾ
ਪੁਰਾਣੀ ਬੀਮਾਰੀ ’ਤੇ ਕੀਤਾ ਅਧਿਐਨ
ਇਸ ਅਧਿਐਨ ’ਚ 54,000 ਮਹਿਲਾਵਾਂ ਨੂੰ ਸ਼ਾਮਲ ਕੀਤਾ ਗਿਆ। ਇਸ ’ਚ ਮਹਿਲਾਵਾਂ ਦੀ ਪੁਰਾਣੀ ਬੀਮਾਰੀ ’ਤੇ ਵੀ ਅਧਿਐਨ ਕੀਤਾ ਗਿਆ। ਇਸ ’ਚ ਦੇਖਿਆ ਗਿਆ ਕਿ 56 ਫ਼ੀਸਦੀ ਮਹਿਲਾਵਾਂ ਦੇ 90 ਜਾਂ ਇਸ ਤੋਂ ਵੱਧ ਉਮਰ ਤਕ ਜਿਊਂਦੇ ਰਹਿਣ ਦੀ ਸੰਭਾਵਨਾ ਵੱਧ ਗਈ ਸੀ ਪਰ 3 ਸਾਲ ਦੇ ਅਧਿਐਨ ਦੌਰਾਨ 5 ਫ਼ੀਸਦੀ ਮਹਿਲਾਵਾਂ, ਜਿਨ੍ਹਾਂ ਨੇ ਭਾਰ ਘੱਟ ਕਰਨ ਵੱਲ ਧਿਆਨ ਦਿੱਤਾ, ਉਨ੍ਹਾਂ ’ਚ ਉਨ੍ਹਾਂ ਦੀ ਉਮਰ ਲੰਮੀ ਹੋਣ ਦੀ ਸੰਭਾਵਨਾ ਘੱਟ ਹੋ ਗਈ।
ਬੀ. ਐੱਮ. ਆਈ. ਦਾ ਵੀ ਉਮਰ ਨਾਲ ਡੂੰਘਾ ਸਬੰਧ
ਪ੍ਰੋਫੈਸਰ ਸ਼ਾਦਯਾਬ ਨੇ ਕਿਹਾ ਕਿ ਅਮਰੀਕਾ ਵਰਗੇ ਦੇਸ਼ ’ਚ ਮਹਿਲਾਵਾਂ ’ਚ ਜ਼ਿਆਦਾ ਭਾਰ ਆਮ ਗੱਲ ਹੈ। ਬ੍ਰਿਟੇਨ ’ਚ ਮਹਿਲਾਵਾਂ ਜਾਂ ਪੁਰਸ਼ਾਂ ਦਾ ਬੀ. ਐੱਮ. ਆਈ. 18.5 ਤੋਂ 24.9 ਤਕ ਰਹਿੰਦਾ ਹੈ ਪਰ ਔਸਤਨ 65 ਤੋਂ 74 ਸਾਲਾਂ ਤਕ ਦੀ ਉਮਰ ਦੀਆਂ ਮਹਿਲਾਵਾਂ ਦਾ ਬੀ. ਐੱਮ. ਆਈ. 28.2 ਤਕ ਰਹਿੰਦਾ ਹੈ। ਅੰਕੜਿਆਂ ਮੁਤਾਬਕ ਉਸ ਕੈਟਾਗਿਰੀ ਦੀਆਂ ਸਾਰੀਆਂ ਮਹਿਲਾਵਾਂ ’ਚੋਂ ਲਗਭਗ 3 ਚੌਥਾਈ ਜ਼ਿਆਦਾ ਭਾਰ ਜਾਂ ਮੋਟਾਪੇ ਦਾ ਸ਼ਿਕਾਰ ਹੁੰਦੇ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।