Health Tips: ਸਰੀਰ ''ਚ Vitamin B12 ਦੀ ਘਾਟ ਨੂੰ ਪੂਰਾ ਕਰਨ ਲਈ ਖ਼ੁਰਾਕ ''ਚ ਜ਼ਰੂਰ ਸ਼ਾਮਲ ਕਰੋ ਇਹ ਚੀਜ਼ਾਂ
Monday, Jan 08, 2024 - 06:29 PM (IST)
ਜਲੰਧਰ - ਸਰੀਰ ਦੇ ਹਰੇਕ ਅੰਗ ਨੂੰ ਸਹੀ ਤਰੀਕੇ ਨਾਲ ਕੰਮ ਕਰਨ ਲਈ ਵਿਟਾਮਿਨ ਅਤੇ ਖਣਿਜਾਂ ਦੀ ਲੋੜ ਹੁੰਦੀ ਹੈ। ਜੇਕਰ ਸਰੀਰ 'ਚ ਵਿਟਾਮਿਨ ਦੀ ਕਮੀ ਹੋ ਜਾਵੇ ਤਾਂ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਹੋ ਸਕਦੀਆਂ ਹਨ। ਵਿਟਾਮਿਨ ਦੀ ਗੱਲ ਕਰੀਏ ਤਾਂ ਵਿਟਾਮਿਨ ਬੀ 12 ਸਰੀਰ ਲਈ ਬਹੁਤ ਮਹੱਤਵਪੂਰਨ ਮੰਨਿਆ ਜਾਂਦਾ ਹੈ। ਇਸਦੀ ਘਾਟ ਨਾਲ ਲਾਲ ਖੂਨ ਦੇ ਸੈੱਲ ਘੱਟ ਹੋਣੇ ਸ਼ੁਰੂ ਹੋ ਜਾਂਦੇ ਹਨ। ਨਾਲ ਹੀ ਖੂਨ ਦੇ ਸੈੱਲ ਅਤੇ ਕੋਸ਼ਿਕਾਵਾਂ ਨੂੰ ਬਣਾਉਣ ਵਿਚ ਮੁਸ਼ਕਲ ਆਉਂਦੀ ਹੈ। ਇਸ ਤੋਂ ਇਲਾਵਾ ਵਿਟਾਮਿਨ ਬੀ12 ਦੀ ਘਾਟ ਨਾਲ ਨਰਵਸ ਸਿਸਟਮ ਪ੍ਰਭਾਵਿਤ ਹੁੰਦਾ ਹੈ। ਵਿਟਾਮਿਨ ਬੀ12 ਦੀ ਕਮੀ ਨੂੰ ਪੂਰਾ ਕਰਨ ਲਈ ਤੁਸੀਂ ਸਿਹਤਮੰਦ ਭੋਜਨ ਦਾ ਸੇਵਨ ਕਰੋ। ਇਸ ਤੋਂ ਇਲਾਵਾ ਤੁਸੀਂ ਹੋਰ ਕਿਹੜੀਆਂ ਚੀਜ਼ਾਂ ਦਾ ਸੇਵਨ ਕਰ ਸਕਦੇ ਹੋ, ਦੇ ਬਾਰੇ ਅੱਜ ਅਸੀਂ ਤੁਹਾਨੂੰ ਜਾਣਕਾਰੀ ਦਿੰਦੇ ਹਾਂ....
ਮਸ਼ਰੂਮ ਦਾ ਸੇਵਨ
ਸਰੀਰ ਵਿੱਚ ਵਿਟਾਮਿਨ ਬੀ12 ਦੀ ਕਮੀ ਨੂੰ ਦੂਰ ਕਰਨ ਲਈ ਤੁਸੀਂ ਮਸ਼ਰੂਮ ਦਾ ਸੇਵਨ ਵੀ ਕਰ ਸਕਦੇ ਹੋ। ਇਸ ਨੂੰ ਵਿਟਾਮਿਨ-ਡੀ ਦਾ ਬਹੁਤ ਵਧੀਆ ਸਰੋਤ ਮੰਨਿਆ ਜਾਂਦਾ ਹੈ। ਇਸ ਤੋਂ ਇਲਾਵਾ ਮਸ਼ਰੂਮ 'ਚ ਪ੍ਰੋਟੀਨ, ਕੈਲਸ਼ੀਅਮ, ਨਿਆਸੀਨ, ਪੋਟਾਸ਼ੀਅਮ ਵਰਗੇ ਪੋਸ਼ਕ ਤੱਤ ਵੀ ਪਾਏ ਜਾਂਦੇ ਹਨ, ਜੋ ਸਰੀਰ ਲਈ ਬਹੁਤ ਜ਼ਰੂਰੀ ਹਨ।
ਕੱਦੂ ਦਾ ਸੇਵਨ
ਸਰੀਰ ਵਿੱਚ ਵਿਟਾਮਿਨ ਬੀ12 ਦੀ ਕਮੀ ਨੂੰ ਦੂਰ ਕਰਨ ਲਈ ਤੁਸੀਂ ਕੱਦੂ ਦਾ ਸੇਵਨ ਕਰ ਸਕਦੇ ਹੋ। ਇਸ ਨੂੰ ਵਿਟਾਮਿਨ ਬੀ12 ਦਾ ਬਹੁਤ ਵਧੀਆ ਸਰੋਤ ਮੰਨਿਆ ਜਾਂਦਾ ਹੈ। ਤੁਸੀਂ ਇਸ ਦਾ ਸੇਵਨ ਸਬਜ਼ੀ, ਰਾਇਤਾ ਜਾਂ ਭੁਜੀਆ ਦੇ ਰੂਪ ਵਿਚ ਵੀ ਕਰ ਸਕਦੇ ਹੋ, ਜਿਸ ਨਾਲ ਤੁਹਾਨੂੰ ਫ਼ਾਇਦਾ ਹੋਵੇਗਾ।
ਪਾਲਕ ਦਾ ਸੇਵਨ
ਤੁਸੀਂ ਪਾਲਕ ਦਾ ਸੇਵਨ ਕਰਕੇ ਵੀ ਵਿਟਾਮਿਨ ਬੀ12 ਦੀ ਕਮੀ ਨੂੰ ਦੂਰ ਕਰ ਸਕਦੇ ਹੋ, ਕਿਉਂਕਿ ਪਾਲਕ ਨੂੰ ਵਿਟਾਮਿਨ ਬੀ12 ਦਾ ਸਰੋਤ ਮੰਨਿਆ ਜਾਂਦਾ ਹੈ। ਤੁਸੀਂ ਇਸ ਦਾ ਸੇਵਨ ਸਬਜ਼ੀ, ਸਮੂਦੀ ਜਾਂ ਸਲਾਦ ਦੇ ਰੂਪ 'ਚ ਕਰ ਸਕਦੇ ਹੋ।
ਚੁਕੰਦਰ ਦਾ ਸੇਵਨ
ਚੁਕੰਦਰ ਸਿਹਤ ਲਈ ਬਹੁਤ ਫ਼ਾਇਦੇਮੰਦ ਹੁੰਦੀ ਹੈ। ਚੁਕੰਦਰ ਨੂੰ ਆਇਰਨ, ਫਾਈਬਰ ਅਤੇ ਵਿਟਾਮਿਨ ਬੀ12 ਦਾ ਬਹੁਤ ਵਧੀਆ ਸਰੋਤ ਮੰਨਿਆ ਜਾਂਦਾ ਹੈ। ਇਸ ਤੋਂ ਇਲਾਵਾ ਚੁਕੰਦਰ 'ਚ ਪੋਟਾਸ਼ੀਅਮ ਚੰਗੀ ਮਾਤਰਾ 'ਚ ਮੌਜੂਦ ਹੁੰਦਾ ਹੈ। ਜੇਕਰ ਤੁਸੀਂ ਆਪਣੇ ਸਰੀਰ 'ਚ ਵਿਟਾਮਿਨ ਬੀ12 ਦੀ ਕਮੀ ਨੂੰ ਦੂਰ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਇਸ ਦਾ ਸੇਵਨ ਸਲਾਦ, ਜੂਸ ਜਾਂ ਰਾਇਤਾ 'ਚ ਮਿਲਾ ਕੇ ਕਰ ਸਕਦੇ ਹੋ।
ਆਲੂ ਦਾ ਸੇਵਨ
ਇਸ ਨੂੰ ਸਟਾਰਚ ਵਾਲੀ ਸਬਜ਼ੀ ਮੰਨਿਆ ਜਾਂਦਾ ਹੈ। ਇਸ ਦਾ ਸੇਵਨ ਕਰਨ ਨਾਲ ਸਰੀਰ ਵਿੱਚ ਵਿਟਾਮਿਨ-ਬੀ12 ਦੀ ਕਮੀ ਦੂਰ ਹੋ ਜਾਂਦੀ ਹੈ। ਆਲੂ ਵਿੱਚ ਅਲਕਲਾਈਨ ਚੰਗੀ ਮਾਤਰਾ ਵਿੱਚ ਪਾਈ ਜਾਂਦੀ ਹੈ। ਪੋਟਾਸ਼ੀਅਮ, ਵਿਟਾਮਿਨ ਬੀ12, ਸੋਡੀਅਮ ਵਰਗੇ ਪੋਸ਼ਕ ਤੱਤ ਵੀ ਆਲੂ ਵਿੱਚ ਮੌਜੂਦ ਹੁੰਦੇ ਹਨ। ਇਸ ਨੂੰ ਆਇਰਨ, ਮੈਗਨੀਸ਼ੀਅਮ ਅਤੇ ਜ਼ਿੰਕ ਦਾ ਬਹੁਤ ਵਧੀਆ ਸਰੋਤ ਮੰਨਿਆ ਜਾਂਦਾ ਹੈ। ਇਸ ਦਾ ਸੇਵਨ ਕਰਨ ਨਾਲ ਤੁਸੀਂ ਸਰੀਰ 'ਚੋਂ ਵਿਟਾਮਿਨ-ਬੀ12 ਦੀ ਕਮੀ ਨੂੰ ਦੂਰ ਕਰ ਸਕਦੇ ਹੋ।