Health Tips: ਇਨ੍ਹਾਂ ਕਾਰਨਾਂ ਕਰਕੇ ਹੋ ਸਕਦੈ ਤੁਹਾਡੇ ਸਿਰ 'ਚ ਦਰਦ, ਰਾਹਤ ਪਾਉਣ ਲਈ ਅਪਣਾਓ ਇਹ ਨੁਸਖ਼ੇ

Friday, Jun 02, 2023 - 05:59 PM (IST)

Health Tips: ਇਨ੍ਹਾਂ ਕਾਰਨਾਂ ਕਰਕੇ ਹੋ ਸਕਦੈ ਤੁਹਾਡੇ ਸਿਰ 'ਚ ਦਰਦ, ਰਾਹਤ ਪਾਉਣ ਲਈ ਅਪਣਾਓ ਇਹ ਨੁਸਖ਼ੇ

ਜਲੰਧਰ (ਬਿਊਰੋ) - ਅੱਜ ਦੇ ਸਮੇਂ ਵਿੱਚ ਸਿਰ ਦਰਦ ਇੱਕ ਆਮ ਸਮੱਸਿਆ ਹੈ। ਵਿਦਿਆਰਥੀ ਹੋਵੇ ਜਾਂ ਨੌਕਰੀ ਕਰਨ ਵਾਲਾ ਇਨਸਾਨ, ਹਰ ਕੋਈ ਕੰਮ ਦਾ ਬੋਝ ਹੋਣ ਕਰਕੇ ਸਿਰਦਰਦ ਦੀ ਸਮੱਸਿਆ ਤੋਂ ਪੀੜਤ ਹੈ। ਸਿਰ ਦਰਦ ਹੋਣ ਦੇ ਕਈ ਕਾਰਨ ਹੋ ਸਕਦੇ ਹਨ, ਜਿਵੇਂ ਤਣਾਅ, ਮਾਈਗ੍ਰੇਨ ਜਾਂ ਨੀਂਦ ਦੀ ਘਾਟ। ਅਜਿਹੇ 'ਚ ਲੋਕ ਇਸ ਦਰਦ ਤੋਂ ਛੁਟਕਾਰਾ ਪਾਉਣ ਲਈ ਦਰਦ ਨਿਵਾਰਕ ਦਵਾਈਆਂ ਦਾ ਸਹਾਰਾ ਲੈਂਦੇ ਹਨ ਪਰ ਇਨ੍ਹਾਂ ਦਵਾਈਆਂ ਦੇ ਕਈ ਮਾੜੇ ਪ੍ਰਭਾਵ ਵੀ ਹੁੰਦੇ ਹਨ। ਅਜਿਹੇ 'ਚ ਤੁਸੀਂ ਇਨ੍ਹਾਂ ਤੋਂ ਬਚਣ ਲਈ ਘਰੇਲੂ ਨੁਸਖੇ ਵੀ ਅਜ਼ਮਾ ਸਕਦੇ ਹੋ।  

ਸਿਰ ਦਰਦ ਹੋਣ ਦੇ ਕਾਰਨ
ਆਮ ਤੌਰ 'ਤੇ ਸਿਰ ਦਰਦ ਦੀ ਸਮੱਸਿਆ ਨੀਂਦ ਪੂਰੀ ਨਾ ਹੋਣ, ਦੰਦਾਂ ਵਿੱਚ ਦਰਦ, ਥਕਾਵਟ, ਗਲਤ ਦਵਾਈ ਲੈਣ, ਅੱਖਾਂ ਕਮਜ਼ੋਰ ਹੋਣ ਕਾਰਨ ਹੁੰਦੀ ਹੈ। ਇਸ ਤੋਂ ਇਲਾਵਾ ਚਿੰਤਾ, ਤਣਾਅ, ਢਿੱਡ ਵਿਚ ਗੈਸ ਬਣਨਾ, ਅਨਿਯਮਿਤ ਜੀਵਨ ਸ਼ੈਲੀ, ਖਾਣ-ਪੀਣ ਦੀਆਂ ਆਦਤਾਂ ਆਦਿ ਸਿਰਦਰਦ ਦੇ ਆਮ ਕਾਰਨ ਹਨ। ਸਿਰ ਦਰਦ ਹੋਣ ਦਾ ਇਕ ਕਾਰਨ ਬਦਲਦਾ ਮੌਸਮ ਵੀ ਹੋ ਸਕਦਾ ਹੈ। ਜੇਕਰ ਸਹੀ ਸਮੇਂ 'ਤੇ ਸਿਰ ਦਰਦ ਦੀ ਸਮੱਸਿਆ ਨੂੰ ਠੀਕ ਨਾ ਕੀਤਾ ਜਾਵੇ ਤਾਂ ਇਹ ਮਾਈਗ੍ਰੇਨ ਅਤੇ ਬ੍ਰੇਨ ਟਿਊਮਰ ਵਰਗੀ ਕਿਸੇ ਵੱਡੀ ਬੀਮਾਰੀ ਦਾ ਕਾਰਨ ਵੀ ਬਣ ਸਕਦਾ ਹੈ।

ਦਰਦ ਤੋਂ ਰਾਹਤ ਪਾਉਣ ਲਈ ਅਪਣਾਓ ਇਹ ਨੁਸਖ਼ੇ

ਪਾਣੀ ਪੀਓ
ਕਈ ਵਾਰ ਸਰੀਰ ਵਿੱਚ ਪਾਣੀ ਦੀ ਘਾਟ ਹੋਣ ਕਾਰਨ ਵੀ ਸਿਰ ਦਰਦ ਹੁੰਦਾ ਹੈ। ਅਜਿਹੇ 'ਚ ਸਰੀਰ 'ਚ ਪਾਣੀ ਦੀ ਘਾਟ ਨਾ ਹੋਣ ਦਿਓ। ਦਿਨ ਭਰ ਘੱਟੋ-ਘੱਟ 8-9 ਗਲਾਸ ਪਾਣੀ ਪੀਓ। ਰੁਟੀਨ ਵਿੱਚ ਨਾਰੀਅਲ ਪਾਣੀ ਅਤੇ ਜੂਸ ਨੂੰ ਵੀ ਸ਼ਾਮਲ ਕਰੋ।

ਗ੍ਰੀਨ-ਟੀ ਦੀ ਵਰਤੋਂ
ਸਿਰਦਰਦ ਦੀ ਸਮੱਸਿਆ ਹੋਣ 'ਤੇ ਅਸੀਂ ਸਾਰੇ ਚਾਹ ਪੀਂਦੇ ਹਾਂ ਪਰ ਅਜਿਹੀ ਸਥਿਤੀ 'ਚ ਗ੍ਰੀਨ-ਟੀ ਪੀਣਾ ਸਭ ਤੋਂ ਜ਼ਿਆਦਾ ਫ਼ਾਇਦੇਮੰਦ ਹੁੰਦਾ ਹੈ। ਇਸ 'ਚ ਮੌਜੂਦ ਐਂਟੀ-ਆਕਸੀਡੈਂਟ ਦਰਦ ਨੂੰ ਘੱਟ ਕਰਨ 'ਚ ਮਦਦਗਾਰ ਹੁੰਦੇ ਹਨ।

ਸੇਬ ਦਾ ਸਿਰਕਾ
ਸੇਬ ਦਾ ਸਿਰਕਾ ਇੱਕ ਦਵਾਈ ਹੈ। ਇਸ ਦੀ ਵਰਤੋਂ ਢਿੱਡ ਦਰਦ ਲਈ ਵੀ ਕੀਤੀ ਜਾਂਦੀ ਹੈ। ਸਿਰ ਦਰਦ ਨੂੰ ਦੂਰ ਕਰਨ ਲਈ ਵੀ ਇਹ ਬਹੁਤ ਫ਼ਾਇਦੇਮੰਦ ਹੁੰਦਾ ਹੈ। ਇਸ ਲਈ ਕੋਸੇ ਪਾਣੀ 'ਚ ਇਕ ਚਮਚ ਸਿਰਕਾ ਮਿਲਾ ਕੇ ਪੀ ਲਓ ਅਤੇ ਕੁਝ ਦੇਰ ਲੇਟ ਜਾਓ। ਇਸ ਨਾਲ ਸਿਰ ਦਰਦ ਘੱਟ ਹੋ ਜਾਵੇਗਾ।

ਕਾੜ੍ਹਾ
ਸਿਰ ਦਰਦ ਹੋਣ ’ਤੇ ਤੁਸੀਂ ਚਾਹੋ ਤਾਂ ਕਾੜ੍ਹਾ ਬਣਾ ਕੇ ਪੀ ਸਕਦੇ ਹੋ। ਇਸ ਨਾਲ ਤੁਹਾਨੂੰ ਰਾਹਤ ਮਿਲੇਗੀ। ਕਾੜ੍ਹਾ ਬਣਾਉਂਦੇ ਸਮੇਂ ਇਸ ਵਿਚ ਦਾਲਚੀਨੀ, ਕਾਲੀ ਮਿਰਚ ਜ਼ਰੂਰ ਮਿਲਾਓ। ਚੀਨੀ ਦੀ ਬਜਾਏ ਗੁੜ ਜਾਂ ਸ਼ਹਿਦ ਦੀ ਵਰਤੋਂ ਕਰੋ।

ਲੌਂਗ ਦਾ ਤੇਲ
ਜੇਕਰ ਸਿਰਦਰਦ ਤੇਜ਼ ਹੋਵੇ ਤਾਂ ਲੌਂਗ ਦੇ ਤੇਲ ਨਾਲ ਮਾਲਿਸ਼ ਕਰਨ ਨਾਲ ਵੀ ਫ਼ਾਇਦਾ ਹੁੰਦਾ ਹੈ। ਜੇਕਰ ਲੌਂਗ ਦਾ ਤੇਲ ਨਾ ਹੋਵੇ ਤਾਂ ਲੌਂਗ ਦਾ ਧੂੰਆਂ ਵੀ ਲਿਆ ਜਾ ਸਕਦਾ ਹੈ। ਇਸ ਨਾਲ ਦਰਦ ਤੋਂ ਵੀ ਰਾਹਤ ਮਿਲੇਗੀ।


author

rajwinder kaur

Content Editor

Related News