ਗਰਮ ਪਾਣੀ ਨਾਲ ਨਹਾਉਣ ਦਾ ਜਾਣੋ ਸਹੀ ਤਰੀਕਾ, ਪੜ੍ਹੋ ਕੀ ਨੇ ਫ਼ਾਇਦੇ ਤੇ ਨੁਕਸਾਨ
Monday, Oct 23, 2023 - 02:08 PM (IST)
ਜਲੰਧਰ (ਬਿਊਰੋ)– ਠੰਡ ਸ਼ੁਰੂ ਹੋ ਚੁੱਕੀ ਹੈ। ਇਸ ਮੌਸਮ ’ਚ ਲੋਕ ਠੰਡੇ ਪਾਣੀ ਨਾਲ ਨਹਾਉਣ ਦੀ ਬਜਾਏ ਗਰਮ ਪਾਣੀ ਦੀ ਚੋਣ ਕਰਦੇ ਹਨ। ਗਰਮ ਪਾਣੀ ਨਾਲ ਨਹਾਉਣ ’ਤੇ ਠੰਡ ਦਾ ਅਹਿਸਾਸ ਘੱਟ ਹੁੰਦਾ ਹੈ ਤੇ ਸਰੀਰ ਨੂੰ ਆਰਾਮ ਵੀ ਮਿਲਦਾ ਹੈ। ਗਰਮ ਪਾਣੀ ਨਾਲ ਨਹਾਉਣ ’ਤੇ ਥਕਾਵਟ ਦੂਰ ਹੁੰਦੀ ਹੈ ਤੇ ਸਰੀਰ ਆਰਾਮਦਾਇਕ ਹੋ ਜਾਂਦਾ ਹੈ। ਗਰਮ ਪਾਣੀ ਨਾਲ ਨਹਾਉਣ ਨਾਲ ਮੂਡ ਵੀ ਠੀਕ ਰਹਿੰਦਾ ਹੈ ਪਰ ਗਰਮ ਪਾਣੀ ਦੀ ਗਲਤ ਵਰਤੋਂ ਸਾਡੇ ਲਈ ਨੁਕਸਾਨਦੇਹ ਹੈ। ਗਰਮ ਪਾਣੀ ਚਮੜੀ ਤੇ ਸਰੀਰ ਲਈ ਹਾਨੀਕਾਰਕ ਹੋ ਸਕਦਾ ਹੈ। ਆਓ ਇਸ ਲੇਖ ’ਚ ਅੱਗੇ ਜਾਣੀਏ ਗਰਮ ਪਾਣੀ ਨਾਲ ਨਹਾਉਣ ਦਾ ਸਹੀ ਤਰੀਕਾ–
ਗਰਮ ਪਾਣੀ ਨਾਲ ਨਹਾਉਣ ਦੇ ਫ਼ਾਇਦੇ
- ਜੇਕਰ ਤੁਸੀਂ ਗਰਮ ਪਾਣੀ ਨਾਲ ਨਹਾਉਂਦੇ ਹੋ ਤਾਂ ਅਨਿੰਦਰੇ ਦੀ ਸਮੱਸਿਆ ਦੂਰ ਹੋ ਜਾਂਦੀ ਹੈ
- ਗਰਮ ਪਾਣੀ ਖ਼ੂਨ ਦਾ ਸੰਚਾਰ ਵਧਾਉਣ ’ਚ ਮਦਦ ਕਰਦਾ ਹੈ
- ਜੇਕਰ ਤੁਸੀਂ ਗਰਮ ਪਾਣੀ ਨਾਲ ਨਹਾਉਂਦੇ ਹੋ ਤਾਂ ਸਿਰਦਰਦ ਠੀਕ ਹੋ ਜਾਵੇਗਾ
- ਇਸ ਨਾਲ ਮਾਸਪੇਸ਼ੀਆਂ ’ਚ ਦਰਦ ਤੇ ਸੋਜ ਦੀ ਸਮੱਸਿਆ ਦੂਰ ਹੋ ਜਾਂਦੀ ਹੈ
ਗਰਮ ਪਾਣੀ ਨਾਲ ਕਿਵੇਂ ਨਹਾਈਏ?
ਇਹ ਖ਼ਬਰ ਵੀ ਪੜ੍ਹੋ : ਮੋਟਾਪੇ ਨੂੰ ਦਿਨਾਂ ’ਚ ਦੂਰ ਕਰਨ ਲਈ ਰੋਜ਼ਾਨਾ ਪੀਓ ਇਹ 5 ਡ੍ਰਿੰਕਸ, ਭਾਰ ਘਟਾਉਣ ’ਚ ਵੀ ਮਿਲੇਗੀ ਮਦਦ
- ਗਰਮ ਪਾਣੀ ਨਾਲ ਨਹਾਉਣ ਤੋਂ ਪਹਿਲਾਂ ਤਾਪਮਾਨ ਨੂੰ ਧਿਆਨ ’ਚ ਰੱਖੋ
- ਨਹਾਉਣ ਲਈ ਪਾਣੀ ਦਾ ਤਾਪਮਾਨ 38 ਡਿਗਰੀ ਸੈਲਸੀਅਸ ਤੋਂ ਵਧ ਨਹੀਂ ਹੋਣਾ ਚਾਹੀਦਾ
- ਸਿਰ ’ਤੇ ਸਿੱਧਾ ਪਾਣੀ ਨਾ ਪਾਓ। ਸਭ ਤੋਂ ਪਹਿਲਾਂ ਆਪਣੇ ਪੈਰਾਂ ਤੇ ਹੱਥਾਂ ਨੂੰ ਕੋਸੇ ਪਾਣੀ ਨਾਲ ਧੋ ਕੇ ਸਾਫ਼ ਕਰੋ
- ਸਿਰ ’ਤੇ ਗਰਮ ਪਾਣੀ ਪਾਉਣ ਤੋਂ ਬਚੋ। ਸਿਰ ਨੂੰ ਸਾਫ਼ ਕਰਨ ਲਈ ਸਾਧਾਰਨ ਪਾਣੀ ਦੀ ਵਰਤੋਂ ਕਰੋ
- ਗਰਮ ਪਾਣੀ ਨਾਲ ਨਹਾਉਣ ਲਈ 15 ਤੋਂ 30 ਮਿੰਟ ਕਾਫ਼ੀ ਹਨ
- ਗਰਮ ਪਾਣੀ ਨਾਲ ਨਹਾਉਣ ਤੋਂ ਬਾਅਦ ਮਾਇਸਚਰਾਈਜ਼ਰ ਦੀ ਵਰਤੋਂ ਕਰੋ
- ਗਰਮ ਪਾਣੀ ਚਮੜੀ ਨੂੰ ਖੁਸ਼ਕ ਕਰ ਸਕਦਾ ਹੈ, ਇਸ ਲਈ ਨਹਾਉਣ ਤੋਂ ਬਾਅਦ ਕਰੀਮ ਜਾਂ ਲੋਸ਼ਨ ਦੀ ਵਰਤੋਂ ਕਰਨਾ ਜ਼ਰੂਰੀ ਹੈ
ਗਰਮ ਪਾਣੀ ਨਾਲ ਨਹਾਉਂਦੇ ਸਮੇਂ ਨਾ ਕਰੋ ਇਹ ਗਲਤੀਆਂ
- ਦਿਨ ’ਚ ਕਈ ਵਾਰ ਗਰਮ ਪਾਣੀ ਨਾਲ ਨਹਾਉਣ ਤੋਂ ਪ੍ਰਹੇਜ਼ ਕਰਨਾ ਚਾਹੀਦਾ ਹੈ। ਇਸ ਨਾਲ ਚਮੜੀ ਖੁਸ਼ਕ ਹੋ ਸਕਦੀ ਹੈ
- ਗਰਮ ਪਾਣੀ ਨਾਲ ਨਹਾਉਣ ਲਈ ਬਹੁਤ ਜ਼ਿਆਦਾ ਗਰਮ ਪਾਣੀ ਦੀ ਵਰਤੋਂ ਨਾ ਕਰੋ। ਇਸ ਨਾਲ ਚਮੜੀ ’ਚ ਸਾੜ ਪੈ ਸਕਦਾ ਹੈ
- ਗਰਮ ਪਾਣੀ ਤੋਂ ਬਾਅਦ ਠੰਡੇ ਪਾਣੀ ਦੀ ਵਰਤੋਂ ਕਰਨ ਤੋਂ ਬਚੋ। ਇਸ ਤਰ੍ਹਾਂ ਸਿਹਤ ਵਿਗੜ ਸਕਦੀ ਹੈ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਸਾਨੂੰ ਉਮੀਦ ਹੈ ਕਿ ਤੁਹਾਨੂੰ ਇਹ ਜਾਣਕਾਰੀ ਪਸੰਦ ਆਈ ਹੋਵੇਗੀ। ਇਸ ਲੇਖ ਨੂੰ ਸਾਂਝਾ ਕਰਨਾ ਨਾ ਭੁੱਲੋ।