ਜਾਣੋ ਦਿਨ ''ਚ ਕਿੰਨੇ ਬਾਦਾਮ ਖਾਣੇ ਹੁੰਦੇ ਹਨ ਫ਼ਾਇਦੇਮੰਦ ਤੇ ਕਿਵੇਂ ਖਾਣ ਨਾਲ ਮਿਲਦੇ ਹਨ ਜ਼ਿਆਦਾ ਪੌਸ਼ਕ ਤੱਤ

Thursday, Mar 21, 2024 - 05:39 PM (IST)

ਜਾਣੋ ਦਿਨ ''ਚ ਕਿੰਨੇ ਬਾਦਾਮ ਖਾਣੇ ਹੁੰਦੇ ਹਨ ਫ਼ਾਇਦੇਮੰਦ ਤੇ ਕਿਵੇਂ ਖਾਣ ਨਾਲ ਮਿਲਦੇ ਹਨ ਜ਼ਿਆਦਾ ਪੌਸ਼ਕ ਤੱਤ

ਨਵੀਂ ਦਿੱਲੀ - ਇਹ ਤਾਂ ਸਾਰਿਆਂ ਨੂੰ ਹੀ ਪਤਾ ਹੈ ਕਿ ਬਦਾਮ ਖਾਣਾ ਸਰੀਰ ਅਤੇ ਦਿਮਾਗ ਦੀ ਸਿਹਤ ਲਈ ਫ਼ਾਇਦੇਮੰਦ ਹੁੰਦਾ ਹੈ। ਬਦਾਮ ਤੁਹਾਡੇ ਸਰੀਰ ਲਈ ਲੌੜੀਂਦੇ ਪੌਸ਼ਕ ਤੱਤਾਂ ਨਾਲ ਭਰਪੂਰ ਹੁੰਦੇ ਹਨ। ਇਨ੍ਹਾਂ ਵਿਚ ਮੈਗਨੀਸ਼ਿਅਮ, ਵਿਟਾਮਿਨ ਈ ਅਤੇ ਫ਼ਾਈਬਰ ਦੀ ਭਰਪੂਰ ਮਾਤਰਾ ਮੌਜੂਦ ਹੁੰਦੀ ਹੈ। ਬਦਾਮ ਵਿਚ ਕੈਲਸ਼ੀਅਮ ਅਤੇ ਫਾਸਫੋਰਸ ਦੋਵੇਂ ਹੁੰਦੇ ਹਨ ਜਿਹੜੇ ਕਿ ਹੱਡੀਆਂ ਦੀ ਸਿਹਤ ਲਈ ਚੰਗੇ ਹੁੰਦੇ ਹਨ। ਬਦਾਮ ਭੋਜਨ ਦੇ ਬਾਅਦ ਸ਼ੂਗਰ ਦੇ ਪੱਧਰ ਨੂੰ ਵਧਣ ਤੋਂ ਰੋਕਦੇ ਹਨ। ਇਸ ਲਈ ਇਹ ਸ਼ੂਗਰ ਦੇ ਰੋਗੀਆਂ ਲਈ ਫ਼ਾਇਦੇਮੰਦ ਹੁੰਦੇ ਹਨ। 

ਇਹ ਵੀ ਪੜ੍ਹੋ :    Infosys ਦੇ ਸੰਸਥਾਪਕ ਨਰਾਇਣ ਮੂਰਤੀ ਦਾ 4 ਮਹੀਨਿਆਂ ਦਾ ਪੋਤਾ ਬਣਿਆ ਸਭ ਤੋਂ ਛੋਟੀ ਉਮਰ ਦਾ ਕਰੋੜਪਤੀ

ਇਹ ਭਾਰ ਘਟਾਉਣ ਤੋਂ ਲੈ ਕੇ ਚਮੜੀ ਨੂੰ ਢਿੱਲੀ ਹੋਣ ਤੋਂ ਬਚਾਉਂਦਾ ਹੈ। ਇਸ ਦੇ ਨਾਲ ਹੀ ਵਧਦੀ ਉਮਰ ਦੇ ਨਿਸ਼ਾਨ ਦੂਰ ਕਰਨ ਵਿਚ ਫ਼ਾਇਦੇਮੰਦ ਹੁੰਦਾ ਹੈ। 

ਕੀ ਤੁਸੀਂ ਜਾਣਦੇ ਹੋ ਕਿ ਤੁਹਾਨੂੰ ਇਕ ਦਿਨ ਵਿਚ ਕਿੰਨੇ ਬਦਾਮ ਖਾਣਾ ਫ਼ਾਇਦੇਮੰਦ ਹੁੰਦਾ ਹੈ। ਬਦਾਮ ਪ੍ਰੋਟੀਨ, ਰਾਇਬੋਫਲੇਵਿਨ, ਮੈਗਨੀਸ਼ਿਅਮ, ਜ਼ਿੰਕ, ਫਾਈਬਰ ਸਮੇਤ 15 ਜ਼ਰੂਰੀ ਪੌਸ਼ਕ ਤੱਤਾਂ ਦਾ ਸਰ੍ਰੋਤ ਹੈ। 

ਲੋਕਾਂ ਦੇ ਮਨਾਂ ਵਿਚ ਆਮਤੌਰ 'ਤੇ ਇਹ ਸਵਾਲ ਹੁੰਦਾ ਹੈ ਕਿ ਆਖ਼ਿਰਕਾਰ ਇਕ ਦਿਨ ਵਿਚ ਕਿੰਨੇ ਬਦਾਮ ਖਾਣੇ ਚਾਹੀਦੇ ਹਨ। ਮਾਹਰ ਕਹਿੰਦੇ ਹਨ ਕਿ ਇਕ ਵਿਅਕਤੀ ਨੂੰ ਇਕ ਦਿਨ 'ਚ ਮੁੱਠੀ ਭਰ ਬਦਾਮ ਖਾਣੇ ਚਾਹੀਦੇ ਹਨ। 

ਇਸ ਦੇ ਨਾਲ ਹੀ ਇਹ ਵੀ ਧਿਆਨ ਰੱਖਿਆ ਜਾਣਾ ਚਾਹੀਦਾ ਹੈ ਕਿ ਵਿਅਕਤੀ ਦਿਨ ਭਰ ਦੀ ਖ਼ੁਰਾਕ ਵਿਚ ਕਿਹੜੇ ਅਤੇ ਕਿੰਨੇ ਪੌਸ਼ਕ ਤੱਤ ਲੈ ਰਿਹਾ ਹੈ। 

ਇਹ ਵੀ ਪੜ੍ਹੋ :     Bank Holiday: ਹੋਲੀ 'ਤੇ ਲਗਾਤਾਰ 3 ਦਿਨ ਤੱਕ ਬੰਦ ਰਹਿਣਗੇ ਬੈਂਕ, ਜਲਦੀ ਪੂਰੇ ਕਰੋ ਜ਼ਰੂਰੀ ਕੰਮ

ਬਾਦਾਮ ਖਾਣ ਦੀ ਮਾਤਰਾ ਵਿਅਕਤੀ ਦੀ ਉਮਰ, ਸਿਹਤ ਦੀ ਮੌਜੂਦਾ ਸਥਿਤੀ, ਭਾਰ, ਹਾਜਮਾ, ਰੋਜ਼ਾਨਾ ਖ਼ੁਰਾਕ ਅਤੇ ਦਿਨ ਭਰ ਦੀਆਂ ਸਰੀਰਕ ਗਤੀਵਿਧੀਆਂ ਆਦਿ 'ਤੇ ਵੀ ਨਿਰਭਰ ਕਰਦੀ ਹੈ। 

ਬਾਦਾਮ ਤੋਂ ਜ਼ਿਆਦਾ-ਜ਼ਿਆਦਾ ਪੌਸ਼ਕ ਤੱਤ ਹਾਸਲ ਕਰਨ ਲਈ ਇਸ ਨੂੰ ਭਿਓਂ ਕੇ ਖਾਧਾ ਜਾਣਾ ਚਾਹੀਦਾ ਹੈ।

ਭਿੱਜੇ ਬਾਦਾਮ ਹਜਮ ਕਰਨੇ ਸੌਖੇ ਹੁੰਦੇ ਹਨ ਅਤੇ ਸਰੀਰ ਵੀ ਇਸ ਵਿਚ ਮੌਜੂਦ ਤੱਤਾਂ ਨੂੰ ਚੰਗੇ ਤਰੀਕੇ ਨਾਲ ਸੋਖ(ਹਾਸਲ ਕਰ) ਲੈਂਦਾ ਹੈ। 

ਇਹ ਵੀ ਪੜ੍ਹੋ :    ਦੁਨੀਆ ਭਰ ਦੀਆਂ ਸਿਆਸੀ ਪਾਰਟੀਆਂ ਨੂੰ ਇਸ ਢੰਗ ਨਾਲ ਮਿਲਦਾ ਹੈ ਚੋਣ ਚੰਦਾ, ਜਾਣੋ ਪੂਰੀ ਪ੍ਰਕਿਰਿਆ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8


 


author

Harinder Kaur

Content Editor

Related News