'ਗੋਡਿਆਂ ਦੇ ਦਰਦ' ਤੋਂ ਆਰਾਮ ਦਿਵਾਉਣਗੇ ਇਹ ਘਰੇਲੂ ਨੁਸਖ਼ੇ

Monday, Oct 28, 2024 - 02:44 PM (IST)

'ਗੋਡਿਆਂ ਦੇ ਦਰਦ' ਤੋਂ ਆਰਾਮ ਦਿਵਾਉਣਗੇ ਇਹ ਘਰੇਲੂ ਨੁਸਖ਼ੇ

ਵੈੱਬ ਡੈਸਕ– ਵਧਦੀ ਉਮਰ ਦੇ ਨਾਲ ਗੋਡਿਆਂ ’ਚ ਦਰਦ ਤੇ ਅਕੜਾਅ ਮਹਿਸੂਸ ਹੋਣ ਲੱਗਦਾ ਹੈ। ਬਜ਼ੁਰਗ ਅਕਸਰ ਗੋਡਿਆਂ ਤੇ ਜੋੜਾਂ ਦੇ ਦਰਦ ਤੋਂ ਪ੍ਰੇਸ਼ਾਨ ਰਹਿੰਦੇ ਹਨ। ਹੁਣ ਰੁਝੇਵੇਂ ਭਰੀ ਜੀਵਨ ਸ਼ੈਲੀ ਕਾਰਨ ਕਈ ਵਾਰ ਨੌਜਵਾਨਾਂ ਨੂੰ ਗੋਡਿਆਂ ਦੇ ਦਰਦ ਦਾ ਸਾਹਮਣਾ ਵੀ ਕਰਨਾ ਪੈਂਦਾ ਹੈ। ਜੋੜਾਂ ਦੇ ਦਰਦ ਦੀ ਸਮੱਸਿਆ ਭੋਜਨ ’ਚ ਵਿਟਾਮਿਨ ਡੀ, ਕੈਲਸ਼ੀਅਮ, ਆਇਰਨ ਤੇ ਜ਼ਰੂਰੀ ਪੋਸ਼ਕ ਤੱਤਾਂ ਦੀ ਕਮੀ ਕਾਰਨ ਹੁੰਦੀ ਹੈ। ਗੋਡਿਆਂ ਦੇ ਦਰਦ ਦਾ ਇਲਾਜ ਕਰਨ ਤੇ ਦਵਾਈਆਂ ਲੈਣ ਤੋਂ ਬਾਅਦ ਵੀ ਕਈ ਵਾਰ ਰਾਹਤ ਨਹੀਂ ਮਿਲਦੀ। ਅਜਿਹੇ ’ਚ ਤੁਸੀਂ ਘਰੇਲੂ ਨੁਸਖ਼ਿਆਂ ਨਾਲ ਗੋਡਿਆਂ ਦੇ ਦਰਦ ਦਾ ਇਲਾਜ ਕਰ ਸਕਦੇ ਹੋ।
ਗੋਡਿਆਂ ਦੇ ਦਰਦ ਨੂੰ ਦੂਰ ਕਰ ਦੇਣਗੇ ਇਹ ਘਰੇਲੂ ਨੁਸਖ਼ੇ

ਇਹ ਵੀ ਪੜ੍ਹੋ- ਘਰ 'ਚ 'Desi Ghee' ਕੱਢਣ ਦਾ ਆਸਾਨ ਤਰੀਕਾ, ਕੁੱਕਰ 'ਚ 2 ਸੀਟੀਆਂ ਲਗਾ ਇੰਝ ਕਰੋ ਤਿਆਰ
ਹਲਦੀ
ਐਂਟੀ-ਇੰਫਲੇਮੇਟਰੀ ਗੁਣਾਂ ਨਾਲ ਭਰਪੂਰ ਹਲਦੀ ਸਰੀਰ ਲਈ ਬੇਹੱਦ ਫ਼ਾਇਦੇਮੰਦ ਹੁੰਦੀ ਹੈ। ਗੋਡਿਆਂ ਦੇ ਦਰਦ ਤੋਂ ਛੁਟਕਾਰਾ ਪਾਉਣ ਲਈ ਹਲਦੀ ਵਾਲਾ ਦੁੱਧ ਪੀਣਾ ਚਾਹੀਦਾ ਹੈ। ਦਰਦ ਵਾਲੀ ਥਾਂ ’ਤੇ ਹਲਦੀ ਦਾ ਪੇਸਟ ਲਗਾਉਣ ਨਾਲ ਵੀ ਦਰਦ ਤੋਂ ਰਾਹਤ ਮਿਲਦੀ ਹੈ।

PunjabKesari
ਸਰ੍ਹੋਂ ਦਾ ਤੇਲ
ਸਰ੍ਹੋਂ ਦਾ ਤੇਲ ਦਰਦ ਲਈ ਬੇਹੱਦ ਫ਼ਾਇਦੇਮੰਦ ਹੁੰਦਾ ਹੈ। ਇਸ ਨਾਲ ਨਾੜੀਆਂ ’ਚ ਖ਼ੂਨ ਦਾ ਵਹਾਅ ਵਧਦਾ ਹੈ, ਜਿਸ ਕਾਰਨ ਮਾਸਪੇਸ਼ੀਆਂ ਤੇ ਜੋੜਾਂ ’ਚ ਦਰਦ ਦੀ ਸਮੱਸਿਆ ਨਹੀਂ ਹੁੰਦੀ। ਸਰ੍ਹੋਂ ਦੇ ਤੇਲ ’ਚ ਲਸਣ ਦੀ ਤੁਰੀ ਪਾ ਕੇ ਮਾਲਸ਼ ਕਰਨ ਨਾਲ ਵੀ ਦਰਦ ਤੋਂ ਰਾਹਤ ਮਿਲਦੀ ਹੈ।

Diwali 2024 : ਘਰ 'ਚ ਪਈਆਂ ਇਹ ਬੇਕਾਰ ਚੀਜ਼ਾਂ ਹੁੰਦੀਆਂ ਨੇ ਅਸ਼ੁੱਭ, ਤੁਰੰਤ ਕੱਢੋ ਬਾਹਰ
ਨਿੰਬੂ
ਦਰਦ ਤੋਂ ਰਾਹਤ ਪਾਉਣ ਲਈ ਨਿੰਬੂ ਦੇ ਛਿਲਕੇ ਨੂੰ ਗਰਮ ਤਿਲਾਂ ਦੇ ਤੇਲ ’ਚ ਭਿਓਂ ਕੇ ਗੋਡਿਆਂ ’ਤੇ ਰਗੜੋ। ਨਿੰਬੂ ’ਚ ਮੌਜੂਦ ਸਿਟਰਿਕ ਐਸਿਡ ਸਰੀਰ ’ਚ ਯੂਰਿਕ ਐਸਿਡ ਨੂੰ ਘੱਟ ਕਰਦਾ ਹੈ। ਇਸ ਨਾਲ ਸੋਜ ਤੇ ਦਰਦ ’ਚ ਵੀ ਰਾਹਤ ਮਿਲਦੀ ਹੈ।

PunjabKesari
ਅਦਰਕ
ਜੋੜਾਂ ਤੇ ਮਾਸਪੇਸ਼ੀਆਂ ਦੇ ਦਰਦ ਤੋਂ ਰਾਹਤ ਪਾਉਣ ਲਈ ਅਦਰਕ ਬੇਹੱਦ ਫ਼ਾਇਦੇਮੰਦ ਹੁੰਦਾ ਹੈ। ਅਦਰਕ ’ਚ ਮੌਜੂਦ ਐਂਟੀ-ਇੰਫਲੇਮੇਟਰੀ, ਐਂਟੀ-ਅਲਸਰ ਤੇ ਐਂਟੀ-ਆਕਸੀਡੈਂਟ ਗੁਣ ਇਮਿਊਨ ਪਾਵਰ ਨੂੰ ਮਜ਼ਬੂਤ ਕਰਦੇ ਹਨ। ਅਦਰਕ ਦੀ ਚਾਹ ਪੀਣਾ ਤੇ ਅਦਰਕ ਦਾ ਸੇਵਨ ਕਰਨਾ ਫ਼ਾਇਦੇਮੰਦ ਹੁੰਦਾ ਹੈ। ਦਰਦ ’ਤੇ ਅਦਰਕ ਦਾ ਪੇਸਟ ਲਗਾਉਣ ਨਾਲ ਵੀ ਆਰਾਮ ਮਿਲਦਾ ਹੈ।

ਨੋਟ : ਕਿਸੇ ਵੀ ਘਰੇਲੂ ਨੁਸਖ਼ੇ ਨੂੰ ਵਰਤਣ ਤੋਂ ਪਹਿਲਾਂ ਮਾਹਿਰ ਦੀ ਸਲਾਹ ਜ਼ਰੂਰ ਲਓ। ਕਿਸੇ ਵੀ ਬਿਮਾਰੀ ਤੋਂ ਨਿਜ਼ਾਤ ਲਈ ਡਾਕਟਰ ਨਾਲ ਸੰਪਰਕ ਲਾਜ਼ਮੀ ਕਰੋ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ


author

Aarti dhillon

Content Editor

Related News