ਆਪਣੇ ਖਾਣੇ ’ਚ ਜ਼ਰੂਰ ਸ਼ਾਮਲ ਕਰੋ ‘ਕੀਵੀ’, ਫਾਇਦੇ ਜਾਣ ਹੋ ਜਾਵੋਗੇ ਹੈਰਾਨ
Tuesday, Sep 01, 2020 - 05:59 PM (IST)
ਜਲੰਧਰ - ਕੀਵੀ ਇੱਕ ਅਜਿਹਾ ਫਲ ਹੈ ਜੋ ਖਾਣ ’ਚ ਸਭ ਤੋਂ ਜ਼ਿਆਦਾ ਸਵਾਦ ਹੁੰਦਾ ਹੈ। ਕੀਵੀ ਫਲ ਸੁਪਰਫੂਡ ਹੈ, ਜਿਸ ਕਰਕੇ ਤੁਹਾਨੂੰ ਇਸ ਨੂੰ ਆਪਣੀ ਖੁਰਾਕ ਵਿੱਚ ਸ਼ਾਮਲ ਜ਼ਰੂਰ ਕਰਨਾ ਚਾਹੀਦਾ ਹੈ। ਇਸ ਫਲ ‘ਚ ਫਾਈਬਰ, ਵਿਟਾਮਿਨ-ਸੀ, ਵਿਟਾਮਿਨ-ਈ, ਵਿਟਾਮਿਨ-ਕੇ, ਫੋਲੇਟ, ਕੋਪਰ, ਪੋਟਾਸ਼ੀਅਮ, ਐਂਟੀ ਆਕਸੀਡੈਂਟ, ਪ੍ਰੋਟੀਨ ਤੇ ਆਇਰਨ ਵਰਗੇ ਬਹੁਤ ਸਾਰੇ ਪੋਸ਼ਕ ਤੱਤ ਹੁੰਦੇ ਹਨ। ਇਹ ਸਾਰੇ ਤੱਤ ਸਾਡੀ ਸਿਹਤ ਲਈ ਬਹੁਤ ਫਾਇਦੇਮੰਦ ਹਨ। ਕੀਵੀ ਦੇ ਸੇਵਨ ਨਾਲ ਸਰੀਰ ਵਿੱਚ ਸੋਡੀਅਮ ਦਾ ਲੈਵਲ ਘੱਟ ਹੁੰਦਾ ਹੈ ਅਤੇ ਕਾਰਡੀਓਵੈਸਕੁਲਰ ਰੋਗਾਂ ਤੋਂ ਬਚਾਅ ਹੁੰਦਾ ਹੈ। ਆਓ ਜਾਣੀਏ ਇਸ ਤੋਂ ਹੋਣ ਵਾਲੇ ਫਾਇਦਿਆਂ ਦੇ ਬਾਰੇ...
ਅੱਖਾਂ ਦੀ ਰੋਸ਼ਨੀ ਕਰੇ ਤੇਜ਼
ਅੱਖਾਂ ਲਈ ਕੀਵੀ ਦਾ ਸੇਵਨ ਬਹੁਤ ਫਾਇਦੇਮੰਦ ਹੁੰਦਾ ਹੈ। ਇਸ ਵਿੱਚ ਭਰਪੂਰ ਮਾਤਰਾ ਵਿੱਚ ਵਿਟਾਮਿਨ ਏ ਅਤੇ ਐਂਟੀਆਕਸੀਡੈਂਟਸ ਮੌਜੂਦ ਹੁੰਦੇ ਹਨ, ਜੋ ਅੱਖਾਂ ਨਾਲ ਜੁੜੀ ਸਾਰੀ ਸਮੱਸਿਆਵਾਂ ਨੂੰ ਦੂਰ ਕਰਕੇ ਅੱਖਾਂ ਦੀ ਰੋਸ਼ਨੀ ਨੂੰ ਤੇਜ਼ ਕਰਦੇ ਹਨ।
ਬਲੱਡ ਪ੍ਰੈਸ਼ਰ ਨੂੰ ਕਰਦਾ ਹੈ ਕੰਟਰੋਲ
ਕੀਵੀ ਹਾਈ ਬਲੱਡ ਪ੍ਰੈਸ਼ਰ ਨੂੰ ਘਟਾਉਣ ਤੇ ਸਬੰਧਤ ਬੀਮਾਰੀਆਂ ਜਿਵੇਂ ਦਿਲ ਦਾ ਦੌਰਾ ਤੇ ਸਟਰੋਕ ਨੂੰ ਰੋਕਣ ਵਿੱਚ ਮਦਦ ਕਰਦਾ ਹੈ। ਇਹ ਫਲ ਪਾਚਨ ਪ੍ਰਣਾਲੀ ਲਈ ਵੀ ਬਹੁਤ ਫਾਇਦੇਮੰਦ ਹੁੰਦਾ ਹੈ।
ਸੋਜ ਨੂੰ ਠੀਕ ਕਰਨ ਵਿੱਚ ਕਰੇ ਮਦਦ
ਕੀਵੀ ਵਿੱਚ ਪਾਇਆ ਜਾਣ ਵਾਲਾ ਐਂਜਾਈਮ ਸੋਜ ਨੂੰ ਠੀਕ ਕਰਨ ਵਿੱਚ ਮਦਦ ਕਰਦਾ ਹੈ। ਇਸ ਦੇ ਨਾਲ ਹੀ, ਇਸ ‘ਚ ਬਹੁਤ ਸਾਰਾ ਫਾਈਬਰ ਹੁੰਦਾ ਹੈ, ਜੋ ਅਸਾਨੀ ਨਾਲ ਹਜ਼ਮ ਹੁੰਦਾ ਹੈ ਤੇ ਪਾਚਣ ਪ੍ਰਕਿਰਿਆ ਨੂੰ ਵਧੀਆ ਰੱਖਦਾ ਹੈ।
ਭਾਰ ਘਟਾਉਣ ਵਿੱਚ ਮਦਦਗਾਰ
ਜੇ ਤੁਸੀਂ ਭਾਰ ਘਟਾਉਣਾ ਚਾਹੁੰਦੇ ਹੋ ਤਾਂ ਤੁਹਾਨੂੰ ਆਪਣੀ ਖੁਰਾਕ ਵਿੱਚ ਕੀਵੀ ਨੂੰ ਸ਼ਾਮਲ ਕਰਨ ਬਾਰੇ ਵਿਚਾਰ ਕਰਨਾ ਚਾਹੀਦਾ ਹੈ। ਕੀਵੀ ਵਿੱਚ ਘੱਟ ਕੈਲੋਰੀ, ਘੱਟ ਜੀਆਈ, ਚੰਗੀ ਮਾਤਰਾ ਵਿੱਚ ਫਾਈਬਰ, ਆਦਿ ਸਾਰੇ ਭਾਰ ਘਟਾਉਣ ਵਿੱਚ ਮਦਦ ਕਰਦੇ ਹਨ।
ਆਪਣੇ ਜੀਵਨ ਸਾਥੀ ਦੀਆਂ ਇਨ੍ਹਾਂ ਗੱਲਾਂ ’ਤੇ ਕਦੇ ਨਾ ਕਰੋ ਸ਼ੱਕ, ਜਾਣੋ ਕਿਉਂ
ਨੀਂਦ ਨਾ ਆਉਣ ਦੀ ਸਮੱਸਿਆ
ਨੀਂਦ ਨਾ ਆਉਣ ਦੀ ਸਮੱਸਿਆ ਵਿੱਚ ਵੀ ਕੀਵੀ ਦਾ ਸੇਵਨ ਬਹੁਤ ਫਾਇਦੇਮੰਦ ਹੁੰਦਾ ਹੈ। ਕੀਵੀ ਵਿੱਚ ਭਰਪੂਰ ਮਾਤਰਾ ਵਿੱਚ ਸੈਰੋਟੋਨਿਨ ਮੌਜੂਦ ਹੁੰਦਾ ਹੈ ਜੋ ਨੀਂਦ ਨਾ ਆਉਣ ਦੀ ਸਮੱਸਿਆ ਨੂੰ ਦੂਰ ਕਰਨ ਵਿੱਚ ਸਹਾਇਕ ਹੁੰਦਾ ਹੈ।
ਇਮਊਨਿਟੀ ਵਧਾਉਂਦਾ ਹੈ
ਕੀਵੀ ਦਾ ਸੇਵਨ ਇਮਿਊਨ ਸਿਸਟਮ ਨੂੰ ਮਜ਼ਬੂਤ ਬਣਾ ਸਕਦਾ ਹੈ। ਤੁਸੀਂ ਕੀਵੀ ਨੂੰ ਇਮਿਊਨਿਟੀ ਬੂਸਟਰ ਫਲ ਦੇ ਤੌਰ 'ਤੇ ਸੇਵਨ ਕਰ ਸਕਦੇ ਹੋ। ਕੀਵੀ ਦਾ ਸੇਵਨ ਕਰਨ ਨਾਲ, ਤੁਸੀਂ ਆਮ ਜ਼ੁਕਾਮ ਤੇ ਫਲੂ ਵਰਗੀਆਂ ਸਮੱਸਿਆਵਾਂ ਤੋਂ ਦੂਰ ਰਹਿ ਸਕਦੇ ਹੋ। ਕੀਵੀ ਕੋਲੈਸਟ੍ਰੋਲ ਨੂੰ ਕੰਟਰੋਲ ਕਰਨ ਵਿੱਚ ਵੀ ਮਦਦਗਾਰ ਹੈ।
ਜ਼ਿਆਦਾ ਭੁੱਖ ਲੱਗਣ ’ਤੇ ਕੀ ਖਾਈਏ ਅਤੇ ਕੀ ਨਾ ਖਾਈਏ, ਜਾਣਨ ਲਈ ਪੜ੍ਹੋ ਇਹ ਖ਼ਬਰ
ਪਾਚਨ ਕਿਰਿਆ ਮਜਬੂਤ
ਜੇਕਰ ਤੁਸੀ ਰੋਜ਼ਾਨਾ ਇੱਕ ਕੀਵੀ ਦਾ ਸੇਵਨ ਕਰਦੇ ਹੋ ਤਾਂ ਇਸ ਨਾਲ ਤੁਹਾਡੀ ਪਾਚਨ ਕਿਰਿਆ ਮਜਬੂਤ ਹੋ ਜਾਂਦਾ ਹੈ। ਕੀਵੀ ਵਿੱਚ ਕੁੱਝ ਅਜਿਹੇ ਪੌਸ਼ਟਿਕ ਤੱਤ ਮੌਜੂਦ ਹੁੰਦੇ ਹਨ ਜੋ ਭੋਜਨ ਨੂੰ ਜਲਦੀ ਪਚਾਉਣ ਵਿੱਚ ਸਹਾਇਕ ਹੁੰਦੇ ਹਨ।
ਸਤੰਬਰ ਮਹੀਨੇ ’ਚ ਆਉਣ ਵਾਲੇ ਵਰਤ-ਤਿਉਹਾਰਾਂ ਬਾਰੇ ਜਾਣਨ ਲਈ ਪੜ੍ਹੋ ਇਹ ਖ਼ਬਰ
ਕਬਜ਼ ਦੀ ਸਮੱਸਿਆ
ਜੇਕਰ ਤੁਹਾਨੂੰ ਕਬਜ਼ ਦੀ ਸਮੱਸਿਆ ਹੈ ਤਾਂ ਰੋਜ਼ਾਨਾ ਇੱਕ ਕੀਵੀ ਦਾ ਸੇਵਨ ਕਰੋ। ਕੀਵੀ ਵਿੱਚ ਫਾਈਬਰ ਦੀ ਭਰਪੂਰ ਮਾਤਰਾ ਪਾਈ ਜਾਂਦੀ ਹੈ ਜੋ ਕਬਜ਼ ਦੀ ਸਮੱਸਿਆ ਤੋਂ ਛੁਟਕਾਰਾ ਦਵਾਉਣ ਵਿੱਚ ਮਦਦ ਕਰਦੀ ਹੈ।
ਬਾਬਾ ਸੋਢਲ ਮੇਲਾ 2020 : ਜਾਣੋ 200 ਸਾਲ ਪੁਰਾਣੇ ਮੰਦਰ ਦਾ ਇਤਿਹਾਸ ਤੇ ਕਥਾ ਦੀ ਮਹਾਨਤਾ