ਬਾਜ਼ਾਰੂ ਵਸਤੂਆਂ ਦੀ ਬਜਾਏ ਘਰੇਲੂ ਰਸੋਈ ਦੀਆਂ ਇਨ੍ਹਾਂ ਚੀਜ਼ਾਂ ਨਾਲ ਪਾਓ ਬੇਦਾਗ ਸੁੰਦਰਤਾ

Friday, Aug 28, 2020 - 06:42 PM (IST)

ਬਾਜ਼ਾਰੂ ਵਸਤੂਆਂ ਦੀ ਬਜਾਏ ਘਰੇਲੂ ਰਸੋਈ ਦੀਆਂ ਇਨ੍ਹਾਂ ਚੀਜ਼ਾਂ ਨਾਲ ਪਾਓ ਬੇਦਾਗ ਸੁੰਦਰਤਾ

ਜਲੰਧਰ - ਹਰ ਕੁੜੀ ਚਾਹੁੰਦੀ ਹੈ ਕਿ ਉਹ ਹੋਰਾਂ ਕੁੜੀਆਂ ਤੋਂ ਜ਼ਿਆਦਾ ਸੋਹਣੀ ਹੋਵੇ। ਸੁੰਦਰ ਦਿਖਾਈ ਦੇਣ ਲਈ ਕੁੜੀਆਂ ਕਈ ਤਰ੍ਹਾਂ ਦੇ ਮਹਿੰਗੇ ਤੋਂ ਮਹਿੰਗੇ ਮੇਕਅਪ ਪ੍ਰੋਡਕਟ ਦੀ ਵਰਤੋਂ ਕਰਦੀਆਂ ਹਨ। ਬਹੁਤ ਸਾਰੀਆਂ ਕੁੜੀਆਂ ਅਜਿਹੀਆਂ ਵੀ ਹਨ, ਜੋ ਸੁੰਦਰ ਦਿਸਣ ਲਈ ਪਾਰਲਰ ਜਾਂਦੀਆਂ ਅਤੇ ਉਥੇ ਜਾ ਕੇ ਫੈਸ਼ੀਅਲ ਕਰਾਉਂਦੀਆਂ ਹਨ, ਤਾਂ ਜੋ ਚਿਹਰੇ ਦੀ ਚਮਕ ਗੁਆਚ ਨਾ ਜਾਵੇ। ਫੈਸ਼ੀਅਲ ਅਤੇ ਹੋਰ ਕਈ ਤਰ੍ਹਾਂ ਦੇ ਮੇਕਅਪ ਪ੍ਰੋਡਕਟ ਇਸਤੇਮਾਲ ਕਰਨ ਦੀ ਥਾਂ ਅਸੀਂ ਕੁਝ ਘਰੇਲੂ ਟੋਟਕਿਆਂ ਨਾਲ ਵੀ ਪਾਰਲਰ ਵਰਗੀ ਚਮਕ ਪ੍ਰਾਪਤ ਕਰ ਸਕਦੇ ਹੋ। ਅੱਜ ਤੁਹਾਨੂੰ ਕੁਝ ਇਸੇ ਤਰ੍ਹਾਂ ਦੇ ਸੁੰਦਰਤਾ ਦੇ ਟੋਟਕਿਆਂ ਬਾਰੇ ਦੱਸਣ ਜਾ ਰਹੇ ਹਾਂ, ਜੋ ਤੁਹਾਡੀ ਸੁੰਦਰਤਾ ਨੂੰ ਵਧਾਉਣਗੇ।

ਗੁਲਾਬ ਅਤੇ ਨਿੰਬੂ: 
ਗੁਲਾਬ ਜਲ ਅਤੇ ਨਿੰਬੂ ਨੂੰ ਬਰਾਬਰ ਮਾਤਰਾ ਵਿੱਚ ਮਿਲਾਓ ਅਤੇ ਇਸ ਨੂੰ ਤੀਹ ਮਿੰਟ ਲਈ ਚਿਹਰੇ ‘ਤੇ ਲਗਾਓ। ਇਸ ਤੋਂ ਬਾਅਦ ਚਿਹਰੇ ਨੂੰ ਠੰਢੇ ਪਾਣੀ ਨਾਲ ਧੋ ਲਓ। ਇਸ ਦਾ ਅਸਰ ਤੁਹਾਡੇ ਚਿਹਰੇ ‘ਤੇ ਤੁਰੰਤ ਵਿਖਾਈ ਦੇਣਾ ਸ਼ੁਰੂ ਹੋ ਜਾਵੇਗਾ।

PunjabKesari

ਮੁਲਤਾਨੀ ਮਿੱਟੀ: 
ਇੱਕ ਚਮਚ ਮੁਲਤਾਨੀ ਮਿੱਟੀ ਵਿੱਚ ਗੁਲਾਬ ਜਲ ਮਿਲਾ ਕੇ ਇੱਕ ਪੇਸਟ ਤਿਆਰ ਕਰੋ। ਇਸ ਨੂੰ ਚਿਹਰੇ ‘ਤੇ ਤੀਹ ਮਿੰਟ ਲਈ ਲਾਓ। ਫਿਰ ਚਿਹਰੇ ਨੂੰ ਪਾਣੀ ਨਾਲ ਧੋ ਲਓ। ਤੁਹਾਨੂੰ ਇਸ ਤੋਂ ਤੁਰੰਤ ਤਾਜ਼ਗੀ ਮਿਲੇਗੀ ਅਤੇ ਕੋਈ ਨੁਕਸਾਨ ਨਹੀਂ ਹੋਵੇਗਾ।

ਅਨਾਰ ਅਤੇ ਨਿੰਬੂ ਦਾ ਫੇਸ ਮਾਸਕ: 
ਅਨਾਰ ਅਤੇ ਨਿੰਬੂ ਦੇ ਫੇਸ ਮਾਸਕ ਵਿੱਚ ਵਿਟਾਮਿਨ ਤੇ ਐਂਟੀ ਆਕਸੀਡੈਂਟ ਹੁੰਦੇ ਹਨ, ਜੋ ਚਮੜੀ ਦੀ ਸਮੱਸਿਆ ਨੂੰ ਦੂਰ ਕਰਦੇ ਹਨ ਅਤੇ ਇਸ ਨੂੰ ਚਮਕਦਾਰ ਬਣਾਉਂਦੇ ਹਨ। ਅਨਾਰ ਅਤੇ ਨਿੰਬੂ ਦਾ ਰਸ ਮਿਲਾਓ ਅਤੇ ਚਿਹਰੇ ‘ਤੇ ਤੀਹ ਮਿੰਟ ਲਈ ਲਾਓ। ਫਿਰ ਠੰਢੇ ਪਾਣੀ ਨਾਲ ਧੋ ਲਓ।

ਪੜ੍ਹੋ ਇਹ ਵੀ ਖਬਰ -  ਇਸ ਵਜ੍ਹਾ ਕਰਕੇ ਬਣਦੀ ਹੈ ਢਿੱਡ 'ਚ ਗੈਸ, ਦੂਰ ਕਰਨ ਲਈ ਜਾਣੋ ਘਰੇਲੂ ਨੁਸਖ਼ੇ

ਪੜ੍ਹੋ ਇਹ ਵੀ ਖਬਰ - ਵਾਸਤੂ ਸ਼ਾਸ਼ਤਰ ਮੁਤਾਬਕ ਇਕ ਚੁਟਕੀ ਲੂਣ ਤੁਹਾਨੂੰ ਕਰ ਸਕਦਾ ਹੈ ‘ਮਾਲਾਮਾਲ’, ਜਾਣੋ ਕਿਵੇਂ

PunjabKesari

ਪਪੀਤਾ: 
ਜੇ ਤੁਹਾਡੇ ਚਿਹਰੇ ‘ਤੇ ਮੁਹਾਸੇ ਹਨ ਤਾਂ ਤੁਸੀਂ ਪਪੀਤੇ ਦੀ ਵਰਤੋਂ ਕਰ ਸਕਦੇ ਹੋ। ਇਸ ਦੇ ਲਈ ਕੱਚੇ ਪਪੀਤੇ ਦਾ ਰਸ ਕੱਢ ਕੇ ਚਿਹਰੇ ‘ਤੇ ਲਾਓ। ਇਹ ਚਿਹਰੇ ‘ਤੇ ਕਿੱਲ ਮੁਹਾਸੇ ਦੂਰ ਕਰੇਗਾ ਅਤੇ ਚਿਹਰੇ ‘ਤੇ ਚਮਕ ਆਵੇਗੀ।

ਟਮਾਟਰ
ਕੱਚੇ ਟਮਾਟਰ ਨੂੰ ਚੰਗੀ ਤਰ੍ਹਾਂ ਪੀਸੋ ਅਤੇ ਚਿਹਰੇ ‘ਤੇ 15 ਮਿੰਟ ਲਈ ਲਗਾਓ। ਇਸ ਤੋਂ ਬਾਅਦ ਚਿਹਰੇ ਨੂੰ ਠੰਢੇ ਪਾਣੀ ਨਾਲ ਧੋ ਲਓ। ਕੁਝ ਦਿਨ ਇਸੇ ਤਰ੍ਹਾਂ ਕਰਨ ਨਾਲ ਤੁਸੀਂ ਚਿਹਰੇ ਦੀ ਚਮਕ ‘ਚ ਇੱਕ ਫਰਕ ਵੇਖ ਸਕੋਗੇ।

ਕਿਸੇ ਗੱਲੋਂ ਬਦਾਮਾਂ ਨਾਲੋਂ ਘੱਟ ਨਹੀਂ ਹਨ ‘ਭਿੱਜੇ ਹੋਏ ਛੋਲੇ’, ਫ਼ਾਇਦੇ ਜਾਣ ਹੋਵੋਗੇ ਹੈਰਾਨ

ਪੜ੍ਹੋ ਇਹ ਵੀ ਖਬਰ - ਕੀ ਤੁਸੀਂ ਵੀ ਵਧਦੇ ਭਾਰ ਤੋਂ ਹੋ ਪਰੇਸ਼ਾਨ ਤਾਂ ਦਹੀਂ ਨਾਲ ਖਾਓ ਇਹ ਫ਼ਲ, 15 ਦਿਨਾਂ 'ਚ ਦਿਖੇਗਾ ਅਸਰ


author

rajwinder kaur

Content Editor

Related News