ਰਸੋਈ ’ਚ ਕੰਮ ਕਰਦੇ ਸਮੇਂ ਇਨ੍ਹਾਂ ਗੱਲਾਂ ਦਾ ਰੱਖੋ ਖਾਸ ਧਿਆਨ, ਜਾਣੋ ਕਿਉਂ

Wednesday, Sep 09, 2020 - 10:24 AM (IST)

ਰਸੋਈ ’ਚ ਕੰਮ ਕਰਦੇ ਸਮੇਂ ਇਨ੍ਹਾਂ ਗੱਲਾਂ ਦਾ ਰੱਖੋ ਖਾਸ ਧਿਆਨ, ਜਾਣੋ ਕਿਉਂ

ਜਲੰਧਰ - ਰਸੋਈ ਹੋਣਾ ਹਰੇਕ ਘਰ ਵਿਚ ਆਮ ਹੈ। ਇਸ ਦੀ ਸਾਫ-ਸਫਾਈ ਰੱਖਣ ਦੇ ਨਾਲ-ਨਾਲ ਇਸ ’ਚ ਖਾਣਾ ਬਣਾਉਣ ਸਮੇਂ ਬਹੁਤ ਸਾਰੀਆਂ ਗੱਲਾਂ ਅਜਿਹੀਆਂ ਹਨ, ਜਿਨ੍ਹਾਂ ਦਾ ਸਾਨੂੰ ਸਾਰਿਆਂ ਨੂੰ ਧਿਆਨ ਰੱਖਣਾ ਚਾਹੀਦਾ ਹੈ। ਰਸੋਈ ਵਿਚ ਜੇਕਰ ਖਾਣਾ ਬਣਾਉਂਦੇ ਸਮੇਂ ਥੋੜ੍ਹੀ ਜਿਹੀ ਜਾਣਕਾਰੀ ਰੱਖੀਏ ਤਾਂ ਸਾਡਾ ਖਾਣਾ ਜ਼ਾਇਕੇਦਾਰ ਤਾਂ ਬਣੇਗਾ ਹੀ, ਇਸ ਤੋਂ ਇਲਾਵਾ ਸਾਨੂੰ ਕੋਈ ਉਲਝਣ ਵੀ ਨਹੀਂ ਹੋਵੇਗੀ। ਇਸੇ ਲਈ ਅੱਜ ਅਸੀਂ ਤੁਹਾਨੂੰ ਕੁਝ ਅਜਿਹੀਆਂ ਖਾਸ ਗੱਲਾਂ ਦੇ ਬਾਰੇ ਦੱਸਣ ਜਾ ਰਹੇ ਹਾਂ, ਜਿਨ੍ਹਾਂ ਬਾਰੇ ਪੱਤਾ ਹੋਣ ’ਤੇ ਤੁਹਾਨੂੰ ਖਾਣਾ ਬਣਾਉਦੇ ਸਮੇਂ ਕੋਈ ਮੁਸ਼ਕਲ ਨਹੀਂ ਹੋ ਸਕਦੀ।

ਰਸੋਈ ਵਿਚ ਧਿਆਨ ਰੱਖਣ ਯੋਗ ਗੱਲਾਂ :

. ਜਵਾਰ ਆਦਿ ਦੀ ਰੋਟੀ ਬਣਾਉਣ ਸਮੇਂ ਆਟੇ ਨੂੰ ਗਰਮ ਪਾਣੀ ਵਿਚ ਗੁੰਨ੍ਹੋ। ਅਜਿਹਾ ਕਰਨ ਨਾਲ ਰੋਟੀ ਟੁੱਟੇਗੀ ਨਹੀਂ ਸਗੋਂ ਸੌਖੇ ਢੱਗ ਨਾਲ ਬਣ ਜਾਵੇਗੀ।

. ਕਿਸੇ ਵੀ ਦਾਲ/ਸਬਜ਼ੀ ਆਦਿ ਵਿਚ ਜੇਕਰ ਥੋੜ੍ਹੀ ਜਿਹੀ ਪੀਸੀ ਹੋਈ ਕਾਲੀ ਮਿਰਚ ਦੀ ਵਰਤੋਂ ਕੀਤੀ ਜਾਵੇ ਤਾਂ ਦਾਲ/ਸਬਜ਼ੀ ਸੁਆਦੀ ਬਣੇਗੀ ਹੀ ਅਤੇ ਇਹ ਛੇਤੀ ਖਰਾਬ ਵੀ ਨਹੀਂ ਹੋਵੇਗੀ।

ਪੜ੍ਹੋ ਇਹ ਵੀ ਖਬਰ - ਸਤੰਬਰ ਮਹੀਨੇ ’ਚ ਆਉਣ ਵਾਲੇ ਵਰਤ-ਤਿਉਹਾਰਾਂ ਬਾਰੇ ਜਾਣਨ ਲਈ ਪੜ੍ਹੋ ਇਹ ਖ਼ਬਰ

PunjabKesari

. ਸਬਜ਼ੀ ਦਾ ਤਰੀ ਰਸ ਗਾੜ੍ਹਾ ਕਰਨਾ ਹੋਵੇ ਤਾਂ ਉਸ ਵਿਚ ਬ੍ਰੈੱਡ ਆਦਿ ਬਰੀਕ ਪੀਸ ਕੇ ਪਾ ਦਿਓ। ਇਸ ਨਾਲ ਸਬਜ਼ੀ ਵਿਚ ਗਾੜ੍ਹਾਪਣ ਤਾਂ ਆਵੇਗਾ ਹੀ, ਇਹ ਜ਼ਾਇਕੇਦਾਰ ਵੀ ਬਣੇਗੀ।

ਪੜ੍ਹੋ ਇਹ ਵੀ ਖਬਰ - ਜ਼ਿੰਦਗੀ ਦੀਆਂ ਮੁਸ਼ਕਲਾਂ ਤੋਂ ਮੁਕਤੀ ਪਾਉਣ ਲਈ ''ਐਤਵਾਰ'' ਨੂੰ ਜ਼ਰੂਰ ਕਰੋ ਇਹ ਉਪਾਅ

. ਦਹੀਂ ਜਮਾਉਣ ਤੋਂ ਪਹਿਲਾਂ ਬਰਤਨ ਵਿਚ ਥੋੜ੍ਹਾ ਜਿਹਾ ਫਟਕੜੀ ਦਾ ਚੂਰਾ ਲਗਾ ਦੇਣ ਨਾਲ ਦਹੀਂ ਗਾੜ੍ਹਾ ਅਤੇ ਚੰਗਾ ਜੰਮੇਗਾ ਅਤੇ ਖੱਟਾਪਣ ਵੀ ਨਹੀਂ ਆਵੇਗਾ।

. ਪਿਆਜ਼ ਦਾ ਮਸਾਲਾ ਭੁੰਨਦੇ ਸਮੇਂ ਅਕਸਰ ਇਹ ਬਰਤਨ ਨਾਲ ਚਿਪਕਦਾ ਹੈ। ਜੇਕਰ ਇਸ ਨੂੰ ਭੁੰਨ ਕੇ ਪੀਸੋ ਤਾਂ ਕੰਮ ਕਾਫੀ ਆਸਾਨ ਹੋ ਜਾਵੇਗਾ।

ਪੜ੍ਹੋ ਇਹ ਵੀ ਖਬਰ - ਵਿਆਹ ਤੋਂ ਬਾਅਦ ਸਹੁਰੇ ਘਰ ਰਾਜ ਕਰਦੀਆਂ ਹਨ ਇਹ ਕੁੜੀਆਂ, ਨਹੀਂ ਹੁੰਦੀ ਕਿਸੇ ਚੀਜ਼ ਦੀ ਕਮੀ

. ਬ੍ਰੈੱਡ ਆਦਿ ਖੁੱਲ੍ਹਾ ਰੱਖਣ ਨਾਲ ਜੇਕਰ ਇਹ ਸੁੱਕ ਗਿਆ ਹੈ ਤਾਂ ਕਿਸੇ ਬਰਤਨ ਵਿਚ ਪਾਣੀ ਗਰਮ ਕਰੋ ਅਤੇ ਜਦੋਂ ਭਾਫ ਬਣਨ ਲੱਗੇ ਤਾਂ ਜਾਲੀ ਲਗਾ ਕੇ ਉਸ ਉੱਪਰ ਬ੍ਰੈੱਡ ਰੱਖ ਦਿਓ। 2 ਮਿੰਟਾਂ ਵਿਚ ਹੀ ਬ੍ਰੈੱਡ ਫਿਰ ਤੋਂ ਤਾਜ਼ਾ ਹੋ ਜਾਵੇਗਾ। 

PunjabKesari

. ਵੇਸਣ ਦੇ ਲੱਡੂ ਬਣਾਉਂਦੇ ਸਮੇਂ ਵੇਸਣ ਵਿਚ ਘਿਓ ਦਾ ਸਿੱਟਾ ਲਗਾ ਦਿਓ ਅਤੇ ਵਰਤਣ ਵੇਲੇ ਘਿਓ ਦੀ ਚੌਥਾਈ ਮਾਤਰਾ ਗਰਮ ਕਰਕੇ ਮਿਲਾ ਦਿਓ। ਅੱਧੇ ਘੰਟੇ ਬਾਅਦ ਫਿਰ ਵੇਸਣ ਭੁੰਨ ਕੇ ਲੱਡੂ ਬਣਾ ਲਓ। ਇਸ ਨਾਲ ਲੱਡੂ ਵਧੇਰੇ ਦਾਣੇਦਾਰ ਅਤੇ ਸੁਆਦੀ ਬਣਨਗੇ।

ਪੜ੍ਹੋ ਇਹ ਵੀ ਖਬਰ - ਬਿਊਟੀ ਟਿਪਸ: ਇਨ੍ਹਾਂ ਚੀਜ਼ਾਂ ਦੀ ਵਰਤੋਂ ਨਾਲ ਚਿਹਰੇ 'ਤੇ ਆਉਂਦਾ ਹੈ ਕੁਦਰਤੀ ਨਿਖਾਰ

. ਪੂੜੀਆਂ ਤਿਆਰ ਕਰਦੇ ਸਮੇਂ ਆਟੇ ਵਿਚ ਥੋੜ੍ਹੀ ਜਿਹੀ ਸੂਜੀ ਮਿਲਾ ਦਿਓ ਅਤੇ ਨਮਕ ਦੇ ਬਰਾਬਰ ਚੀਨੀ ਵੀ ਪਾਓ। ਪੂੜੀਆਂ ਇਕਦਮ ਸੁਆਦੀ ਬਣਨਗੀਆਂ।

. ਘਿਓ ਜ਼ਿਆਦਾ ਸਮੇਂ ਤੱਕ ਸੁਰੱਖਿਅਤ ਰੱਖਣ ਲਈ ਉਸ ਵਿਚ ਥੋੜ੍ਹਾ ਜਿਹਾ ਸੇਂਧਾ ਨਮਕ ਜਾਂ ਛੋਟਾ ਜਿਹਾ ਗੁੜ ਦਾ ਟੁਕੜਾ ਪਾ ਦਿਓ। ਇਸ ਤਰ੍ਹਾਂ ਘਿਓ ਸਾਲਾਂ ਤੱਕ ਸੁਰੱਖਿਅਤ ਰੱਖਿਆ ਜਾ ਸਕਦਾ ਹੈ।

. ਚੌਲ ਬਣਾਉਣ ਸਮੇਂ ਜੇਕਰ ਇਸ ਵਿਚ ਨਿੰਬੂ ਦੀਆਂ ਕੁਝ ਬੂੰਦਾਂ ਪਾ ਦਿੱਤੀਆਂ ਜਾਣ ਤਾਂ ਚੌਲ ਬਿਖਰੇ-ਬਿਖਰੇ ਅਤੇ ਸੁਆਦੀ ਬਣਨਗੇ।

ਪੜ੍ਹੋ ਇਹ ਵੀ ਖਬਰ - ਪੈਸੇ ਦੇ ਮਾਮਲੇ ’ਚ ‘ਕੰਜੂਸ’ ਹੋਣ ਦੇ ਨਾਲ-ਨਾਲ ‘ਗੁੱਸੇ’ ਵਾਲੇ ਹੁੰਦੇ ਹਨ ਇਸ ਅੱਖਰ ਦੇ ਲੋਕ

. ਜੇਕਰ ਸਬਜ਼ੀ ਵਿਚ ਮਿਰਚ ਤੇਜ਼ ਹੋ ਗਈ ਹੋਵੇ ਤਾਂ ਉਸ ਵਿਚ ਇਕ ਚਮਚ ਸ਼ੁੱਧ ਮੱਖਣ ਪਾ ਦਿਓ। ਮਿਰਚ ਦਾ ਅਸਰ ਘਟ ਜਾਵੇਗਾ। ਇਸੇ ਤਰ੍ਹਾਂ ਹੀ ਜੇਕਰ ਦਾਲ/ਸਬਜ਼ੀ ਵਿਚ ਨਮਕ ਜ਼ਿਆਦਾ ਪੈ ਗਿਆ ਹੋਵੇ ਤਾਂ ਇਸ ਵਿਚ ਜੀਰਾਮਲ ਪਾਊਡਰ ਦਾ ਇਕ ਚਮਚ ਪਾ ਦੇਣ ਨਾਲ ਨਮਕ ਦਾ ਅਸਰ ਘਟ ਜਾਂਦਾ ਹੈ।

PunjabKesari


author

rajwinder kaur

Content Editor

Related News